ਰੱਖਿਆ ਮੰਤਰਾਲਾ

ਉੱਭਰਦੀਆਂ ਤਕਨਾਲੋਜੀਆਂ ਵਿਚ ਸਟਾਰਟਅਪਸ ਤਕ ਭਾਰਤੀ ਸੈਨਾ ਦੀ ਪਹੁੰਚ: ਇਹ ਪਹੁੰਚ ਆਤਮਨਿਰਭਰ ਭਾਰਤ ਦੀ ਮਦਦ ਕਰੇਗੀ

Posted On: 29 DEC 2020 1:14PM by PIB Chandigarh

ਆਤਮਨਿਰਭਰ ਭਾਰਤ ਦੀ ਮਦਦ ਕਰਨ ਅਤੇ ਨਵੀਨਕਾਰੀ ਵਾਤਾਵਰਣ ਪ੍ਰਣਾਲੀ ਨੂੰ ਉਤਸ਼ਾਹਤ ਕਰਨ ਲਈ,  ਭਾਰਤੀ  ਸੈਨਾ ਨੇ ਸੁਸਾਇਟੀ ਆਫ਼ ਇੰਡੀਅਨ ਡਿਫੈਂਸ ਮੈਨੂਫੈਕਚਰਰਜ਼ (ਐਸ.ਆਈ.ਡੀ.ਐਮ.) ਦੇ ਸਹਿਯੋਗ ਨਾਲ, ਉੱਭਰ ਰਹੀਆਂ ਤਕਨਾਲੋਜੀਆਂ ਦੀ ਸ਼ੁਰੂਆਤ ਲਈ ਇਕ ਆਉੱਟਰੀਚ ਵੈਬਿਨਾਰ ਦਾ ਆਯੋਜਨ ਕੀਤਾ । 89 ਸਟਾਰਟ-ਅਪਸ  ਕੰਪਨੀਆਂ ਨੇ 17 ਤੋਂ 28 ਦਸੰਬਰ ਤੱਕ  ਵੈਬਿਨਾਰ ਵਿੱਚ ਵਰਚੁਅਲ ਪ੍ਰਸਤੁਤੀਆਂ ਦੇ ਜ਼ਰੀਏ ਆਪਣੇ  ਸਵਦੇਸ਼ੀ  ਵਿਕਸਤ  ਅਵਿਸ਼ਕਾਰਾ, ਵਿਚਾਰਾਂ ਅਤੇ ਪ੍ਰਸਤਾਵਾਂ ਨੂੰ ਭਾਰਤੀ ਸੈਨਾ ਦੇ ਸਾਹਮਣੇ ਪੇਸ਼ ਕੀਤਾ ।

ਪ੍ਰਸਤਾਵ  ਡਰੋਨ, ਕਾਉੱਟਰ ਡਰੋਨ, ਰੋਬੋਟਿਕਸ, ਆਟੋਨੋਮਸ ਸਿਸਟਮਸ, ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.),  ਕੁਆਂਟਮ ਕੰਪਿਉੱਟਿੰਗ, ਬਲਾਕਚੇਨ ਟੈਕਨੋਲੋਜੀ, 3 ਡੀ ਪ੍ਰਿੰਟਿੰਗ, ਨੈਨੋ ਤਕਨਾਲੋਜੀ ਅਤੇ ਮੈਡੀਕਲ ਐਪਲੀਕੇਸ਼ਨਾਂ ਦੇ  ਖੇਤਰ  ਉੱਤੇ  ਕੇਂਦ੍ਰਤ ਹਨ ।

ਆਰਮੀ ਡਿਜ਼ਾਇਨ ਬਿਉੱਰੋ (ਏ.ਡੀ.ਬੀ.) ਦੁਆਰਾ ਆਯੋਜਿਤ ਵੈਬਿਨਾਰਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਭਾਰਤੀ ਸੈਨਾ ਲਈ ਉਨ੍ਹਾਂ ਦੀ ਵਿਵਹਾਰਕਤਾ ਅਤੇ ਯੋਗਤਾ ਦੇ ਅਧਾਰ ਤੇ ਅਗਲੇਰੀ ਜਾਂਚ ਲਈ 13 ਪ੍ਰਸਤਾਵਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਆਰਮੀ ਹੈੱਡਕੁਆਰਟਰ ਅਤੇ ਆਰਮੀ ਟ੍ਰੇਨਿੰਗ ਕਮਾਂਡ ਦੇ ਮਾਹਰ ਅਤੇ ਸੰਭਾਵਤ ਉਪਭੋਗਤਾ ਇਸ ਸਮਾਰੋਹ ਵਿਚ ਸ਼ਾਮਲ ਹੋਏ ।

ਇਸ ਮੌਕੇ ਬੋਲਦਿਆਂ ਭਾਰਤੀ ਫੌਜ ਦੇ ਡਿਪਟੀ ਚੀਫ਼ ਲੈਫਟੀਨੈਂਟ ਜਨਰਲ ਐਸ ਐਸ ਹਸਬਨੀਸ ਨੇ ਰੱਖਿਆ ਖੇਤਰ ਵਿੱਚ ਸਵੈ-ਨਿਰਭਰਤਾ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਰੱਖਿਆ ਉਦਯੋਗ, ਖ਼ਾਸਕਰ ਸ਼ੁਰੂਆਤ ਕਰਨ  ਵਾਲਿਆਂ  ਨੂੰ  ਨਵੀਂ ਟਕਨਾਲੋਜੀਆਂ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇਨ੍ਹਾਂ ਕੰਪਨੀਆਂ ਨੂੰ ਭਰੋਸਾ  ਦਿਵਾਇਆ ਕਿ ਭਾਰਤੀ ਫੌਜ ਸਹਿ- ਵਿਕਾਸ ਦੀ ਨਵੀਨਤਾ ਅਤੇ ਤਕਨਾਲੋਜੀ ਦੇ ਸਾਂਝੇ ਉਤਸ਼ਾਹ ਲਈ  ਉਨ੍ਹਾਂ ਦੀ  ਸਹਾਇਤਾ  ਕਰੇਗੀ, ਜੋ ਕਿ ਆਰਮੀ ਦੀ ਕਾਰਜਸ਼ੀਲ ਸਮਰੱਥਾ ਨੂੰ ਵਧਾ ਸਕਦੀ ਹੈ।

-----------      

ਏਏ / ਬੀਐਸਸੀ


(Release ID: 1684451) Visitor Counter : 211