ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 4 ਜਨਵਰੀ ਨੂੰ ਨੈਸ਼ਨਲ ਮੈਟਰੋਲੋਜੀ ਕਨਕਲੇਵ ਵਿੱਚ ਉਦਘਾਟਨੀ ਭਾਸ਼ਣ ਦੇਣਗੇ


ਪ੍ਰਧਾਨ ਮੰਤਰੀ ਨੈਸ਼ਨਲ ਅਟੋਮਿਕ ਟਾਈਮਸਕੇਲ ਅਤੇ ਭਾਰਤੀ ਨਿਰਦੇਸ਼ਕ ਦ੍ਰਵਯ ਰਾਸ਼ਟਰ ਨੂੰ ਸਮਰਪਿਤ ਕਰਨਗੇ

ਪ੍ਰਧਾਨ ਮੰਤਰੀ ਰਾਸ਼ਟਰੀ ਵਾਤਾਵਰਣ ਸਬੰਧੀ ਮਿਆਰ ਪ੍ਰਯੋਗਸ਼ਾਲਾ ਦਾ ਨੀਂਹ ਪੱਥਰ ਵੀ ਰੱਖਣਗੇ

Posted On: 02 JAN 2021 6:15PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 4 ਜਨਵਰੀ 2021 ਨੂੰ ਵੀਡਿਓ ਕਾਨਫਰੰਸਿੰਗ ਜ਼ਰੀਏ ਨੈਸ਼ਨਲ ਮੈਟਰੋਲੋਜੀ ਕਨਕਲੇਵ ਵਿੱਚ ਉਦਘਾਟਨ ਭਾਸ਼ਣ ਦੇਣਗੇ। ਉਹ ‘ਨੈਸ਼ਨਲ ਅਟੋਮਿਕ ਟਾਈਮਸਕੇਲ’ ਅਤੇ ‘ਭਾਰਤੀ ਨਿਰਦੇਸ਼ਕ ਦ੍ਰਵਯ’ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਰਾਸ਼ਟਰੀ ਵਾਤਾਵਰਣ ਸੰਬਧੀ ਮਿਆਰ ਪ੍ਰਯੋਗਸ਼ਾਲਾ (ਨੈਸ਼ਨਲ ਐਨਵਾਇਰਨਮੈਂਟਲ ਸਟੈਂਡਰਡ ਲੈਬੋਰਟਰੀ) ਦਾ ਨੀਂਹ ਪੱਥਰ ਵੀ ਰੱਖਣਗੇ। ਇਸ ਮੌਕੇ ’ਤੇ ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਵੀ ਮੌਜੂਦ ਰਹਿਣਗੇ।

 

ਨੈਸ਼ਨਲ ਅਟੋਮਿਕ ਟਾਈਮਸਕੇਲ ਭਾਰਤੀ ਮਿਆਰੀ ਸਮੇਂ 2.8 ਨੈਨੋਸੈਕਿੰਡ ਦੀ ਸਟੀਕਤਾ ਨਾਲ ਸਾਥ ਦਿੰਦਾ ਹੈ। ਭਾਰਤੀ ਨਿਰਦੇਸ਼ਕ ਦ੍ਰਵਯ ਅੰਤਰਰਾਸ਼ਟਰੀ ਮਿਆਰ ਦੇ ਅਨਰੂਪ ਗੁਣਵੱਤਾ ਯਕੀਨੀ ਕਰਨ ਲਈ ਪ੍ਰਯੋਗਸ਼ਾਲਾਵਾਂ ਵਿੱਚ ਜਾਂਚ ਅਤੇ ਮਾਪਣ ਵਿੱਚ ਸਹਿਯੋਗ ਕਰ ਰਿਹਾ ਹੈ। ਰਾਸ਼ਟਰੀ ਵਾਤਾਵਰਣ ਸਬੰਧੀ ਮਿਆਰ ਪ੍ਰਯੋਗਸ਼ਾਲਾ ਨਜ਼ਦੀਕੀ ਪਰਿਵੇਸ਼ ਦੀ ਹਵਾ ਅਤੇ ਉਦਯੋਗਿਕ ਨਿਕਾਸੀ ਨਿਗਰਾਨੀ ਉਪਕਰਣਾਂ ਦੇ ਪ੍ਰਮਾਣੀਕਰਨ ਵਿੱਚ ਆਤਮਨਿਰਭਰਤਾ ਵਿੱਚ ਸਹਾਇਤਾ ਕਰੇਗੀ।

 

ਕਨਕਲੇਵ ਬਾਰੇ

 

ਨੈਸ਼ਨਲ ਮੈਟਰੋਲੋਜੀ ਕਨਕਲੇਵ 2020 ਦਾ ਆਯੋਜਨ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ-ਰਾਸ਼ਟਰੀ ਭੌਤਿਕ ਪ੍ਰਯੋਗਸ਼ਾਲਾ (ਸੀਐੱਸਆਈਆਰ-ਐੱਨਪੀਐੱਲ), ਨਵੀਂ ਦਿੱਲੀ ਦੁਆਰਾ ਕੀਤਾ ਜਾ ਰਿਹਾ ਹੈ ਜੋ ਆਪਣੀ ਸਥਾਪਨਾ ਦੇ 75ਵੇਂ ਸਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਕਨਕਲੇਵ ਦਾ ਵਿਸ਼ਾ ਹੈ, ‘‘ਮੈਟਰੋਲੋਜੀ ਫਾਰ ਦ ਇਨਕਲੁਸਿਵ ਗ੍ਰੋਥ ਆਵ੍ ਦ ਨੇਸ਼ਨ।’

 

 

*****

 

ਡੀਐੱਸ/ਏਕੇਜੇ



(Release ID: 1685728) Visitor Counter : 134