ਰੱਖਿਆ ਮੰਤਰਾਲਾ

ਚੀਫ ਆਫ਼ ਆਰਮੀ ਸਟਾਫ ਗਣਰਾਜ ਕੋਰੀਆ ਦੀ ਯਾਤਰਾ ਲਈ ਰਵਾਨਾ ਹੋਏ

Posted On: 28 DEC 2020 7:51AM by PIB Chandigarh

ਜਨਰਲ ਐਮ ਐਮ ਨਰਵਣੇ, ਚੀਫ ਆਫ਼ ਆਰਮੀ ਸਟਾਫ (ਸੀਓਏਐਸ)  28 ਤੋਂ 30 ਦਸੰਬਰ, 2020 ਤੱਕ ਕੋਰੀਆ ਗਣਰਾਜ (ਆਰ.ਓ.ਕੇ.) ਦੇ ਤਿੰਨ ਦਿਨਾ ਦੌਰੇ 'ਤੇ ਰਵਾਨਾ ਹੋਏ ।  ਆਪਣੀ ਯਾਤਰਾ ਦੌਰਾਨ ਉਹ ਸੀਨੀਅਰ ਸੈਨਿਕ ਅਧਿਕਾਰੀਆਂ ਅਤੇ ਕੋਰੀਆ  ਗਣਰਾਜ  ਦੇ ਸਿਵਿਲ ਨੇਤਾਵਾਂ ਨਾਲ ਮੁਲਾਕਾਤ ਕਰਨਗੇ।

ਜਨਰਲ ਨਰਵਣੇ ਸਿਓਲ ਦੇ ਰਾਸ਼ਟਰੀ ਸਮਾਧ ਅਤੇ ਯੁੱਧ ਯਾਦਗਾਰ ਵਿਖੇ ਸ਼ਰਧਾ ਦੇ ਫੁੱਲ ਭੇਟ ਕਰਨਗੇ। ਉਹ ਕੋਰੀਆ ਗਣਰਾਜ ਦੇ ਰਾਸ਼ਟਰੀ ਰੱਖਿਆ ਮੰਤਰੀ, ਕੋਰੀਆ ਗਣਰਾਜ ਦੇ ਚੀਫ਼ ਆਫ਼ ਆਰਮੀ ਸਟਾਫ, ਸੰਯੁਕਤ ਪ੍ਰਮੁੱਖ ਸਟਾਫ ਦੇ ਚੇਅਰਮੈਨ ਅਤੇ ਰੱਖਿਆ ਪ੍ਰਾਪਤੀ ਪ੍ਰੋਗਰਾਮ ਪ੍ਰਸ਼ਾਸ਼ਨ ਮੰਤਰੀ (ਡੀਏਪੀਏ) ਨਾਲ ਮੁਲਾਕਾਤ ਕਰਨਗੇ, ਜਿਥੇ ਉਹ ਭਾਰਤ ਅਤੇ ਕੋਰੀਆ ਗਣਰਾਜ ਦਰਮਿਆਨ ਰੱਖਿਆ ਸਬੰਧਾਂ ਨੂੰ ਅੱਗੇ ਵਧਾਉਣ ਵਾਲੇ ਮੌਕਿਆਂ ਬਾਰੇ ਵਿਚਾਰ ਵਟਾਂਦਰਾ ਕਰਨਗੇ । 

 ਆਰਮੀ ਚੀਫ ਗੈਂਗਵੌਨ ਪ੍ਰਾਂਤ ਵਿੱਚ ਪੈਂਦੇ ਕੋਰੀਆ ਲੜਾਈ ਸਿਖਲਾਈ ਕੇਂਦਰ ਅਤੇ ਦਾਜੀਓਨ ਵਿੱਚ  ਐਡਵਾਂਸਡ  ਡਿਫੈਂਸ  ਡਿਵੈਲਪਮੈਂਟ (ਏਡੀਡੀ) ਦਾ ਵੀ ਦੌਰਾ ਕਰਨਗੇ।

***

ਏ.ਏ. / ਬੀ.ਐਸ.ਸੀ.


(Release ID: 1684176) ਵਿਜ਼ੀਟਰ ਕਾਊਂਟਰ : 140