ਜਲ ਸ਼ਕਤੀ ਮੰਤਰਾਲਾ
ਰਾਸ਼ਟਰੀ ਜਲ ਜੀਵਨ ਮਿਸ਼ਨ ਨੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਦੀ ਪਰਖ ਕਰਨ ਲਈ ਪੋਰਟੇਬਲ ਉਪਕਰਣਾਂ ਦੇ ਵਿਕਾਸ ਲਈ ਨਵੀਨਤਾ ਚੁਣੌਤੀ ਲਾਂਚ ਕੀਤੀ
Posted On:
25 DEC 2020 2:05PM by PIB Chandigarh
ਰਾਸ਼ਟਰੀ ਜਲ ਜੀਵਨ ਮਿਸ਼ਨ ਨੇ ਪਾਣੀ ਦੀ ਜਾਂਚ ਲਈ ਪੋਰਟੇਬਲ ਯੰਤਰ ਵਿਕਸਤ ਕਰਨ ਲਈ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰੋਤਸਾਹਨ ਵਿਭਾਗ ਦੀ ਸਾਂਝੇਦਾਰੀ ਵਿੱਚ ਇੱਕ ਨਵੀਨਤਾ ਚੁਣੌਤੀ ਦੀ ਸ਼ੁਰੂਆਤ ਕੀਤੀ ਹੈ। ਇਸ ਅਭਿਆਸ ਦਾ ਮੁੱਖ ਉਦੇਸ਼ ਪੋਰਟੇਬਲ ਉਪਕਰਣਾਂ ਨੂੰ ਵਿਕਸਤ ਕਰਨ ਲਈ ਇੱਕ ਨਵੀਨ, ਮਾਡਊਲਰ ਅਤੇ ਲਾਗਤ-ਪ੍ਰਭਾਵਸ਼ਾਲੀ ਹੱਲ ਲੱਭਣਾ ਹੈ, ਜੋ ਪੀਣ ਵਾਲੇ ਪਾਣੀ ਦੀ ਗੁਣਵੱਤਾ ਨੂੰ ਤੁਰੰਤ, ਅਸਾਨ ਅਤੇ ਸਹੀ ਢੰਗ ਨਾਲ ਪਰਖਣ ਲਈ ਘਰੇਲੂ ਪੱਧਰ 'ਤੇ ਵਰਤੇ ਜਾ ਸਕਦੇ ਹੋਣ।
ਜਲ ਜੀਵਨ ਮਿਸ਼ਨ ਅਧੀਨ ਕੇਂਦਰ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ਅਧੀਨ ਪਾਣੀ ਦੀ ਗੁਣਵੱਤਾ ਦੀ ਪਰਖ ਤਰਜੀਹ ਵਾਲੇ ਖੇਤਰਾਂ ਵਿਚੋਂ ਇੱਕ ਹੈ। ਇਸ ਨਵੀਨਤਾ ਚੁਣੌਤੀ ਦਾ ਉਦੇਸ਼ ਇਹ ਇਹ ਯਕੀਨੀ ਬਣਾਉਣਾ ਹੈ ਕਿ ਪਾਣੀ ਦੇ ਸਰੋਤਾਂ ਦੀ ਜਾਂਚ ਵੱਖ-ਵੱਖ ਥਾਵਾਂ 'ਤੇ, ਵੱਖ-ਵੱਖ ਪੱਧਰਾਂ' ਤੇ ਕੀਤੀ ਜਾਵੇ; ਇਸ ਤਰ੍ਹਾਂ, ਨੀਤੀ ਘਾੜਿਆਂ ਨੂੰ ਪਾਣੀ ਦੇ ਦੂਸ਼ਿਤ ਹੋਣ ਦੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰੋਗਰਾਮਾਂ ਦਾ ਖਰੜਾ ਤਿਆਰ ਕਰਨ ਵਿੱਚ ਸਹਾਇਤਾ ਕਰਨਾ ਹੈ।
ਜਲ ਜੀਵਨ ਮਿਸ਼ਨ ਦੇ ਐਲਾਨ ਤੋਂ ਲੈ ਕੇ 23 ਦਸੰਬਰ, 2020 ਤੱਕ, 2.90 ਕਰੋੜ ਘਰਾਂ ਨੂੰ ਟੂਟੀ ਦੇ ਪਾਣੀ ਕੁਨੈਕਸ਼ਨ ਮੁਹੱਈਆ ਕਰਵਾਏ ਜਾ ਚੁੱਕੇ ਹਨ, ਇਸ ਤਰ੍ਹਾਂ ਦੇਸ਼ ਦੇ ਪੇਂਡੂ ਘਰਾਂ ਲਈ ਅਗਸਤ, 2019 ਵਿੱਚ ਪਾਣੀ ਦੀ ਸਪਲਾਈ 3.23 ਕਰੋੜ (17%) ਤੋਂ ਵਧਾ ਕੇ 6.13 ਕਰੋੜ (32%) ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦੇਸ਼ ਦੇ 20 ਜ਼ਿਲ੍ਹਿਆਂ, 425 ਬਲਾਕ, 34 ਹਜ਼ਾਰ ਗ੍ਰਾਮ ਪੰਚਾਇਤਾਂ ਅਤੇ 64 ਹਜ਼ਾਰ ਪਿੰਡਾਂ ਦੇ ਹਰ ਘਰ ਕੋਲ ਹੁਣ ਪਾਣੀ ਲਈ ਟੂਟੀ ਦਾ ਕੁਨੈਕਸ਼ਨ ਦਿੱਤਾ ਗਿਆ ਹੈ।
ਆਪਣੇ ਘਰਾਂ ਵਿੱਚ ਪਾਈਪਾਂ ਰਾਹੀਂ ਪਾਣੀ ਪ੍ਰਾਪਤ ਕਰਨ ਵਾਲੇ ਲੋਕਾਂ ਕੋਲ ਪਾਣੀ ਦੀ ਪਰਖ ਲਈ ਕੋਈ ਸਾਧਨ ਨਹੀਂ ਹੈ। ਇਸ ਨਾਲ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਕਿ ਅਕਸਰ ਲੋਕ ਸਿੱਧੇ ਟੂਟੀ ਦੇ ਪਾਣੀ ਦੀ ਵਰਤੋਂ ਕਰਨ ਤੋਂ ਝਿਜਕਦੇ ਹਨ। ਸ਼ਹਿਰੀ ਖੇਤਰਾਂ ਵਿੱਚ ਲੋਕ ਵਾਧੂ ਖਰਚ ਨਾਲ ਘਰ ਵਿੱਚ ਪਾਣੀ ਦੀ ਗੁਣਵੱਤਾ ਸੁਧਾਰਨ ਲਈ ਯੂਨਿਟ ਸਥਾਪਤ ਕਰ ਲੈਂਦੇ ਹਨ। ਇਸ ਚੁਣੌਤੀ ਦਾ ਉਦੇਸ਼ ਇਨ੍ਹਾਂ ਮੁੱਦਿਆਂ ਨੂੰ ਦਾ ਇੱਕ ਨਵੀਨ, ਮਾਡਊਲਰ ਅਤੇ ਲਾਗਤ-ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨਾ ਹੈ।
ਪੇਂਡੂ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਧਰਤੀ ਹੇਠਲੇ (80%) ਅਤੇ ਉੱਪਰਲੇ ਪਾਣੀ (20%)ਦੇ ਦੋਵਾਂ ਸਰੋਤਾਂ ਤੋਂ ਹੈ। ਹਾਲਾਂਕਿ, ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ, ਖ਼ਾਸਕਰ ਸੁੱਕੇ ਅਤੇ ਅਰਧ-ਸੁੱਕੇ ਖੇਤਰਾਂ ਵਿੱਚ, ਸਤਹ ਦੇ ਪਾਣੀ ਦੀ ਵਰਤੋਂ ਵੱਧ ਰਹੀ ਹੈ। ਧਰਤੀ ਹੇਠਲੇ ਪਾਣੀ ਅਤੇ ਸਤਹ ਦੇ ਪਾਣੀ ਦੀਆਂ ਸਪਲਾਈ ਪ੍ਰਣਾਲੀਆਂ ਲਈ, ਪੀਣ ਵਾਲੇ ਪਾਣੀ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਸਬੰਧਤ ਖੇਤਰ-ਸੰਬੰਧੀ ਦੂਸ਼ਿਤ ਪਾਣੀ ਦੇ ਪੱਧਰ ਨੂੰ ਮਾਪਣਾ ਮਹੱਤਵਪੂਰਨ ਹੈ। ਪੀਣ ਵਾਲੇ ਪਾਣੀ ਦੀ ਇੱਕਸਾਰ ਗੁਣਵੱਤਾ ਸਬੰਧੀ ਪ੍ਰੋਟੋਕੋਲ, 2019 ਨੇ ਬੀਆਈਐਸ ਆਈਐਸ 10500: 2012 ਦੇ ਅਨੁਸਾਰ ਪੀਣ ਵਾਲੇ ਪਾਣੀ ਦੀ ਪੋਰਟੇਬਿਲਟੀ ਅਤੇ ਇਸ ਤੋਂ ਬਾਅਦ ਦੀਆਂ ਸੋਧਾਂ ਦੇ ਭਰੋਸੇ ਲਈ ਕੁੱਝ ਮਹੱਤਵਪੂਰਨ ਮਾਪਦੰਡ ਨਿਰਧਾਰਤ ਕੀਤੇ ਹਨ।
ਜਲ ਜੀਵਨ ਮਿਸ਼ਨ 2024 ਤੱਕ ਹਰ ਪੇਂਡੂ ਘਰਾਂ ਨੂੰ ਟੂਟੀ ਦੇ ਪਾਣੀ ਨਾਲ ਜੋੜ ਸਕਣ ਦੇ ਯੋਗ ਬਣਾਉਣ ਲਈ ਰਾਜਾਂ ਦੀ ਭਾਈਵਾਲੀ ਨਾਲ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਮਿਸ਼ਨ ਦਾ ਉਦੇਸ਼ ਹਰ ਪੇਂਡੂ ਘਰ ਨੂੰ ਲੰਮਾ ਸਮਾਂ ਅਤੇ ਨਿਰੰਤਰ ਪੀਣ ਯੋਗ ਟੂਟੀ ਦਾ ਪਾਣੀ ਢੁੱਕਵੀਂ ਮਾਤਰਾ ਵਿੱਚ ਅਤੇ ਨਿਰਧਾਰਤ ਗੁਣਵੱਤਾ ਨੂੰ ਮੁਹੱਈਆ ਕਰਵਾਉਣਾ ਹੈ। ਰਾਸ਼ਟਰੀ ਜਲ ਜੀਵਨ ਮਿਸ਼ਨ ਬਿਨੈਕਾਰਾਂ ਨੂੰ ਪਾਣੀ ਦੀ ਪਰਖ ਲਈ ਪੋਰਟੇਬਲ ਉਪਕਰਣਾਂ ਨੂੰ ਵਿਕਸਤ ਕਰਨ ਲਈ ਇਨੋਵੇਸ਼ਨ ਚੈਲੇਂਜ ਵਿੱਚ ਸ਼ਾਮਲ ਹੋਣ ਅਤੇ ਜ਼ਿੰਦਗੀ ਨੂੰ ਬਦਲਣ ਵਾਲੇ ਇਸ ਜਨ ਅੰਦੋਲਨ ਦਾ ਹਿੱਸਾ ਬਣਨ ਲਈ ਸੱਦਾ ਦਿੰਦਾ ਹੈ। ਇਸ ਚੁਣੌਤੀ ਅਤੇ ਔਨਲਾਈਨ ਅਰਜ਼ੀ ਦੇਣ ਸਬੰਧੀ ਵਧੇਰੇ ਜਾਣਕਾਰੀ ਲਈ, ਇੱਥੇ ਕਲਿੱਕ ਕਰੋ: http://bit.ly/37JpBHv
*****
ਬੀਵਾਈ / ਐਮਜੀ / ਏਐਸ
(Release ID: 1683645)
Visitor Counter : 255