ਰਾਸ਼ਟਰਪਤੀ ਸਕੱਤਰੇਤ
ਟੈਕਨੋਲੋਜੀਕਲ ਪ੍ਰਗਤੀਆਂ ਨੂੰ ਅਕਸਰ ‘ਵਿਨਾਸ਼ਕਾਰੀ’ ਕਰਾਰ ਦਿੱਤਾ ਜਾਂਦਾ ਹੈ, ਪਰ ਇਸ ਸਾਲ ਉਨ੍ਹਾਂ ਨੇ ਵੱਡੇ ਵਿਨਾਸ਼ ’ਤੇ ਨੂੰ ਕਾਬੂ ਪਾਉਣ ਵਿੱਚ ਸਾਡੀ ਸਹਾਇਤਾ ਕੀਤੀ: ਰਾਸ਼ਟਰਪਤੀ ਕੋਵਿੰਦ
ਭਾਰਤ ਦੇ ਰਾਸ਼ਟਰਪਤੀ ਨੇ ਵਰਚੁਅਲੀ ਡਿਜੀਟਲ ਇੰਡੀਆ ਪੁਰਸਕਾਰ,2020 ਪ੍ਰਦਾਨ ਕੀਤੇ
Posted On:
30 DEC 2020 1:11PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਕੋਰੋਨਾਵਾਇਰਸ ਨੇ ਸਮਾਜਿਕ ਸਬੰਧਾਂ, ਆਰਥਿਕ ਗਤੀਵਿਧੀਆਂ, ਸਿਹਤ ਦੇਖਭਾਲ਼, ਸਿੱਖਿਆ ਅਤੇ ਜੀਵਨ ਦੇ ਕਈ ਹੋਰ ਪਹਿਲੂਆਂ ਦੇ ਮਾਮਲੇ ਵਿੱਚ ਵਿਸ਼ਵ ਨੂੰ ਬਦਲ ਕੇ ਰੱਖ ਦਿੱਤਾ ਹੈ। ਫਿਰ ਵੀ, ਜ਼ਿੰਦਗੀ ਰੁਕ ਨਹੀਂ ਗਈ ਹੈ - ਸੂਚਨਾ ਅਤੇ ਸੰਚਾਰ ਟੈਕਨੋਲੋਜੀ ਦਾ ਬਹੁਤ ਬਹੁਤ ਧੰਨਵਾਦ। ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਟੈਕਨੋਲੋਜੀਕਲ ਪ੍ਰਗਤੀਆਂ ਨੂੰ ਅਕਸਰ ‘ਵਿਨਾਸ਼ਕਾਰੀ’ ਕਿਹਾ ਜਾਂਦਾ ਹੈ, ਪਰ ਇਸ ਸਾਲ ਉਨ੍ਹਾਂ ਨੇ ਵੱਡੇ ਵਿਨਾਸ਼’ਤੇ ਕਾਬੂ ਪਾਉਣ ਵਿੱਚ ਸਾਡੀ ਸਹਾਇਤਾ ਕੀਤੀ। ਉਹ ਅੱਜ (30 ਦਸੰਬਰ, 2020) ਵੀਡੀਓ ਕਾਨਫਰੰਸਿੰਗ ਰਾਹੀਂ ਡਿਜੀਟਲ ਇੰਡੀਆ ਅਵਾਰਡਜ਼,2020 ਪ੍ਰਦਾਨ ਕਰਨ ਦੇ ਮੌਕੇ ’ਤੇ ਬੋਲ ਰਹੇ ਸਨ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨਾ ਸਿਰਫ ਗਤੀਸ਼ੀਲਤਾ-ਪਾਬੰਦੀਆਂ ਦੇ ਵਿਪਰੀਤ ਪ੍ਰਭਾਵ ਨੂੰ ਘੱਟ ਕਰਨ ਲਈ ਤਿਆਰ ਸੀ, ਬਲਕਿ ਇਸ ਨੇ ਕਈ ਕਾਰਜ ਖੇਤਰਾਂ ਵਿੱਚ ਅੱਗੇ ਵਧਣ ਲਈ ਇਸ ਸੰਕਟ ਦਾ ਇੱਕ ਮੌਕੇ ਵਜੋਂ ਵੀ ਉਪਯੋਗ ਕੀਤਾ। ਇਹ ਕੇਵਲ ਤਾਂ ਹੀ ਸੰਭਵ ਹੋ ਸਕਿਆ ਕਿਉਂਕਿ ਪਿਛਲੇ ਸਾਲਾਂ ਵਿੱਚ ਡਿਜੀਟਲ ਬੁਨਿਆਦੀ ਢਾਂਚਾ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ, ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੀ ਕਿਉਂਕਿ ਜ਼ਿਆਦਾਤਰ ਸੰਸਥਾਵਾਂ ਨੇ ਔਨਲਾਈਨ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ। ਨਿਆਂ ਪਾਲਿਕਾ ਤੋਂ ਲੈ ਕੇ ਟੈਲੀ ਮੈਡੀਸਨ ਤੱਕ, ਬਹੁਤ ਸਾਰੇ ਸੈਕਟਰ ਵਰਚੁਅਲ ਮੋਡ ਵਿੱਚ ਚਲੇ ਗਏ। ਨਾਗਰਿਕਾਂ ਨੂੰ ਕਈ ਤਰਾਂ ਦੀਆਂ ਸੇਵਾਵਾਂ ਪ੍ਰਦਾਨ ਕਰਨ ਅਤੇ ਅਰਥਵਿਵਸਥਾ ਦੇ ਪਹੀਏ ਨੂੰ ਚਲਦਾ ਰੱਖਣ ਲਈ, ਸਰਕਾਰ ਵਾਸਤੇ ਵੀ ਸੂਚਨਾ ਟੈਕਨੋਲੋਜੀ, ਸਭ ਤੋਂ ਮਹੱਤਵਪੂਰਨ ਸਾਧਨਾਂ ਵਿੱਚੋਂ ਇੱਕ ਸੀ।
ਰਾਸ਼ਟਰਪਤੀ ਨੇ ਕਿਹਾ ਕਿ ਪ੍ਰੋਐਕਟਿਵ ਡਿਜੀਟਲ ਗਤੀਵਿਧੀਆਂ ਦੇ ਕਾਰਨ, ਅਸੀਂ ਲੌਕਡਾਊਨ ਦੇ ਦੌਰਾਨ ਅਤੇ ਬਾਅਦ ਵਿੱਚ ਮਹੱਤਵਪੂਰਨ ਸਰਕਾਰੀ ਸੇਵਾਵਾਂ ਦੀ ਪਰਿਚਾਲਣ ਨਿਰੰਤਰਤਾ ਨੂੰ ਸੁਨਿਸ਼ਚਿਤ ਕਰਨ ਦੇ ਸਮਰੱਥ ਹੋਏ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਮਹਾਮਾਰੀ ਤੋਂ ਪੈਦਾ ਹੋਈਆਂ ਚੁਣੌਤੀਆਂ ਵਿੱਚੋਂ ਉਭਾਰਨ ਵਿੱਚ ਮਦਦ ਕਰਨ ਵਿੱਚ ਸਾਡੇ ਡਿਜੀਟਲ ਯੋਧਿਆਂ ਦੀ ਭੂਮਿਕਾ ਸ਼ਲਾਘਾਯੋਗ ਰਹੀ ਹੈ। ਇੱਕ ਜ਼ਬਰਦਸਤ ਆਈਸੀਟੀ ਬੁਨਿਆਦੀ ਢਾਂਚੇ ਦੁਆਰਾ ਸਮਰਥਿਤ ਆਰੋਗਯ ਸੇਤੂ, ਈ-ਆਫਿਸ ਅਤੇ ਵੀਡੀਓ ਕਾਨਫਰੰਸਿੰਗ ਸੇਵਾਵਾਂ ਵਰਗੇ ਪਲੈਟਫਾਰਮਾਂ ਦੇ ਪ੍ਰੋਐਕਟਿਵ ਲਾਗੂਕਰਨ ਨੇ ਦੇਸ਼ ਦੀ ਮਹਾਮਾਰੀ ਦੀਆਂ ਕਠਿਨਾਈਆਂ ਨੂੰ ਘਟਾਉਣ ਵਿੱਚ ਸਹਾਇਤਾ ਕੀਤੀ ਹੈ।
ਰਾਸ਼ਟਰਪਤੀ ਨੇ ਤਾਕੀਦ ਕੀਤੀ ਕਿ ਹਰੇਕ ਨਾਗਰਿਕ ਦੀ ਸੁਰੱਖਿਆ ਅਤੇ ਲਾਭ ਲਈ ਸਰਕਾਰੀ ਦਫ਼ਤਰਾਂ ਦੇ ਕੰਮਕਾਜ ਵਿੱਚ ਪੇਪਰਲੈੱਸ ਅਤੇ ਕੰਟੈਕਟਲੈੱਸ ਮੋਡ ਵਿੱਚ ਇਨੋਵੇਟਿਵ ਸਮਾਧਾਨਾਂ ਦੀ ਖੋਜ ਜਾਰੀ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਵਧੇਰੇ ਈਕੋ-ਫਰੈਂਡਲੀ ਬਣਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਦੇਸ਼ ਦੇ ਦੂਰ-ਦੁਰਾਡੇ ਕੋਨਿਆਂ ਵਿੱਚ ਵੀ ਆਰਥਿਕ ਸਮਾਵੇਸ਼ਤਾ ਅਤੇ ਸਮਾਜਿਕ ਬਦਲਾਅ ਵਿੱਚ ਸਹਾਇਤਾ ਕਰਨ ਲਈ ਟੈਕਨੋਲੋਜੀ ਅਤੇ ਆਈਸੀਟੀ-ਸੰਚਾਲਤ ਇਨੋਵੇਟਿਵ ਸਮਾਧਾਨਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਸਾਡੀ ਆਬਾਦੀ ਦਾ ਇੱਕ ਵੱਡਾ ਹਿੱਸਾ ਅਜੇ ਵੀ ਡਿਜੀਟਲ ਉਪਕਰਣਾਂ ਅਤੇ ਸੇਵਾਵਾਂ ਦੇ ਲਾਭ ਪ੍ਰਾਪਤ ਕਰਨ ਦੇ ਸਮਰੱਥ ਨਹੀਂ ਹੈ। ਪ੍ਰਭਾਵਸ਼ਾਲੀ ਇਨੋਵੇਸ਼ਨਾਂ ਦੇ ਜ਼ਰੀਏ ਉਨ੍ਹਾਂ ਤੱਕ ਡਿਜੀਟਲ ਪਹੁੰਚ ਵਧਾ ਕੇ ਅਜਿਹੇ ਲੋਕਾਂ ਦੀ ਗਿਣਤੀ ਨੂੰ ਘੱਟ ਕਰਨ ਦੀ ਜ਼ਰੂਰਤ ਹੈ। ਇਸ ਨਾਲ ਸਾਡੀ ਡਿਜੀਟਲ ਕ੍ਰਾਂਤੀ ਵਧੇਰੇ ਸਮਾਵੇਸ਼ੀ ਬਣੇਗੀ। ਇਸ ਤਰ੍ਹਾਂ, ਡਿਜੀਟਲ ਪਾੜੇ ਨੂੰ ਘਟਾਉਣ ਦੀ ਦਿਸ਼ਾ ਵਿੱਚ ਸਰਕਾਰ ਦੀ ਡਿਜੀਟਲ ਇੰਡੀਆ ਪਹਿਲ ਨੂੰ ਪ੍ਰਯਤਨਸ਼ੀਲ ਰਹਿਣਾ ਚਾਹੀਦਾ ਹੈ।
ਪ੍ਰਸਿੱਧ ਕਹਾਵਤ ਦਾ ਹਵਾਲਾ ਦਿੰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਜਾਣਕਾਰੀ ਸ਼ਕਤੀ ਹੈ। ਵਧੇਰੇ ਲੋਕਾਂ ਨਾਲ ਵਧੇਰੇ ਜਾਣਕਾਰੀ ਸਾਂਝੀ ਕਰਨ ਨਾਲ ਨਾ ਸਿਰਫ ਸਮਾਜ ਵਿੱਚ ਪਾਰਦਰਸ਼ਿਤਾ ਵਧਦੀ ਹੈ, ਬਲਕਿ ਨਾਗਰਿਕਾਂ ਅਤੇ ਸਿਵਲ ਸੋਸਾਇਟੀ ਨੂੰ ਵੀ ਤਾਕਤ ਮਿਲਦੀ ਹੈ। ਇਸ ਨੇਕ ਆਦਰਸ਼ ਨੂੰ ਧਿਆਨ ਵਿੱਚ ਰੱਖਦਿਆਂ, ਸਰਕਾਰ ਨੇ ਪਬਲਿਕ ਡੋਮੇਨ ਵਿੱਚ ਕਈ ਤਰ੍ਹਾਂ ਦੇ ਡੇਟਾ ਸੈੱਟ ਅਤੇ ਡੇਟਾ ਸੰਸਾਧਨ ਪਾਉਣੇ ਸ਼ੁਰੂ ਕਰ ਦਿੱਤੇ ਹਨ। ਇੱਕ ਸੂਚਿਤ ਨਾਗਰਿਕਤਾ ਜੋ ਕਿ ਲੋਕਤੰਤਰ ਦੀ ਅਧਾਰਸ਼ਿਲਾ ਹੈ, ਦੇ ਲਈ ਇਹ ਬਹੁਤ ਹੀ ਜ਼ਰੂਰੀ ਹੈ। ਨੈਸ਼ਨਲ ਡਾਟਾ ਸ਼ੇਅਰਿੰਗ ਅਤੇ ਅਕਸੈੱਸੇਬਿਲਿਟੀ ਪਾਲਿਸੀ ਵਿੱਚ ਸ਼ਾਸਨ ਦੇ ਸਹਿਭਾਗੀ ਮਾਡਲ ਦੀ ਵੀ ਪਰਿਕਲਪਨਾ ਕੀਤੀ ਗਈ ਹੈ ਜਿਸ ਵਿੱਚ ਨਾਗਰਿਕ ਪਬਲਿਕ ਅਥਾਰਿਟੀ ਤੋਂ ਗ਼ੈਰ-ਰਣਨੀਤਕ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਕਈ ਸੁਧਾਰ ਪ੍ਰਕਿਰਿਆਵਾਂ ਵਿੱਚ ਸਰਕਾਰ ਨਾਲ ਭਾਗੀਦਾਰ ਬਣ ਸਕਦੇ ਹਨ।
ਡਿਜੀਟਲ ਇੰਡੀਆ ਅਵਾਰਡਸ, ਡਿਜੀਟਲ ਗਵਰਨੈਂਸ ਵਿੱਚ ਮਿਸਾਲੀ ਉਪਰਾਲਿਆਂ/ ਪਿਰਤਾਂ ਨੂੰ ਸਨਮਾਨਿਤ ਕਰਨ ਲਈ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੀ ਇੱਕ ਪਹਿਲ ਹੈ। 6ਵੇਂ ਡਿਜੀਟਲ ਇੰਡੀਆ ਅਵਾਰਡ, 2020 ਨੂੰ ਛੇ ਸ਼੍ਰੇਣੀਆਂ ਵਿੱਚ ਪ੍ਰਦਾਨ ਕੀਤਾ ਕੀਤਾ ਗਿਆ ਹੈ - ਮਹਾਮਾਰੀ ਵਿੱਚ ਇਨੋਵੇਸ਼ਨ; ਡਿਜੀਟਲ ਗਵਰਨੈਂਸ ਵਿੱਚ ਉਤਕ੍ਰਿਸ਼ਟਤਾ; ਡਿਜੀਟਲ ਗਵਰਨੈਂਸ ਵਿੱਚ ਉਤਕ੍ਰਿਸ਼ਟਤਾ; ਡਿਜੀਟਲ ਗਵਰਨੈਂਸ ਵਿੱਚ ਉਤਕ੍ਰਿਸ਼ਟਤਾ; ਓਪਨ ਡਾਟਾ ਚੈਂਪੀਅਨ; ਅਤੇ ਮਿਸਾਲੀ ਉਤਪਾਦ।
ਰਾਸ਼ਟਰਪਤੀ ਦਾ ਭਾਸ਼ਣ ਪੜ੍ਹਨ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
***
ਡੀਐੱਸ / ਬੀਐੱਮ / ਏਕੇ
(Release ID: 1684794)
Visitor Counter : 249