ਪ੍ਰਧਾਨ ਮੰਤਰੀ ਦਫਤਰ

ਆਈਆਈਐੱਮ ਸੰਬਲਪੁਰ, ਓਡੀਸ਼ਾ ਦੇ ਸਥਾਈ ਪਰਿਸਰ ਦਾ ਨੀਂਹ ਪੱਥਰ ਰੱਖਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 02 JAN 2021 2:49PM by PIB Chandigarh

ਜੈ ਜਗਨਨਾਥ!

 

ਜੈ ਮਾਂ ਸਮਲੇਸ਼ਵਰੀ!

 

ਓਡਿਸ਼ਾਰ ਭਾਈ ਭਉਣੀ ਮਾਨਕੁ ਮੋਰ ਜੁਹਾਰ

 

ਨੂਆ ਵਰਸ਼ ਸਮਸਤੰਕ ਪਾਇੰ ਮੰਗਲਮਯ ਹੇਉ।

 

ਓਡੀਸ਼ਾ ਦੇ ਮਾਣਯੋਗ ਰਾਜਪਾਲ ਪ੍ਰੋਫੈਸਰ ਗਣੇਸ਼ੀ ਲਾਲ ਜੀ, ਮੁੱਖ ਮੰਤਰੀ ਮੇਰੇ ਮਿੱਤਰ ਸ਼੍ਰੀਮਾਨ ਨਵੀਨ ਪਟਨਾਇਕ ਜੀ, ਕੇਂਦਰੀ ਕੈਬਿਨਟ ਵਿੱਚ ਮੇਰੇ ਸਹਿਯੋਗੀ, ਡਾਕਟਰ ਰਮੇਸ਼ ਪੋਖਰਿਯਾਲ ਨਿਸ਼ੰਕ ਜੀ, ਓਡੀਸ਼ਾ ਦੇ ਹੀ ਰਤਨ ਭਾਈ ਧਰਮੇਂਦਰ ਪ੍ਰਧਾਨ ਜੀ, ਸ਼੍ਰੀ ਪ੍ਰਤਾਪ ਚੰਦ ਸਾਰੰਗੀ ਜੀ, ਓਡੀਸ਼ਾ ਸਰਕਾਰ ਦੇ ਮੰਤਰੀ, ਸਾਂਸਦ ਅਤੇ ਵਿਧਾਇਕਗਣ, IIM ਸੰਭਲਪੁਰ ਦੀ ਚੇਅਰਪਰਸਨ ਸ਼੍ਰੀਮਤੀ ਅਰੁੰਧਤੀ ਭੱਟਾਚਾਰੀਆ ਜੀ, ਡਾਇਰੈਕਟਰ ਪ੍ਰੋਫੈਸਰ ਮਹਾਦੇਵ ਜਾਯਸਵਾਲ ਜੀ, faculty staff ਅਤੇ ਮੇਰੇ ਸਾਰੇ ਯੁਵਾ ਸਾਥੀਓ!

 

ਅੱਜ IIM ਕੈਂਪਸ ਦੇ ਨੀਂਹ ਪੱਥਰ ਦੇ ਨਾਲ ਹੀ ਓਡੀਸ਼ਾ ਦੀ ਯੁਵਾ ਤਾਕਤ ਨੂੰ ਨਵੀਂ ਮਜ਼ਬੂਤੀ ਦੇਣ ਵਾਲੀ ਇੱਕ ਨਵੀਨ ਸ਼ਿਲਾ ਵੀ ਰੱਖੀ ਗਈ ਹੈ। IIM ਸੰਬਲਪੁਰ ਦਾ ਪਰਮਾਨੈਂਟ ਕੈਂਪਸ, ਓਡੀਸ਼ਾ ਦੀ ਮਹਾਨ ਸੰਸਕ੍ਰਿਤੀ ਅਤੇ ਸੰਸਾਧਨਾਂ ਦੀ ਪਹਿਚਾਣ ਦੇ ਨਾਲ ਓਡੀਸ਼ਾ ਨੂੰ ਮੈਨੇਜਮੈਂਟ ਦੀ ਦੁਨੀਆ ਵਿੱਚ ਨਵੀਂ ਪਹਿਚਾਣ ਦਿਲਾਉਣ ਵਾਲਾ ਹੈ। ਨਵੇਂ ਵਰ੍ਹੇ ਦੀ ਸ਼ੁਰੂਆਤ ਵਿੱਚ, ਇਸ ਸ਼ੁਭ-ਆਰੰਭ ਨੇ ਸਾਡੇ ਸਭ ਦੇ ਆਨੰਦ ਨੂੰ ਦੁੱਗਣਾ ਕਰ ਦਿੱਤਾ ਹੈ। 

 

ਸਾਥੀਓ,

 

ਬੀਤੇ ਦਹਾਕਿਆਂ ਵਿੱਚ ਇੱਕ ਟ੍ਰੈਂਡ ਦੇਸ਼ ਨੇ ਦੇਖਿਆ, ਬਾਹਰ ਬਣੇ Multi-nationals ਵੱਡੀ ਸੰਖਿਆ ਵਿੱਚ ਆਏ ਅਤੇ ਇਸੇ ਧਰਤੀ ‘ਤੇ ਅੱਗੇ ਵੀ ਵਧੇ। ਇਹ ਦਹਾਕਾ ਅਤੇ ਇਹ ਸਦੀ, ਭਾਰਤ ਵਿੱਚ ਨਵੇਂ-ਨਵੇਂ ਮਲਟੀਨੈਸ਼ਨਲਸ ਦੇ ਨਿਰਮਾਣ ਦਾ ਹੈ। ਭਾਰਤ ਦੀ ਤਾਕਤ ਦੁਨੀਆ ਵਿੱਚ ਛਾ ਜਾਵੇ ਇਸ ਦੇ ਲਈ ਉੱਤਮ ਕਾਲਖੰਡ ਆਇਆ ਹੈ। ਅੱਜ ਦੇ Start-ups ਹੀ ਕੱਲ੍ਹ ਦੇ Multi-nationals ਹਨ। ਅਤੇ ਇਹ ਸਟਾਰਟ-ਅੱਪਸ ਜ਼ਿਆਦਾਤਰ ਕਿਨ੍ਹਾਂ ਸ਼ਹਿਰਾਂ ਵਿੱਚ ਬਣ ਰਹੇ ਹਨ? ਜਿਨ੍ਹਾਂ ਨੂੰ ਆਮ ਤੌਰ ਦੀ ਭਾਸ਼ਾ ਵਿੱਚ ਟੀਅਰ-2, ਟੀਅਰ-3 ਸਿਟੀਜ਼ ਕਹਿੰਦੇ ਹਨ, ਅੱਜ Start-ups ਦਾ ਪ੍ਰਭਾਵ ਉਨ੍ਹਾਂ ਥਾਵਾਂ ‘ਤੇ ਦੇਖਣ ਨੂੰ ਮਿਲਦਾ ਹੈ। ਇਨ੍ਹਾਂ ਸਟਾਰਟ-ਅੱਪਸ ਨੂੰ, ਭਾਰਤੀ ਨੌਜਵਾਨਾਂ ਦੀਆਂ ਨਵੀਆਂ ਕੰਪਨੀਆਂ ਨੂੰ ਹੋਰ ਅੱਗੇ ਵਧਾਉਣ ਦੇ ਲਈ, ਉਸ ਦੇ ਲਈ ਬਿਹਤਰੀਨ ਮੈਨੇਜਰਸ ਚਾਹੀਦੇ ਹਨ। ਦੇਸ਼ ਦੇ ਨਵੇਂ ਖੇਤਰਾਂ ਤੋਂ, ਨਵੇਂ ਅਨੁਭਵ ਲੈ ਕੇ ਨਿਕਲ ਰਹੇ ਮੈਨੇਜਮੈਂਟ ਐਕਸਪਰਟਸ, ਭਾਰਤ ਦੀਆਂ ਕੰਪਨੀਆਂ ਨੂੰ ਨਵੀਂ ਉਚਾਈ ਦੇਣ ਵਿੱਚ ਵੱਡੀ ਭੂਮਿਕਾ ਨਿਭਾਉਣਗੇ।

 

ਸਾਥੀਓ,

 

ਮੈਂ ਕਿਤੇ ਪੜ੍ਹ ਰਿਹਾ ਸੀ ਕਿ ਇਸ ਸਾਲ ਕੋਵਿਡ ਸੰਕਟ ਦੇ ਬਾਵਜੂਦ ਭਾਰਤ ਨੇ ਪਿਛਲੇ ਸਾਲਾਂ ਦੀ ਤੁਲਨਾ ਵਿੱਚ ਜ਼ਿਆਦਾ Unicorn ਦਿੱਤੇ ਹਨ। ਅੱਜ ਖੇਤੀ ਤੋਂ ਲੈ ਕੇ ਸਪੇਸ ਸੈਕਟਰ ਤੱਕ ਜੋ ਬੇਮਿਸਾਲ ਰਿਫਾਰਮਸ ਕੀਤੇ ਜਾ ਰਹੇ ਹਨ, ਉਨ੍ਹਾਂ ਵਿੱਚ ਸਟਾਰਟ-ਅੱਪਸ ਦੇ ਲਈ ਸਕੋਪ ਲਗਾਤਾਰ ਵਧ ਰਿਹਾ ਹੈ। ਤੁਹਾਨੂੰ ਇਨ੍ਹਾਂ ਨਵੀਆਂ ਸੰਭਾਵਨਾਵਾਂ ਦੇ ਲਈ ਖੁਦ ਨੂੰ ਤਿਆਰ ਕਰਨਾ ਹੈ। ਤੁਹਾਨੂੰ ਆਪਣੇ ਕਰੀਅਰ ਨੂੰ ਭਾਰਤ ਦੀਆਂ ਆਸ਼ਾਵਾਂ ਅਤੇ ਆਕਾਂਖਿਆਵਾਂ ਦੇ ਨਾਲ ਜੋੜਨਾ ਹੈ। ਇਸ ਨਵੇਂ ਦਹਾਕੇ ਵਿੱਚ Brand India ਨੂੰ ਨਵੀਂ Global ਪਹਿਚਾਣ ਦਿਵਾਉਣ ਦੀ ਜ਼ਿੰਮੇਦਾਰੀ ਸਾਡੇ ਸਭ ‘ਤੇ ਹੈ। ਵਿਸ਼ੇਸ਼ ਰੂਪ ਨਾਲ ਸਾਡੇ ਨੌਜਵਾਨਾਂ ‘ਤੇ ਹੈ। 

 

ਸਾਥੀਓ, 

 

IIM ਸੰਬਲਪੁਰ ਦਾ ਉਦੇਸ਼ (ਧਯੇਯ) ਮੰਤਰ ਹੈ- ਨਵਸਜਰਨਮ੍ ਸ਼ੁਚਿਤਾ ਸਮਾਵੇਸ਼ਤਵਮ੍। (नवसर्जनम् शुचिता समावेशत्वम्)। ਯਾਨੀ Innovation, Integrity ਅਤੇ Inclusiveness, ਤੁਹਾਨੂੰ ਇਸ ਮੰਤਰ ਦੀ ਤਾਕਤ ਦੇ ਨਾਲ ਦੇਸ਼ ਨੂੰ ਆਪਣੀ ਮੈਨੇਜਮੈਂਟ ਸਕਿੱਲ ਦਿਖਾਉਣੀ ਹੈ। ਤੁਹਾਨੂੰ ਨਵੇਂ ਨਿਰਮਾਣ ਨੂੰ ਤਾਂ ਪ੍ਰੋਤਸਾਹਿਤ ਕਰਨਾ ਹੀ ਹੈ, ਸਾਰਿਆਂ ਦੇ ਸਮਾਵੇਸ਼ ‘ਤੇ ਵੀ ਜ਼ੋਰ ਦੇਣਾ ਹੈ, ਜੋ ਵਿਕਾਸ ਦੀ ਦੌੜ ਵਿੱਚ ਪਿੱਛੇ ਛੁਟ ਗਿਆ ਹੈ, ਉਸ ਨੂੰ ਵੀ ਨਾਲ ਲੈਣਾ ਹੈ। ਜਿਸ ਜਗ੍ਹਾ ‘ਤੇ IIM ਦਾ ਪਰਮਾਨੈਂਟ ਕੈਂਪਸ ਬਣ ਰਿਹਾ ਹੈ, ਉੱਥੇ ਪਹਿਲਾਂ ਤੋਂ ਮੈਡੀਕਲ ਯੂਨੀਵਰਸਿਟੀ ਹੈ, ਇੰਜੀਨੀਅਰਿੰਗ ਯੂਨੀਵਰਸਿਟੀ ਹੈ, ਤਿੰਨ ਹੋਰ ਯੂਨੀਵਰਸਿਟੀਜ਼ ਹਨ, ਸੈਨਿਕ ਸਕੂਲ ਹੈ, CRPF ਅਤੇ ਪੁਲਿਸ ਦੇ ਟ੍ਰੇਨਿੰਗ ਇੰਸਟੀਟਿਊਟ ਹਨ।

 

ਜੋ ਲੋਕ ਸੰਬਲਪੁਰ ਬਾਰੇ ਜ਼ਿਆਦਾ ਨਹੀਂ ਜਾਣਦੇ, ਉਹ ਵੀ ਹੁਣ ਅੰਦਾਜ਼ਾ ਲਗਾ ਸਕਦੇ ਹਨ ਕਿ IIM ਜਿਹੇ ਪ੍ਰਤਿਸ਼ਠਿਤ ਸੰਸਥਾਨ ਦੇ ਬਣਨ ਦੇ ਬਾਅਦ ਇਹ ਖੇਤਰ ਕਿੰਨਾ ਵੱਡਾ ਐਜੂਕੇਸ਼ਨ ਹੱਬ ਬਣਨ ਜਾ ਰਿਹਾ ਹੈ। ਸੰਬਲਪੁਰ IIM ਅਤੇ ਇਸ ਖੇਤਰ ਵਿੱਚ ਪੜ੍ਹਨ ਵਾਲੇ Students-ਪ੍ਰੋਫੈਸ਼ਨਲਸ ਦੇ ਲਈ ਸਭ ਤੋਂ ਖਾਸ ਗੱਲ ਇਹ ਹੋਵੇਗੀ ਕਿ ਇਹ ਪੂਰਾ ਇਲਾਕਾ ਹੀ ਇੱਕ ਤਰ੍ਹਾਂ ਨਾਲ ਤੁਹਾਡੇ ਲਈ ਇੱਕ ਪ੍ਰੈਕਟੀਕਲ ਲੈਬ ਦੀ ਤਰਾਂ ਹੈ। ਇਹ ਜਗ੍ਹਾ ਪ੍ਰਾਕਿਰਤਿਕ ਰੂਪ ਨਾਲ ਇਤਨੀ ਸ਼ਾਨਦਾਰ ਹੈ, ਓਡੀਸ਼ਾ ਦਾ ਮਾਣ ਹੀਰਾਕੁਡ ਬੰਨ੍ਹ, ਤੁਹਾਡੇ ਤੋਂ ਕੋਈ ਜ਼ਿਆਦਾ ਦੂਰ ਨਹੀਂ ਹੈ। ਬੰਨ੍ਹ ਦੇ ਪਾਸ ਡੇਬਰੀਗੜ੍ਹ ਸੈਂਚੁਰੀ ਆਪਣੇ ਆਪ ਵਿੱਚ ਖਾਸ ਤਾਂ ਹੈ ਹੀ, ਇਸ ਦੇ ਵਿੱਚ ਜੋ ਪਵਿੱਤਰ ਸਥਾਨ ਵੀ ਹੈ ਜਿਸ ਨੂੰ ਬੀਰ ਸੁਰੇਂਦਰ ਸਾਈ ਜੀ ਨੇ ਆਪਣਾ ਬੇਸ ਬਣਾਇਆ ਸੀ। ਇਸ ਏਰੀਆ ਦੇ ਟੂਰਿਜ਼ਮ ਪੋਟੈਂਸ਼ਿਅਲ ਨੂੰ ਹੋਰ ਵਧਾਉਣ ਦੇ ਲਈ ਇੱਥੋਂ ਦੇ Students ਦੇ Ideas ਅਤੇ ਮੈਨੇਜਿਰੀਅਲ ਸਕਿੱਲਸ ਬਹੁਤ ਕੰਮ ਆ ਸਕਦੇ ਹਨ।  

 

ਇਸੇ ਤਰ੍ਹਾਂ ਹੀ ਸੰਬਲਪੁਰੀ ਟੈਕਸਟਾਈਲ ਵੀ ਦੇਸ਼-ਵਿਦੇਸ਼ ਵਿੱਚ ਮਸ਼ਹੂਰ ਹੈ। ‘ਬਾਂਧਾ ਇਕਤ’ ਫੈਬ੍ਰਿਕ, ਉਸ ਦਾ unique pattern, design ਅਤੇ texture ਬਹੁਤ ਹੀ ਖਾਸ ਹੈ। ਇਸੇ ਤਰਾਂ ਇਸ ਖੇਤਰ ਵਿੱਚ ਹੈਂਡੀਕ੍ਰਾਫਟ ਦਾ ਇਤਨਾ ਕੰਮ ਹੁੰਦਾ ਹੈ, ਸਿਲਵਰ ਫਿਲਿਗ੍ਰੀ, ਪੱਥਰਾਂ ‘ਤੇ ਨੱਕਾਸ਼ੀ, ਲਕੜੀ ਦਾ ਕੰਮ, ਬ੍ਰਾਸ ਦਾ ਕੰਮ, ਸਾਡੇ ਆਦਿਵਾਸੀ ਭਾਈ-ਭੈਣ ਵੀ ਇਸ ਵਿੱਚ ਬਹੁਤ ਪਾਰੰਗਤ ਹਨ। IIM ਦੇ ਵਿਦਿਆਰਥੀ-ਵਿਦਿਆਰਥਣਾਂ ਦੇ ਲਈ ਸੰਬਲਪੁਰ ਦੇ ਲੋਕਲ ਨੂੰ ਵੋਕਲ ਬਣਾਉਣਾ, ਉਨ੍ਹਾਂ ਦੀ ਇੱਕ ਅਹਿਮ ਜ਼ਿੰਮੇਵਾਰੀ ਹੈ।

 

ਸਾਥੀਓ, 

 

ਤੁਸੀਂ ਇਹ ਵੀ ਭਲੀ-ਭਾਂਤ ਜਾਣਦੇ ਹੋ ਕਿ ਸੰਬਲਪੁਰ ਅਤੇ ਉਸ ਦੇ ਆਸ-ਪਾਸ ਦਾ ਇਲਾਕਾ ਆਪਣੀ mineral ਅਤੇ mining strength ਲਈ ਵੀ ਜਾਣਿਆ ਜਾਂਦਾ ਹੈ। ਹਾਈ-ਗ੍ਰੇਡ ਆਇਰਨ ਓਰ,  ਬਾਕਸਾਈਟ,  ਕ੍ਰੋਮਾਈਟ,  ਮੈਂਗਨੀਜ਼,  ਕੋਲ-ਲਾਈਮਸਟੋਨ ਤੋਂ ਲੈ ਕੇ ਗੋਲਡ,  ਜੈੱਮਸਟੋਨ,  ਡਾਇਮੰਡ,  ਇੱਥੋਂ ਦੀ ਪ੍ਰਕਿਰਤਿਕ ਸੰਪਦਾ ਨੂੰ ਅਨੇਕ ਗੁਣਾ ਵਧਾਉਂਦੇ ਹਨ।  ਦੇਸ਼  ਦੇ ਇਨ੍ਹਾਂ Natural assets ਦਾ ਬਿਹਤਰ management ਕਿਵੇਂ ਹੋਵੇ,  ਕਿਵੇਂ ਇਹ ਪੂਰੇ ਖੇਤਰ ਦਾ ਵਿਕਾਸ ਕਰੀਏ,  ਲੋਕਾਂ ਦਾ ਵਿਕਾਸ ਕਰੀਏ,  ਇਸ ਨੂੰ ਲੈ ਕੇ ਵੀ ਤੁਹਾਨੂੰ ਨਵੇਂ Ideas ‘ਤੇ ਕੰਮ ਕਰਨਾ ਹੈ।  

 

ਸਾਥੀਓ, 

 

ਇਹ ਮੈਂ ਤੁਹਾਨੂੰ ਕੁਝ ਹੀ ਉਦਾਹਰਣਾਂ ਦਿੱਤੀਆਂ ਹਨ।  ਓਡੀਸ਼ਾ ਵਿੱਚ ਵਨ ਸੰਪਦਾ,  ਖਣਿਜ,  ਰੰਗਬਤੀ-ਸੰਗੀਤ,  ਆਦਿਵਾਸੀ ਆਰਟ ਅਤੇ ਕ੍ਰਾਫਟ,  ਸਵਭਾਵ ਕਵੀ ਗੰਗਾਧਰ ਮੇਹੇਰ ਦੀਆਂ ਕਵਿਤਾਵਾਂ,  ਇੱਥੇ ਕੀ ਨਹੀਂ ਹੈ ਓਡੀਸ਼ਾ ਦੇ ਪਾਸ।  ਜਦੋਂ ਤੁਹਾਡੇ ਵਿੱਚੋਂ ਅਨੇਕ ਸਾਥੀ,  ਸੰਬਲਪੁਰੀ Textile ਜਾਂ ਫਿਰ ਕਟਕ ਦੀ ਫਿਲਿਗ੍ਰੀ ਕਾਰੀਗਰੀ ਉਸ ਨੂੰ Global ਪਹਿਚਾਣ ਦਿਵਾਉਣ ਵਿੱਚ ਅਪਣੇ ਕੌਸ਼ਲ  ਦਾ ਇਸਤੇਮਾਲ ਕਰਨਗੇ,  ਇੱਥੋਂ  ਦੇ ਟੂਰਿਜ਼ਮ ਨੂੰ ਵਧਾਉਣ ਲਈ ਕੰਮ ਕਰਨਗੇ,  ਤਾਂ ਆਤਮਨਿਰਭਰ ਭਾਰਤ ਅਭਿਯਾਨ ਦੇ ਨਾਲ ਹੀ ਓਡੀਸ਼ਾ  ਦੇ ਵਿਕਾਸ ਨੂੰ ਵੀ ਹੋਰ ਗਤੀ ਮਿਲੇਗੀ ਅਤੇ ਨਵੀਂ ਉਚਾਈ ਮਿਲੇਗੀ। 

 

ਸਾਥੀਓ, 

 

ਲੋਕਲ ਨੂੰ ਗਲੋਬਲ ਬਣਾਉਣ ਲਈ ਆਪ ਸਾਰੇ IIM  ਦੇ ਨੌਜਵਾਨ ਸਾਥੀਆਂ ਨੂੰ ਨਵੇਂ ਅਤੇ Innovative ਸਮਾਧਾਨ ਤਲਾਸ਼ਣੇ ਹਨ।  ਮੈਨੂੰ ਵਿਸ਼ਵਾਸ ਹੈ,  ਸਾਡੇ IIMs ਆਤਮਨਿਰਭਰਤਾ  ਦੇ ਦੇਸ਼  ਦੇ ਮਿਸ਼ਨ ਵਿੱਚ ਸਥਾਨਕ ਉਤਪਾਦਾਂ ਅਤੇ ਅੰਤਰਰਾਸ਼ਟਰੀ ਕੋਲੈਬੋਰੇਸ਼ਨ ਦੇ ਦਰਮਿਆਨ,  ਬ੍ਰਿਜ ਦਾ ਕੰਮ ਕਰ ਸਕਦੇ ਹਨ।  ਤੁਹਾਡਾ ਸਾਰਿਆਂ ਦਾ ਜੋ ਇਤਨਾ ਵਿਸ਼ਾਲ ਅਤੇ ਦੁਨੀਆ  ਦੇ ਕੋਨੇ-ਕੋਨੇ ਵਿੱਚ ਫੈਲਿਆ Alumni ਨੈੱਟਵਰਕ ਹੈ,  ਉਹ ਵੀ ਇਸ ਵਿੱਚ ਬਹੁਤ ਮਦਦ ਕਰ ਸਕਦੇ ਹਨ।  ਸਾਲ 2014 ਤੱਕ ਸਾਡੇ ਇੱਥੇ 13 IIM ਸਨ।  ਹੁਣ ਦੇਸ਼ ਵਿੱਚ 20 IIM ਹਨ।  ਇਤਨਾ ਵੱਡਾ Talent Pool,  ਆਤਮਨਿਰਭਰ ਭਾਰਤ ਅਭਿਯਾਨ ਨੂੰ ਬਹੁਤ ਵਿਸਤਾਰ  ਦੇ ਸਕਦਾ ਹੈ। 

 

ਸਾਥੀਓ, 

 

ਅੱਜ ਦੁਨੀਆ ਵਿੱਚ Opportunities ਵੀ ਨਵੀਆਂ ਹਨ,  ਤਾਂ ਮੈਨੇਜਮੇਂਟ ਦੀ ਦੁਨੀਆ  ਦੇ ਸਾਹਮਣੇ challenges ਵੀ ਨਵੇਂ ਹਨ।  ਇਨ੍ਹਾਂ challenges ਨੂੰ ਵੀ ਤੁਹਾਨੂੰ ਸਮਝਣਾ ਹੋਵੇਗਾ।  ਹੁਣ ਜਿਵੇਂ,  Additive printing ਜਾਂ 3D printing ਪੂਰੀ production economy ਨੂੰ ਹੀ change ਕਰ ਰਹੀ ਹੈ।  ਹੁਣੇ ਤੁਸੀਂ ਨਿਊਜ਼ ਵਿੱਚ ਸੁਣਿਆ ਹੋਵੇਗਾ,  ਪਿਛਲੇ ਮਹੀਨੇ ਹੀ ਇੱਕ ਕੰਪਨੀ ਨੇ ਚੇਨਈ  ਦੇ ਪਾਸ ਇੱਕ ਪੂਰੀ ਦੋ ਮੰਜ਼ਿਲਾ ਇਮਾਰਤ ਨੂੰ ਹੀ 3D print ਕੀਤਾ ਹੈ। ਜਦੋਂ-ਜਦੋਂ Production  ਦੇ ਤਰੀਕੇ ਬਦਲਣਗੇ ਤਾਂ logistics ਅਤੇ supply chain ਨਾਲ ਜੁੜੀਆਂ ਵਿਵਸਥਾਵਾਂ ਵਿੱਚ ਵੀ ਬਦਲਾਅ ਹੋਵੇਗਾ। ਇਸੇ ਤਰ੍ਹਾਂ,  ਟੈਕਨੋਲੋਜੀ ਅੱਜ ਹਰ geographical limitations ਨੂੰ ਦੂਰ ਕਰ ਰਹੀ ਹੈ। Air Connectivity ਨੇ 20ਵੀਂ ਸਦੀ ਦੇ ਬਿਜ਼ਨਸ ਨੂੰ Seamless ਬਣਾਇਆ, ਤਾਂ ਡਿਜੀਟਲ ਕਨੈਕਟੀਵਿਟੀ 21ਵੀਂ ਸਦੀ ਦੇ ਬਿਜ਼ਨਸ ਨੂੰ ਟ੍ਰਾਂਸਫਾਰਮ ਕਰਨ ਵਾਲੀ ਹੈ। Work from anywhere  ਦੇ concept ਨਾਲ ਪੂਰੀ ਦੁਨੀਆ Global Village ਤੋਂ Global work-place ਵਿੱਚ ਬਦਲ ਗਈ ਹੈ।  ਭਾਰਤ ਨੇ ਵੀ ਇਸ ਦੇ ਲਈ ਹਰ ਜ਼ਰੂਰੀ ਰਿਫਾਰਮਸ ਬੀਤੇ ਕੁਝ ਮਹੀਨਿਆਂ ਵਿੱਚ ਤੇਜ਼ੀ  ਨਾਲ ਕੀਤੇ ਹਨ।  ਸਾਡੀ ਕੋਸ਼ਿਸ਼ ਹੈ ਕਿ ਅਸੀਂ ਨਾ ਸਿਰਫ ਸਮੇਂ  ਦੇ ਨਾਲ ਚਲੀਏ,  ਬਲਕਿ ਸਮੇਂ ਤੋਂ ਪਹਿਲਾਂ ਚਲਣ ਦੀ ਵੀ ਕੋਸ਼ਿਸ਼ ਕਰੀਏ। 

 

ਸਾਥੀਓ, 

 

ਜਿਵੇਂ ਕੰਮ ਦੇ ਤਰੀਕੇ ਬਦਲ ਰਹੇ ਹਨ,  ਉਸੇ ਤਰ੍ਹਾਂ ਹੀ management skills ਦੀਆਂ ਡਿਮਾਂਡਸ ਵੀ ਬਦਲ ਰਹੀਆਂ ਹਨ।  ਹੁਣ top down ਜਾਂ top heavy management  ਦੀ ਬਜਾਏ collaborative,  innovative ਅਤੇ transformative management ਦਾ ਸਮਾਂ ਹੈ।  ਇਹ Collaboration ਆਪਣੇ ਸਾਥੀਆਂ ਨਾਲ ਜ਼ਰੂਰੀ ਹੈ ਹੀ,  bots ਅਤੇ algorithms ਵੀ ਹੁਣ team members  ਦੇ ਰੂਪ ਵਿੱਚ ਸਾਡੇ ਨਾਲ ਹਨ।  ਇਸ ਲਈ,  ਅੱਜ ਜਿਤਨਾ human management ਜ਼ਰੂਰੀ ਹੈ ਉਤਨਾ ਹੀ technological management ਵੀ ਜ਼ਰੂਰੀ ਹੈ।  ਮੈਂ ਤਾਂ ਤੁਹਾਨੂੰ ਵੀ ਅਤੇ ਦੇਸ਼ਭਰ  ਦੇ IIMs ਨੂੰ ਅਤੇ ਬਿਜ਼ਨਸ ਮੈਨੇਜਮੈਂਟ ਨਾਲ ਜੁੜੇ ਦੂਸਰੇ ਸਕੂਲਾਂ ਨੂੰ ਇੱਕ ਤਾਕੀਦ ਕਰਾਂਗਾ।  

 

ਕੋਰੋਨਾ ਸੰਕ੍ਰਮਣ  ਦੇ ਇਸ ਪੂਰੇ ਦੌਰ ਵਿੱਚ ਟੈਕਨੋਲੋਜੀ ਅਤੇ ਟੀਮ ਵਰਕ ਦੀ ਭਾਵਨਾ ਨਾਲ ਦੇਸ਼ ਨੇ ਕਿਵੇਂ ਕੰਮ ਕੀਤਾ,  ਕਿਸ ਪ੍ਰਕਾਰ ਨਾਲ 130 ਕਰੋੜ ਦੇਸ਼ਵਾਸੀਆਂ ਦੀ ਸੁਰੱਖਿਆ ਲਈ ਕਦਮ   ਉਠਾਏ ਗਏ,  ਜ਼ਿੰਮੇਵਾਰੀਆਂ ਉਠਾਈਆਂ ਗਈਆਂ,  collaboration ਕੀਤਾ ਗਿਆ,  ਜਨ ਭਾਗੀਦਾਰੀ ਦਾ ਅਭਿਯਾਨ ਚਲਾਇਆ ਗਿਆ।  ਇਨ੍ਹਾਂ ਸਾਰੇ ਵਿਸ਼ਿਆਂ ‘ਤੇ ਰਿਸਰਚ ਹੋਣੀ ਚਾਹੀਦੀ ਹੈ,  document ਤਿਆਰ ਹੋਣੇ ਚਾਹੀਦੇ ਹਨ। 130 ਕਰੋੜ ਦੇ ਦੇਸ਼ ਨੇ ਕਿਵੇਂ ਸਮੇਂ-ਸਮੇਂ ‘ਤੇ Innovate ਕੀਤਾ।  Capacity ਅਤੇ Capability ਨੂੰ ਕਿਵੇਂ ਭਾਰਤ ਨੇ ਬਹੁਤ ਘੱਟ ਸਮੇਂ ਵਿੱਚ ਹੀ Expand ਕੀਤਾ।  ਇਸ ਵਿੱਚ ਮੈਨੇਜਮੈਂਟ ਦਾ ਬਹੁਤ ਵੱਡਾ ਸਬਕ ਹੈ।  ਕੋਵਿਡ  ਦੌਰਾਨ ਦੇਸ਼ ਨੇ PPE ਕਿੱਟ ਦਾ,  ਮਾਸਕ ਦਾ,  ਵੈਂਟੀਲੇਟਰ ਦਾ ਪਰਮਾਨੈਂਟ ਸਲਿਊਸ਼ਨ ਕੱਢ ਲਿਆ ਹੈ। 

 

ਸਾਥੀਓ, 

 

ਸਾਡੇ ਇੱਥੇ ਇੱਕ ਪਰੰਪਰਾ ਬਣ ਗਈ ਸੀ ਕਿ Problem solving ਲਈ Short Term ਅਪ੍ਰੋਚ ਅਪਣਾਈ ਜਾਵੇ।  ਦੇਸ਼ ਹੁਣ ਉਸ ਸੋਚ ਤੋਂ ਬਾਹਰ ਨਿਕਲ ਗਿਆ ਹੈ।  ਹੁਣ ਸਾਡਾ ਜ਼ੋਰ ਤਤਕਾਲੀ ਜ਼ਰੂਰਤਾਂ ਤੋਂ ਵੀ ਅੱਗੇ ਵਧ ਕੇ Long term Solution ‘ਤੇ ਹੈ।  ਅਤੇ ਇਸ ਵਿੱਚ ਮੈਨੇਜਮੈਂਟ ਦਾ ਵੀ ਇੱਕ ਬਹੁਤ ਅੱਛਾ ਸਬਕ ਸਿੱਖਣ ਨੂੰ ਮਿਲਦਾ ਹੈ।  ਸਾਡੇ ਵਿੱਚ ਅਰੁੰਧਤੀ ਜੀ  ਮੌਜੂਦ ਹਨ।  ਦੇਸ਼ ਵਿੱਚ ਗ਼ਰੀਬਾਂ ਲਈ ਜਨਧਨ ਖਾਤਿਆਂ  ਲਈ ਕਿਸ ਤਰ੍ਹਾਂ ਦੀ ਪਲਾਨਿੰਗ ਹੋਈ,  ਕਿਸ ਤਰ੍ਹਾਂ Implementation ਹੋਇਆ,  ਇਸ ਦਾ ਮੈਨੇਜਮੈਂਟ ਕੀਤਾ ਗਿਆ,  ਇਸ ਪੂਰੇ ਪ੍ਰੋਸੈੱਸ ਦੀ ਤਾਂ ਉਹ ਵੀ ਗਵਾਹ ਰਹੇ ਹਨ ਕਿਉਂਕਿ ਉਸ ਸਮੇਂ ਉਹ ਬੈਂਕ ਸੰ‍ਭਾਲਦੇ ਸਨ।  

 

ਜੋ ਗ਼ਰੀਬ,  ਕਦੇ ਬੈਂਕ ਦੇ ਦਰਵਾਜ਼ੇ ਤੱਕ ਨਹੀਂ ਜਾਂਦਾ ਹੋਵੇ,  ਅਜਿਹੇ 40 ਕਰੋੜ ਤੋਂ ਜ਼ਿਆਦਾ ਗ਼ਰੀਬਾਂ ਦੇ ਬੈਂਕ ਅਕਾਊਂਟ ਖੋਲ੍ਹਣਾ,  ਇਤਨਾ ਵੀ ਅਸਾਨ ਨਹੀਂ ਹੈ।  ਅਤੇ ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਕਿਉਂਕਿ ਮੈਨੇਜਮੈਂਟ ਦਾ ਮਤਲਬ ਵੱਡੀਆਂ-ਵੱਡੀਆਂ ਕੰਪਨੀਆਂ ਸੰਭਾਲਣਾ ਹੀ ਨਹੀਂ ਹੁੰਦਾ।  ਸੱਚੇ ਅਰਥ ਵਿੱਚ ਤਾਂ ਭਾਰਤ ਜਿਹੇ ਦੇਸ਼ ਲਈ ਮੈਨੇਜਮੈਂਟ ਦਾ ਮਤਲਬ ਜ਼ਿੰਦਗੀਆਂ ਸੰਭਾਲਣਾ ਵੀ ਹੁੰਦਾ ਹੈ।  ਮੈਂ ਤੁਹਾਨੂੰ ਇੱਕ ਹੋਰ ਉਦਾਹਰਣ ਦਿੰਦਾ ਹਾਂ ਅਤੇ ਇਹ ਇਸ ਲਈ ਅਹਿਮ ਹੈ ਕਿਉਂਕਿ ਓਡੀਸ਼ਾ  ਦੇ ਹੀ ਸੰਤਾਨ ਭਾਈ ਧਰਮੇਂਦਰ ਪ੍ਰਧਾਨ ਜੀ ਦੀ ਇਸ ਵਿੱਚ ਵੱਡੀ ਭੂਮਿਕਾ ਰਹੀ ਹੈ।

 

ਸਾਥੀਓ,

 

ਸਾਡੇ ਦੇਸ਼ ਵਿੱਚ ਰਸੋਈ ਗੈਸ, ਆਜ਼ਾਦੀ ਦੇ ਕਰੀਬ-ਕਰੀਬ 10 ਸਾਲ ਬਾਅਦ ਆ ਹੀ ਗਈ ਸੀ। ਲੇਕਿਨ ਬਾਅਦ ਦੇ ਦਹਾਕਿਆਂ ਵਿੱਚ ਰਸੋਈ ਗੈਸ ਇੱਕ ਲਗਜ਼ਰੀ ਬਣ ਗਈ। ਰਈਸੀ ਲੋਕਾਂ ਦੀ ਪ੍ਰਤਿਸ਼ਠਾ ਬਣ ਗਈ। ਲੋਕਾਂ ਨੂੰ ਇੱਕ ਗੈਸ ਕਨੈਕਸ਼ਨ ਦੇ ਲਈ ਇਤਨੇ ਚੱਕਰ ਲਗਾਉਣੇ ਪੈਂਦੇ ਸਨ, ਇਤਨੇ ਪਾਪੜ ਵੇਲਣੇ ਪੈਂਦੇ ਸਨ ਅਤੇ ਫਿਰ ਵੀ ਉਨ੍ਹਾਂ ਨੂੰ ਗੈਸ ਨਹੀਂ ਮਿਲਦੀ ਸੀ। ਹਾਲਤ ਇਹ ਸੀ ਕਿ ਸਾਲ 2014 ਤੱਕ, ਅੱਜ ਤੋਂ 6 ਸਾਲ ਪਹਿਲਾਂ, 2014 ਤੱਕ ਦੇਸ਼ ਵਿੱਚ ਰਸੋਈ ਗੈਸ ਦੀ ਕਵਰੇਜ ਸਿਰਫ 55 ਪਰਸੈਂਟ ਸੀ। ਜਦ ਅਪ੍ਰੋਚ ਵਿੱਚ ਪਰਮਾਨੈਂਟ ਸਲਿਊਸ਼ਨ ਦਾ ਭਾਵ ਨਾ ਹੋਵੇ ਤਾਂ ਇਹੀ ਹੁੰਦਾ ਹੈ।

 

60 ਸਾਲ ਵਿੱਚ ਰਸੋਈ ਗੈਸ ਦੀ ਕਵਰੇਜ ਸਿਰਫ 55 ਪਰਸੈਂਟ। ਅਗਰ ਦੇਸ਼ ਇਸੇ ਰਫਤਾਰ ਨਾਲ ਚਲਦਾ ਤਾਂ ਸਭ ਨੂੰ ਗੈਸ ਪਹੁੰਚਾਉਣ ਵਿੱਚ ਇਹ ਸ਼ਤਾਬਦੀ ਵੀ ਅੱਧੀ ਹੋਰ ਬੀਤ ਜਾਂਦੀ। 2014 ਵਿੱਚ ਸਾਡੀ ਸਰਕਾਰ ਬਣਨ ਦੇ ਬਾਅਦ ਅਸੀਂ ਤੈਅ ਕੀਤਾ ਕਿ ਇਸ ਦਾ ਪਰਮਾਨੈਂਟ ਸਲਿਊਸ਼ਨ ਕਰਨਾ ਹੀ ਹੋਵੇਗਾ। ਤੁਸੀਂ ਜਾਣਦੇ ਹੋ ਅੱਜ ਦੇਸ਼ ਵਿੱਚ ਗੈਸ ਕਵਰੇਜ ਕਿਤਨੀ ਹੈ? 98 ਪ੍ਰਤੀਸ਼ਤ ਤੋਂ ਵੀ ਜ਼ਿਆਦਾ। ਅਤੇ ਇੱਥੇ ਮੈਨੇਜਮੈਂਟ ਨਾਲ ਜੁੜੇ ਤੁਸੀਂ ਸਭ ਲੋਕ ਜਾਣਦੇ ਹੋ ਕਿ ਸ਼ੁਰੂਆਤ ਕਰਕੇ ਥੋੜ੍ਹਾ ਬਹੁਤ ਅੱਗੇ ਵਧਣਾ ਅਸਾਨ ਹੁੰਦਾ ਹੈ। ਅਸਲੀ ਚੈਲੰਜ ਹੁੰਦਾ ਹੈ ਕਵਰੇਜ ਨੂੰ 100 ਪਰਸੈਂਟ ਬਣਾਉਣ ਵਿੱਚ।

 

ਸਾਥੀਓ,

 

ਫਿਰ ਸਵਾਲ ਇਹ ਹੈ ਕਿ ਅਸੀਂ ਇਹ ਕਿਵੇਂ ਪ੍ਰਾਪਤ ਕੀਤਾ, ਕਿਵੇਂ ਅਚੀਵ ਕੀਤਾ? ਇਹ ਤੁਸੀਂ ਮੈਨੇਜਮੈਂਟ ਦੇ ਸਾਥੀਆਂ ਦੇ ਲਈ ਬਹੁਤ ਅੱਛੀ ਕੇਸ ਸਟਡੀ ਹੈ।

 

ਸਾਥੀਓ, 

 

ਅਸੀਂ ਇੱਕ ਤਰਫ ਪ੍ਰੌਬਲਮਸ ਨੂੰ ਰੱਖਿਆ, ਇੱਕ ਤਰਫ ਪਰਮਾਨੈਂਟ ਸਲਿਊਸ਼ਨ ਨੂੰ ਰੱਖਿਆ। ਚੁਣੌਤੀ ਸੀ ਨਵੇਂ ਡਿਸਟ੍ਰੀਬਿਊਟਰਸ ਦੀ। ਅਸੀਂ 10 ਹਜ਼ਾਰ ਨਵੇਂ ਗੈਸ ਡਿਸਟ੍ਰੀਬਿਊਟਰ ਕਮਿਸ਼ਨ ਕੀਤੇ। ਚੁਣੌਤੀ ਸੀ ਬੌਟਲਿੰਗ ਪਲਾਂਟ ਕਪੈਸਿਟੀ ਦੀ। ਅਸੀਂ ਦੇਸ਼ ਭਰ ਵਿੱਚ ਨਵੇਂ ਬੌਟਲਿੰਗ ਪਲਾਂਟ ਲਗਾਏ, ਦੇਸ਼ ਦੀ ਸਮਰੱਥਾ ਨੂੰ ਵਧਾਇਆ। ਚੁਣੌਤੀ ਸੀ Import Terminal Capacity ਦੀ। ਅਸੀਂ ਇਸ ਨੂੰ ਵੀ ਸੁਧਾਰਿਆ। ਚੁਣੌਤੀ ਸੀ Pipe-line Capacity ਦੀ। ਅਸੀਂ ਇਸ ‘ਤੇ ਵੀ ਹਜ਼ਾਰਾਂ ਕਰੋੜਾਂ ਰੁਪਏ ਖਰਚ ਕੀਤੇ ਅਤੇ ਅੱਜ ਵੀ ਕਰ ਰਹੇ ਹਾਂ। ਚੁਣੌਤੀ ਸੀ ਗ਼ਰੀਬ ਲਾਭਾਰਥੀਆਂ ਦੀ ਸਿਲੈਕਸ਼ਨ ਦੀ। ਅਸੀਂ ਇਹ ਕੰਮ ਵੀ ਪੂਰੀ ਪਾਰਦਰਸ਼ਤਾ ਨਾਲ ਕੀਤਾ, ਵਿਸ਼ੇਸ਼ ਤੌਰ ‘ਤੇ ਉੱਜਵਲਾ ਯੋਜਨਾ ਸ਼ੁਰੂ ਕੀਤੀ।

 

ਸਾਥੀਓ,

 

ਪਰਮਾਨੈਂਟ ਸਲਿਊਸ਼ਨ ਦੇਣ ਦੀ ਇਸੇ ਨੀਅਤ ਦਾ ਨਤੀਜਾ ਹੈ ਕਿ ਅੱਜ ਦੇਸ਼ ਵਿੱਚ 28 ਕਰੋੜ ਤੋਂ ਜ਼ਿਆਦਾ ਗੈਸ ਕਨੈਕਸ਼ਨ ਹਨ। 2014 ਤੋਂ ਪਹਿਲਾਂ ਦੇਸ਼ ਵਿੱਚ 14 ਕਰੋੜ ਗੈਸ ਕਨੈਕਸ਼ਨ ਸਨ। ਸੋਚੋ, 60 ਸਾਲ ਵਿੱਚ 14 ਕਰੋੜ ਗੈਸ ਕਨੈਕਸ਼ਨ। ਅਸੀਂ ਪਿਛਲੇ 6 ਸਾਲਾਂ ਵਿੱਚ ਦੇਸ਼ ਵਿੱਚ 12 ਕਰੋੜ ਤੋਂ ਜ਼ਿਆਦਾ ਗੈਸ ਕਨੈਕਸ਼ਨ ਦਿੱਤੇ ਹਨ। ਹੁਣ ਲੋਕਾਂ ਨੂੰ ਰਸੋਈ ਗੈਸ ਦੇ ਲਈ ਭੱਜਣਾ ਨਹੀਂ ਪੈਂਦਾ, ਚੱਕਰ ਨਹੀਂ ਲਗਾਉਣਾ ਪੈਂਦਾ। ਇੱਥੇ ਓਡੀਸ਼ਾ ਵਿੱਚ ਵੀ ਉੱਜਵਲਾ ਯੋਜਨਾ ਦੀ ਵਜ੍ਹਾ ਨਾਲ ਕਰੀਬ-ਕਰੀਬ 50 ਲੱਖ ਗ਼ਰੀਬ ਪਰਿਵਾਰਾਂ ਨੂੰ ਗੈਸ ਕਨੈਕਸ਼ਨ ਮਿਲਿਆ ਹੈ। ਇਸ ਪੂਰੇ ਅਭਿਯਾਨ ਦੇ ਦੌਰਾਨ ਦੇਸ਼ ਨੇ ਜੋ ਕਪੈਸਿਟੀ ਬਿਲਡਿੰਗ ਕੀਤੀ, ਉਸੇ ਦਾ ਨਤੀਜਾ ਹੈ ਕਿ ਓਡੀਸ਼ਾ ਦੇ 19 ਜ਼ਿਲ੍ਹਿਆਂ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਤਿਆਰ ਹੋ ਰਿਹਾ ਹੈ।

 

ਸਾਥੀਓ,

 

ਇਹ ਉਦਾਹਰਣ ਮੈਂ ਤੁਹਾਨੂੰ ਇਸ ਲਈ ਵੀ ਸਮਝਾਈ ਕਿਉਂਕਿ ਜਿਤਨਾ ਤੁਸੀਂ ਦੇਸ਼ ਦੀਆਂ ਜ਼ਰੂਰਤਾਂ ਨਾਲ ਜੁੜੋਗੇ, ਦੇਸ਼ ਦੀਆਂ ਚੁਣੌਤੀਆਂ ਨੂੰ ਸਮਝੋਗੇ, ਉਤਨਾ ਹੀ ਚੰਗੇ ਮੈਨੇਜਰਸ ਵੀ ਬਣ ਸਕੋਗੇ ਅਤੇ ਉਤਨੇ ਹੀ ਚੰਗੇ ਉੱਤਮ ਸਲਿਊਸ਼ਨਸ ਵੀ ਦੇ ਸਕੋਗੇ। ਮੈਂ ਸਮਝਦਾ ਹਾਂ, ਹਾਇਰ ਐਜੂਕੇਸ਼ਨ ਨਾਲ ਜੁੜੇ ਸੰਸਥਾਨਾਂ ਦੇ ਲਈ ਜ਼ਰੂਰੀ ਹੈ ਕਿ ਉਹ ਸਿਰਫ ਆਪਣੀ-ਆਪਣੀ Expertise ਤੱਕ ਹੀ ਫੋਕਸਡ ਨਾ ਰਹਿਣ, ਬਲਕਿ ਉਨ੍ਹਾਂ ਦਾ ਦਾਇਰਾ ਵਿਆਪਕ ਹੋਣਾ ਚਾਹੀਦਾ ਹੈ। ਇਸ ਵਿੱਚ ਵੱਡੀ ਭੂਮਿਕਾ ਉੱਥੇ ਪੜ੍ਹਨ ਆਉਣ ਵਾਲੇ Students ਦੀ ਹੁੰਦੀ ਹੈ।

 

ਨਵੀਂ National Education Policy ਵਿੱਚ Broad Based, Multi-disciplinary, Holistic approach ‘ਤੇ ਬਲ ਦਿੱਤਾ ਗਿਆ ਹੈ। Professional Education ਦੇ ਸਮਾਜ ਦੇ ਨਾਲ ਜੋ Silos ਆ ਜਾਂਦੇ ਸਨ, ਉਨ੍ਹਾਂ ਨੂੰ ਦੂਰ ਕਰਨ ਦਾ ਪ੍ਰਯਤਨ ਕੀਤਾ ਜਾ ਰਿਹਾ ਹੈ। ਅਸੀਂ ਰਾਸ਼ਟਰ ਦੇ ਵਿਕਾਸ ਦੇ ਲਈ ਹਰ ਕਿਸੇ ਨੂੰ main-stream ਵਿੱਚ, ਮੁੱਖਧਾਰਾ ਵਿੱਚ ਲਿਆਉਣਾ ਚਾਹੁੰਦੇ ਹਾਂ। ਇਹ ਵੀ ਤਾਂ Inclusive nature ਹੀ ਹੈ। ਮੈਨੂੰ ਭਰੋਸਾ ਹੈ, ਤੁਸੀਂ ਇਸ vision ਨੂੰ ਪੂਰਾ ਕਰੋਗੇ। ਤੁਹਾਡੇ ਪ੍ਰਯਤਨ, IIM ਸੰਬਲਪੁਰ ਦੇ ਪ੍ਰਯਤਨ, ਆਤਮਨਿਰਭਰ ਭਾਰਤ ਦੇ ਅਭਿਯਾਨ ਨੂੰ ਸਿੱਧ ਕਰਨਗੇ। ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ, ਆਪਣ ਮਾਨਕੁ ਬਹੁਤ-ਬਹੁਤ ਧੰਨਵਾਦ। ਨਮਸਕਾਰ!

 

 

***

 

ਡੀਐੱਸ/ਵੀਜੇ/ਏਕੇ/ਏਵੀ


(Release ID: 1685631) Visitor Counter : 265