ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੂੰ ਯੁਨਾਇਟੇਡ ਕਿੰਗਡਮ (ਯੂਕੇ) ਅਤੇ ਦੱਖਣੀ ਅਫ਼ਰੀਕਾ ਵਿੱਚ ਪਾਈਆਂ ਗਈਆਂ ਕੋਵਿਡ-19 ਦੀਆਂ ਨਵੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਗਈ
ਸੀਸੀਐੱਮਬੀ ਦੇ ਨਿਰਦੇਸ਼ਕ ਨੇ ਉਪ ਰਾਸ਼ਟਰਪਤੀ ਨੂੰ ਦੱਸਿਆ ਕਿ ਨਵੀਆਂ ਕਿਸਮਾਂ ਵਿੱਚ ਵੈਕਸੀਨ ਦੀ ਪ੍ਰਭਾਵਸ਼ੀਲਤਾ ਨੂੰ ਬਦਲਣ ਦੀ ਘੱਟ ਸੰਭਾਵਨਾ
ਮਰੀਜ਼ਾਂ ਲਈ ਮਾੜੇ ਨਤੀਜਿਆਂ ਦਾ ਕੋਈ ਸਬੂਤ ਨਹੀਂ ਹੈ, ਹਾਲਾਂਕਿ ਨਵੀਆਂ ਕਿਸਮਾਂ ਵਧੇਰੇ ਸੰਕ੍ਰਮਕ ਹਨ
Posted On:
24 DEC 2020 5:31PM by PIB Chandigarh
ਸੈਲੂਲਰ ਅਤੇ ਅਣੂ ਬਾਇਓਲੌਜੀ ਸੈਂਟਰ (ਸੀਸੀਐੱਮਬੀ) ਦੇ ਡਾਇਰੈਕਟਰ ਡਾ. ਰਾਕੇਸ਼ ਮਿਸ਼ਰਾ ਨੇ ਅੱਜ ਹੈਦਰਾਬਾਦ ਵਿੱਚ ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਾਲ ਹੀ ਵਿੱਚ ਯੂਨਾਈਟਿਡ ਕਿੰਗਡਮ (ਯੂਕੇ) ਅਤੇ ਦੱਖਣੀ ਅਫ਼ਰੀਕਾ ਵਿੱਚ ਸਾਰਸ-ਸੀਓਵੀ-2 ਦੀਆਂ ਨਵੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ।
ਸ਼੍ਰੀ ਮਿਸ਼ਰਾ ਨੇ ਉਪ ਰਾਸ਼ਟਰਪਤੀ ਨੂੰ ਦੱਸਿਆ ਕਿ ਨਵੀਆਂ ਕਿਸਮਾਂ ਵਿੱਚ ਪਰਿਵਰਤਨ ਨਾਲ ਵੈਕਸੀਨ ਦੀ ਪ੍ਰਭਾਵਸ਼ੀਲਤਾ ਵਿੱਚ ਕੋਈ ਤਬਦੀਲੀ ਆਉਣ ਦੀ ਘੱਟ ਸੰਭਾਵਨਾ ਹੈ। ਇਸ ਦੇ ਇਲਾਵਾ ਅਜਿਹਾ ਕੋਈ ਸਬੂਤ ਨਹੀਂ ਹੈ ਜੋ ਦੱਸ ਸਕੇ ਕਿ ਨਵੀਆਂ ਕਿਸਮਾਂ ਮਰੀਜ਼ਾਂ ਲਈ ਮਾੜੇ ਨਤੀਜਿਆਂ ਨਾਲ ਜੁੜੀਆਂ ਹਨ, ਹਾਲਾਂਕਿ ਇਹ ਵਧੇਰੇ ਸੰਕ੍ਰਮਕ ਹੈ। ਇੱਕ ਹੀ ਰੋਗ ਪ੍ਰਬੰਧਨ ਰਣਨੀਤੀਆਂ ਨਾਲ ਇਸ ਲਈ ਵੀ ਕੰਮ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ।
ਉਪ ਰਾਸ਼ਟਰਪਤੀ ਨੇ ਭਾਰਤ ਵਿੱਚ ਨਵੀਆਂ ਕਿਸਮਾਂ ਦੇ ਸੰਭਾਵਿਤ ਪ੍ਰਭਾਵ ਅਤੇ ਸੀਸੀਐੱਮਬੀ ਵਿਖੇ ਨੋਵਲ ਕੋਰੋਨਾ ਵਾਇਰਸ ਦੇ ਵਿਭਿੰਨ ਪਹਿਲੂਆਂ ’ਤੇ ਕੀਤੇ ਜਾ ਰਹੇ ਕਾਰਜਾਂ ਬਾਰੇ ਵੀ ਜਾਣਕਾਰੀ ਮੰਗੀ। ਸੀਸੀਐੱਮਬੀ ਦੀ ਸੀਨੀਅਰ ਪ੍ਰਧਾਨ ਵਿਗਿਆਨਕ ਡਾ. ਕੇ. ਲਕਸ਼ਮੀ ਰਾਓ ਵੀ ਇਸ ਮੌਕੇ ’ਤੇ ਮੌਜੂਦ ਸੀ।
ਡਾ. ਮਿਸ਼ਰਾ ਨੇ ਉਪ ਰਾਸ਼ਟਰਪਤੀ ਨੂੰ ਸੂਚਿਤ ਕੀਤਾ ਕਿ ਇਹ ਪਤਾ ਲਗਾਉਣ ਲਈ ਜਾਂਚ ਚੱਲ ਰਹੀ ਹੈ ਕਿ ਕੀ ਭਾਰਤ ਵਿੱਚ ਨਵੀਆਂ ਕਿਸਮਾਂ ਮੌਜੂਦ ਹਨ।
ਐੱਸਏਆਰਐੱਸ-ਸੀਓਵੀ-2 ’ਤੇ ਸੀਸੀਐੱਮਬੀ ਵਿੱਚ ਕੀਤੇ ਜਾ ਰਹੇ ਕੰਮ ’ਤੇ ਉਪ ਰਾਸ਼ਟਰਪਤੀ ਸਾਹਮਣੇ ਪੇਸ਼ਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹੋਰ ਕਿਸਮਾਂ ਦੀ ਤੁਲਨਾ ਵਿੱਚ ਵਾਇਰਸ ਦੀ ਨਵੀਂ ਕਿਸਮ 71 ਫੀਸਦੀ ਜ਼ਿਆਦਾ ਸੰਕ੍ਰਮਕ ਹੈ।
ਦੱਖਣੀ ਅਫ਼ਰੀਕਾ ਵਿੱਚ ਪਛਾਣੀ ਜਾਣ ਵਾਲੀ ਇੱਕ ਸਮਾਨਾਂਤਰ ਕਿਸਮ ਤੋਂ ਪਤਾ ਲੱਗਿਆ ਹੈ ਕਿ ਇਹ ਨੌਜਵਾਨਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਜ਼ਿਆਦਾ ਗਹਿਰੀ ਖੋਜ ਦੀ ਲੋੜ ਹੈ।
ਉਨ੍ਹਾਂ ਨੇ ਦੱਸਿਆ ਕਿ ਸੀਸੀਐੱਮਬੀ ਅਤੇ ਦੇਸ਼ ਦੇ ਹੋਰ ਖੋਜਕਰਤਾਵਾਂ ਦੁਆਰਾ ਅਨੁ¬ਕ੍ਰਮਿਤ ਜੀਨੋਮ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਭਾਰਤ ਵਿੱਚ ਵਾਇਰਸ ਦਾ ਸ਼ੁਰੂਆਤੀ ਪਸਾਰ ਮੁੱਖ ਰੂਪ ਨਾਲ ਨੋਵਲ ਇੰਡੀਆ ਸਪੈਸੇਫਿਕ ਕਲੈਡ, ਜਿਸ ਦਾ ਨਾਮ 1/ਏ3ਆਈ ਕਲੈਡ ਹੈ, ਨਾਲ ਹੋਇਆ। 1/ਏ3ਆਈ ਕਲੈਡ ਦੀ ਸੰਭਾਵਨਾ ਹੋਰ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਤੋਂ ਭਾਰਤ ਵਿੱਚ ਦਾਖਲ ਹੋਈ ਸੀ। ਸੀਸੀਐੱਮਬੀ ਦੁਆਰਾ ਕੀਤੇ ਗਏ ਵਿਸ਼ਲੇਸ਼ਣ ਤੋਂ ਇਹ ਪਤਾ ਲੱਗਿਆ ਹੈ ਕਿ ਸਮੇਂ ਨਾਲ ਕਮਜ਼ੋਰ ਏ3ਆਈ ਕਲੈਡ ਨੂੰ ਅੰਤ ਏ2ਏ ਕਲੈਡ ਦੁਆਰਾ ਬਦਲ ਦਿੱਤਾ ਗਿਆ ਜੋ ਵਿਸ਼ਵ ਪੱਧਰ ’ਤੇ ਪ੍ਰਚੱਲਿਤ ਕਿਸਮ ਵੀ ਹੈ।
ਉਨ੍ਹਾਂ ਨੇ ਕਿਹਾ ਕਿ ਸੀਸੀਐੱਮਬੀ ਨੋਵਲ ਕੋਰੋਨਾ ਵਾਇਸਰ ਸਾਰਸ-ਸੀਓਵੀ-2 ਲਈ ਸੈਂਪਲਾਂ ਦੀ ਜਾਂਚ ਸ਼ੁਰੂ ਕਰਨ ਵਾਲੀ ਪਹਿਲੀ ਗ਼ੈਰ ਆਈਸੀਐੱਮਆਰ ਪ੍ਰਯੋਗਸ਼ਾਲਾ ਹੈ। ਇਸ ਨੇ ਹੋਰ ਖੋਜ ਸੰਸਥਾਨਾਂ ਅਤੇ ਯੂਨੀਵਰਸਿਟੀਆਂ ਨੂੰ ਪਰੀਖਣ ਲਈ ਐੱਸਓਪੀ’ਜ਼ ਵੀ ਸਥਾਪਿਤ ਕੀਤੇ ਹਨ। ਇਸ ਨੇ ਟੈਸਟ ਪ੍ਰੋਟੋਕੌਲ ’ਤੇ ਮੈਡੀਕਲ ਹਸਪਤਾਲਾਂ ਅਤੇ ਹੋਰ ਟੈਸਟ ਕੇਂਦਰਾਂ ਦੇ 200 ਤੋਂ ਜ਼ਿਆਦਾ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਹੈ। ਸੀਸੀਐੱਮਬੀ ਨੇ ਖੁਦ ਆਰਟੀ-ਪੀਸੀਆਰ ਵਿਧੀ ਰਾਹੀਂ ਹੁਣ ਤੱਕ 50,000 ਤੋਂ ਜ਼ਿਆਦਾ ਸੈਂਪਲਾਂ ਦੀ ਜਾਂਚ ਕੀਤੀ ਹੈ। ਇਕੱਠੇ ਸਾਰੇ ਸੀਐੱਸਆਈਆਰ ਪ੍ਰਯੋਗਸ਼ਾਲਾਵਾਂ ਨੇ ਹੁਣ ਤੱਕ 7,00,000 ਤੋਂ ਜ਼ਿਆਦਾ ਸੈਂਪਲਾਂ ਦੀ ਜਾਂਚ ਕੀਤੀ ਹੈ।
ਡਾ. ਮਿਸ਼ਰਾ ਨੇ ਇਹ ਵੀ ਕਿਹਾ ਕਿ ਆਈਸੀਐੱਮਆਰ ਦੁਆਰਾ ਸੀਸੀਐੱਮਬੀ ਦੇ ਡਰਾਈ ਸਵੈਬ ਡਾਇਰੈਕਟਰ ਆਰਟੀ-ਪੀਸੀਆਰ ਵਿਧੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਅਪੋਲੋ ਹਸਪਤਾਲ ਵਰਗੇ ਭਾਈਵਾਲਾਂ ਨਾਲ ਕਿੱਟ ਵੱਡੀ ਸੰਖਿਆ ਵਿਚ ਬਣਾਈ ਜਾਵੇਗੀ ਅਤੇ ਉਹ ਸਪਾਇਸ ਹੈਲਥ ਦੀਆਂ ਮੋਬਾਈਲ ਟੈਸਟ ਪ੍ਰਯੋਗਸ਼ਾਲਾਵਾਂ ਜ਼ਰੀਏ ਲੋਕਾਂ ਤੱਕ ਪਹੁੰਚੇਗੀ।
*****
ਐੱਮਐੱਸ/ਆਰਕੇ/ਡੀਪੀ
(Release ID: 1683473)