ਰੇਲ ਮੰਤਰਾਲਾ

ਡੀਐੱਫ਼ਸੀ ਵਿੱਚ ਆਖ਼ਰੀ ਮੀਲ ਤੱਕ ਸੰਪਰਕ ਨੂੰ ਯਕੀਨੀ ਬਣਾਓ - ਸ਼੍ਰੀ ਪੀਯੂਸ਼ ਗੋਇਲ ਰੇਲਵੇ ਮੰਤਰੀ; ਅਤੇ ਵਣਜ ਤੇ ਉਦਯੋਗ ਮੰਤਰੀ ਖ਼ਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅਗਾਮੀ ਡੀਐੱਫ਼ਸੀ ਦੀ ਪ੍ਰਗਤੀ ਦੀ ਸਮੀਖਿਆ ਕੀਤੀ

Posted On: 28 DEC 2020 7:52PM by PIB Chandigarh

ਰੇਲਵੇ ਨੂੰ ਆਖਰੀ ਮੀਲ ਤੱਕ ਦੇ ਸੰਪਰਕ ਨੂੰ ਯਕੀਨੀ ਬਣਾਉਣ ਲਈ ਤਿਆਰੀ ਕਰਨੀ ਚਾਹੀਦੀ ਹੈ ਕਿਉਂਕਿ ਇਹ ਦੇਸ਼ ਵਿੱਚ ਡੀਐੱਫ਼ਸੀ ਦੀ ਸਮੱਸਿਆ ਦੀ ਪ੍ਰੋਗਰੈਸ ਨੂੰ ਤੇਜ਼ ਕਰਦਾ ਹੈ|

ਇਹ ਗੱਲ ਰੇਲਵੇ ਮੰਤਰੀ; ਅਤੇ ਵਣਜ ਤੇ ਉਦਯੋਗ ਮੰਤਰੀ ਖ਼ਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਆਗਾਮੀ ਡੀਐੱਫ਼ਸੀ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਕਹੀ।

ਉਨ੍ਹਾਂ ਨੇ ਅਧਿਕਾਰੀਆਂ ਨੂੰ ਜ਼ਮੀਨ ਐਕਵਾਇਰ ਕਰਨ ਦੇ ਬਾਕੀ ਹਿੱਸਿਆਂ ਨੂੰ ਵੀ ਜਲਦੀ ਤੋਂ ਜਲਦੀ ਪੂਰਾ ਕਰਨ ਨੂੰ ਯਕੀਨੀ ਬਣਾਉਣ ਲਈ ਸਾਰੇ ਹਿੱਸੇਦਾਰਾਂ ਨਾਲ ਜੁੜੇ ਰਹਿਣ ਅਤੇ ਤਾਲਮੇਲ ਬਣਾਈ ਰੱਖਣ ਲਈ ਕਿਹਾ।

ਮੰਤਰੀ ਨੇ ਰੇਲਵੇ ਦੇ ਹਰੇਕ ਪ੍ਰੋਜੈਕਟ ਲਈ ਇੱਕ ਸੀਨੀਅਰ ਅਧਿਕਾਰੀ ਦੀ ਅਗਵਾਈ ਵਿੱਚ ਸਮਰਪਿਤ ਪ੍ਰਬੰਧਨ ਟੀਮਾਂ ਦੇ ਗਠਨ ਦਾ ਸੁਝਾਅ ਦਿੱਤਾ, ਜੋ ਦਿਨ ਪ੍ਰਤੀ ਦਿਨ ਪ੍ਰਭਾਵਸ਼ਾਲੀ ਨਿਗਰਾਨੀ ਅਤੇ ਪ੍ਰੋਜੈਕਟ ਦੇ ਮਸਲਿਆਂ ਦਾ ਹੱਲ ਕਰ ਸਕਣ।

ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਭਲਕੇ ਪੂਰਬੀ ਸਮਰਪਿਤ ਫ੍ਰਾਈਟ ਕੋਰੀਡੋਰ (ਈਡੀਐੱਫ਼ਸੀ) ਦੇ 351 ਕਿਲੋਮੀਟਰ ਲੰਬੇ ‘ਨਵਾਂ ਭਾਉਪੁਰ - ਨਵਾਂ ਖੁਰਜਾ ਸੈਕਸ਼ਨ’ ਦਾ ਉਦਘਾਟਨ ਕਰਨ ਜਾ ਰਹੇ ਹਨ।

ਸਮਾਗਮ ਦੌਰਾਨ ਪ੍ਰਧਾਨ ਮੰਤਰੀ ਪ੍ਰਯਾਗਰਾਜ ਵਿਖੇ ਈਡੀਐੱਫ਼ਸੀ ਦੇ ਆਪ੍ਰੇਸ਼ਨ ਕੰਟਰੋਲ ਸੈਂਟਰ (ਓਸੀਸੀ) ਦਾ ਉਦਘਾਟਨ ਵੀ ਕਰਨਗੇ।

ਡੈਡੀਕੇਟਡ ਫ੍ਰਾਈਟ ਕਾਰੀਡੋਰ ਕਾਰਪੋਰੇਸ਼ਨ ਆਫ਼ ਇੰਡੀਆ (ਡੀਐੱਫ਼ਸੀਸੀਆਈ) ਪੱਛਮੀ ਡੀਐੱਫ਼ਸੀ (1504 ਰੂਟ ਕਿਲੋਮੀਟਰ) ਅਤੇ ਪੂਰਬੀ ਡੀਐੱਫ਼ਸੀ (1856 ਰੂਟ ਕਿਲੋਮੀਟਰ ਸਮੇਤ ਸੋਨਨਗਰ - ਡਾਂਕੁਨੀ ਪੀਪੀਪੀ ਸੈਕਸ਼ਨ) ਬਣਾ ਰਹੀ ਹੈ|

***

ਡੀਜੇਐੱਨ



(Release ID: 1684221) Visitor Counter : 144