ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾਕਟਰ ਹਰਸ਼ ਵਰਧਨ ਨੇ ਸ੍ਰੀ ਰਾਮਚੰਦਰਾ ਮੈਡੀਕਲ ਕਾਲਜ ਚੇੱਨਈ ਦੇ ਵਿਦਿਆਰਥੀਆਂ ਨੂੰ ਕਨਵੋਕੇਸ਼ਨ ਸਮਾਰੋਹ ਦੌਰਾਨ ਡਿਜੀਟਲੀ ਸੰਬੋਧਨ ਕੀਤਾ
“ਮੈਡੀਕਲ ਪੇਸ਼ਾਵਰਾਂ ਕੋਲ ਨਵੀਨਤਮ ਅਤੇ ਸੁਧਾਰਾਂ ਨਾਲ ਪ੍ਰਧਾਨ ਮੰਤਰੀ ਦੇ “ਆਤਮਨਿਰਭਰ ਭਾਰਤ” ਅਤੇ “ਮੇਕ ਇਨ ਇੰਡੀਆ” ਦੇ ਸੁਪਨੇ ਨੂੰ ਖੋਜ ਅਤੇ ਵਿਕਾਸ ਪਹਿਲਕਦਮੀਆਂ ਰਾਹੀਂ ਪੂਰਾ ਦਰਨ ਲਈ ਬਹੁਤ ਵੱਡਾ ਸਕੋਪ ਹੈ”
ਦਵਾਈਆਂ ਦੀ ਪੜ੍ਹਾਈ ਕਰਨਾ ਇੱਕ ਸਖ਼ਤ ਮਿਹਨਤ ਵਾਲਾ ਕੰਮ ਹੈ । ਦਵਾਈ ਇੱਕ ਅਜਿਹਾ ਪੇਸ਼ਾ ਹੈ, ਜਿਸ ਲਈ ਕਈ ਸਾਲਾਂ ਦੇ ਅਭਿਆਸ ਦੀ ਲੋੜ ਪੈਂਦੀ ਹੈ — ਡਾਕਟਰ ਵਰਧਨ
Posted On:
04 JAN 2021 5:46PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਸ੍ਰੀ ਰਾਮਚੰਦਰਾ ਇੰਚਟੀਚਿਊਟ ਆਫ਼ ਹਾਇਰ ਐਜੂਕੇਸ਼ਨ ਤੇ ਰਿਸਰਚ , ਚੇੱਨਈ ਦੇ ਵਿਦਿਆਰਥੀਆਂ ਨੂੰ ਕਨਵੋਕੇਸ਼ਨ ਸਮਾਰੋਹ ਦੌਰਾਨ ਡਿਜੀਟਲੀ ਸੰਬੋਧਨ ਕੀਤਾ ।
ਇਸ ਮੌਕੇ ਤੇ ਬੋਲਦਿਆਂ ਡਾਕਟਰ ਵਰਧਨ ਨੇ ਕਿਹਾ “ਮੈਂ ਇੰਸਚੀਟਿਊਟ ਦੀ 32ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਕਰ ਰਿਹਾ ਹਾਂ । ਮੈਂ ਬੜੀ ਖੁਸ਼ੀ ਨਾਲ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ , ਉਨ੍ਹਾਂ ਵੱਲੋਂ ਬੇਮਿਸਾਲ ਵਿੱਦਿਅਕ ਪ੍ਰਾਪਤੀਆਂ ਕਰਨ ਲਈ ਮਿਲਣ ਵਾਲੀਆਂ ਡਿਗਰੀਆਂ , ਸਰਟੀਫਿਕੇਟ ਅਤੇ ਮੈਡਲ ਪ੍ਰਾਪਤ ਕਰਨ ਆਏ ਹਨ , ਨੂੰ ਵਧਾਈ ਦਿੰਦਾ ਹਾਂ” । ਡਾਕਟਰ ਵਰਧਨ ਨੇ ਇਸ ਮੌਕੇ ਸ਼੍ਰੀ ਐੱਨ ਪੀ ਵੀ ਰਾਮਾਸਾਮੀ ਉਦਿਆਰ ਨੂੰ ਯਾਦ ਕੀਤਾ , ਜਿਨ੍ਹਾਂ ਨੇ ਦੇਸ਼ ਦੀਆਂ ਵੱਕਾਰੀ , ਨਿਜੀ ਸਿੱਖਿਆ ਸੰਸਥਾਵਾਂ ਵਿੱਚੋਂ ਇੱਕ ਇਸ ਸੰਸਥਾ ਦੀ ਉਸਾਰੀ ਕਰਵਾਈ ਸੀ ।
32ਵੀਂ ਕਨਵੋਕੇਸ਼ਨ ਵਿੱਚ ਕੁੱਲ 1266 ਵਿਦਿਆਰਥੀਆਂ ਨੇ ਆਪਣੀਆਂ ਡਿਗਰੀਆਂ ਪ੍ਰਾਪਤ ਕੀਤੀਆਂ , ਜਿਨ੍ਹਾਂ ਵਿੱਚੋਂ 17 ਡਾਕਟਰ , 26 ਸੁਪਰ ਸਪੈਸ਼ਲਿਸ਼ਟ, 509 ਪੋਸਟ ਗ੍ਰੈਜੁਏਟਸ ਅਤੇ 714 ਅੰਡਰ ਗ੍ਰੈਜੂਏਟ ਡਿਗਰੀਆਂ ਸਨ ।
ਯੂਨੀਵਰਸਿਟੀ ਦੀਆਂ ਵੱਖ ਵੱਖ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਡਾਕਟਰ ਵਰਧਨ ਨੇ ਕਿਹਾ , “ਇਹ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਯੂਨੀਵਰਸਿਟੀ ਨੇ ਸਾਰੀਆਂ ਯੂਨੀਵਰਸਿਟੀਆਂ ਵਿੱਚੋਂ 28ਵਾਂ ਰੈਂਕ ਪ੍ਰਾਪਤ ਕੀਤਾ , ਸਾਰੇ ਮੈਡੀਕਲ ਸਕੂਲਾਂ ਵਿੱਚੋਂ 13ਵਾਂ ਅਤੇ ਸਾਰੇ ਡੈਂਟਲ ਸਕੂਲਾਂ ਵਿੱਚੋਂ 7ਵਾਂ ਸਥਾਨ ਪ੍ਰਾਪਤ ਕੀਤਾ ਹੈ । ਇਹ ਪ੍ਰਾਪਤੀਆਂ 2020 ਐੱਨ ਆਈ ਆਰ ਐੱਫ ਰੈਂਕਿੰਗ ਵਿੱਚ ਮਿਲੀਆਂ ਹਨ । ਆਪਣੇ ਲਗਾਤਾਰ ਵਧੀਆ ਅਕਾਦਮਿਕ ਪ੍ਰਾਪਤੀਆਂ ਦੇ ਅਧਾਰ ਤੇ ਯੂ ਜੀ ਸੀ ਨੇ ਇਸ ਸੰਸਥਾ ਨੂੰ ਸ਼੍ਰੇਣੀ 1 ਯੂਨੀਵਰਸਿਟੀ ਵਜੋਂ ਡੀਮਡ ਯੂਨੀਵਰਸਿਟੀ ਦਾ ਗ੍ਰੇਡ ਦਿੱਤਾ ਹੈ । ਐੱਮ ਸੀ ਆਈ ਨੇ 2009 ਵਿੱਚ ਸ੍ਰੀ ਰਾਮ ਚੰਦਰਾ ਮੈਡੀਕਲ ਕਾਲਜ ਨੂੰ ਇੱਕ ਨੋਡਲ ਸੈਂਟਰ ਫਾਰ ਮੈਡੀਕਲ ਐਜੁਕੇਸ਼ਨ ਤਕਨਾਲੋਜੀ ਲਈ ਮਾਨਤਾ ਦਿੱਤੀ ਸੀ ਅਤੇ ਸ੍ਰੀ ਰਾਮਚੰਦਰਾ ਮੈਡੀਕਲ ਕਾਲਜ ਦਾ ਨੋਡਲ ਸੈਂਟਰ ਨੇੜਲੇ 58 ਮੈਡੀਕਲ ਸਕੂਲਾਂ ਦੇ ਫੈਕਲਟੀ ਮੈਂਬਰਾਂ ਨੂੰ ਸਿਖਲਾਈ ਦੇ ਰਿਹਾ ਹੈ” ।
ਇਸ ਸੱਚ ਦੀ ਸ਼ਲਾਘਾ ਕਰਦਿਆਂ ਕਿ ਯੂਨੀਵਰਸਿਟੀ ਭਾਰਤ ਸਰਕਾਰ ਦੀ ਕੌਮੀ ਸਿੱਖਿਆ ਨੀਤੀ ਦੀ ਸੇਧ ਵਿੱਚ ਇੱਕ ਬਹੁ ਅਨੁਸ਼ਾਸਨੀ ਯੂਨੀਵਰਸਿਟੀ ਵਿੱਚ ਬਦਲ ਰਹੀ ਹੈ , ਉਨ੍ਹਾਂ ਕਿਹਾ , “ਇਸ ਮਹਾਨ ਸੰਸਥਾ ਦੀ ਵਿਲੱਖਣਤਾ ਨੇ ਦੇਸ਼ ਅਤੇ ਵਿਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਆਕਰਸਿ਼ਤ ਕਰਨ ਲਈ ਮੁੱਖ ਭੂਮਿਕਾ ਨਿਭਾਈ ਹੈ । ਮੈਂ ਵਿਸ਼ੇਸ਼ ਤੌਰ ਤੇ ਖੁਸ਼ ਹਾਂ ਕਿ ਖੋਜ ਨੂੰ ਸਭ ਤੋਂ ਜਿ਼ਆਦਾ ਮਹੱਤਵ ਦਿੱਤਾ ਜਾ ਰਿਹਾ ਹੈ ਅਤੇ ਸੰਸਥਾ ਨੇ ਕਂਦਰੀ ਖੋਜ ਸਹੂਲਤ ਨੂੰ *ਏ ਤੋਂ ਜ਼ੈੱਡ * ਗੇਟਵੇਅ ਵਜੋਂ ਸਥਾਪਿਤ ਕੀਤਾ ਹੈ , ਤਾਂ ਜੋ ਸਮੁੱਚੀ ਯੂਨੀਵਰਸਿਟੀ ਲਈ *ਖੋਜ ਯੋਜਨਾ ਲਈ *ਰੈਡੀ ਟੂ ਯੂਸ* ਪਲੇਟਫਾਰਮ ਮੁਹੱਈਆ ਕੀਤਾ ਜਾ ਸਕੇ” ।
ਕੇਂਦਰੀ ਮੰਤਰੀ ਨੇ ਇਸ ਗੱਲ ਨੂੰ ਨੋਟ ਕਰਦਿਆਂ ਕਿ ਇਸ ਸੰਸਥਾ ਨੂੰ ਆਈ ਸੀ ਐੱਮ ਆਰ ਟੀਕਾ ਅਭਿਆਸਾਂ ਲਈ ਚੁਣਿਆ ਗਿਆ ਹੈ । ਉਨ੍ਹਾਂ ਕਿਹਾ ਕਿ , “ਅਸੀਂ ਕੋਵਿਡ 19 ਮਹਾਮਾਰੀ ਵਿਚਾਲੇ ਇੱਕ ਨਾਜ਼ੁਕ ਸਟੇਜ ਤੇ ਹਾਂ । ਅਸੀਂ ਇਸ ਮੌਕੇ ਨੂੰ ਮਨਾ ਰਹੇ ਹਾਂ । ਇਸ ਲਈ ਆਓ ਸਾਰੇ ਸਿਹਤ ਕਮਿਆਂ , ਡਾਕਟਰਾਂ , ਨਰਸਾਂ ਤਕਨੀਸ਼ੀਅਨਾਂ , ਟਰਾਂਸਪੋਟਰ , ਐਮਰਜੈਂਸੀ ਟੈਕਨੌਲੋਜਿਸਟਾਂ , ਫਾਰਮਾਸਿਸਟਾਂ ਅਤੇ ਹਰੇਕ ਲਈ , ਜਿਨ੍ਹਾਂ ਨੇ ਇਸ ਮਹਾਮਾਰੀ ਦੌਰਾਨ ਰੋਗੀਆਂ ਦੀ ਦੇਖਭਾਲ ਤੇ ਸਹਾਇਤਾ ਕੀਤੀ ਹੈ ਅਤੇ ਆਪਣੀ ਸਿਹਤ ਅਤੇ ਜਿ਼ੰਦਗੀ ਨੂੰ ਜੋਖਮ ਵਿੱਚ ਪਾਉਣ ਵਾਲੇ ਮੂਹਰਲੀ ਕਤਾਰ ਵਾਲੇ ਯੋਧਿਆਂ ਨੂੰ ਸਲਾਮ ਕਰਦਾ ਹਾਂ । ਮੈਂ ਸਮਝਦਾ ਹਾਂ ਕਿ ਤੁਹਾਡੀ ਸੰਸਥਾ ਨੇ ਕੋਵਿਡ ਰੋਗੀਆਂ ਲਈ ਇੱਕ ਵੱਖਰਾ ਬਲਾਕ ਮੁਹੱਈਆ ਕੀਤਾ ਹੈ । ਮੈਂ ਇਸ ਲਈ ਵੀ ਖੁਸ਼ ਹਾਂ ਕਿ ਅਪ੍ਰੈਲ 2020 ਤੋਂ ਲੈ ਕੇ ਤੁਹਾਡੀ ਸੰਸਥਾ ਨੇ ਇੱਕ ਟੈਸਟਿੰਗ ਸੈਂਟਰ ਵਜੋਂ ਸੇਵਾ ਕੀਤੀ ਹੈ” ।
ਸਿਹਤ ਸਹੂਲਤਾਂ ਵਿੱਚ ਖੇਤਰੀ ਪਾੜੇ ਨੂੰ ਪੂਰਨ ਲਈ ਸਰਕਾਰ ਦੀ ਵਚਨਬੱਧਤਾ ਤੇ ਜ਼ੋਰ ਦਿੰਦਿਆਂ ਡਾਕਟਰ ਵਰਧਨ ਨੇ ਕਿਹਾ , “ਮੌਜੂਦਾ ਮਹਾਮਾਰੀ ਸਰਕਾਰ ਵੱਲੋਂ ਉਚਿਤ ਸਿਹਤ ਸੰਭਾਲ ਲਈ ਸਰਕਾਰੀ ਖੇਤਰ ਦੇ ਯੋਗਦਾਨ ਨੂੰ ਦਰਸਾਉਂਦੀ ਹੈ । ਕੇਂਦਰ ਸਰਕਾਰ ਨੇ ਡਾਕਟਰ — ਮਰੀਜ਼ ਅਨੁਪਾਤ ਦੇ ਨਾਲ ਨਾਲ ਮਰੀਜ਼ — ਬੈੱਡ ਅਨੁਪਾਤ ਨੂੰ ਵਧਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਹਨ । ਪਿਛਲੇ 6 ਸਾਲਾਂ ਦੌਰਾਨ ਕੇਂਦਰ ਸਰਕਾਰ ਦੀ ਸਰਗਰਮ ਸਹਾਇਤਾ ਨਾਲ ਦੇਸ਼ ਵਿੱਚ ਨਵੇਂ ਮੈਡੀਕਲ ਕਾਲਜ ਅਤੇ ਏਮਜ ਸਥਾਪਿਤ ਕੀਤੇ ਗਏ ਹਨ । ਇਸ ਵੇਲੇ ਪਿਛਲੇ ਡੇਢ ਸਾਲ ਵਿੱਚ 75 ਨਵੇਂ ਮੈਡੀਕਲ ਕਾਲਜਾਂ ਦੀ ਯੋਜਨਾ ਬਣਾਈ ਗਈ ਹੈ , ਜਿਨ੍ਹਾਂ ਵਿੱਚੋਂ 14 ਕੇਵਲ ਤਾਮਿਲਨਾਡੂ ਵਿੱਚ ਹਨ । ਪਿਛਲੇ 6 ਸਾਲਾਂ ਵਿੱਚ ਅਸੀਂ ਏਮਜ ਦੀ ਗਿਣਤੀ ਵਿੱਚ ਸੁਧਾਰ ਲਿਆ ਕੇ ਇਨ੍ਹਾਂ ਦੀ ਗਿਣਤੀ 6 ਤੋਂ 22 ਕੀਤੀ ਹੈ” ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ “ਆਤਮਨਿਰਭਰ ਭਾਰਤ” ਬਣਾਉਣ ਦੇ ਸੁਪਨੇ ਨੂੰ ਦੁਹਰਾਉਂਦਿਆਂ ਕਿਹਾ , “ਮੈਡੀਕਲ ਪੇਸ਼ਾਵਰਾਂ ਕੋਲ ਨਵੀਨਤਮ ਅਤੇ ਸੁਧਾਰਾਂ ਨਾਲ ਪ੍ਰਧਾਨ ਮੰਤਰੀ ਦੇ ‘ਆਤਮਨਿਰਭਰ ਭਾਰਤ’ ਅਤੇ ‘ਮੇਕ ਇਨ ਇੰਡੀਆ’ ਦੇ ਸੁਪਨੇ ਨੂੰ ਖੋਜ ਅਤੇ ਵਿਕਾਸ ਪਹਿਲਕਦਮੀਆਂ ਰਾਹੀਂ ਪੂਰਾ ਦਰਨ ਲਈ ਬਹੁਤ ਵੱਡਾ ਸਕੋਪ ਹੈ” ।
ਐੱਮ ਵੀ / ਐੱਸ ਜੇ
(Release ID: 1686069)
Visitor Counter : 202