ਰੇਲ ਮੰਤਰਾਲਾ
ਸ਼੍ਰੀ ਸੁਨੀਤ ਸ਼ਰਮਾ ਨੇ ਰੇਲਵੇ ਬੋਰਡ ਦੇ ਨਵੇਂ ਚੇਅਰਮੈਨ ਤੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਚਾਰਜ ਸੰਭਾਲਿਆ
Posted On:
01 JAN 2021 10:53AM by PIB Chandigarh
ਸ਼੍ਰੀ ਸੁਨੀਤ ਸ਼ਰਮਾ ਨੇ ਰੇਲਵੇ ਬੋਰਡ (ਰੇਲ ਮੰਤਰਾਲਾ) ਦੇ ਨਵੇਂ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ( ਸੀਈਓ ) ਅਤੇ ਭਾਰਤ ਸਰਕਾਰ ਦੇ ਪਦੇਨ ਪ੍ਰਮੁੱਖ ਸਕੱਤਰ ਦਾ ਚਾਰਜ ਸੰਭਾਲਿਆ ਹੈ। ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਸ਼੍ਰੀ ਸੁਨੀਤ ਸ਼ਰਮਾ ਦੀ ਰੇਲਵੇ ਬੋਰਡ ਦੇ ਚੇਅਰਮੈਨ ਤੇ ਸੀਈਓ ਵਜੋਂ ਨਿਯੁਕਤੀ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਤੋਂ ਪਹਿਲਾਂ ਸ਼੍ਰੀ ਸੁਨੀਤ ਸ਼ਰਮਾ ਪੂਰਬੀ ਰੇਲਵੇ ਦੇ ਜਨਰਲ ਮੈਨੇਜਰ ਵਜੋਂ ਕੰਮ ਕਰ ਰਹੇ ਸਨ ।
ਸ਼੍ਰੀ ਸੁਨੀਤ ਸ਼ਰਮਾ ਨੇ ਸਾਲ 1979 ਵਿੱਚ ਇੱਕ ਸਪੈਸ਼ਲ ਕਲਾਸ ਅਪ੍ਰੈਂਟਿਸ ਵਜੋਂ ਭਾਰਤੀ ਰੇਲਵੇ ਵਿੱਚ ਨਿਯੁਕਤੀ ਪ੍ਰਾਪਤ ਕੀਤੀ ਸੀ। ਉਸ ਸਮੇਂ ਉਹ ਆਈਆਈਟੀ ਕਾਨਪੁਰ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਸਨ । ਸ਼੍ਰੀ ਸੁਨੀਤ ਸ਼ਰਮਾ ਮਕੈਨੀਕਲ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਟ ਹਨ ਅਤੇ ਉਨ੍ਹਾਂ ਨੂੰ ਭਾਰਤੀ ਰੇਲਵੇ ਵਿੱਚ ਕਈ ਅਹੁਦਿਆਂ ‘ਤੇ ਕੰਮ ਕਰਨ ਦਾ 40 ਸਾਲ ਤੋਂ ਅਧਿਕ ਦਾ ਅਨੁਭਵ ਪ੍ਰਾਪਤ ਹੈ । ਉਨ੍ਹਾਂ ਨੇ ਆਪਰੇਸ਼ਨਲ ਵਰਕਿੰਗ , ਸ਼ੈੱਡ ਡਿਪੋ ਅਤੇ ਵਰਕਸ਼ਾਪ ਵਿੱਚ ਸਟਿੰਟ ਵੀ ਕੀਤਾ ਹੈ । ਉਹ ਮੁੰਬਈ ਵਿੱਚ ਪਰੇਲ ਵਰਕਸ਼ਾਪ ਦੇ ਮੁੱਖ ਵਰਕਸ਼ਾਪ ਮੈਨੇਜਰ ਵੀ ਰਹੇ , ਜਿੱਥੇ ਉਨ੍ਹਾਂ ਨੇ ਪਰਬਤੀ ਰੇਲਵੇ ਲਈ ਨੇਰੋ ਗੇਜ ਲੋਕੋਮੋਟਿਵਜ ਦੇ ਨਿਰਮਾਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ । ਉਨ੍ਹਾਂ ਨੇ ਮੁੰਬਈ ਦੇ ਨਿਕਟ ਵਿਰਾਸਤ ਮਾਥੇਰਾਨ ਲਾਈਨ ਲਈ ਪੁਰਾਣੇ ਨੇਰੋ ਗੇਜ ਭਾਫ ਇੰਜਨ ਦੀ ਬਹਾਲੀ ਵੀ ਕੀਤੀ ਸੀ । ਸਾਲ 2006 ਵਿੱਚ ਮੁੰਬਈ ਉਪਨਗਰ ਰੇਲ ਵਿਸਫੋਟਾਂ ਦੌਰਾਨ ਸ਼੍ਰੀ ਸ਼ਰਮਾ ਉਸ ਟੀਮ ਦਾ ਹਿੱਸਾ ਸਨ , ਜਿਨ੍ਹੇ ਨੇ ਇਨ੍ਹਾਂ ਆਤੰਕਵਾਦੀ ਹਮਲਿਆਂ ਦੇ ਕੁਝ ਘੰਟਿਆਂ ਦੌਰਾਨ ਹੀ ਉਪਨਗਰ ਨੈੱਟਵਰਕ ਨੂੰ ਠੀਕ ਕਰ ਦਿੱਤਾ ਸੀ ।
ਮੁੰਬਈ ਸੀਐੱਸਟੀ ਦੇ ਏਡੀਆਰਐੱਮ ਵਜੋਂ ਉਨ੍ਹਾਂ ਨੇ ਉਪਨਗਰ ਨੈੱਟਵਰਕ ਦੀ ਸੇਵਾ ਵਧਾਉਣ ਦਾ ਸਿਹਰਾ ਵੀ ਪ੍ਰਾਪਤ ਹੈ , ਜਿਸ ਨੂੰ ਮੁੰਬਈ ਦੀ ਜੀਵਨ ਰੇਖਾ ਮੰਨਿਆ ਜਾਂਦਾ ਹੈ । 2008 ਦੇ ਮੁੰਬਈ ਆਤੰਕਵਾਦੀ ਹਮਲਿਆਂ ਦੌਰਾਨ ਵੀ , ਉਹ ਉਸ ਟੀਮ ਦਾ ਹਿੱਸਾ ਸਨ ਜਿਸ ਨੇ ਮੁੰਬਈ ਸੀਐੱਸਟੀ , ਮੱਧ ਰੇਲਵੇ ਉੱਤੇ ਹੋਏ ਹਮਲਿਆਂ ਦੇ ਬਾਅਦ ਸੇਵਾ ਸੁਚਾਰੂ ਰੂਪ ਨਾਲ ਸ਼ੁਰੂ ਕਰਨ ਦਾ ਪ੍ਰਬੰਧਨ ਕੀਤਾ ਸੀ । ਪੁਣੇ ਵਿੱਚ ਡੀਆਰਐੱਮ ਵਜੋਂ ਬੁਨਿਆਦੀ ਢਾਂਚੇ ਦਾ ਵਿਸਤਾਰ ਕਰਨ ਵਿੱਚ ਉਨ੍ਹਾਂ ਨੇ ਮਹੱਤਵਪੂਰਣ ਭੂਮਿਕਾ ਨਿਭਾਈ ਸੀ , ਜਿਸ ਦੇ ਕਾਰਨ ਪਰਿਚਾਲਨ ਸਮਰੱਥਾ ਵਿੱਚ ਵਾਧਾ ਹੋਇਆ ਸੀ। ਡੀਜਲ ਲੋਕੋਮੋਟਿਵ ਵਾਰਾਣਸੀ ਵਿੱਚ ਮੁੱਖ ਮਕੈਨੀਕਲ ਇੰਜੀਨੀਅਰ ਬਿਜਲੀ ਲੋਕੋਮੋਟਿਵ ਉਤਪਾਦਨ ਸ਼ੁਰੂ ਕਰਨ ਵਾਲੀ ਟੀਮ ਦੀ ਉਨ੍ਹਾਂ ਨੇ ਅਗਵਾਈ ਕੀਤੀ ਸੀ । ਡੀਜਲ ਇੰਜਨਾਂ ਨੂੰ ਇਲੈਕਟ੍ਰਿਕ ਇੰਜਨ ਵਿੱਚ ਪਰਿਵਰਤਿਤ ਕਰਨ ਦਾ ਕੰਮ ਉਨ੍ਹਾਂ ਦੀ ਅਗਵਾਈ ਵਿੱਚ ਹੋਇਆ ਸੀ। ਇਹ ਕਾਰਜ ਦੁਨੀਆ ਵਿੱਚ ਕਿਤੇ ਵੀ ਪਹਿਲੀ ਵਾਰ ਉਨ੍ਹਾਂ ਦੀ ਅਗਵਾਈ ਵਿੱਚ ਹੀ ਰਿਕਾਰਡ ਸਮੇਂ ਵਿੱਚ ਪੂਰਾ ਕੀਤਾ ਗਿਆ ਸੀ ।
ਮਾਡਰਨ ਕੋਚ ਫੈਕਟਰੀ , ਰਾਇਬਰੇਲੀ ਦੇ ਜਨਰਲ ਮੈਨੇਜਰ ਵਜੋਂ ਉਨ੍ਹਾਂ ਨੇ ਇੱਕ ਸਾਲ ਵਿੱਚ ਬਹੁਤ ਅਧਿਕ ਜ਼ਰੂਰੀ ਆਧੁਨਿਕ ਯਾਤਰੀ ਡਿੱਬਿਆਂ ਦਾ ਨਿਰਮਾਣ ਦੁੱਗਣਾ ਕਰਨ ਦਾ ਕੀਰਤੀਮਾਨ ਸਥਾਪਿਤ ਕੀਤਾ ਸੀ ।
ਪੂਰਬੀ ਰੇਲਵੇ ਦੇ ਜਨਰਲ ਮੈਨੇਜਰ ਵਜੋਂ ਉਨ੍ਹਾਂ ਨੇ ਮਾਲ ਗੱਡੀਆਂ ਦੀ ਗਤੀ ਰਿਕਾਰਡ ਪੱਧਰ ਤੱਕ ਵਧਾਉਣ ਦੀ ਪਹਿਲ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਨਵੀਆਂ ਲਾਈਨਾਂ ਦੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਅਤੇ ਬਿਜਲੀਕਰਨ ਦਾ ਕਾਰਜ ਪੂਰਾ ਕੀਤਾ , ਜਿਸ ਦੇ ਨਾਲ ਨਾ ਕੇਵਲ ਪਰਿਚਾਲਨ ਯੋਗਤਾ ਵਧੀ, ਬਲਕਿ ਸਥਾਨਕ ਖੇਤਰਾਂ ਦਾ ਵਿਕਾਸ ਵੀ ਹੋਇਆ । ਉਨ੍ਹਾਂ ਨੂੰ ਕੰਮ ਨੂੰ ਅਸਾਨ ਬਣਾਉਣ ਅਤੇ ਪ੍ਰਬੰਧਕੀ ਸੁਧਾਰਾਂ ਲਈ ਪ੍ਰਣਾਲੀਗਤ ਬਦਲਾਅ ਲਿਆਉਣ ਲਈ ਵੀ ਜਾਣਿਆ ਜਾਂਦਾ ਹੈ ।
ਆਪਣੇ ਕੈਰੀਅਰ ਦੌਰਾਨ ਉਨ੍ਹਾਂ ਨੇ ਅਨੇਕ ਪੇਸ਼ੇਵਰ ਇਨਾਮ ਪੁਰਸਕਾਰ ਵੀ ਜਿੱਤੇ ਹਨ । ਜਨਰਲ ਮੈਨੇਜਰ, ( ਮਾਡਰਨ ਕੋਚ ਫੈਕਟਰੀ ਰਾਇਬਰੇਲੀ ) ਅਤੇ ਮੁੱਖ ਮਕੈਨੀਕਲ ਇੰਜੀਨੀਅਰ, ( ਬਨਾਰਸ ਲੋਕੋਮੋਟਿਵ ਵਰਕਸ ) ਵਜੋਂ ਕੰਮ ਕਰਨ ਦੌਰਾਨ ਉਨ੍ਹਾਂ ਨੇ ਸਰਵਸ਼੍ਰੇਸ਼ਠ ਉਤਪਾਦਨ ਇਕਾਈਆਂ ਲਈ ਪੁਰਸਕਾਰ ਜਿੱਤੇ ਹਨ । ਸੁਨੀਤ ਸ਼ਰਮਾ ਨੇ ਜਰਮਨੀ ਅਤੇ ਫ਼ਰਾਂਸ ਵਿੱਚ ਪੇਸ਼ੇਵਰ ਟ੍ਰੇਨਿੰਗ ਪ੍ਰਾਪਤ ਕੀਤੀ ਹੈ ਅਤੇ ਉਨ੍ਹਾਂ ਨੇ ਅਮਰੀਕਾ ਵਿੱਚ ਕਾਰਨੇਗੀ ਮੇਲਨ ਯੂਨੀਵਰਸਿਟੀ ਦੇ ਉੱਨਤ ਅਗਵਾਈ ਅਤੇ ਪ੍ਰਬੰਧਨ ਕੋਰਸਾਂ ਵਿੱਚ ਵੀ ਹਿੱਸਾ ਲਿਆ ਹੈ । ਉਨ੍ਹਾਂ ਨੇ ਲੋਕੋਮੋਟਿਵ ਦੇ ਨਿਰਮਾਣ ਲਈ ਇੱਕ ਸਲਾਹਕਾਰ ਵਜੋਂ ਈਰਾਨ ਦਾ ਵੀ ਦੌਰਾ ਕੀਤਾ ਹੈ ।
ਉਹ ਇੱਕ ਉਤਸ਼ਾਹੀ ਖਿਡਾਰੀ ਵੀ ਹਨ । ਉਨ੍ਹਾਂ ਨੇ ਮੁਕਾਬਲੇ ਪੱਧਰ ‘ਤੇ ਬਿਲਿਅਰਡਸ ਅਤੇ ਸਨੂਕਰ ਵੀ ਖੇਡੀ ਹੈ । ਉਹ ਇੱਕ ਮੰਨੇ-ਪ੍ਰਮੰਨੇ ਗੋਲਫ , ਬੈਡਮਿੰਟਨ ਅਤੇ ਸਕਵੈਸ਼ ਖਿਡਾਰੀ ਵੀ ਹੈ।
******
ਡੀਜੇਐੱਨ/ਐੱਮਕੇਵੀ
(Release ID: 1685381)
Visitor Counter : 227