ਕਬਾਇਲੀ ਮਾਮਲੇ ਮੰਤਰਾਲਾ

ਕਬਾਇਲੀ ਮਾਮਲਿਆਂ ਦਾ ਮੰਤਰਾਲੇ ਦੇ ਅਧੀਨ ਟ੍ਰਾਈਫੈੱਡ ਨੇ ਡੋਨਰ ਅਤੇ ਇੰਡੀਆ ਪੋਸਟ ਦੇ ਸਹਿਯੋਗ ਨਾਲ ਉੱਤਰ - ਪੂਰਬ ਦੇ ਉਤਪਾਦਾਂ ਨੂੰ ਵਧਾਵਾ ਦੇਣ ਲਈ ਮਾਰਕੀਟਿੰਗ ਅਤੇ ਲੌਜਿਸਟਿਕ ਦਖਲ ਦੀ ਸ਼ੁਰੂਆਤ ਕੀਤੀ

Posted On: 03 JAN 2021 12:32PM by PIB Chandigarh

ਕਬਾਇਲੀ ਮਾਮਲਿਆਂ ਦੇ ਮੰਤਰਾਲੇ ਅਧੀਨ ਟ੍ਰਾਈਫੈੱਡ ਨੇ ਆਧੁਨਿਕ ਤੌਰ ’ਤੇ ਲਾਗੂ ਕੀਤੀਆਂ ਜਾ ਰਹੀਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੀ ਪਛਾਣ ਕੀਤੀ ਹੈ ਅਤੇ ਸਾਂਝੇ ਤੌਰ ’ਤੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ ਨਾਲ ਮਿਲ ਕੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਆਦਿਵਾਸੀਆਂ ਦੇ ਜੀਵਨ ਨੂੰ ਬਦਲਣ ਦੇ ਇਸ ਮਿਸ਼ਨ ਵਿੱਚ ਵੱਡਾ ਅਸਰ ਪਾਇਆ ਜਾ ਸਕੇ| ਇਸ ਪ੍ਰਸੰਗ ਵਿੱਚ, ਇਸ ਨੇ ਇੱਕ ਪ੍ਰਸਤਾਵ ਤਿਆਰ ਕੀਤਾ ਹੈ ਜਿਸ ਵਿੱਚ ਟ੍ਰਾਈਫੈੱਡ ਉੱਤਰ ਪੂਰਬੀ ਰਾਜਾਂ ਦੇ ਅਮੀਰ ਅਤੇ ਰਵਾਇਤੀ ਕਬਾਇਲੀ ਉਤਪਾਦਾਂ ਨੂੰ ਵਧਾਵਾ ਦੇਣ ਦੇਣ ਦੇ ਲਈ ਇੱਕ ਸਫ਼ਲ ਮਾਰਕੀਟਿੰਗ ਅਤੇ ਲੌਜਿਸਟਿਕ ਦਖਲਅੰਦਾਜ਼ੀ ਨੂੰ ਲਾਗੂ ਕਰਨ ਲਈ ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰਾਲੇ (ਡੋਨਰ) ਅਤੇ ਇੰਡੀਆ ਪੋਸਟ ਨਾਲ ਮਿਲ ਕੇ ਕੰਮ ਕਰੇਗਾ। ਇਸ ਪਹਿਲ ਦਾ ਉਦੇਸ਼ ਉਸ ਖੇਤਰ ਦੇ ਉਤਪਾਦਾਂ ਲਈ ਇੱਕ ਬ੍ਰਾਂਡ ਤਿਆਰ ਕਰਨਾ, ਦੁਨੀਆ ਭਰ ਵਿੱਚ ਬ੍ਰਾਂਡ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਮੰਡੀ ਤੱਕ ਪਹੁੰਚ ਪ੍ਰਦਾਨ ਕਰਨਾ ਹੈ| ਉੱਤਰ-ਪੂਰਬੀ ਖੇਤਰ ਦੇ ਉਤਪਾਦਾਂ ’ਤੇ ਕੇਂਦ੍ਰਤ ਹੋਣ ਅਤੇ ਵਧੇਰੇ ਕਬਾਇਲੀ ਸਪਲਾਇਰਾਂ ਦੀ ਸਹੂਲਤ ਅਤੇ ਆਨਬੋਰਡਿੰਗ ਹੋਣ ਨਾਲ ਇਸ ਖੇਤਰ ਦੇ ਕਬਾਇਲੀ ਉੱਦਮ ਨੂੰ ਵਧਾਵਾ ਮਿਲੇਗਾ, ਇਨ੍ਹਾਂ ਦੀ ਆਮਦਨੀ ਵਧੇਗੀ ਅਤੇ ਆਦਿਵਾਸੀ ਭਾਈਚਾਰਿਆਂ ਲਈ ਰੋਜਗਾਰ ਦੇ ਮੌਕੇ ਵੀ ਪੈਦਾ ਹੋਣਗੇ।

A picture containing person, indoor, people, groupDescription automatically generated

ਯੋਜਨਾਬੱਧ ਦਖਲਅੰਦਾਜ਼ੀ ਵਿੱਚ ਸਪਲਾਇਰਾਂ ਅਤੇ ਬੁਨਕਰਾਂ ਦੇ ਸਮੂਹਾਂ ਦੀ ਪਛਾਣ ਕਰਨਾ; ਉਤਪਾਦਾਂ ਦੇ ਸਰੋਤ, ਕਬੀਲੇ ਦੇ ਸਰੋਤਾਂ ਦੀ ਸਿਖਲਾਈ ਅਤੇ ਵਿਕਾਸ, ਕਬੀਲੇ ਦੇ ਉਤਪਾਦਾਂ ਦੀ ਖ਼ਰੀਦ ਅਤੇ ਇਕੱਤਰਤਾ ਅਤੇ ਟ੍ਰਾਈਬਜ਼ ਇੰਡੀਆ ਦੇ ਆਉਟਲੇਟਸ ਅਤੇ ਅੰਤਮ ਗਾਹਕਾਂ ਤੱਕ ਚੁਣੇ ਹੋਏ ਉਤਪਾਦਾਂ ਦੀ ਢੋਆ-ਢੁਆਈ ਅਤੇ ਵੰਡ ਸ਼ਾਮਲ ਹੈ| ਡੋਨਰ ਆਪਣੀਆਂ ਏਜੰਸੀਆਂ ਰਾਹੀਂ ਇਨ੍ਹਾਂ ਗਤੀਵਿਧੀਆਂ ’ਤੇ ਕੰਮ ਕਰੇਗਾ ਅਤੇ ਟ੍ਰਾਈਫੈੱਡ ਇਨ੍ਹਾਂ ਉਤਪਾਦਾਂ ਦੀ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਮਾਰਕੀਟਿੰਗ ਅਤੇ ਬ੍ਰਾਂਡਿੰਗ ਲਈ ਆਪਣੇ ਆਉਟਲੇਟਸ ਦੇ ਵੱਡੇ ਨੈੱਟਵਰਕ ਅਤੇ ਆਪਣੇ ਈ-ਕਾਮਰਸ ਪਲੇਟਫਾਰਮਾਂ ਦੀ ਵਰਤੋਂ ਕਰੇਗਾ|

ਇਹ ਸਹਿਯੋਗ ਵੱਖ-ਵੱਖ ਪੱਧਰਾਂ ’ਤੇ ਵਿਸ਼ਾਲ ਏਸ਼ੀਆ - ਪ੍ਰਸ਼ਾਂਤ ਖੇਤਰ ਦੇ ਨਾਲ ਆਰਥਿਕ, ਰਣਨੀਤਕ ਅਤੇ ਸੱਭਿਆਚਾਰਕ ਸੰਬੰਧਾਂ ਨੂੰ ਉਤਸ਼ਾਹਤ ਕਰਨ ਲਈ ਸਰਕਾਰ ਦੀ ‘ਐਕਟ ਈਸਟ’ ਨੀਤੀ ਨਾਲ ਮੇਲ ਖਾਂਦਾ ਹੈ| ਇਸਦਾ ਉਦੇਸ਼ ਉੱਤਰ-ਪੂਰਬੀ ਉਤਪਾਦਾਂ ਦੀ ਵਿਕਰੀ ਨੂੰ 4 ਗੁਣਾ ਤੱਕ ਵਧਾਉਣਾ ਹੈ| ਇਹ ਕਬਾਇਲੀ ਸਪਲਾਇਰਾਂ ਦੀ ਆਮਦਨੀ ਨੂੰ ਵਧਾਉਣ ਅਤੇ ਆਤਮ ਨਿਰਭਰ ਭਾਰਤ ਅਭਿਯਾਨ ਅਤੇ ਵੋਕਲ ਫਾਰ ਲੋਕਲ, ਬਾਏ ਟ੍ਰਾਈਬਲ ਪਹਿਲਕਦਮ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਪਾਏਗੀ।

A picture containing tree, outdoor, grass, personDescription automatically generated

ਜੀਆਈ ਦੁਆਰਾ ਉਤਪਾਦਾਂ ਨੂੰ ਟੈਗ ਕਰਨ ਨਾਲ, ਉਤਪਾਦ ਦੀ ਸ਼ੁਰੂਆਤ ਸੰਬੰਧੀ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ| ਇਹ ਉੱਤਰ ਪੂਰਬ ਨੂੰ ਆਪਣੇ ਖੇਤਰ ਬਾਰੇ, ਇਸ ਦੀਆਂ ਅਮੀਰ ਪਰੰਪਰਾਵਾਂ ਅਤੇ ਵਿਸ਼ਵ ਭਰ ਵਿੱਚ ਗੁਣਵਤਾ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਸਹਾਇਤਾ ਕਰੇਗਾ| ਇਸ ਪਹਿਲਕਦਮੀ ਤੋਂ ਪੈਦਾ ਹੋਈਆਂ ਸਾਰੀਆਂ ਲੌਜਿਸਟਿਕ ਜ਼ਰੂਰਤਾਂ ਲਈ ਇੰਡੀਆ ਪੋਸਟ ਨਾਲ ਸਹਿਯੋਗ ਕਰਨ ਦਾ ਫੈਸਲਾ ਲਿਆ ਗਿਆ ਹੈ।

ਇਸ ਤੋਂ ਇਲਾਵਾ, ਜੀਆਈ ਟੈਗਡ ਉਤਪਾਦਾਂ ਅਤੇ ਕਬਾਇਲੀ ਉਤਪਾਦਾਂ ਦੇ ਪ੍ਰਚਾਰ ਦੇ ਹਿੱਸੇ ਵਜੋਂ, ਟ੍ਰਾਈਫੈੱਡ ਇੰਡੀਆ ਪੋਸਟ ਦੇ ਨਾਲ ਹੋਰ ਪਹਿਲਕਦਮੀਆਂ ਲਈ ਵੀ ਸਹਿਯੋਗ ਕਰੇਗਾ| ਜਨਵਰੀ 2021 ਵਿੱਚ ਡਾਕ ਵਿਭਾਗ ਦੁਆਰਾ ਇੱਕ ਫਿਲੇਟਲਿਕ ਪ੍ਰਦਰਸ਼ਨੀ ਦੀ ਯੋਜਨਾ ਬਣਾਈ ਜਾ ਰਹੀ ਹੈ ਜਿੱਥੇ 6 ਜੀਆਈ ਆਈਟਮਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਇਸਦਾ ਵਿਆਪਕ ਪ੍ਰਚਾਰ ਕੀਤਾ ਜਾਵੇਗਾ| ਇਹੀ ਚੀਜ਼ਾਂ ਟ੍ਰਾਈਫੈੱਡ ਦੁਆਰਾ ਫ਼ਰਵਰੀ 2021 ਵਿੱਚ ਆਪਣੀ ਜੀਆਈ ਵਿਸ਼ੇਸ਼ ਆਦੀ ਮਹੋਤਸਵ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ| ਇਸ ਤੋਂ ਇਲਾਵਾ ਟ੍ਰਾਈਫੈੱਡ ਅਤੇ ਇੰਡੀਆ ਪੋਸਟ ਗੁਜਰਾਤ ਦੇ ਅਹਿਮਦਾਬਾਦ ਜੀਪੀਓ ਵਿੱਚ ਇੱਕ ਕਬਾਇਲੀ ਪ੍ਰਦਰਸ਼ਨੀ ਦੀ ਮੇਜ਼ਬਾਨੀ ਕਰਨ ਲਈ ਜੁੜਨਗੇ| ਵਣ ਧਨ ਵਿਕਾਸ ਕੇਂਦਰਾਂ ਤੋਂ ਇੰਡੀਆ ਪੋਸਟ ਨੂੰ ਲੈਕ ਅਤੇ ਗੱਮ ਸਪਲਾਈ ਕਰਨ ਦੀ ਯੋਜਨਾ ਵੀ ਬਣਾਈ ਗਈ ਹੈ| ਇੰਡੀਆ ਪੋਸਟ ਆਪਣੀਆਂ ਆਉਣ ਵਾਲੀਆਂ ਸਾਰੀਆਂ ਤੋਹਫ਼ੇ ਦੇਣ ਦੀਆਂ ਜ਼ਰੂਰਤਾਂ ਲਈ ਕਬਾਇਲੀ ਕਾਰੀਗਰਾਂ ਦੁਆਰਾ ਬਣਾਏ ਉਤਪਾਦਾਂ ਅਤੇ ਚੀਜ਼ਾਂ ਦੀ ਵੀ ਖ਼ਰੀਦ ਕਰੇਗਾ|

ਇਸ ਸਹਿਯੋਗ ਦੇ ਸਫ਼ਲਤਾਪੂਰਵਕ ਲਾਗੂ ਹੋਣ ਅਤੇ ਆਉਣ ਵਾਲੀਆਂ ਹੋਰ ਬਹੁਤ ਸਾਰੀਆਂ ਤਬਦੀਲੀਆਂ ਨਾਲ, ਟ੍ਰਾਈਫੈੱਡ ਨੇ ਉਮੀਦ ਜਤਾਈ ਹੈ ਕਿ ਕਬਾਇਲੀ ਲੋਕਾਂ ਲਈ ਆਮਦਨੀ ਅਤੇ ਰੋਜਗਾਰ ਪੈਦਾ ਕਰਨ ਵਿੱਚ ਮਦਦ ਮਿਲੇਗੀ ਅਤੇ ਆਖਰਕਾਰ ਦੇਸ਼ ਭਰ ਵਿੱਚ ਕਬਾਇਲੀ ਜੀਵਣ ਅਤੇ ਜੀਵਣ ਨਿਰਬਾਹ ਦੀ ਸੰਪੂਰਨ ਤਬਦੀਲੀ ਵਿੱਚ ਮਦਦ ਮਿਲੇਗੀ|

*****

ਐੱਨਬੀ/ ਐੱਸਕੇ/ ਐੱਮਓਟੀਏ/ 02.01.2021(Release ID: 1685817) Visitor Counter : 122