ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਭਲਕੇ ਸੀ ਬੀ ਐੱਸ ਈ ਬੋਰਡ ਪ੍ਰੀਖਿਆ 2021 ਸ਼ੁਰੂ ਹੋਣ ਦੀਆਂ ਤਰੀਕਾਂ ਦਾ ਐਲਾਨ ਕਰਨਗੇ

Posted On: 30 DEC 2020 3:16PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਭਲਕੇ ਯਾਨਿ 31 ਦਸੰਬਰ ਨੂੰ ਸ਼ਾਮ 6 ਵਜੇ ਸੀ ਬੀ ਐੱਸ ਈ ਬੋਰਡ ਪ੍ਰੀਖਿਆ 2021 ਲਈ ਤਰੀਕਾਂ ਦਾ ਐਲਾਨ ਕਰਨਗੇ । ਇਹ ਜਾਣਕਾਰੀ ਮੰਤਰੀ ਨੇ ਆਪਣੇ ਟਵੀਟਰ ਅਕਾਉਂਟ ਤੇ ਦਿੱਤੀ ਹੈ । 

ਇਸ ਤੋਂ ਪਹਿਲਾਂ ਅਧਿਆਪਕਾਂ ਨਾਲ ਵਰਚੂਅਲ ਗੱਲਬਾਤ ਦੌਰਾਨ ਸ਼੍ਰੀ ਪੋਖਰਿਯਾਲ ਨੇ ਜਾਣਕਾਰੀ ਦਿੱਤੀ ਸੀ ਕਿ ਸੀ ਬੀ ਐੱਸ ਈ ਬੋਰਡ ਵਿਦਿਆਰਥੀਆਂ , ਅਧਿਆਪਕਾਂ ਅਤੇ ਮਾਪਿਆਂ ਵੱਲੋਂ ਦਿੱਤੇ ਗਏ ਸੁਝਾਵਾਂ ਤੇ ਵਿਚਾਰ ਕਰਨ ਬਾਅਦ 2021 ਬੋਰਡ ਪ੍ਰੀਖਿਆਵਾਂ ਕਰਵਾਉਣ ਲਈ ਲੋੜੀਂਦੇ ਪ੍ਰਬੰਧ ਕਰ ਰਿਹਾ ਹੈ ।



ਐੱਮ ਸੀ / ਕੇ ਪੀ / ਏ ਕੇ


(Release ID: 1684786) ਵਿਜ਼ੀਟਰ ਕਾਊਂਟਰ : 126