ਰੱਖਿਆ ਮੰਤਰਾਲਾ

ਗਣਤੰਤਰ ਦਿਵਸ ਕੈਂਪ 2021 ਦਾ ਉਦਘਾਟਨ ਡੀਜੀ ਐਨਸੀਸੀ ਲੈਫਟੀਨੈਂਟ ਜਨਰਲ ਤਰੁਣ ਕੁਮਾਰ ਆਈਚ ਨੇ ਕੀਤਾ

Posted On: 04 JAN 2021 6:29PM by PIB Chandigarh

ਡਾਇਰੈਕਟਰ ਜਨਰਲ (ਡੀ.ਜੀ.) ਨੈਸ਼ਨਲ ਕੈਡਿਟ ਕੋਰ (ਐਨ.ਸੀ.ਸੀ.) ਲੈਫਟੀਨੈਂਟ ਜਨਰਲ ਤਰੁਣ ਕੁਮਾਰ ਆਈਚ ਨੇ ਅੱਜ ਐਨਸੀਸੀ ਗਣਤੰਤਰ ਦਿਵਸ ਕੈਂਪ (ਆਰਡੀਸੀ) - 2021 ਦਾ ਉਦਘਾਟਨ  ਅੱਜ  ਦਿੱਲੀ ਕੈਂਟ ਵਿਖੇ ਕੀਤਾ । ਉਦਘਾਟਨ ਸਮਾਰੋਹ ਦੀ ਸ਼ੁਰੂਆਤ ‘ਸਰਵ  ਧਰਮ ਪੂਜਾ’  ਨਾਲ  ਹੋਈ।

ਇਸ ਕੈਂਪ ਵਿਚ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 17 ਰਾਜ ਡਾਇਰੈਕਟੋਰੇਟਸ ਦੇ 500 ਸਹਾਇਤਾ ਅਮਲੇ ਸਮੇਤ 380 ਕੈਡਿਟਸ ਲੜਕੀਆਂ ਦੇ ਸਮੇਤ ਲਗਭਗ 1000 ਕੈਡਿਟਸ ਹਿੱਸਾ ਲੈ ਰਹੇ ਹਨ। ਇਹ ਕੈਂਪ 28 ਜਨਵਰੀ, 2021 ਨੂੰ ਪ੍ਰਧਾਨ ਮੰਤਰੀ ਦੀ ਰੈਲੀ ਨਾਲ ਸਮਾਪਤ ਹੋਵੇਗਾ ।

ਇਸ ਮੌਕੇ ਬੋਲਦਿਆਂ ਲੈਫਟੀਨੈਂਟ ਜਨਰਲ ਆਈਚ ਨੇ ਕੈਡਿਟਾਂ ਨੂੰ ਚਰਿੱਤਰ, ਪਰਿਪੱਕਤਾ ਅਤੇ  ਨਿਸਵਾਰਥ ਸੇਵਾ ਦੇ ਉੱਚ ਗੁਣਾਂ ਦੇ ਨਾਲ- ਨਾਲ ਅਨੁਸ਼ਾਸਨ ਅਤੇ ਆਚਰਣ ਦੇ ਉੱਚੇ ਮਿਆਰਾਂ ਨੂੰ  ਪ੍ਰਦਰਸ਼ਿਤ  ਕਰਦੇ ਹੋਏ ਉਨ੍ਹਾਂ ਦੇ ਕੈਂਪ ਵਿੱਚ ਰਹਿਣ ਦੌਰਾਨ ਖੇਤਰ, ਭਾਸ਼ਾ, ਜਾਤੀ ਅਤੇ ਧਰਮ ਦੀਆਂ ਰੁਕਾਵਟਾਂ ਨੂੰ ਪਾਰ ਕਰਨ ਲਈ ਮਜਬੂਤ ਇਰਾਦੇ ਨਾਲ ਤਨਦੇਹੀ ਅਤੇ ਟੀਮ ਭਾਵਨਾ ਨਾਲ ਕੰਮ ਕਰਨ ਦੀ ਲਲਕ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ । ਉਨ੍ਹਾਂ ਅੱਗੇ ਕਿਹਾ ਕਿ ਕੈਂਪ ਦਾ  ਉਦੇਸ਼ ਕੈਡਟਾਂ  ਦੇ ਸਵੈ-ਵਿਸ਼ਵਾਸ ਨੂੰ ਵਧਾਉਣਾ, ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਨੂੰ ਡੂੰਘਾ ਕਰਨਾ ਅਤੇ ਸਾਡੀ ਕੌਮ ਦੇ  ਅਮੀਰ ਸਭਿਆਚਾਰ ਅਤੇ ਪਰੰਪਰਾਵਾਂ ਨੂੰ ਬਰਕਰਾਰ ਰੱਖਣਾ ਹੈ ।

ਲੈਫਟੀਨੈਂਟ ਜਨਰਲ ਆਈਚ ਨੇ ਕੈਡਿਟਾਂ ਨੂੰ ਮਹੀਨੇ ਭਰ ਦੇ ਕੈਂਪ ਦੌਰਾਨ ਤਨਦੇਹੀ ਨਾਲ  ਅਤੇ ਹਰ ਗਤੀਵਿਧੀ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਉਨ੍ਹਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਕਿਹਾ, ਜਦਕਿ ਉਸੇ ਸਮੇਂ ਦੌਰਾਨ ਕੋਵਿਡ -19 ਦੇ ਸਾਰੇ ਪ੍ਰੋਟੋਕਾਲਾਂ ਦੀ ਸਹੀ ਪਾਲਣਾ ਨੂੰ ਯਕੀਨੀ  ਬਣਾਉਣ ਲਈ ਵੀ  ਕਿਹਾ ।

ਏ.ਬੀ.ਬੀ. / ਨਾਮਪੀ / ਕੇ.ਏ. / ਡੀ.ਕੇ.


(Release ID: 1686101) Visitor Counter : 122