ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਆਮਦਨ ਅਤੇ ਮਾਲ ਲੋਡਿੰਗ ਦੇ ਮਾਮਲੇ ਵਿੱਚ ਦਸੰਬਰ, 2020 ਦੇ ਦੌਰਾਨ ਵੀ ਮਾਲ ਢੁਆਈ ਦੇ ਉੱਚ ਪੱਧਰ ਨੂੰ ਬਣਾਈ ਰੱਖਿਆ ਹੈ


ਦਸੰਬਰ, 2020 ਦੇ ਮਹੀਨੇ ਵਿੱਚ, ਭਾਰਤੀ ਰੇਲਵੇ ਦੁਆਰਾ ਕੀਤੀ ਗਈ ਮਾਲ ਲੋਡਿੰਗ 118.13 ਮਿਲੀਅਨ ਟਨ ਰਹੀ, ਜੋ ਪਿਛਲੇ ਸਾਲ ਦੀ ਸਧਾਰਣ ਮਿਆਦ ਵਿੱਚ ਹੋਈ ਲੋਡਿੰਗ (108.84 ਮਿਲੀਅਨ ਟਨ) ਦੀ ਤੁਲਨਾ ਵਿੱਚ 8.54 ਪ੍ਰਤੀਸ਼ਤ ਅਧਿਕ ਹੈ
ਇਸ ਮਿਆਦ ਵਿੱਚ ਭਾਰਤੀ ਰੇਲਵੇ ਨੇ ਮਾਲ ਲੋਡਿੰਗ ਨਾਲ 11788.11 ਕਰੋੜ ਰੁਪਏ ਦੀ ਆਮਦਨ ਰਿਕਾਰਡ ਕੀਤੀ, ਜੋ ਪਿਛਲੇ ਸਾਲ ਦੀ ਆਮਦਨ (11030.37 ਕਰੋੜ ਰੁਪਏ) ਦੀ ਤੁਲਨਾ ਵਿੱਚ 757.74 ਕਰੋੜ ਰੁਪਏ (6.87 ਪ੍ਰਤੀਸ਼ਤ) ਅਧਿਕ ਹੈ

Posted On: 02 JAN 2021 3:10PM by PIB Chandigarh

ਭਾਰਤੀ ਰੇਲਵੇ ਨੇ ਆਮਦਨ ਅਤੇ ਮਾਲ ਲੋਡਿੰਗ ਦੇ ਮਾਮਲੇ ਵਿੱਚ ਦਸੰਬਰ, 2020 ਦੇ ਦੌਰਾਨ ਵੀ ਮਾਲ ਢੁਆਈ ਦੇ ਉੱਚ ਪੱਧਰ ਨੂੰ ਬਣਾਈ ਰੱਖਿਆ ਹੈ।

ਮਿਸ਼ਨ ਮੋਡ ਵਿੱਚ, ਭਾਰਤੀ ਰੇਲਵੇ ਦੁਆਰਾ ਦਸੰਬਰ 2020 ਵਿੱਚ ਕੀਤੀ ਗਈ ਮਾਲ ਢੁਆਈ, ਪਿਛਲੇ ਸਾਲ ਦੀ ਸਧਾਰਣ ਮਿਆਦ ਦੇ ਮਾਲ ਲੋਡਿੰਗ ਅਤੇ ਆਮਦਨ ਨੂੰ ਪਾਰ ਕਰ ਗਈ।

ਦਸੰਬਰ, 2020 ਦੇ ਮਹੀਨੇ ਵਿੱਚ, ਭਾਰਤੀ ਰੇਲਵੇ ਦੁਆਰਾ ਕੀਤੀ ਗਈ ਮਾਲ ਲੋਡਿੰਗ 118.13 ਮਿਲੀਅਨ ਟਨ ਰਹੀ, ਜੋ ਪਿਛਲੇ ਸਾਲ ਦੀ ਸਧਾਰਣ ਮਿਆਦ ਵਿੱਚ ਹੋਈ ਲੋਡਿੰਗ (108.84 ਮਿਲੀਅਨ ਟਨ) ਦੀ ਤੁਲਨਾ ਵਿੱਚ 8.54 ਪ੍ਰਤੀਸ਼ਤ ਅਧਿਕ ਹੈ।

ਇਸ ਮਿਆਦ ਵਿੱਚ ਭਾਰਤੀ ਰੇਲਵੇ ਨੇ ਮਾਲ ਲੋਡਿੰਗ ਨਾਲ 11788.11 ਕਰੋੜ ਰੁਪਏ ਦੀ ਆਮਦਨ ਰਿਕਾਰਡ ਕੀਤੀ, ਜੋ ਪਿਛਲੇ ਸਾਲ ਦੀ ਆਮਦਨ (11030.37 ਕਰੋੜ ਰੁਪਏ) ਦੀ ਤੁਲਨਾ ਵਿੱਚ 757.74 ਕਰੋੜ ਰੁਪਏ (6.87 ਪ੍ਰਤੀਸ਼ਤ) ਅਧਿਕ ਹੈ।

ਦਸੰਬਰ 2020 ਦੇ ਮਹੀਨੇ ਵਿੱਚ, ਭਾਰਤੀ ਰੇਲਵੇ ਦੁਆਰਾ ਕੁੱਲ੍ਹ 118.13 ਮਿਲੀਅਨ ਟਨ ਮਾਲ ਲੋਡਿੰਗ ਕੀਤੀ ਗਈ, ਜਿਸ ਵਿੱਚ 50.67 ਮਿਲੀਅਨ ਟਨ ਕੋਲਾ, 15.31 ਮਿਲੀਅਨ ਕੱਚਾ ਲੋਹਾ, 6.13 ਮਿਲੀਅਨ ਟਨ ਅਨਾਜ, 5.23 ਟਨ

ਖਾਦ ਅਤੇ 4.3 ਮਿਲੀਅਨ ਟਨ ਖਣਿਜ ਤੇਲ ਅਤੇ 7.46 ਮਿਲੀਅਨ ਟਨ ਸੀਮੇਂਟ ਸ਼ਾਮਲ ਸਨ (ਧਾਤ ਦੀ ਰਹਿੰਦ-ਖੂਹੰਦ ਨੂੰ ਛੱਡ ਕੇ) ।

ਜ਼ਿਕਰਯੋਗ ਹੈ ਕਿ ਰੇਲ ਦੁਆਰਾ ਮਾਲ ਢੁਆਈ ਨੂੰ ਆਕਰਸ਼ਕ ਬਣਾਉਣ ਦੇ ਲਈ ਭਾਰਤੀ ਰੇਲਵੇ ਕਈ ਰਿਆਇਤਾਂ/ਛੂਟ ਦੇ ਰਹੀ ਹੈ।

ਧਿਆਨ ਦੇਣ ਯੋਗ ਹੈ ਕਿ ਮਾਲ ਢੁਆਈ ਟਰਾਂਸਪੋਰਟ ਵਿੱਚ ਸੁਧਾਰ ਨੂੰ ਸੰਸਥਾਗਤ ਰੂਪ ਦਿੱਤਾ ਜਾਵੇਗਾ ਅਤੇ ਇਸ ਨੂੰ ਆਗਾਮੀ ਜ਼ੀਰੋ-ਬੇਸਡ ਟਾਈਮ ਟੇਬਲ ਵਿੱਚ ਸ਼ਾਮਲ ਕੀਤਾ ਜਾਵੇਗਾ।

ਭਾਰਤੀ ਰੇਲਵੇ ਦੁਆਰਾ ਕੋਵਿਡ-19 ਦਾ ਉਪਯੋਗ, ਸਾਰੇ ਪ੍ਰਕਾਰ ਦੀ ਕੁਸ਼ਲਤਾ ਅਤੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦੇ ਲਈ ਕੀਤਾ ਗਿਆ ਹੈ।

***

 

ਡੀਜੇਐੱਨ/ਐੱਮਕੇਵੀ


(Release ID: 1685931) Visitor Counter : 167