ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਨੇ ਅਟਾਨੋਮਸ ਨੇਵੀਗੇਸ਼ਨ ਸਿਸਟਮਸ (ਖੇਤਰੀ ਤੇ ਹਵਾਈ) ਲਈ “ਤੀਹਾਨ ਆਈ ਆਈ ਟੀ ਹੈਦਰਾਬਾਦ” ਵਿੱਚ ਭਾਰਤ ਦੇ ਪਹਿਲੇ ਟੈਸਟ ਬੈੱਡ ਦਾ ਵਰਚੂਅਲ ਮਾਧਿਅਮ ਰਾਹੀਂ ਨੀਂਹ ਪੱਥਰ ਰੱਖਿਆ
ਇਸ ਸਹੂਲਤ ਦੀਆਂ ਵਿਸ਼ੇਸ਼ ਵਿਸ਼ੇਸ਼ਤਾਵਾਂ ਵਿੱਚ ਟੈਸਟ ਟਰੈਕਸ , ਐਮੂਲੇਸ਼ਨ ਆਫ ਰੀਅਲ ਵਰਲਡ ਸੇਨੇਰੀਓ, ਅਤਿ ਆਧੁਨਿਕ ਸੀਮੂਲੇਸ਼ਨ ਤਕਨਾਲੋਜੀਸ , ਸੜਕ ਬੁਨਿਆਦੀ ਢਾਂਚਾ , ਵੀ—2 ਐਕਸ ਸੰਚਾਰ , ਡਰੋਨ ਰੰਨਵੇਅਸ ਅਤੇ ਲੈਂਡਿੰਗ ਖੇਤਰ , ਮਕੈਨੀਕਲ ਇੰਟੈਗ੍ਰੇਸ਼ਨ ਸਹੂਲਤ , ਕੇਂਦਰਿਤ ਕੰਟਰੋਲ ਰੂਮ/ਜ਼ਮੀਨੀ ਕੰਟਰੋਲ ਸਟੇਸ਼ਨ , ਹੈਂਗਰਸ ਅਤੇ ਕਈ ਹੋਰ ਸ਼ਾਮਲ ਹਨ
Posted On:
29 DEC 2020 4:00PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਵਰਚੂਅਲ ਮਾਧਿਅਮ ਰਾਹੀਂ ਅਟਾਨੋਮਸ ਖੁੱਦਮੁਖਤਿਆਰ ਨੇਵੀਗੇਸ਼ਨ ਪ੍ਰਣਾਲੀਆਂ (ਖੇਤਰੀ ਤੇ ਹਵਾਈ) ਲਈ "ਤੀਹਾਨ ਆਈ ਆਈ ਟੀ ਹੈਦਰਾਬਾਦ" ਜੋ ਭਾਰਤ ਦਾ ਪਹਿਲਾ ਟੈਸਟ ਬੈੱਡ ਹੈ , ਲਈ ਨੀਂਹ ਪੱਥਰ ਰੱਖਿਆ । ਇਸ ਮੌਕੇ ਮਾਣਯੋਗ ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਧੋਤ੍ਰੇ਼ , ਡਾਕਟਰ ਬੀ ਵੀ ਆਰ ਮੋਹਨ ਰੈੱਡੀ (ਚੇਅਰਪਰਸਨ ਬੋਰਡ ਆਫ ਗਵਰਨਰਸ ਆਈ ਆਈ ਟੀ ਹੈਦਰਾਬਾਦ) , ਪ੍ਰੋਫੈਸਰ ਬੀ ਐੱਸ ਮੂਰਤੀ (ਡਾਇਰੈਕਟਰ ਆਈ ਆਈ ਟੀ ਹੈਦਰਾਬਾਦ) ਅਤੇ ਸਾਇੰਸ ਐਂਡ ਤਕਨਾਲੋਜੀ (ਡੀ ਐੱਸ ਟੀ) , ਭਾਰਤ ਸਰਕਾਰ ਅਤੇ ਆਈ ਆਈ ਟੀ ਹੈਦਰਾਬਾਦ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ ।
ਭਾਰਤ ਸਰਕਾਰ ਦੇ ਸਾਇੰਸ ਤੇ ਤਕਨਾਲੋਜੀ ਵਿਭਾਗ (ਡੀ ਐੱਸ ਟੀ) ਨੇ ਨੈਸ਼ਨਲ ਮਿਸ਼ਨ ਆਨ ਇੰਟਰਡਿਸੀਪਲਨਰੀ ਸਾਈਬਰ ਫਿਜ਼ੀਕਲ ਸਿਸਟਮਸ (ਐੱਨ ਐੱਮ ਆਈ ਸੀ ਪੀ ਐੱਸ) ਤਹਿਤ ਅਟਾਨੋਮਸ ਨੇਵੀਗੇਸ਼ਨ ਅਤੇ ਡਾਟਾ ਐਕੁਜੀਸ਼ਨ ਸਿਸਟਮਸ (ਯੂ ਏ ਵੀ ਐੱਸ, ਆਰ ਓ ਵੀਸ) ਆਦਿ ਲਈ ਇੱਕ ਤਕਨਾਲੋਜੀ ਇੰਨੋਵੇਸ਼ਨ ਹੱਬ ਸਥਾਪਿਤ ਕਰਨ ਲਈ ਆਈ ਆਈ ਟੀ ਹੈਦਰਾਬਾਦ ਨੂੰ 135 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ । ਅਟਾਨੋਮਸ ਨੇਵੀਗੇਸ਼ਨ ਸਿਸਟਮਸ ਲਈ ਤਕਨਾਲੋਜੀ ਇੰਨੋਵੇਸ਼ਨ ਹੱਬ ਨੂੰ ਮਨੁੱਖ ਰਹਿਤ ਵਾਹਨਾਂ ਅਤੇ ਰਿਮੋਟ ਨਾਲ ਚੱਲਣ ਵਾਲੋ ਵਾਹਨਾਂ ਲਈ ਆਈ ਆਈ ਟੀ ਹੈਦਰਾਬਾਦ ਵਿੱਚ ਜੋ "ਤੀਹਾਨ ਫਾਊਂਡੇਸ਼ਨ" ਨਾਲ ਜਾਣਿਆ ਜਾਂਦਾ ਹੈ , ਨੂੰ ਇੰਸਟੀਚਿਊਟ ਵੱਲੋਂ ਜੂਨ 2020 ਵਿੱਚ ਕੰਪਨੀ ਦੇ ਸੈਕਸ਼ਨ—8 ਵਿੱਚ ਸ਼ਾਮਲ ਕੀਤਾ ਗਿਆ ਹੈ ।
ਇਸ ਤਕਨਾਲੋਜੀ ਐਡਵਾਂਸਮੈਂਟ ਨੂੰ ਦੇਖਦੇ ਹੋਏ ਖੁਸ਼ੀ ਪ੍ਰਗਟ ਕਰਦਿਆਂ ਸ਼੍ਰੀ ਪੋਖਰਿਯਾਲ ਨੇ ਕਿਹਾ ,"ਤੀਹਾਨ ਫਾਊਂਡੇਸ਼ਨ ਜਿਸ ਨੂੰ ਆਈ ਆਈ ਟੀ ਹੈਦਰਾਬਾਦ ਵਿੱਚ ਸਥਾਪਿਤ ਕੀਤਾ ਗਿਆ ਹੈ , ਇੱਕ ਬਹੁ ਵਿਭਾਗੀ ਪਹਿਲਕਦਮੀ ਹੈ , ਇਸ ਪਹਿਲਕਦਮੀ ਵਿੱਚ ਇਲੈਕਟ੍ਰੀਕਲ , ਕੰਪਿਊਟਰ ਸਾਇੰਸ , ਮਕੈਨੀਕਲ , ਏਅਰੋ ਸਪੇਸ , ਸਿਵਲ , ਮੈਥੇਮੈਟਿਕਸ ਅਤੇ ਡਿਜ਼ਾਈਨ ਨੂੰ ਆਈ ਆਈ ਟੀ ਹੈਦਰਾਬਾਦ ਨੇ ਮੰਨੇ—ਪ੍ਰਮੰਨੇ ਉਦਯੋਗਾਂ ਤੇ ਸੰਸਥਾਵਾਂ ਦੀ ਸਹਾਇਤਾ ਅਤੇ ਸਾਂਝ ਨਾਲ ਸਥਾਪਿਤ ਕੀਤਾ ਹੈ । ਉਹਨਾਂ ਕਿਹਾ ਕਿ ਇਹ "ਆਤਮਨਿਰਭਰ ਭਾਰਤ" , "ਸਕਿੱਲ ਇੰਡੀਆ" ਅਤੇ "ਡਿਜੀਟਲ ਇੰਡੀਆ" ਵੱਲ ਇੱਕ ਵੱਡਾ ਕਦਮ ਹੈ । ਉਹਨਾਂ ਕਿਹਾ ,”ਅਟਾਨੋਮਸ ਨੇਵੀਗੇਸ਼ਨ ਅਤੇ ਡਾਟਾ ਐਕੁਜੀਸ਼ਨ ਸਿਸਟਮਸ ਦੇ ਡੋਮੇਨ ਖੇਤਰ ਵਿੱਚ ਖੋਜ ਅਤੇ ਵਿਕਾਸ ਲਈ ਅੰਤਰ ਅਨੁਸ਼ਾਸਨਿਕ ਤਕਨਾਲੋਜੀਸ ਬਾਰੇ ਵਿਸ਼ੇਸ਼ ਫੋਕਸ ਨਾਲ ਇਹ ਹੱਬ ਉਹਨਾਂ ਵੱਖ ਵੱਖ ਚੁਣੌਤੀਆਂ ਨਾਲ ਨਜਿੱਠਣ ਲਈ ਫੋਕਸ ਕਰਦੀ ਹੈ , ਜੋ ਦੋਨੋਂ ਖੇਤਰੀ ਅਤੇ ਹਵਾਈ ਐਪਲੀਕੇਸ਼ਨਸ ਲਈ ਮਨੁੱਖ ਰਹਿਤ ਖੁੱਦਮੁਖਤਿਆਰ ਵਾਹਨਾਂ ਵੱਲੋਂ ਰੀਅਲ ਟਾਈਮ ਅਪਣਾਉਣ ਵਿੱਚ ਵਿਘਨ ਪਾਉਂਦੀਆਂ ਹਨ" ।
ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਧੋਤ੍ਰੇ ਨੇ ਆਈ ਆਈ ਟੀ ਹੈਦਰਾਬਾਦ ਟੀਮ ਵੱਲੋਂ ਸ਼ਾਨਦਾਰ ਉਪਰਾਲੇ ਦੀ ਸ਼ਲਾਘਾ ਕੀਤੀ । ਡਾਕਟਰ ਬੀ ਵੀ ਆਰ ਮੋਹਨ ਰੈੱਡੀ , ਚੇਅਰਮੈਨ ਬੀ ਓ ਜੀ , ਆਈ ਆਈ ਟੀ ਹੈਦਰਾਬਾਦ ਨੇ ਇਸ ਵਿਸ਼ਾਲ ਪ੍ਰਾਜੈਕਟ ਲਈ ਆਈ ਆਈ ਟੀ ਹੈਦਰਾਬਾਦ ਫੈਕਲਟੀ ਦੀ ਸਖ਼ਤ ਮੇਹਨਤ ਦੀ ਸ਼ਲਾਘਾ ਕੀਤੀ ।
ਆਈ ਆਈ ਟੀ ਹੈਦਰਾਬਾਦ ਦੇ ਡਾਇਰੈਕਟਰ ਪ੍ਰੋਫੈਸਰ ਬੀ ਐੱਸ ਮੂਰਤੀ ਨੇ ਤੀਹਾਨ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ,"ਮਨੁੱਖੀ ਰਹਿਤ ਅਤੇ ਜੁੜੀਆਂ ਵਾਹਨਾਂ ਨੂੰ ਖ਼ਪਤਕਾਰ ਸਮਾਜ ਲਈ ਵਧੇਰੇ ਮੰਨਣਯੋਗ ਬਣਾ ਕੇ ਅਸਲ ਜਿ਼ੰਦਗੀ ਵਿੱਚ ਇਸ ਦੀ ਕਾਰਗੁਜ਼ਾਰੀ ਵਿਖਾਉਣਾ ਇੱਕ ਮੁੱਖ ਜ਼ਰੂਰਤ ਹੈ । ਫਿਰ ਵੀ ਇਹ ਖ਼ਤਰਨਾਕ ਹੋ ਸਕਦਾ ਹੈ । ਖਾਸ ਤੌਰ ਤੇ ਸੁਰੱਖਿਆ ਦੇ ਸੰਦਰਭ ਵਿੱਚ ਜੇਕਰ ਅਸੀਂ ਮਨੁੱਖ ਰਹਿਤ ਅਤੇ ਜੁੜੀਆਂ ਵਹੀਕਲਸ ਲਈ ਅਭਿਆਸ ਟੈਸਟ ਟਰੈਕਾਂ ਵਜੋਂ ਇਹਨਾਂ ਦੀ ਆਪ੍ਰੇਸ਼ਨਲ ਰੋਡਵੇਅ ਸਹੂਲਤਾਂ ਦੇ ਤੌਰ ਤੇ ਸਿੱਧੀ ਵਰਤੋਂ ਕਰਦੇ ਹਾਂ । ਆਮ ਤੌਰ ਤੇ ਦੋਨੋਂ ਯੂ ਏ ਵੀ ਤੇ ਯੂ ਜੀ ਵੀ ਟੈਸਟਿੰਗ ਦੌਰਾਨ ਰੁਕਾਵਟਾਂ ਨਾਲ ਦੁਰਘਟਨਾਵਾਂ ਤੇ ਹਾਦਸੇ ਹੋ ਸਕਦੇ ਹਨ , ਜਿਸ ਨਾਲ ਕੀਮਤੀ ਸੈਂਸਰਸ ਤੇ ਹੋਰ ਸਾਧਨਾਂ ਨੂੰ ਨੁਕਸਾਨ ਪਹੁੰਚਦਾ ਹੈ । ਇਸ ਲਈ ਇਹ ਮਹੱਤਵਪੂਰਨ ਹੈ ਕਿ ਤਾਇਨਾਤ ਕਰਨ ਤੋਂ ਪਹਿਲਾਂ ਸੁਰੱਖਿਅਤ ਕੰਟਰੋਲਡ ਵਾਤਾਵਰਣ ਵਿੱਚ ਵਿਕਸਿਤ ਕੀਤੀਆਂ ਨਵੀਂਆਂ ਤਕਨਾਲੋਜੀਆਂ ਨੂੰ ਟੈਸਟ ਕੀਤਾ ਜਾਵੇ" ।
ਇਸ ਸਹੂਲਤ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਪ੍ਰਾਜੈਕਟ ਡਾਇਰੈਕਟਰ — ਤੀਹਾਨ ਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਡਾਕਟਰ ਪੀ ਰਾਜਾ ਲਕਸ਼ਮੀ ਨੇ ਕਿਹਾ,"ਵਿਸ਼ਵ ਭਰ ਵਿੱਚ ਕਈ ਸੰਸਥਾਵਾਂ ਨੇ ਮਨੁੱਖੀ ਰਹਿਤ ਅਤੇ ਜੁੜੀਆਂ ਵਹੀਕਲਾਂ ਦੀ ਕਾਰਗੁਜ਼ਾਰੀ ਨੂੰ ਕੰਟਰੋਲਡ ਵਾਤਾਵਰਣ ਵਿੱਚ ਇਨਵੈਸਟਿਗੇਟ ਕਰਨ ਲਈ ਟੈਸਟ ਬੈੱਡਸ ਵਿਕਸਿਤ ਕੀਤੇ ਹਨ । ਇਸ ਵੇਲੇ ਭਾਰਤ ਵਿੱਚ ਕੋਈ ਅਜਿਹੀ ਟੈਸਟ ਬੈੱਡ ਨਹੀਂ ਹੈ ਜਿਹੜਾ ਵਾਹਨਾਂ ਦੀ ਅਟਾਨੋਮਸ ਨੇਵੀਗੇਸ਼ਨ ਦਾ ਮੁਲਾਂਕਣ ਕਰ ਸਕੇ । ਇਸ ਲਈ ਇਸ ਪਾੜੇ ਨੂੰ ਪੂਰਨ ਲਈ ਇੱਕ ਸੰਪੂਰਨ ਚਾਲੂ ਅਤੇ ਐਗਜ਼ੈਂਪਲਰੀ ਟੈਸਟ ਬੈੱਡ ਸਹੂਲਤ ਜੋ ਜੁੜਵੀਆਂ ਅਟਾਨੋਮਸ ਵਾਹਨਾਂ—ਕੇ ਏ ਵੀਸ ਆਈ ਆਈ ਟੀ ਹੈਦਰਾਬਾਦ ਦੇ ਸੁੰਦਰ ਕੈਂਪਸ ਦੇ ਇੱਕ ਹਿੱਸੇ ਵਿੱਚ ਮੁਹੱਈਆ ਕੀਤੀ ਗਈ ਹੈ । ਹੱਬ ਦੇ ਫੋਕਸ ਸੈਕਟਰ ਵਿੱਚ ਇੰਟੈਲੀਜੈਂਟ , ਅਟਾਨੋਮਸ ਟਰਾਂਸਪੋਟੇਸ਼ਨ ਐਂਡ ਸਿਸਟਮਸ , ਖੇਤੀਬਾੜੀ , ਨਿਗਰਾਨੀ ਅਤੇ ਵਾਤਾਵਰਣ ਤੇ ਬੁਨਿਆਦੀ ਢਾਂਚੇ ਦੀ ਮੋਨੀਟਰਿੰਗ ਆਦਿ ਸ਼ਾਮਲ ਹੈ "।
ਆਈ ਆਈ ਟੀ ਹੈਦਰਾਬਾਦ ਕੈਂਪਸ ਵਿੱਚ ਦੋ ਏਕੜ ਜ਼ਮੀਨ ਦਾ ਕੁੱਲ ਖੇਤਰ ਪਹਿਲਾਂ ਹੀ ਅਲਾਟ ਕੀਤਾ ਜਾ ਚੁੱਕਾ ਹੈ ਅਤੇ ਪੜਾਅਵਾਰ ਸਹੂਲਤਾਂ ਦੀ ਯੋਜਨਾਬੰਦੀ ਕੀਤੀ ਗਈ ਹੈ । ਸਾਰੇ ਸਮਾਰਟ ਪੋਲਸ ਨੂੰ ਸੰਚਾਰ ਮੁਹੱਈਆ ਕਰਨ ਵਾਲੀ ਤਕਨਾਲੋਜੀ ਨਾਲ ਕੁਝ ਪੋਲਸ ਨਾਲ ਜੋੜਿਆ ਗਿਆ ਹੈ । ਇਹਨਾਂ ਪੋਲਸ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਇਸ ਵਿੱਚੋਂ ਨਿਕਲਦੇ ਪਾਣੀ ਦੇ ਫੁਹਾਰੇ ਵਰਖਾ ਦਾ ਦ੍ਰਿਸ਼ ਪੇਸ਼ ਕਰਦੇ ਹਨ । ਵਿਕਸਿਤ ਕੀਤਾ ਗਿਆ ਟੈਸਟ ਬੈੱਡ , ਸਾਰੇ ਉਦਯੋਗਾਂ , ਖੋਜ ਤੇ ਵਿਕਾਸ ਲੈਬਸ , ਵਿਦਿਅਕ ਮਾਹਰਾਂ , ਜੋ ਖੋਜ ਅਤੇ ਵਿਕਾਸ ਨੂੰ ਅਟਾਨੋਮਸ ਨੇਵੀਗੇਸ਼ਨ ਦੇ ਵੱਡੇ ਖੇਤਰਾਂ ਵਿੱਚ ਕਰਨਾ ਚਾਹੁੰਦੇ ਹਨ , ਵਰਤੋਂ ਲਈ ਮੁਹੱਈਆ ਕੀਤਾ ਜਾਵੇਗਾ ।
ਐੱਮ ਸੀ / ਕੇ ਪੀ / ਏ ਕੇ
(Release ID: 1684450)
Visitor Counter : 175