ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਘਰੇਲੂ ਮੈਡੀਕਲ ਉਪਕਰਣ ਉਦਯੋਗ ਕਿਵੇਂ 2020 ਵਿਚ ਕੋਵਿਡ-19 ਚੁਣੌਤੀ ਨੂੰ ਨਜਿੱਠਣ ਵਿੱਚ ਪੂਰਾ ਕਰਨ ਲਈ “ਅਨੁਕੂਲ, ਵਿਕਸਤ ਅਤੇ ਵਿਸਥਾਰਤ” ਹੋਇਆ
Posted On:
31 DEC 2020 1:24PM by PIB Chandigarh
2020 ਨੇ ਦੇਸ਼ ਵਿਚ ਮੈਡੀਕਲ ਸਪਲਾਈ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਵੇਖੀਆਂ। ਮਹਾਮਾਰੀ ਦੀ ਸ਼ੁਰੂਆਤ ਵੇਲੇ, ਭਾਰਤ ਲਗਭਗ ਪੂਰੀ ਤਰ੍ਹਾਂ ਦਰਾਮਦ ਕੀਤੇ ਵੈਂਟੀਲੇਟਰਾਂ, ਪੀਪੀਈ ਕਿੱਟਾਂ ਅਤੇ ਐਨ -95 ਮਾਸਕਾਂ 'ਤੇ ਨਿਰਭਰ ਕਰਦਾ ਸੀ। ਵਾਸਤਵ ਵਿੱਚ, ਇਨ੍ਹਾਂ ਉਤਪਾਦਾਂ ਲਈ ਕੋਈ ਮਾਨਕ ਵਿਸ਼ੇਸ਼ਤਾਵਾਂ ਨਹੀਂ ਸਨ ਜੋ ਮਹਾਮਾਰੀ ਦੇ ਵਿਰੁੱਧ ਲੜਨ ਲਈ ਜ਼ਰੂਰੀ ਹਨ। ਕੇਂਦਰ ਸਰਕਾਰ ਨੇ ਮਹਾਮਾਰੀ ਦੀਆਂ ਸਮੱਸਿਆਵਾਂ ਨੂੰ ਬਹੁਤ ਮੁਢਲੇ ਪੜਾਵਾਂ ਵਿੱਚ ਪਛਾਣ ਲਿਆ ਅਤੇ ਦੇਸ਼ ਭਰ ਵਿੱਚ ਲੋੜੀਂਦੀਆਂ ਮੈਡੀਕਲ ਵਸਤਾਂ ਦੀ ਉਪਲਬਧਤਾ ਅਤੇ ਸਪਲਾਈ ਨੂੰ ਢੁਕਵੇਂ ਤੋਂ ਵੀ ਵੱਧ ਸਫਲਤਾਪੂਰਵਕ ਯਕੀਨੀ ਬਣਾਇਆ।
ਫਰਵਰੀ-ਮਾਰਚ, 2020 ਵਿਚ ਭਾਰਤ ਵਿਚ ਵੈਂਟੀਲੇਟਰਾਂ ਦੀ ਔਸਤਨ ਲਾਗਤ ਲਗਭਗ 15 ਲੱਖ ਰੁਪਏ ਸੀ ਅਤੇ ਲਗਭਗ ਸਾਰੇ ਦਰਾਮਦ ਕੀਤੇ ਗਏ ਸਨ। ਭਾਰਤੀ ਉਦਯੋਗ ਦੁਆਰਾ ਵੇੰਟਿਲੇਟਰਾਂ ਦੇ ਨਿਰਮਾਣ ਕਰਨ ਕਾਰਨ, ਔਸਤਨ ਲਾਗਤ ਹੁਣ 2 ਤੋਂ 10 ਲੱਖ ਰੁਪਏ ਦੀ ਰੇਂਜ ਵਿੱਚ ਹੈ। ਪਿਛਲੇ 9 ਮਹੀਨਿਆਂ ਵਿੱਚ ਮੰਤਰਾਲੇ ਨੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਰਕਾਰੀ ਹਸਪਤਾਲਾਂ ਵਿੱਚ 36,433 ਵੈਂਟੀਲੇਟਰਾਂ ਦੀ ਸਪੁਰਦਗੀ ਨੂੰ ਯਕੀਨੀ ਬਣਾਇਆ ਹੈ। ਇਹ ਮਹੱਤਵਪੂਰਣ ਹੈ ਕਿਉਂਕਿ ਦੇਸ਼ ਦੀ ਆਜ਼ਾਦੀ ਤੋਂ ਕੋਵਿਡ ਤੋਂ ਪਹਿਲਾਂ ਦੇ ਸਮੇਂ ਤਕ, ਦੇਸ਼ ਦੀਆਂ ਸਾਰੀਆਂ ਜਨਤਕ ਸਿਹਤ ਸਹੂਲਤਾਂ ਵਿਚ ਸਿਰਫ 16,000 ਦੇ ਕਰੀਬ ਵੈਂਟੀਲੇਟਰ ਸਨ ਪਰ 12 ਮਹੀਨਿਆਂ ਤੋਂ ਵੀ ਘੱਟ ਸਮੇਂ ਵਿਚ 36,433 'ਮੇਕ ਇਨ ਇੰਡੀਆ' ਵੈਂਟੀਲੇਟਰ ਸਾਰੀਆਂ ਜਨਤਕ ਸਿਹਤ ਸਹੂਲਤਾਂ ਨੂੰ ਸਪਲਾਈ ਕੀਤੇ ਗਏ ਹਨ। ਵੈਂਟੀਲੇਟਰਾਂ ਦੀ ਬਰਾਮਦ ਤੇ ਹੁਣ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ ਅਤੇ' ਮੇਕ ਇਨ ਇੰਡੀਆ 'ਦੇ ਵੈਂਟੀਲੇਟਰ ਬਰਾਮਦ ਕੀਤੇ ਜਾ ਰਹੇ ਹਨ I
ਪੀਪੀਈ ਕਿੱਟਾਂ ਦੇ ਮਾਮਲੇ ਵਿਚ, ਮਾਰਚ ਵਿਚ ਘਰੇਲੂ ਉਤਪਾਦਨ ਦੀ ਇਕ ਛੋਟੀ ਜਿਹੀ ਪੈਦਾਵਾਰ ਦੀ ਸਮਰੱਥਾ ਤੋਂ, ਭਾਰਤ ਹੁਣ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਨਿਰਮਾਤਾ ਬਣ ਗਿਆ ਹੈ ਜਿਸਦੀ ਉਤਪਾਦਨ ਸਮਰੱਥਾ ਪ੍ਰਤੀਦਿਨ 10 ਲੱਖ ਪੀਪੀਈ ਕਵਰ ਆਲ ਕਿੱਟਾਂ ਦੀ ਹੈ, ਜੋ ਕਈ ਦੇਸ਼ਾਂ ਨੂੰ ਬਰਾਮਦ ਵੀ ਕੀਤੀ ਜਾਂਦੀ ਹੈ। ਗਵਰਨਮੈਂਟ ਈ-ਮਾਰਕੀਟਪਲੇਸ (ਜੀ.ਐੱਮ.) ਪੋਰਟਲ 'ਤੇ ਪਹਿਲਾਂ ਹੀ ਲਗਭਗ 1,700 ਸਵਦੇਸੀ ਨਿਰਮਾਤਾ ਅਤੇ ਸਪਲਾਇਰ ਰਜਿਸਟਰਡ ਹਨ ਜਿਨ੍ਹਾਂ ਵਿੱਚੋਂ ਦਰਜਨਾਂ ਬੀ.ਆਈ.ਐੱਸ. ਵੱਲੋਂ ਪਹਿਲਾਂ ਹੀ ਪ੍ਰਮਾਣਿਤ ਹਨ। ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਕੇਂਦਰੀ ਸੰਸਥਾਵਾਂ ਨੂੰ ਤਕਰੀਬਨ 170 ਲੱਖ ਪੀਪੀਈ ਕਿੱਟਾਂ ਮੁਫਤ ਵੰਡੀਆਂ ਗਈਆਂ ਹਨ। ਕੇਂਦਰੀ ਅਤੇ ਰਾਜ ਸਰਕਾਰਾਂ ਕੋਲ ਉਪਲਬਧ ਪੀਪੀਈ ਕਿੱਟਾਂ ਦਾ ਬਫਰ ਸਟਾਕ ਮਾਰਚ ਵਿੱਚ ਤਕਰੀਬਨ 2 ਲੱਖ ਤੋਂ ਵੱਧ ਕੇ ਇਸ ਸਮੇਂ 89 ਲੱਖ ਤੋਂ ਵੱਧ ਹੋ ਗਿਆ ਹੈ। ਔਸਤਨ ਕੀਮਤ 9 ਮਹੀਨਿਆਂ ਵਿੱਚ ਲਗਭਗ 600 ਰੁਪਏ ਤੋਂ ਲਗਭਗ 200 ਰੁਪਏ ਪ੍ਰਤੀ ਕਿੱਟ ਤੱਕ ਹੇਠਾਂ ਆ ਗਈ ਹੈ।
ਇਸੇ ਤਰ੍ਹਾਂ, ਮਾਰਚ 2020 ਤੱਕ, ਸਿਰਫ ਇੱਕ ਦਿਨ ਵਿਚ 1 ਲੱਖ ਮਾਸਕਾਂ ਤੋਂ ਘੱਟ ਉਤਪਾਦਨ ਦੀ ਸਮਰੱਥਾ ਵਾਲੇ ਐਨ -95 ਮਾਸਕ ਦੇ ਸਿਰਫ 3 ਸਪਲਾਇਰ ਸਨ। ਮੌਜੂਦਾ ਸਮੇਂ, ਜੀ.ਐੱਮ ਪੋਰਟਲ 'ਤੇ ਪਹਿਲਾਂ ਹੀ ਐਨ-95 ਮਾਸਕ ਦੇ 3000 ਤੋਂ ਵੱਧ ਨਿਰਮਾਤਾ ਅਤੇ ਸਪਲਾਇਰ ਰਜਿਸਟਰਡ ਹਨ, ਜਿਨ੍ਹਾਂ ਵਿੱਚ 1509 ਬੀ.ਆਈ.ਐੱਸ. ਪ੍ਰਮਾਣਿਤ ਹਨ ਅਤੇ ਘਰੇਲੂ ਉਤਪਾਦਨ ਦੀ ਸਮਰੱਥਾ ਪ੍ਰਤੀ ਦਿਨ ਵੱਧ ਕੇ 8 ਲੱਖ ਐਨ -95 ਮਾਸਕ ਹੋ ਗਈ ਹੈ। ਇਹ ਭਾਰਤ ਤੋਂ ਵੀ ਵੱਡੀ ਮਾਤਰਾ ਵਿੱਚ ਬਰਾਮਦ ਕੀਤੇ ਜਾ ਰਹੇ ਹਨ। ਹੁਣ ਤੱਕ 4 ਕਰੋੜ ਤੋਂ ਵੱਧ ਐਨ -95 ਮਾਸਕ ਵੱਖ-ਵੱਖ ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਕੇਂਦਰੀ ਸੰਸਥਾਵਾਂ ਵਿੱਚ ਮੁਫਤ ਵੰਡੇ ਜਾ ਚੁੱਕੇ ਹਨ। ਕੇਂਦਰੀ ਅਤੇ ਰਾਜ ਸਰਕਾਰਾਂ ਕੋਲ ਉਪਲਬਧ ਐਨ -95 ਮਾਸਕ ਦਾ ਬਫਰ ਸਟਾਕ ਮਾਰਚ ਵਿਚ ਤਕਰੀਬਨ 9 ਲੱਖ ਤੋਂ ਤੇਜ਼ੀ ਨਾਲ ਵਧ ਕੇ ਲਗਭਗ 146 ਲੱਖ ਹੋ ਗਿਆ ਹੈ ਅਤੇ ਇਸੇ ਅਰਸੇ ਦੌਰਾਨ ਔਸਤਨ ਕੀਮਤ ਲਗਭਗ 40 ਰੁਪਏ ਤੋਂ ਘਟ ਕੇ 12 ਰੁਪਏ ਪ੍ਰਤੀ ਮਾਸਕ ਤਕ ਆ ਗਈ ਹੈ।
ਸਰਕਾਰ ਨੇ ਪਹਿਲਾਂ ਹੀ ਲਗਭਗ 83 ਕਰੋੜ ਸਰਿੰਜਾਂ ਦੀ ਖਰੀਦ ਦੇ ਆਦੇਸ਼ ਦਿੱਤੇ ਹੋਏ ਹਨ। ਇਸ ਤੋਂ ਇਲਾਵਾ, ਲਗਭਗ 35 ਕਰੋੜ ਸਰਿੰਜਾਂ ਲਈ ਵੀ ਬੋਲੀਆਂ ਮੰਗੀਆਂ ਗਈਆਂ ਹਨ। ਇਹ ਕੋਵਿਡ ਟੀਕਾਕਰਣ ਅਤੇ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਲਈ ਵੀ ਵਰਤੀਆਂ ਜਾਣਗੀਆਂ।
------------------------------
ਐਮਵੀ/ਐਸ ਜੇ
(Release ID: 1685151)
Visitor Counter : 246