ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾਕਟਰ ਹਰਸ਼ ਵਰਧਨ ਨੇ ਇੱਕ ਵੀਡੀਓ ਕਾਨਫਰੰਸ ਰਾਹੀਂ ਚੰਗੇ, ਪ੍ਰਤੀਕਿਰਤੀ ਅਭਿਆਸਾਂ ਬਾਰੇ 7ਵੇਂ ਐੱਨ ਐੱਚ ਐੱਮ ਕੌਮੀ ਸੰਮੇਲਨ ਦੀ ਡਿਜੀਟਲੀ ਸ਼ੁਰੂਆਤ ਕੀਤੀ
ਸਿਹਤ ਸੇਵਾਵਾਂ ਦੇਣ ਵਿੱਚ ਨਵੇਂ ਢੰਗ ਤਰੀਕੇ ਇੱਕ ਮਹੱਤਵਪੂਰਨ ਕੁਸ਼ਲ ਢੰਗ ਹੈ । ਕੋਵਿਡ 19 ਤੇ ਕੀਤੇ ਕੰਮ ਨੇ ਸਾਨੂੰ ਪ੍ਰੋਗਰਾਮਾਂ ਨਾਲ ਨਜਿੱਠਣ ਲਈ ਨਵੇਂ ਤਰੀਕਿਆਂ ਅਤੇ ਨਵੀਨਤਮ ਢੰਗ ਤਰੀਕੇ ਪੈਦਾ ਕਰਨ ਲਈ ਉਤਸ਼ਾਹਿਤ ਕੀਤਾ ਹੈ : ਡਾਕਟਰ ਹਰਸ਼ ਵਰਧਨ
ਸਿਹਤ ਸੇਵਾਵਾਂ ਦੀ ਸਪੁਰਦਗੀ ਲਈ ਨਵੀਨਤਮ ਢੰਗ ਤਰੀਕਿਆਂ ਲਈ ਜ਼ਮੀਨੀ ਪੱਧਰ ਤੇ ਸਿਹਤ ਸੰਭਾਲ ਕਾਮਿਆਂ ਨਾਲ ਵਿਚਾਰ ਵਟਾਂਦਰਾ ਕਰਕੇ ਉਹਨਾਂ ਨੂੰ ਆਪਣੇ ਨਾਲ ਇਕੱਠਿਆਂ ਕਰਨਾ ਅਤੇ ਸ਼ਾਮਲ ਕਰਨਾ ਮਹੱਤਵਪੂਰਨ ਹੈ
Posted On:
28 DEC 2020 5:05PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਇੱਕ ਵੀਡੀਓ ਕਾਨਫਰੰਸ ਰਾਹੀਂ ਚੰਗੇ ਤੇ ਪ੍ਰਤੀਕਿਰਤੀ ਅਭਿਆਸਾਂ ਬਾਰੇ 7ਵੇਂ ਕੌਮੀ ਸੰਮੇਲਨ ਦੀ ਡਿਜੀਟਲੀ ਸ਼ੁਰੂਆਤ ਕੀਤੀ । ਡਾਕਟਰ ਹਰਸ਼ ਵਰਧਨ ਨੇ ਨਵੇਂ ਸਿਹਤ ਪ੍ਰਬੰਧਨ ਜਾਣਕਾਰੀ ਸਿਸਟਮ (ਐੱਚ ਐੱਮ ਆਈ ਐੱਸ) ਨੂੰ ਲਾਂਚ ਕਰਨ ਦੇ ਨਾਲ ਨਾਲ , ਏ ਬੀ — ਐੱਚ ਡਬਲਯੂ ਸੀਜ਼ ਵਿੱਚ ਟੀ ਬੀ ਸੇਵਾਵਾਂ ਲਈ ਲਾਗੂ ਕਰਨ ਵਾਲੇ ਦਿਸ਼ਾ ਨਿਰਦੇਸ਼ ਅਤੇ ਕੋਡ ਲਈ ਐਕਟਿਵ ਕੇਸਾਂ ਬਾਰੇ ਪਤਾ ਲਾਉਣ ਅਤੇ ਉਹਨਾਂ ਦੀ ਲਗਾਤਾਰ ਨਿਗਰਾਨੀ ਕਰਨ ਬਾਰੇ ਓਪ੍ਰੇਸ਼ਨਲ ਦਿਸ਼ਾ ਨਿਰਦੇਸ਼ 2020 ਵੀ ਜਾਰੀ ਕੀਤੇ ਹਨ ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਜਨਤਕ ਸਿਹਤ ਸੰਭਾਲ ਸਿਸਟਮ ਵਿੱਚ ਚੰਗੇ , ਪ੍ਰਤੀਕਿਰਤੀ ਅਭਿਆਸਾਂ ਬਾਰੇ ਕੌਮੀ ਸੰਮੇਲਨ ਆਯੋਜਿਤ ਕੀਤਾ ਹੈ , ਜਦਕਿ ਪਹਿਲਾ 2013 ਵਿੱਚ ਜਨਤਕ ਸਿਹਤ ਸੰਭਾਲ ਸੇਵਾਵਾਂ ਵਿੱਚ ਨਵੇਂ ਢੰਗ ਤਰੀਕੇ ਅਤੇ ਵੱਖ ਵੱਖ ਮਿਆਰੀ ਅਭਿਆਸਾਂ ਨੂੰ ਦਸਤਾਵੇਜ਼ ਕਰਨ ਅਤੇ ਮਾਨਤਾ ਦੇਣ ਲਈ ਸ੍ਰੀਨਗਰ ਵਿੱਚ ਆਯੋਜਿਤ ਕੀਤਾ ਗਿਆ ਸੀ ।
ਪਿਛਲਾ ਗੁਜਰਾਤ ਦੇ ਗਾਂਧੀਨਗਰ ਵਿੱਚ ਕੀਤਾ ਗਿਆ ਸੀ । ਡਾਕਟਰ ਵਰਧਨ ਨੇ ਇਸ ਸਮਾਗਮ ਤੇ ਖੁਸ਼ੀ ਪ੍ਰਗਟ ਕੀਤੀ ਅਤੇ ਮਹਾਮਾਰੀ ਦੀ ਸਥਿਤੀ ਵਿੱਚ ਇਹ ਸਮਾਗਮ ਆਯੋਜਿਤ ਕਰਨ ਲਈ ਹਰੇਕ ਨੂੰ ਵਧਾਈ ਦਿੱਤੀ । ਉਹਨਾਂ ਕਿਹਾ ,"ਇਹ ਬਹੁਤ ਮਹੱਤਵਪੂਰਨ ਹੈ ਕਿ ਨਵੇਂ ਢੰਗ ਤਰੀਕਿਆਂ ਨੂੰ ਨੀਤੀਆਂ ਵਿੱਚ ਬਦਲਣ ਤੇ ਧਿਆਨ ਕੇਂਦਰਿਤ ਕੀਤਾ ਜਾਵੇ , ਕਿਉਂਕਿ ਇਹ ਭਾਰਤ ਦੇ ਸਿਹਤ ਸੰਭਾਲ ਸਿਸਟਮ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣਗੇ । ਸਾਲ 2020 ਵਿੱਚ 210 ਨਵੀਆਂ ਪਹਿਲ ਕਦਮੀਆਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਕੌਮੀ ਸਿਹਤ ਸੰਭਾਲ ਇੰਨੋਵੇਸ਼ਨ ਪੋਰਟਲ ਤੇ ਅਪਲੋਡ ਕੀਤੀਆਂ ਸਨ । ਇਹਨਾਂ ਨਵੀਨਤਮ ਢੰਗ ਤਰੀਕਿਆਂ ਦਾ ਅੰਤਿਮ ਉਦੇਸ਼ ਇੱਕ ਪਾਸੇ ਲੋਕਾਂ ਦੀ ਸਿਹਤ ਸਥਿਤੀ ਵਿੱਚ ਸੁਧਾਰ ਲਿਆਉਣਾ ਹੈ ਤੇ ਦੂਜੇ ਪਾਸੇ ਜਨਤਕ ਸਿਹਤ ਸਿਸਟਮ ਨੂੰ ਇੱਕ ਟਿਕਾਉਣ ਯੋਗ ਤਰੀਕੇ ਰਾਹੀਂ ਮਜ਼ਬੂਤ ਕਰਨਾ ਹੈ" । ਉਹਨਾਂ ਨੇ ਸਿਹਤ ਸੰਭਾਲ ਵਾਤਾਵਰਣ ਪ੍ਰਣਾਲੀ ਵਿੱਚ ਨਵੀਨਤਮ ਢੰਗ ਤਰੀਕਿਆਂ ਲਈ ਜ਼ਮੀਨੀ ਪੱਧਰ ਤੇ ਸਿਹਤ ਸੰਭਾਲ ਕਾਮਿਆਂ ਨੂੰ ਵਿਚਾਰ ਵਟਾਂਦਰੇ ਵਿੱਚ ਸ਼ਾਮਲ ਕਰਕੇ ਇਕੱਠਾ ਕਰਨ ਅਤੇ ਸ਼ਾਮਲ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਤਾਂ ਜੋ ਉਹਨਾਂ ਦੇ ਕਈ ਸਾਲਾਂ ਦੇ ਤਜ਼ਰਬਿਆਂ ਤੋਂ ਪੈਦਾ ਹੋਈ ਸਾਂਝੀ ਸਿਆਣਪ ਅਤੇ ਮਹਾਰਤ , ਜੋ ਉਹਨਾਂ ਨੇ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵੇਲੇ ਹਾਸਲ ਕੀਤੀ ਹੈ , ਦਾ ਫਾਇਦਾ ਲਿਆ ਜਾ ਸਕੇ । ਡਾਕਟਰ ਹਰਸ਼ ਵਰਧਨ ਨੇ ਪੋਲੀਓ ਖਾਤਮਾ ਮੁਹਿੰਮ ਵੇਲੇ ਅਗਵਾਈ ਕਰਦੇ ਹੋਏ ਆਪਣੇ ਤਜ਼ਰਬੇ ਨੂੰ ਸਾਂਝਾ ਕੀਤਾ ਜਦ ਉਹ ਦਿੱਲੀ ਵਿੱਚ ਸਿਹਤ ਮੰਤਰੀ ਸਨ ਅਤੇ ਲੋਕਾਂ ਦੀ ਹਿੱਸੇਦਾਰੀ ਦੀ ਸ਼ਕਤੀ ਅਤੇ ਸਿਹਤ ਪ੍ਰੋਗਰਾਮਾਂ ਵਿੱਚ ਭਾਈਚਾਰੇ ਵੱਲੋਂ ਸਹਿਯੋਗ ਨੂੰ ਯਾਦ ਕੀਤਾ ।
ਸਿਹਤ ਸੰਭਾਲ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਨਵੀਨਤਮ ਢੰਗ ਤਰੀਕੇ ਅਤੇ ਵਿਚਾਰਾਂ ਦੀ ਭੂਮਿਕਾ ਤੇ ਜ਼ੋਰ ਦਿੰਦਿਆਂ ਡਾਕਟਰ ਵਰਧਨ ਨੇ ਨੋਟ ਕੀਤਾ ,"ਸਿਹਤ ਸੇਵਾਵਾਂ ਦੇਣ ਵਿੱਚ ਨਵੇਂ ਢੰਗ ਤਰੀਕੇ ਇੱਕ ਮਹੱਤਵਪੂਰਨ ਕੁਸ਼ਲ ਢੰਗ ਹੈ । ਕੋਵਿਡ 19 ਤੇ ਕੀਤੇ ਕੰਮ ਨੇ ਸਾਨੂੰ ਪ੍ਰੋਗਰਾਮਾਂ ਨਾਲ ਨਜਿੱਠਣ ਲਈ ਨਵੇਂ ਤਰੀਕਿਆਂ ਅਤੇ ਨਵੀਨਤਮ ਢੰਗ ਤਰੀਕੇ ਪੈਦਾ ਕਰਨ ਲਈ ਉਤਸ਼ਾਹਿਤ ਕੀਤਾ ਹੈ । ਮਹਾਮਾਰੀ ਨੇ ਸਾਨੂੰ ਪੀ ਪੀ ਈ ਕਿੱਟ , ਵੈਂਟੀਲੇਟਰ , ਮਾਸਕ , ਵੈਕਸੀਨ ਆਦਿ ਵਿੱਚ ਸਵੈ ਨਿਰਭਰ ਬਣਾਇਆ ਹੈ । ਸਿਹਤ ਮੰਤਰਾਲੇ ਦੇ ਡਿਜੀਟਲ ਪਲੇਟਫਾਰਮ ਈ—ਸੰਜੀਵਨੀ ਨੇ 1 ਮਿਲੀਅਨ ਤੋਂ ਜਿ਼ਆਦਾ ਟੈਲੀ ਮਸ਼ਵਰੇ ਦਿੱਤੇ ਹਨ । ਇਹ ਨਵੀਨਤਮ ਢੰਗ ਤਰੀਕੇ ਦਾ ਹੀ ਸਿੱਟਾ ਹੈ ਜੋ ਸਾਂਝੇ ਯਤਨਾਂ ਤੋਂ ਨਿਕਲਿਆ ਹੈ ।
ਸਿਹਤ ਸੰਭਾਲ ਸੇਵਾਵਾਂ ਦੀ ਸਪੁਰਦਗੀ ਵਿੱਚ ਡਿਜੀਟਲ ਤੇ ਜਾਣਕਾਰੀ ਤਕਨਾਲੋਜੀ ਦੇ ਮਹੱਤਵ ਨੂੰ ਦੁਹਰਾਉਂਦਿਆਂ ਡਾਕਟਰ ਵਰਧਨ ਨੇ ਕਿਹਾ ," ਡਿਜੀਟਲ ਤਬਦੀਲੀ ਨੇ ਸਾਨੂੰ ਇੱਕ ਕੌਮੀ ਡਿਜੀਟਲ ਸਿਹਤ ਵਾਤਾਵਰਣ ਪ੍ਰਣਾਲੀ ਜੋ ਸਰਵਵਿਆਪਕ ਸਿਹਤ ਕਵਰੇਜ ਲਈ ਕੁਸ਼ਲਤਾ , ਪਹੁੰਚ , ਵਿਆਪਕ , ਕਫਾਇਤੀ , ਸਮੇਂ ਸਿਰ ਅਤੇ ਸੁਰੱਖਿਅਤ ਢੰਗ ਨਾਲ ਸਹਾਇਤਾ ਕਰਦੀ ਹੈ , ਦੇ ਵਿਕਾਸ ਕਰਨ ਯੋਗ ਬਣਾਇਆ ਹੈ । ਨਵਾਂ ਸਿਹਤ ਪ੍ਰਬੰਧਨ ਜਾਣਕਾਰੀ ਸਿਸਟਮ (ਐੱਚ ਐੱਮ ਆਈ ਐੱਸ) ਇੱਕ ਨਿਰਵਿਘਨ ਆਨਲਾਈਨ ਪਲੇਟਫਾਰਮ ਮੁਹੱਈਆ ਕਰਦਾ ਹੈ , ਜਿਸ ਰਾਹੀਂ ਵੱਡੀ ਪੱਧਰ ਤੇ ਡਾਟਾ , ਜਾਣਕਾਰੀ ਅਤੇ ਬੁਨਿਆਦੀ ਢਾਂਚੇ ਦੀਆਂ ਸੇਵਾਵਾਂ , ਖੁੱਲ੍ਹੇ , ਅੰਤਰਕਾਰਕ ਮਾਪਦੰਡ ਅਧਾਰਿਤ ਡਿਜੀਟਲ ਸਿਸਟਮਸ ਦੀ ਸਹੂਲਤ ਹੈ । ਅਨੁਕੂਲ ਜਾਣਕਾਰੀ ਆਦਾਨ ਪ੍ਰਦਾਨ ਨੇ ਬੇਹਤਰ ਸਿਹਤ ਸੇਵਾਵਾਂ , ਬੇਹਤਰ ਫੈਸਲੇ ਲਈ ਸਹਾਇਕ ਸਿਸਟਮ ਅਤੇ ਸੂਬਾ ਅਤੇ ਕੌਮੀ ਪੱਧਰ ਤੇ ਜਨਤਕ ਸਿਹਤ ਸੰਭਾਲ ਵਿੱਚ ਸੁਧਾਰਾਂ ਵਿੱਚ ਸੁਧਾਰ ਲਿਆਉਣ ਦੀ ਸਹੂਲਤ ਲਈ ਮਦਦ ਦਿੱਤੀ ਹੈ । ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਹਾਲ ਹੀ ਵਿੱਚ ਈ—ਸੰਜੀਵਨੀ ਡਿਜੀਟਲ ਪਲੇਟਫਾਰਮ ਲਈ ਓਪਨ ਡਾਟਾ ਚੈਂਪੀਅਨ ਕੈਟੇਗਰੀ ਤਹਿਤ ਬਹੁਤ ਵੱਕਾਰੀ ਡਿਜੀਟਲ ਇੰਡੀਆ ਐਵਾਰਡ 2020 ਜਿੱਤਿਆ ਹੈ"।
ਟੀ ਬੀ ਸੇਵਾਵਾਂ ਲਈ ਆਪ੍ਰੇਸ਼ਨਲ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕੇਂਦਰੀ ਮੰਤਰੀ ਨੇ ਨੋਟ ਕੀਤਾ ,"ਭਾਰਤ ਸਰਕਾਰ ਦੇ ਟੀ ਬੀ ਤੇ ਕਾਬੂ ਪਾਉਣ ਲਈ ਕੀਤੇ ਲਗਾਤਾਰ ਯਤਨਾਂ ਨਾਲ ਜਾਂਚ ਕਰਨ , ਲਾਗੂ ਕਰਨ ਅਤੇ ਇਲਾਜ ਲਈ ਇਲਾਜ ਵਿੱਚ ਸੁਧਾਰਾਂ ਅਤੇ ਟੀ ਬੀ ਨੋਟੀਫਿਕੇਸ਼ਨਾਂ ਵਿੱਚ ਬੇਮਿਸਾਲ ਵਾਧਾ ਹੋਇਆ ਹੈ । 2019 ਵਿੱਚ ਮਿਸਿੰਗ ਕੇਸਾਂ ਦੀ ਗਿਣਤੀ ਘੱਟ ਕੇ 2.9 ਲੱਖ ਕੇਸ ਰਹਿ ਗਈ ਹੈ , ਜਦਕਿ 2017 ਵਿੱਚ ਇਹ ਗਿਣਤੀ 10 ਲੱਖ ਕੇਸਾਂ ਤੋਂ ਵੀ ਜਿ਼ਆਦਾ ਸੀ । ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ 2025 ਤੱਕ ਟੀ ਬੀ ਮੁਕਤ ਭਾਰਤ ਇੱਕ ਬਹੁਤ ਉਤਸ਼ਾਹੀ ਟੀਚਾ ਮਿੱਥਿਆ ਹੈ , ਜੋ 2030 ਦੇ ਐੱਸ ਡੀ ਜੀ ਟੀਚਿਆਂ ਤੋਂ 5 ਸਾਲ ਪਹਿਲਾਂ ਪ੍ਰਾਪਤ ਕਰਨਾ ਹੈ । ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਨੂੰ ਮਿਲ ਕੇ ਟੀ ਬੀ ਦੀ ਜਲਦੀ ਤੋਂ ਜਲਦੀ ਜਾਂਚ ਅਤੇ ਪਹਿਲੇ ਪੱਧਰ ਤੇ ਹੀ ਸਾਰੇ ਟੀ ਬੀ ਮਰੀਜ਼ਾਂ ਦਾ ਇਲਾਜ ਕਰਨ ਦੇ ਨਾਲ ਨਾਲ ਉਚਿਤ ਰੋਗੀ ਸਪੋਰਟ ਸਿਸਟਮ ਨੂੰ ਯਕੀਨੀ ਬਣਾਉਣਾ ਅਤੇ ਭਾਈਚਾਰੇ ਵਿੱਚ ਟੀ ਬੀ ਦੀ ਟਰਾਂਸਮਿਸ਼ਨ ਦੀ ਚੇਨ ਨੂੰ ਤੋੜਨਾ ਸ਼ਾਮਲ ਹੈ ।
ਡਾਕਟਰ ਵਰਧਨ ਨੇ ਅੰਤ ਵਿੱਚ ਕਿਹਾ ,"ਮੈਨੂੰ ਆਸ ਹੈ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਆਪਣਾ ਇਹ ਚੰਗਾ ਅਭਿਆਸ ਜਾਰੀ ਰੱਖਦਿਆਂ ਹੋਇਆਂ ਰਾਸ਼ਟਰੀ ਸਲਾਹ ਮਸ਼ਵਰੇ ਜਾਰੀ ਰੱਖਦਿਆਂ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸਿਹਤ ਪ੍ਰੋਗਰਾਮਾਂ ਦੇ ਸੁਧਾਰ ਲਈ ਨਵੇਂ ਨਵੀਨਤਮ ਪਹੁੰਚਾ ਨੂੰ ਅਪਣਾਉਣ ਦੇ ਸੱਭਿਆਚਾਰ ਨੂੰ ਜਾਰੀ ਰੱਖੇਗਾ ਅਤੇ ਇਸ ਸੰਦਰਭ ਵਿੱਚ ਮਿਲੀਆਂ ਸਿੱਖਿਆਵਾਂ ਅਤੇ ਆਪਸੀ ਅਮੀਰ ਤਜ਼ਰਬਿਆਂ ਨੂੰ ਸਾਂਝੇ ਕਰੇਗਾ" ।
ਸ਼੍ਰੀ ਰਾਜੇਸ਼ ਭੂਸ਼ਨ , ਸਿਹਤ ਸਕੱਤਰ , ਮਿਸ ਵੰਦਨਾ ਗੁਰਨਾਨੀ , ਏ ਐੱਸ ਅਤੇ ਐੱਮ ਡੀ (ਐੱਨ ਐੱਚ ਐੱਮ) , ਮਿਸ ਰਤਨਾ ਅੰਜਨ ਜੇਨਾ , ਡੀ ਜੀ (ਸਟੈਟਸ), ਸ਼੍ਰੀ ਵਿਕਾਸਸ਼ੀਲ , ਏ ਐੱਸ (ਨੀਤੀ) , ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹੋਰ ਸਿਹਤ ਅਧਿਕਾਰੀਆਂ ਨੇ ਇਸ ਸਮਾਗਮ ਵਿੱਚ ਸਿ਼ਰਕਤ ਕੀਤੀ । ਡਾਕਟਰ ਰੌਡਰੀਕੋ ਆਫਰੀਨ , ਡਬਲਯੂ ਆਰ , ਡਬਲਯੂ ਐੱਚ ਓ ਵੀ ਇਸ ਸਮਾਗਮ ਵਿੱਚ ਸ਼ਾਮਲ ਸਨ ।
ਐੱਮ ਵੀ / ਐੱਸ ਜੇ
(Release ID: 1684178)
Visitor Counter : 268