ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 5 ਜਨਵਰੀ ਨੂੰ ਕੋਚੀ–ਮੰਗਲੁਰੂ ਕੁਦਰਤੀ ਗੈਸ ਪਾਈਪਲਾਈਨ ਰਾਸ਼ਟਰ ਨੂੰ ਸਮਰਪਿਤ ਕਰਨਗੇ

Posted On: 03 JAN 2021 2:02PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਜਨਵਰੀ, 2021 ਨੂੰ ਸਵੇਰੇ 11 ਵਜੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਕੋਚੀ–ਮੰਗਲੁਰੂ ਕੁਦਰਤੀ ਗੈਸ ਪਾਈਪਲਾਈਨ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਸਮਾਰੋਹ ‘ਇੱਕ ਰਾਸ਼ਟਰ ਇੱਕ ਗੈਸ ਗ੍ਰਿੱਡ’ ਦੀ ਸਥਾਪਨਾ ਦੇ ਅਹਿਮ ਮੀਲ–ਪੱਥਰ ਨੂੰ ਦਰਸਾਉਂਦਾ ਹੈ। ਕਰਨਾਟਕ ਤੇ ਕੇਰਲ ਦੇ ਰਾਜਪਾਲ ਅਤੇ ਮੁੱਖ ਮੰਤਰੀ ਤੇ ਕੇਂਦਰੀ ਪੈਟਰੋਲ ਤੇ ਕੁਦਰਤੀ ਗੈਸ ਮੰਤਰੀ ਵੀ ਇਸ ਮੌਕੇ ਮੌਜੂਦ ਰਹਿਣਗੇ।

 

ਪਾਈਪਲਾਈਨ ਬਾਰੇ

 

450 ਕਿਲੋਮੀਟਰ ਲੰਬੀ ਪਾਈਪਲਾਈਨ GAIL (ਇੰਡੀਆ) (‘ਗੈਸ ਅਥਾਰਿਟੀ ਆਵ੍ ਇੰਡੀਆ (ਇੰਡੀਆ) ਲਿਮਿਟਿਡ) ਦੁਆਰਾ ਤਿਆਰ ਕੀਤੀ ਗਈ ਹੈ। ਇਸ ਦੀ ਸਮਰੱਥਾ ਪ੍ਰਤੀ ਦਿਨ 12 ਮਿਲੀਅਨ ਮੀਟ੍ਰਿਕ ਸਟੈਂਡਰਡ ਕਿਊਬਿਕ ਮੀਟਰਸ ਦੀ ਟ੍ਰਾਂਸਪੋਰਟੇਸ਼ਨ ਦੀ ਹੈ ਅਤੇ ਇਹ ਕੋਚੀ (ਕੇਰਲ) ਸਥਿਤ ‘ਲਿਕੁਈਫ਼ਾਈਡ ਨੈਚੁਰਲ ਗੈਸ’ (LNG) ਰੀਗੈਸੀਫ਼ਿਕੇਸ਼ਨ ਟਰਮੀਨਲ ਤੋਂ ਕੁਦਰਤੀ ਗੈਸ ਨੂੰ ਮੰਗਲੁਰੂ (ਦਕਸ਼ਿਣ ਕੰਨੜ ਜ਼ਿਲ੍ਹਾ, ਕਰਨਾਟਕ) ਤੱਕ ਪਹੁੰਚਾਏਗੀ ਤੇ ਇਸ ਦੌਰਾਨ ਇਹ ਏਰਨਾਕੁਲਮ, ਥ੍ਰਿਸੁਰ, ਪਲੱਕੜ, ਮਲੱਪੁਰਮ, ਕੋਜ਼ੀਕੋਡ, ਕੰਨੂਰ ਤੇ ਕਾਸਰਗੋੜ ਜ਼ਿਲ੍ਹਿਆਂ ਵਿੱਚੋਂ ਦੀ ਲੰਘੇਗੀ। ਇਸ ਪ੍ਰੋਜੈਕਟ ਦੀ ਕੁੱਲ ਲਾਗਤ ਲਗਭਗ 3,000 ਕਰੋੜ ਰੁਪਏ ਹੈ ਤੇ ਇਸ ਦਾ ਨਿਰਮਾਣ ਰੋਜ਼ਗਾਰ ਦੇ 12 ਲੱਖ ਮਾਨਵੀ–ਦਿਨਾਂ ’ਚ ਹੋਇਆ ਹੈ। ਇੰਜੀਨੀਅਰਾਂ ਲਈ ਇਸ ਪਾਈਪਲਾਈਨ ਨੂੰ ਵਿਛਾਉਣਾ ਇੱਕ ਚੁਣੌਤੀ ਸੀ ਕਿਉਂਕਿ ਇਸ ਪਾਈਪਲਾਈਨ ਨੂੰ 100 ਤੋਂ ਵੱਧ ਸਥਾਨਾਂ ਉੱਤੇ ਜਲ–ਇਕਾਈਆਂ (ਨਦੀਆਂ, ਨਾਲਿਆਂ ਤੇ ਝੀਲਾਂ ਆਦਿ) ਵਿੱਚੋਂ ਦੀ ਲੰਘਣਾ ਪਿਆ। ਇਹ ਕੰਮ ਹੌਰੀਜ਼ੌਂਟਲ ਡਾਇਰੈਕਸ਼ਨਲ ਡ੍ਰਿਲਿੰਗ ਵਿਧੀ ਨਾਮ ਦੀ ਵਿਸ਼ੇਸ਼ ਤਕਨੀਕ ਰਾਹੀਂ ਕੀਤਾ ਗਿਆ।

 

ਇਹ ਪਾਈਪਲਾਈਨ ਪਰਿਵਾਰਾਂ ਨੂੰ ਪਾਈਪਯੁਕਤ ਕੁਦਰਤੀ ਗੈਸ (ਪੀਐੱਨਜੀ) ਦੀ ਸ਼ਕਲ ਵਿੱਚ ਪ੍ਰਦੂਸ਼ਣ–ਮੁਕਤ ਤੇ ਕਿਫ਼ਾਇਤੀ ਈਂਧਣ ਦੀ ਸਪਲਾਈ ਕਰੇਗੀ ਅਤੇ ਟ੍ਰਾਂਸਪੋਰਟੇਸ਼ਨ ਖੇਤਰ ਨੂੰ ‘ਕੰਪ੍ਰੈੱਸਡ ਨੈਚੁਰਲ ਗੈਸ’ (ਸੀਐੱਨਜੀ) ਸਪਲਾਈ ਕਰੇਗੀ। ਇਸ ਪਾਈਪਲਾਈਨ ਰਾਹੀਂ ਸਾਰੇ ਜ਼ਿਲ੍ਹਿਆਂ ਦੀਆਂ ਕਮਰਸ਼ੀਅਲ ਤੇ ਉਦਯੋਗਿਕ ਇਕਾਈਆਂ ਨੂੰ ਵੀ ਕੁਦਰਤੀ ਗੈਸ ਦੀ ਸਪਲਾਈ ਹੋਵੇਗੀ। ਕਲੀਨਰ ਈਂਧਣ ਦੀ ਖਪਤ ਨਾਲ ਵਾਯੂ ਪ੍ਰਦੂਸ਼ਣ ਰੁਕੇਗਾ ਤੇ ਹਵਾ ਦੇ ਮਿਆਰ ਵਿੱਚ ਸੁਧਾਰ ਲਿਆਉਣ ’ਚ ਮਦਦ ਮਿਲੇਗੀ।

 

*** 

 

ਡੀਐੱਸ/ਏਕੇ(Release ID: 1685846) Visitor Counter : 126