ਰੇਲ ਮੰਤਰਾਲਾ

ਆਈਆਰਸੀਟੀਸੀ ਈਟਿਕਟਿੰਗ ਵੈੱਬਸਾਈਟ ‘ਤੇ ਯਾਤਰੀਆਂ ਦੁਆਰਾ ਬੁਕਿੰਗ ਦੀ ਸੌਖ ਲਈ ਸਾਰੀਆਂ ਵਿਸ਼ੇਸ਼ਤਾਵਾਂ ਹੋਣੀਆਂ ਚਾਹੀਦੀਆਂ ਹਨ - ਸ਼੍ਰੀ ਪਿਯੂਸ਼ ਗੋਇਲ, ਰੇਲਵੇ ਅਤੇ ਵਣਜ ਅਤੇ ਉਦਯੋਗ ਅਤੇ ਖਪਤਕਾਰ ਮਾਮਲੇ, ਖੁਰਾਕ ਅਤੇ ਪਬਲਿਕ ਡਿਸਟ੍ਰੀਬਿਊਸ਼ਨ ਮੰਤਰੀ

Posted On: 25 DEC 2020 1:40PM by PIB Chandigarh

ਰੇਲਵੇ ਦੁਆਰਾ ਈਟਿਕਟਿੰਗ ਵੈੱਬਸਾਈਟ ਨੂੰ ਵਧੇਰੇ ਵਿਸ਼ੇਸ਼ਤਾਵਾਂ ਅਤੇ ਆਸਾਨ ਡਿਜ਼ਾਈਨ ਦੇ ਨਾਲ ਉਪਭੋਗਤਾਵਾਂ ਲਈ ਨਿੱਜੀ ਵਰਤੋਂਯੋਗ ਬਣਾਉਣ ਅਤੇ ਸੁਵਿਧਾਵਾਂ ਵਿੱਚ ਵਾਧਾ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ

 ਸ਼੍ਰੀ ਪਿਯੂਸ਼ ਗੋਇਲ, ਰੇਲਵੇ ਅਤੇ ਵਣਜ ਅਤੇ ਉਦਯੋਗ ਅਤੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ, ਨੇ ਈਟਿਕਟਿੰਗ ਪ੍ਰਣਾਲੀ ਲਈ ਚਲ ਰਹੇ ਅਪਗ੍ਰੇਡੇਸ਼ਨ ਦੇ ਕੰਮ ਦੀ ਸਮੀਖਿਆ ਕੀਤੀ। ਮੰਤਰੀ ਨੇ ਕਿਹਾ ਕਿ ਈਟਿਕਟਿੰਗ ਵੈੱਬਸਾਈਟ ‘ਤੇ ਯਾਤਰੀਆਂ ਨੂੰ ਉਨ੍ਹਾਂ ਦੀ ਰੇਲ ਯਾਤਰਾ ਲਈ ਸੰਪੂਰਨ ਸੁਵਿਧਾ ਪ੍ਰਦਾਨ ਕੀਤੀ ਜਾਏ।

 ਭਾਰਤੀ ਰੇਲਵੇ ਦੀ ਆਈਆਰਸੀਟੀਸੀ ਟਿਕਟਿੰਗ ਵੈੱਬਸਾਈਟ ਭਾਰਤੀ ਰੇਲਵੇ ਦੁਆਰਾ ਚਲਾਈਆਂ ਜਾ ਰਹੀਆਂ ਟ੍ਰੇਨਾਂ ਵਿੱਚ ਰੇਲ ਯਾਤਰਾ ਦੀਆਂ ਲੋੜਾਂ ਲਈ ਜ਼ਿਆਦਾਤਰ ਨਾਗਰਿਕਾਂ ਦੀਆਂ ਜ਼ਿੰਦਗੀਆਂ ਨੂੰ ਛੂਹਣ ਵਾਲੀ ਔਨਲਾਈਨ ਯਾਤਰੀ ਰਿਜ਼ਰਵੇਸ਼ਨ ਦੀ ਸਹੂਲਤ ਪ੍ਰਦਾਨ ਕਰਦੀ ਹੈ।

 2014 ਤੋਂ ਟਿਕਟਾਂ ਦੀ ਬੁਕਿੰਗ ਦੇ ਨਾਲ-ਨਾਲ ਯਾਤਰਾ ਦੀਆਂ ਸਹੂਲਤਾਂ ਦੇ ਜਨਤਕ ਤਜ਼ਰਬੇ ਨੂੰ ਬਿਹਤਰ ਬਣਾਉਣ 'ਤੇਨਵਾਂ ਜ਼ੋਰ ਦਿੱਤਾ ਜਾ ਰਿਹਾ ਹੈ। ਮੰਤਰੀ ਨੇ ਮਹਿਸੂਸ ਕੀਤਾ ਕਿ ਆਈਆਰਸੀਟੀਸੀ ਦੀ ਵੈੱਬ ਸਾਈਟ ਰੇਲਵੇ ਨਾਲ ਯਾਤਰਾ ਕਰਨ ਵਾਲੇ ਨਾਗਰਿਕਾਂ ਦਾ ਪਹਿਲਾ ਸੰਪਰਕ ਬਿੰਦੂ ਹੈ ਅਤੇ ਇਹ ਤਜਰਬਾ ਦੋਸਤਾਨਾ ਅਤੇ ਸੁਵਿਧਾਜਨਕ ਹੋਣਾ ਚਾਹੀਦਾ ਹੈ। ਨਵੇਂ ਡਿਜੀਟਲ ਇੰਡੀਆ ਦੇ ਤਹਿਤ ਹੁਣ ਜ਼ਿਆਦਾ ਤੋਂ ਜ਼ਿਆਦਾ ਲੋਕ ਰਿਜ਼ਰਵੇਸ਼ਨ ਕਾਊਂਟਰਾਂ 'ਤੇ ਜਾਣ ਦੀ ਬਜਾਏ ਔਨਲਾਈਨ ਟਿਕਟਾਂ ਦੀ ਬੁਕਿੰਗ ਵੱਲ ਵਧ ਰਹੇ ਹਨ ਅਤੇ ਇਸ ਲਈ ਆਈਆਰਸੀਟੀਸੀ ਦੀ ਵੈੱਬਸਾਈਟ ਨੂੰ ਆਪਣੇ ਆਪ ਨੂੰ ਲਗਾਤਾਰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਨੂੰ ਦੁਗਣਾ ਕਰਨ ਦੀ ਜ਼ਰੂਰਤ ਹੈ।

 ਆਰਬੀ, ਸੀਆਰਆਈਐੱਸ ਅਤੇ ਆਈਆਰਸੀਟੀਸੀ ਦੇ ਅਧਿਕਾਰੀਆਂ ਨੇ ਮੰਤਰੀ ਨੂੰ ਭਰੋਸਾ ਦਿੱਤਾ ਕਿ ਵੈੱਬਸਾਈਟ ਦੇ ਕੰਮਕਾਜ ਨੂੰ ਹੋਰ ਬਿਹਤਰ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ।

 

**********

 ਡੀਜੇਐੱਨ



(Release ID: 1683739) Visitor Counter : 164