ਵਿਦੇਸ਼ ਮੰਤਰਾਲਾ
ਕੈਬਨਿਟ ਨੇ ਐਸਟੋਨੀਆ, ਪੈਰਾਗਵੇ ਅਤੇ ਡੋਮੀਨਿਕਨ ਗਣਰਾਜ ਵਿੱਚ 3 ਭਾਰਤੀ ਮਿਸ਼ਨ ਖੋਲ੍ਹਣ ਨੂੰ ਪ੍ਰਵਾਨਗੀ ਦਿੱਤੀ
Posted On:
30 DEC 2020 3:42PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਅੱਜ ਕੇਂਦਰੀ ਕੈਬਨਿਟ ਨੇ 2021 ਵਿੱਚ ਐਸਟੋਨੀਆ, ਪੈਰਾਗਵੇ ਅਤੇ ਡੋਮੀਨਿਕਨ ਗਣਰਾਜ ਵਿੱਚ 3 ਭਾਰਤੀ ਮਿਸ਼ਨ ਖੋਲ੍ਹਣ ਨੂੰ ਪ੍ਰਵਾਨਗੀ ਦਿੱਤੀ।
ਲਾਗੂਕਰਨ ਰਣਨੀਤੀ:
ਇਨ੍ਹਾਂ ਦੇਸ਼ਾਂ ਵਿੱਚ ਤਿੰਨ ਭਾਰਤੀ ਮਿਸ਼ਨ ਖੋਲ੍ਹਣ ਨਾਲ ਭਾਰਤ ਦਾ ਕੂਟਨੀਤਕ ਦਾਇਰਾ ਵਧਾਉਣ, ਰਾਜਨੀਤਕ ਸਬੰਧਾਂ ਨੂੰ ਗਹਿਰਾ ਕਰਨ, ਦੁਵੱਲੇ ਵਪਾਰ, ਨਿਵੇਸ਼ ਅਤੇ ਆਰਥਿਕ ਜੁੜਾਅ ਵਿੱਚ ਵਿਕਾਸ ਨੂੰ ਸਮਰੱਥ ਕਰਨ, ਲੋਕਾਂ ਨਾਲ ਲੋਕਾਂ ਦੇ ਮਜ਼ਬੂਤ ਸੰਪਰਕਾਂ ਨੂੰ ਕਾਇਮ ਕਰਨ, ਬਹੁਪੱਖੀ ਮੰਚਾਂ ਵਿੱਚ ਰਾਜਨੀਤਕ ਪਹੁੰਚ ਨੂੰ ਹੁਲਾਰਾ ਦੇਣ ਅਤੇ ਭਾਰਤ ਦੀ ਵਿਦੇਸ਼ ਨੀਤੀ ਉਦੇਸ਼ਾਂ ਦੇ ਲਈ ਸਮਰਥਨ ਜੁਟਾਉਣ ਵਿੱਚ ਮਦਦ ਮਿਲੇਗੀ।
ਇਨ੍ਹਾਂ ਦੇਸ਼ਾਂ ਵਿੱਚ ਭਾਰਤੀ ਮਿਸ਼ਨ ਉੱਥੋਂ ਦੇ ਭਾਰਤੀ ਸਮੁਦਾਇ ਅਤੇ ਉਨ੍ਹਾਂ ਦੇ ਹਿਤਾਂ ਦੀ ਰੱਖਿਆ ਕਰਨ ਵਿੱਚ ਬਿਹਤਰ ਤਰੀਕੇ ਨਾਲ ਸਹਾਇਤਾ ਕਰ ਸਕਣਗੇ।
ਉਦੇਸ਼:
ਸਾਡੀ ਵਿਦੇਸ਼ ਨੀਤੀ ਦਾ ਉਦੇਸ਼ ਮਿੱਤਰ ਦੇਸ਼ਾਂ ਨਾਲ ਸਾਝੇਦਾਰੀਆਂ ਦੇ ਜ਼ਰੀਏ ਭਾਰਤ ਦੀ ਪ੍ਰਗਤੀ ਅਤੇ ਵਿਕਾਸ ਦੇ ਲਈ ਇੱਕ ਅਨੁਕੂਲ ਮਾਹੌਲ ਬਣਾਉਣਾ ਹੈ। ਮੌਜੂਦਾ ਸਮੇਂ ਵਿੱਚ ਪੂਰੀ ਦੁਨੀਆ ਵਿੱਚ ਭਾਰਤੀ ਮਿਸ਼ਨ ਅਤੇ ਪੋਸਟਾਂ ਹਨ ਜੋ ਸਾਂਝੇਦਾਰ ਦੇਸ਼ਾਂ ਨਾਲ ਸਾਡੇ ਸਬੰਧਾਂ ਦੇ ਵਾਹਕਾਂ ਦੇ ਤੌਰ ‘ਤੇ ਕੰਮ ਕਰਦੇ ਹਨ।
ਇਨ੍ਹਾਂ ਤਿੰਨ ਨਵੇਂ ਭਾਰਤੀ ਮਿਸ਼ਨਾਂ ਨੂੰ ਖੋਲ੍ਹਣ ਦਾ ਇਹ ਫੈਸਲਾ ‘ਸਬਕਾ ਸਾਥ ਸਬਕਾ ਵਿਕਾਸ’ ਜਾਂ ਤਰੱਕੀ ਅਤੇ ਵਿਕਾਸ ਨੂੰ ਲੈ ਕੇ ਸਾਡੀ ਰਾਸ਼ਟਰੀ ਪ੍ਰਾਥਮਿਕਤਾ ਦੀ ਪ੍ਰਾਪਤੀ ਦੀ ਦਿਸ਼ਾ ਵਿੱਚ ਇੱਕ ਭਵਿੱਖਮੁਖੀ ਕਦਮ ਹੈ। ਭਾਰਤ ਦੀ ਕੂਟਨੀਤਕ ਮੌਜੂਦਗੀ ਵਿੱਚ ਵਾਧਾ ਆਪਸੀ ਤੌਰ ‘ਤੇ ਭਾਰਤੀ ਕੰਪਨੀਆਂ ਨੂੰ ਬਜ਼ਾਰ ਤੱਕ ਪਹੁੰਚ ਉਪਲੱਬਧ ਕਰਵਾਏਗਾ ਅਤੇ ਮਾਲ ਅਤੇ ਸੇਵਾਵਾਂ ਦੇ ਭਾਰਤੀ ਨਿਰਯਾਤ ਨੂੰ ਹੁਲਾਰਾ ਦੇਵੇਗਾ। ਇਸ ਦਾ ‘ਆਤਮਨਿਰਭਰ ਭਾਰਤ’ ਦੇ ਸਾਡੇ ਉਦੇਸ਼ ਦੇ ਅਨੁਰੂਪ ਘਰੇਲੂ ਉਤਪਾਦਨ ਅਤੇ ਰੋਜਗਾਰ ਨੂੰ ਵਧਾਉਣ ਵਿੱਚ ਸਿੱਧਾ ਅਸਰ ਹੋਵੇਗਾ।
******
ਡੀਐੱਸ
(Release ID: 1684791)
Visitor Counter : 180