ਰੱਖਿਆ ਮੰਤਰਾਲਾ

ਮਿਸ਼ਨ ਸਾਗਰ III - ਆਈਐਨਐਸ ਕਿਲਟਨ ਸਿਹਾਨੌਕਵਿਲ, ਕੰਬੋਡੀਆ ਵਿਖੇ ਪਹੁੰਚਿਆ

Posted On: 29 DEC 2020 3:35PM by PIB Chandigarh

ਭਾਰਤੀ ਜਲ ਸੈਨਾ ਦਾ ਸਮੁਦਰੀ ਜਹਾਜ਼ ਕਿਲਟਨ 29 ਦਸੰਬਰ 2020 ਨੂੰ ਚੱਲ ਰਹੇ ਮਿਸ਼ਨ ਸਾਗਰ -3 ਦੇ ਹਿੱਸੇ ਵਜੋਂ ਕੰਬੋਡੀਆ ਦੀ ਬੰਦਰਗਾਹ ਸਿਹਾਨੌਕਵਿਲ ਵਿਖੇ ਪਹੁੰਚਿਆ। ਇਹ ਜਹਾਜ਼ ਕੰਬੋਡੀਆ ਦੇ ਹੜ੍ਹ  ਪ੍ਰਭਾਵਿਤ ਲੋਕਾਂ ਲਈ 15 ਟਨ ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ (ਐਚਏਡੀਆਰ) ਸਮਗਰੀਆਂ ਪ੍ਰਦਾਨ ਕਰੇਗਾ, ਜਿਸ ਨੂੰ ਕੰਬੋਡੀਆ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਕਮੇਟੀ (ਐਨਡੀਐਮਸੀ) ਦੇ ਹਵਾਲੇ ਕੀਤਾ ਜਾਵੇਗਾ। ਇਹ ਸਹਾਇਤਾ ਦੋਵਾਂ ਮਿੱਤਰ ਦੇਸ਼ਾਂ ਵਿਚਾਲੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਨੂੰ ਦਰਸਾਉਂਦਾ ਹੈ। 

 ਮਿਸ਼ਨ ਸਾਗਰ-III, ਚੱਲ ਰਹੀ ਮਹਾਮਾਰੀ ਦੌਰਾਨ ਮਿੱਤਰ ਵਿਦੇਸ਼ੀ ਮੁਲਕਾਂ ਨੂੰ ਭਾਰਤ ਦੀ ਐਚਏਡੀਆਰ ਸਹਾਇਤਾ ਦਾ ਹਿੱਸਾ ਹੈ। ਇਹ ਮਿਸ਼ਨ ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਾਗਰ (ਖੇਤਰ ਵਿਚ ਸਾਰਿਆਂ ਲਈ ਸੁਰੱਖਿਆ ਅਤੇ ਵਿਕਾਸ) ਦੇ ਵਿਜ਼ਨ ਦੇ ਅਨੁਸਾਰ ਚਲਾਇਆ ਜਾ ਰਿਹਾ ਹੈ ਅਤੇ ਇਕ ਭਰੋਸੇਯੋਗ ਭਾਗੀਦਾਰ ਵਜੋਂ ਭਾਰਤ ਅਤੇ ਭਾਰਤੀ ਜਲ ਸੈਨਾ ਦੀ ਸਥਿਤੀ ਨੂੰ ਤਰਜੀਹੀ ਸੁਰੱਖਿਆ ਭਾਈਵਾਲ ਅਤੇ ਪਹਿਲੇ ਰਸਪੌਂਡਰ ਵਜੋਂ ਦੁਹਰਾਉਂਦਾ ਹੈ। ਮਿਸ਼ਨ, ਆਸੀਆਨ ਦੇਸ਼ਾਂ ਨੂੰ ਦਿੱਤੀ ਮਹੱਤਤਾ ਤੇ ਵੀ ਚਾਨਣਾ ਪਾਉਂਦਾ ਹੈ ਅਤੇ ਮੌਜੂਦਾ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਦਾ ਹੈ।

 ਇਤਿਹਾਸਕ ਤੌਰ 'ਤੇ, ਭਾਰਤ ਅਤੇ ਕੰਬੋਡੀਆ ਦਰਮਿਆਨ ਮਜ਼ਬੂਤ ਸਭਿਆਚਾਰਕ ਸਬੰਧ ਹਨ। ਸਾਰੇ ਸੈਕਟਰਾਂ ਵਿਚ ਵਧਦੇ ਰੁਝੇਵਿਆਂ ਕਾਰਨ ਹਾਲ ਦੇ ਸਾਲਾਂ ਵਿਚ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੀ ਹੈ।  ਮੌਜੂਦਾ ਦੌਰਾ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਖੇਤਰ ਵਿਚ ਸੁਰੱਖਿਆ ਅਤੇ ਸਥਿਰਤਾ ਵਿੱਚ ਯੋਗਦਾਨ ਦੀ ਇਕ ਕੋਸ਼ਿਸ਼ ਹੈ।  

___________________________________________________________________

 

ਏ ਬੀ ਬੀ ਬੀ  /ਵੀ ਐਮ /ਐਮ ਐਸ


(Release ID: 1684448)