ਆਯੂਸ਼

ਸਾਲ 2020 ਦੇ ਅੰਤ ਵਿੱਚ ਜਾਇਜ਼ਾ


ਮੰਤਰਾਲੇ ਨੇ ਕੋਵਿਡ 19 ਸੰਕਟ ਦੌਰਾਨ ਸਵੈ ਦੇਖਭਾਲ ਲਈ ਇਮੀਊਨਿਟੀ ਵਧਾਉਣ ਦੇ ਉਪਾਵਾਂ ਨੂੰ ਦੁਹਰਾਇਆ ਹੈ

ਯੋਗ ਆਸਨ ਨੂੰ ਇੱਕ ਮੁਕਾਬਲੇ ਦੀ ਖੇਡ ਵਜੋਂ ਰਸਮੀਂ ਮਾਨਤਾ ਮਿਲੀ ਹੈ

Posted On: 24 DEC 2020 4:06PM by PIB Chandigarh

ਸਾਲ 2020 ਵਿੱਚ ਕੋਵਿਡ 19 ਮਹਾਮਾਰੀ ਨੇ ਵਿਸ਼ਵ ਸਿਹਤ ਸੰਕਟ ਪੈਦਾ ਕੀਤੇ ਹਨ । ਕੇਵਲ ਭਾਰਤ ਹੀ ਨਹੀਂ , ਬਲਕਿ ਪੂਰੇ ਵਿਸ਼ਵ ਵਿੱਚ ਇਸ ਭਿਆਨਕ ਬਿਮਾਰੀ ਦਾ ਅਸਰ ਹੋਇਆ ਹੈ । ਭਾਰਤ ਵੀ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਾਈ ਲੜ ਰਿਹਾ ਹੈ ਅਤੇ ਅਸੀਂ ਦੇਖਿਆ ਹੈ ਕਿ ਕਿਵੇਂ ਆਯੁਸ਼ ਮੰਤਰਾਲੇ ਵੱਲੋਂ ਕੀਤੇ ਗਏ ਉਪਾਵਾਂ ਨਾਲ ਹੁਣ ਤੱਕ ਅਸੀਂ ਠੀਕ ਹੋਣ ਦੀ ਦਰ ਵਿੱਚ ਸੁਧਾਰ ਲਿਆਂਦਾ ਹੈ । ਕੋਰੋਨਾ ਵਾਇਰਸ ਦੀ ਲੜਾਈ ਖਿਲਾਫ ਮੰਤਰਾਲੇ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ ਹੈ । ਇਸ ਤੋਂ ਇਲਾਵਾ ਮੰਤਰਾਲੇ ਨੇ ਆਧੁਨਿਕ ਅਤੇ ਰਵਾਇਤੀ ਸਿਸਟਮਸ ਨੂੰ ਏਕੀਕ੍ਰਿਤ ਕਰਕੇ ਕਈ ਕਦਮ ਚੁੱਕੇ ਹਨ ਤਾਂ ਜੋ ਅਰਥ ਭਰਪੂਰ , ਇੱਕ ਦੂਜੇ ਤੋਂ ਸਿੱਖਿਆ ਪ੍ਰਾਪਤ ਕਰਨ ਅਤੇ ਦੋਹਾਂ ਸਿਸਟਮਸ ਵਿਚਾਲੇ ਸਾਂਝ ਦੀ ਸੁਵਿਧਾ ਦਿੱਤੀ ਜਾ ਸਕੇ ।

ਆਯੁਸ਼ ਮੰਤਰਾਲੇ ਵੱਲੋਂ ਕੋਵਿਡ 19 ਖਿਲਾਫ ਪਹਿਲਕਦਮੀਆਂ : ਆਯੁਸ਼ ਮੰਤਰਾਲੇ ਨੇ ਇਮੀਊਨਿਟੀ ਵਧਾਉਣ ਲਈ ਬਚਾਅ , ਸਿਹਤ ਉਪਾਅ ਅਤੇ ਸਵੈ ਸੰਭਾਲ ਦਿਸ਼ਾ ਨਿਰਦੇਸ਼ਾਂ ਬਾਰੇ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ । ਮੰਤਰਾਲੇ ਨੇ "ਇਮੀਊਨਿਟੀ ਲਈ ਆਯੁਸ਼" ਬਾਰੇ 3 ਮਹੀਨੇ ਦੀ ਮੁਹਿੰਮ ਲਾਂਚ ਕੀਤੀ ਸੀ । ਮੰਤਰਾਲੇ ਵੱਲੋਂ ਆਯੁਸ਼ ਲਈ ਟੈਲੀਮੈਡੀਸਨ ਪ੍ਰੈਕਟਿਸ ਨਿਰਦੇਸ਼ ਵੀ ਵਿਕਸਿਤ ਕੀਤੇ ਗਏ ਹਨ ।

ਆਯੁਸ਼ ਵਿੱਚ ਕੋਵਿਡ 19 ਬਾਰੇ ਖੋਜ ਅਧਿਅਨ : ਦੇਸ਼ ਦੇ ਲਗਭਗ 135 ਕੇਂਦਰਾਂ ਵਿੱਚ ਪ੍ਰੋਫਲੈਟਿਕ , ਐਡਅੋਨ ਅਤੇ ਸਟੈਂਡ ਅਲੋਨ ਨਰਿੱਖਣ ਅਤੇ ਪੂਰਵ ਕਲੀਨਿਕਲ/ਤਜ਼ਰਬਾ ਅਧਿਅਨਾਂ ਸਮੇਤ 104 ਅਧਿਅਨ ਚੱਲ ਰਹੇ ਹਨ । ਅੰਤ੍ਰਿਮ ਰੁਝਾਨਾਂ ਵਿੱਚ ਕੋਵਿਡ 19 ਨੂੰ ਘੱਟ ਕਰਨ ਲਈ ਵਧੀਆ ਨਤੀਜੇ ਸਾਹਮਣੇ ਆਏ ਹਨ ਅਤੇ ਆਯੁਸ਼ ਦਖ਼ਲਾਂ ਨੂੰ ਬੜੇ ਅਰਾਮ ਨਾਲ ਬਰਦਾਸ਼ਤ ਕੀਤਾ ਗਿਆ ਹੈ ਅਤੇ ਕੋਈ ਵੀ ਗੰਭੀਰ ਉਲਟ ਘਟਨਾ ਜਾਂ ਮਹੱਤਵਪੂਰਨ ਉਲਟ ਦਵਾਈ ਰਿਐਕਸ਼ਨ ਦਰਜ ਨਹੀਂ ਕੀਤਾ ਗਿਆ । ਮੰਤਰਾਲੇ ਨੇ ਕੋਵਿਡ 19 ਤੋਂ ਬਚਾਅ ਲਈ ਉਪਾਅ ਤੇ ਆਯੁਸ਼ ਐਡਵਾਇਜ਼ਰੀਆਂ ਦੀ ਵਰਤੋਂ , ਅਪਨਾਉਣ ਤੇ ਅਸਰ ਦਾ ਮੁਲਾਂਕਣ ਕੀਤਾ ਹੈ । ਇਹ ਮੁਲਾਂਕਣ 1.47 ਕਰੋੜ ਆਬਾਦੀ ਵਿੱਚ ਆਯੁਸ਼ ਸੰਜੀਵਨੀ ਮੋਬਾਇਲ ਐਪ ਰਾਹੀਂ ਕੀਤਾ ਗਿਆ ਹੈ । 80.1% ਲੋਕਾਂ ਨੇ ਕਿਹਾ ਹੈ ਕਿ ਉਹਨਾਂ ਨੇ ਕੋਵਿਡ 19 ਦੇ ਇਲਾਜ ਲਈ ਪ੍ਰੋਫਲੈਕਸਿਸ ਵਜੋਂ ਆਯੁਸ਼ ਉਪਾਅ ਇਲਾਜ ਲਈ ਵਰਤਿਆ ਹੈ ।

ਹੋਮੀਓਪੈਥੀ ਲਈ ਕੌਮੀ ਕਮਿਸ਼ਨ ਕਾਨੂੰਨ 2020 (ਐੱਨ ਐੱਸ ਐੱਚ) ਅਤੇ ਦਵਾਈ ਦਾ ਭਾਰਤੀ ਸਿਸਟਮ ਕਾਨੂੰਨ 2020 ਵਿੱਚ (ਐੱਨ ਸੀ ਆਈ ਐੱਮ) ਲਈ ਨਵੇਂ ਕਾਨੂੰਨਾਂ ਰਾਹੀਂ ਕੌਮੀ ਕਮਿਸ਼ਨ ਬਣਾਇਆ ਗਿਆ ਹੈ : ਐੱਨ ਸੀ ਆਈ ਐੱਮ ਕਾਨੂੰਨ 2020 ਅਤੇ ਐੱਨ ਸੀ ਐੱਚ ਕਾਨੂੰਨ 2020 , 21 ਸਤੰਬਰ 2020 ਨੂੰ ਬਣਾਏ ਗਏ ਸਨ । ਇਹ ਕਾਨੂੰਨ ਪਹਿਲਾਂ ਮੌਜੂਦ ਇੰਡੀਅਨ ਮੈਡੀਸਨ ਸੈਂਟਰਲ ਕੌਂਸਲ ਕਾਨੂੰਨ 1970 ਅਤੇ ਸੈਂਟਰਲ ਕੌਂਸਲ ਆਫ ਇੰਡੀਅਨ ਮੈਡੀਸਨ , ਜਿਹਨਾਂ ਨੂੰ ਹੋਮੀਓਪੈਥੀ ਸੈਂਟਰਲ ਕੌਂਸਲ ਐਕਟ 1973 ਅਤੇ ਸੈਂਟਰਲ ਕੌਂਸਲ ਆਫ ਹੋਮੀਓਪੈਥੀ ਵਜੋਂ ਸਥਾਪਿਤ ਕੀਤਾ ਗਿਆ ਸੀ , ਦੀ ਜਗ੍ਹਾ ਲੈਣਗੇ । ਇਹਨਾਂ ਕਾਨੂੰਨਾਂ ਦਾ ਮੁੱਖ ਮੰਤਵ ਆਯੁਸ਼ ਸਿੱਖਿਆ ਖੇਤਰ ਵਿੱਚ ਸੁਧਾਰ ਲਿਆਉਣਾ ਹੈ ।

ਕੌਮੀ ਮਹੱਤਵ ਦੀ ਸੰਸਥਾ ਦੀ ਸਥਾਪਨਾ (ਆਈ ਐੱਨ ਆਈ) : ਆਯੁਰਵੇਦ ਵਿੱਚ ਸਿੱਖਿਆ ਅਤੇ ਖੋਜ ਸੰਸਥਾ ਬਾਰੇ ਕਾਨੂੰਨ 2020 ਜੋ 22 ਸਤੰਬਰ 2020 ਨੂੰ ਬਣਾਇਆ ਗਿਆ ਸੀ । ਉਹ ਜਾਮਨਗਰ ਵਿੱਚ ਸਥਿਤ ਇੰਸਟੀਚਿਊਟ ਆਫ ਟੀਚਿੰਗ ਐਂਡ ਰਿਸਰਚ ਇੰਨ ਆਯੁਰਵੇਦ (ਆਈ ਟੀ ਆਰ ਏ ) ਨੂੰ ਕੌਮੀ ਮਹੱਤਵ ਦੀ ਸੰਸਥਾ ਵਜੋਂ ਮਾਨਤਾ ਦਿੰਦਾ ਹੈ । ਇਸ ਸੰਸਥਾ ਨੂੰ ਗੁਜਰਾਤ ਆਯੁਰਵੇਦ ਯੂਨੀਵਰਸਿਟੀ ਦੀਆਂ ਚਾਰ ਸੰਸਥਾਵਾਂ ਅਤੇ ਜਾਮਨਗਰ ਦੇ ਕੈਂਪਸ ਨੂੰ ਮਿਲਾ ਕੇ ਸਥਾਪਿਤ ਕੀਤਾ ਗਿਆ ਹੈ ।

ਆਯੁਰਵੇਦ ਦੀ ਕੌਮੀ ਸੰਸਥਾ ਜੈਪੁਰ ਨੂੰ ਡੀਮਡ ਯੂਨੀਵਰਸਿਟੀ ਮੰਨੇ ਜਾਣ ਲਈ ਮਾਨਤਾ : ਆਯੁਸ਼ ਮੰਤਰਾਲੇ ਨੇ ਡੀਨੋਵੋ ਸ਼੍ਰੇਣੀ ਤਹਿਤ ਨੈਸ਼ਨਲ ਇੰਸਟੀਚਿਊਟ ਆਫ ਆਯੁਰਵੇਦ ਜੈਪੁਰ ਨੂੰ ਡੀਮਡ ਯੂਨੀਵਰਸਿਟੀ ਐਲਾਨਿਆ ਹੈ । ਪ੍ਰਧਾਨ ਮੰਤਰੀ ਨੇ 13 ਨਵੰਬਰ 2020 ਨੂੰ ਐੱਨ ਆਈ ਏ  ਜੈਪੁਰ ਨੂੰ ਵੀਡੀਓ ਕਾਨਫਰੰਸ ਰਾਹੀਂ ਡੀਮਡ ਯੂਨੀਵਰਸਿਟੀ ਵਜੋਂ ਰਾਸ਼ਟਰ ਨੂੰ ਸਮਰਪਿਤ ਕੀਤਾ ਹੈ ।

ਭਾਰਤ ਵਿੱਚ ਰਵਾਇਤੀ ਮੈਡੀਸਨ ਲਈ ਡਬਲਯੂ ਐੱਚ ਓ ਵਿਸ਼ਵ ਸੈਂਟਰ ਸਥਾਪਿਤ ਕਰਨ ਬਾਰੇ : ਵਿਸ਼ਵ ਸਿਹਤ ਸੰਸਥਾ ਦੇ ਡਾਇਰੈਕਟਰ ਜਨਰਲ ਡਾਕਟਰ ਟੈਡਰੋਸ ਅਬਹਾਨੋਮ ਗਬਰੀਏਸਸ ਨੇ 13 ਨਵੰਬਰ 2020 ਨੂੰ 5ਵੇਂ ਆਯੁਰਵੇਦ ਦੇ ਜਸ਼ਨਾਂ ਮੌਕੇ ਇੱਕ ਵੀਡੀਓ ਸੁਨੇਹਾ ਦਿੱਤਾ ਸੀ ਅਤੇ ਪ੍ਰਧਾਨ ਮੰਤਰੀ ਦੀ ਸਬੂਤਾਂ ਤੇ ਅਧਾਰਿਤ ਰਵਾਇਤੀ ਦਵਾਈਆਂ ਨੂੰ ਉਤਸ਼ਾਹਿਤ ਕਰਕੇ ਸਿਹਤ ਸੰਬੰਧਿਤ ਮੰਤਵਾਂ ਦੀ ਪ੍ਰਾਪਤੀ ਲਈ ਅਤੇ ਆਯੁਸ਼ਮਾਨ ਭਾਰਤ ਤਹਿਤ ਸਰਵਵਿਆਪਕ ਕਵਰੇਜ ਲਈ ਵਚਨਬੱਧਤਾ ਦੀ ਪ੍ਰਸ਼ੰਸਾ ਕੀਤੀ । ਉਹਨਾਂ ਨੇ ਭਾਰਤ ਵਿੱਚ ਰਵਾਇਤੀ ਦਵਾਈਆਂ ਲਈ ਵਿਸ਼ਵ ਕੇਂਦਰ ਸਥਾਪਿਤ ਕਰਨ ਦਾ ਐਲਾਨ ਕੀਤਾ ਸੀ । ਪ੍ਰਧਾਨ ਮੰਤਰੀ ਨੇ ਵਿਸ਼ਵ ਸਿਹਤ ਸੰਸਥਾ ਅਤੇ ਡਾਇਰੈਕਟਰ ਜਨਰਲ ਦਾ ਭਾਰਤ ਨੂੰ ਰਵਾਇਤੀ ਦਵਾਈਆਂ ਦੇ ਵਿਸ਼ਵ ਕੇਂਦਰ ਲਈ ਚੁਣਨ ਲਈ ਧੰਨਵਾਦ ਕੀਤਾ ।

ਡਬਲਯੂ ਐੱਚ ਓ ਡਾਕਟਰ ਆਬਾਦੀ ਅਨੁਪਾਤ ਵਿੱਚ ਆਯੁਸ਼ ਪ੍ਰੈਕਟੀਸ਼ਨਰਾਂ ਨੂੰ ਸ਼ਾਮਲ ਕਰਨਾ : ਆਯੁਸ਼ ਰਜਿਸਟਰਡ ਮੈਡੀਕਲ ਪ੍ਰੈਕਟਿਸ਼ਨਰਸ ਨੂੰ ਰਜਿਸਟਰਡ ਮੈਡੀਕਲ ਪ੍ਰੈਕਟਿਸ਼ਨਰਸ ਡਾਟਾ ਵਿੱਚ ਸ਼ਾਮਲ ਕਰਨ ਨਾਲ ਡਬਲਯੂ ਐੱਚ ਓ ਡਾਕਟਰ ਅਤੇ ਵਸੋਂ ਰੇਸ਼ੋ ਵਿੱਚ ਸੁਧਾਰ ਹੋਇਆ ਹੈ ।

ਆਈ ਸੀ ਡੀ (ਬਿਮਾਰੀਆਂ ਦਾ ਅੰਤਰਰਾਸ਼ਟਰੀ ਸ਼੍ਰੇਣੀਕਰਨ 11 : ਆਯੁਸ਼ ਮੰਤਰਾਲਾ ਡਬਲਯੂ ਐੱਚ ਓ ਨਾਲ ਸਰਗਰਮੀ ਨਾਲ ਆਯੁਰਵੇਦ , ਸਿੱਧ ਅਤੇ ਯੂਨਾਨੀ ਮੈਡੀਸਨ ਸਿਸਟਮਸ ਦੀ ਮਾਨਕੀਕ੍ਰਿਤ ਸ਼ਬਦਾਵਲੀ ਲਈ ਗੱਲਬਾਤ ਕਰ ਰਿਹਾ ਹੈ , ਆਯੁਸ਼ ਮੰਤਰਾਲਾ ਨੈਸ਼ਨਲ ਆਯੁਸ਼ ਮੋਰਬਿਡਟੀ ਅਤੇ ਮਾਨਕੀਕ੍ਰਿਤ ਸ਼ਬਦਾਵਲੀ , ਇਲੈਕਟ੍ਰੋਨਿਕ (ਨਮਸਤੇ) ਪੋਰਟਲ ਵੀ ਸਫ਼ਲਤਾਪੂਰਵਕ ਚਲਾ ਰਿਹਾ ਹੈ ਅਤੇ ਇਸ ਪੋਰਟਲ ਰਾਹੀਂ ਕੌਮੀ ਆਯੁਰਵੇਦ ਸਿੱਧ ਤੇ ਯੂਨਾਨੀ ਮੋਰਬਿਡਟੀ ਕੋਡਸ ਵੀ ਸਫਲਤਾਪੂਰਵਕ ਕੰਮ ਵਿੱਚ ਲਿਆਏ ਜਾ ਰਹੇ ਹਨ । ਇਹ ਸਭ ਕੁਝ ਮੋਰਬਿਡਟੀ ਅੰਕੜੇ ਇਕੱਠਾ ਕਰਕੇ ਕੀਤਾ ਜਾ ਰਿਹਾ ਹੈ । ਆਯੁਸ਼ ਮੰਤਰਾਲੇ ਅਤੇ ਡਬਲਯੂ ਐੱਚ ਓ ਵੱਲੋਂ ਸਾਂਝੇ ਤੌਰ ਤੇ ਨਵੀਂ ਦਿੱਲੀ ਵਿੱਚ 25—26 ਫਰਵਰੀ 2020 ਨੂੰ ਸਾਂਝੇ ਤੌਰ ਤੇ ਭਾਗੀਦਾਰ ਮੁਲਕਾਂ ਨਾਲ ਮੰਤਰੀ ਪੱਧਰ ਦੀ ਮੀਟਿੰਗ ਕੀਤੀ ਗਈ , ਜਿਸ ਵਿੱਚ ਰਵਾਇਤੀ ਮੈਡੀਸਨ ਚੈਪਟਰ ਆਫ ਆਈ ਸੀ ਡੀ 11 ਦੇ ਦੂਜੇ ਮੋਡਿਊਲ ਦੇ ਵਿਕਾਸ ਲਈ ਚਰਚਾ ਕੀਤੀ ਗਈ । ਇਸੇ ਸੰਬੰਧ ਵਿੱਚ ਵਿਸ਼ਵ ਸਿਹਤ ਸੰਸਥਾ ਨਾਲ 11 ਫਰਵਰੀ 2020 ਨੂੰ ਇੱਕ ਡੋਨਰ ਸਮਝੌਤੇ ਤੇ ਵੀ ਦਸਤਖ਼ਤ ਕੀਤੇ ਗਏ ।

ਆਯੁਸ਼ ਸਿਹਤ ਅਤੇ ਵੈੱਲਨੈੱਸ ਸੈਂਟਰ (ਏ ਐੱਚ ਡਬਲਯੂ ਸੀਸ) : ਇਸ ਸਾਲ ਅਪ੍ਰੈਲ ਤੋਂ ਆਯੁਸ਼ਮਾਨ ਭਾਰਤ ਸਕੀਮ ਤਹਿਤ ਆਯੁਸ਼ ਸਿਹਤ ਅਤੇ ਵੈੱਲਨੈੱਸ ਕੇਂਦਰ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸਹਾਇਤਾ ਨਾਲ ਸਥਾਪਿਤ ਕੀਤੇ ਜਾ ਰਹੇ ਹਨ । 2024 ਤੱਕ 12,500 ਆਯੁਸ਼ ਅਤੇ ਵੈੱਲਨੈੱਸ ਕੇਂਦਰ ਬਣਾਏ ਜਾਣਗੇ । ਇਸੇ ਸਾਲ 4,400 ਆਯੁਸ਼ ਅਤੇ ਵੈੱਲਨੈੱਸ ਕੇਂਦਰ ਕੰਮ ਕਰਨਾ ਸ਼ੁਰੂ ਕਰ ਦੇਣਗੇ ।

ਚੈਂਪੀਅਨ ਸਰਵਿਸ ਸੈਕਟਰ ਸਕੀਮ : ਆਯੁਸ਼ ਮੰਤਰਾਲੇ ਨੇ ਆਯੁਸ਼ ਸਿਹਤ ਸੰਭਾਲ ਸੂਪਰ ਸਪੈਸ਼ਲਿਟੀ ਡੇਅ ਕੇਅਰ / ਹਸਪਤਾਲ , ਆਯੁਸ਼ ਖੇਤਰ ਵਿੱਚ ਕੁਸ਼ਲ ਵਿਕਾਸ ਅਤੇ ਆਯੁਸ਼ ਗਰਿਡ ਆਦਿ ਪਹਿਲਕਦਮੀਆਂ ਲਈ ਚੈਂਪੀਅਨ ਸਰਵਿਸ ਖੇਤਰ ਸਕੀਮ ਤਹਿਤ ਵਣਜ ਮੰਤਰਾਲੇ ਨਾਲ ਸਾਂਝੇ ਤੌਰ ਤੇ 3 ਸਾਲਾਂ ਲਈ 769 ਕਰੋੜ ਰੁਪਏ ਰੱਖੇ ਹਨ ।

ਆਯੁਸ਼ ਮੰਤਰਾਲੇ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵਿਚਾਲੇ ਨਵੀਂ ਦਿੱਲੀ ਵਿੱਚ 20 ਸਤੰਬਰ 2020 ਨੂੰ ਪੋਸ਼ਣ ਅਭਿਆਨ ਦੇ ਇੱਕ ਹਿੱਸੇ ਵਜੋਂ ਕੁਪੋਸ਼ਨ ਤੇ ਕਾਬੂ ਪਾਉਣ ਲਈ ਸਮਝੌਤਾ ਕੀਤਾ ਗਿਆ ਸੀ । ਦੇਸ਼ ਵਿੱਚ ਇਸ ਸਮਝੌਤੇ ਨਾਲ ਕੁਪੋਸ਼ਨ ਤੇ ਕਾਬੂ ਪਾਉਣ ਲਈ ਕੁਝ ਸਮੇਂ ਪਰਖੇ ਅਤੇ ਵਿਗਿਆਨਕ ਆਯੁਸ਼ ਅਧਾਰਿਤ ਹੱਲਾਂ ਨੂੰ ਅਪਣਾਇਆ ਜਾ ਰਿਹਾ ਹੈ ।

ਇੰਡੀਅਨ ਮੈਡੀਸਨ ਅਤੇ ਹੋਮੀਓਪੈਥੀ ਲਈ ਫਰਮੋਸੋਪੀਆ ਕਮਿਸ਼ਨ (ਪੀ ਸੀ ਆਈ ਐੱਮ ਅਤੇ ਐੱਚ) ਦੀ ਸਥਾਪਨਾ ਇੱਕ ਸਬ ਆਰਡੀਨੇਟ ਆਫਿਸ ਵਜੋਂ ਕੀਤੀ ਗਈ ਹੈ । ਇਸ ਵਿੱਚ 3 ਮੌਜੂਦਾ ਸੰਸਥਾਵਾਂ — ਫਰਮੋਸੋਪੀਅਲ ਲੈਬਾਰਟਰੀ ਫਾਰ ਇੰਡੀਅਨ ਮੈਡੀਸਨ (ਪੀ ਐੱਲ ਆਈ ਐੱਮ) ਅਤੇ ਹੋਮਿਓਪੈਥਿਕ ਫਰਮੋਸੋਪੀਆ ਲੈਬਾਰਟਰੀ (ਐੱਚ ਪੀ ਐੱਲ) ਦੋਨੋਂ ਸਬ ਆਰਡੀਨੇਟ ਦਫ਼ਤਰ ਅਤੇ ਫਰਮੋਸੋਪੀਆ ਕਮਿਸ਼ਨ ਫਾਰ ਇੰਡੀਅਨ ਮੈਡੀਸਨ ਅਤੇ ਹੋਮਿਓਪੈਥੀ (ਪੀ ਸੀ ਆਈ ਐੱਮ ਤੇ ਐੱਚ) ਸ਼ਾਮਲ ਕੀਤੇ ਗਏ ਹਨ ਤਾਂ ਜੋ ਆਯੁਰਵੇਟ ਸਿੱਧ ਯੂਨਾਨੀ ਤੇ ਹੋਮਿਓਪੈਥਿਕ ਦਵਾਈਆਂ ਦੇ ਅਸਰਦਾਰ ਨਿਯੰਤਰਣ ਅਤੇ ਗੁਣਵਤਾ ਕੰਟਰੋਲ ਕੀਤਾ ਜਾ ਸਕੇ ।

ਆਯੁਸ਼ ਸਿਸਟਮ ਵਿੱਚ ਸੋਵਾ—ਰਿਗਪਾ ਨੂੰ ਸ਼ਾਮਲ ਕਰਨਾ : ਸਰਕਾਰ ਨੇ ਕਾਰੋਬਾਰੀ ਨਿਯਮਾਂ ਦੀ ਵੰਡ ਲਈ ਢੁੱਕਵੇਂ ਢੰਗ ਨਾਲ ਸੋਧ ਕੀਤੀ ਹੈ ਅਤੇ ਸੋਵਾ—ਰਿਗਪਾ ਦੇ ਵਿਕਾਸ ਤੇ ਪ੍ਰਸਾਰ ਲਈ ਵਪਾਰਕ ਨੀਤੀ ਤਿਆਰ ਕਰਨ ਲਈ ਆਯੁਸ਼ ਮੰਤਰਾਲੇ ਤਹਿਤ ਲਿਆਂਦਾ ਹੈ ।

ਸੋਵਾ—ਰਿਗਪਾ ਦੀ ਰਾਸ਼ਟਰੀ ਖੋਜ ਸੰਸਥਾ ਸਥਾਪਿਤ ਕਰਨ ਬਾਰੇ : ਨੈਸ਼ਨਲ ਰਿਸਰਚ ਇੰਸਟੀਚਿਊਟ ਆਫ ਸੋਵਾ—ਰਿਗਪਾ ਜੋ ਲੱਦਾਖ ਕੇਂਦਰ ਸ਼ਾਸਤ ਪ੍ਰਦੇਸ਼ ਦੇ ਲੇਹ ਵਿੱਚ ਹੈ ਨੂੰ ਅਪਗ੍ਰੇਡ ਕਰਕੇ "ਨੈਸ਼ਨਲ ਇੰਸਟੀਚਿਊਟ ਆਫ ਸੋਵਾ—ਰਿਗਪਾ" ਕੀਤਾ ਗਿਆ ਹੈ । ਕੇਂਦਰੀ ਕੈਬਨਿਟ ਨੇ ਇਸ ਦੀ ਮੰਜ਼ੂਰੀ 20 ਨਵੰਬਰ 2019 ਨੂੰ ਦਿੱਤੀ ਸੀ ।

ਕੇਂਦਰੀ ਆਯੁਸ਼ ਡਰਗਸ ਕੰਟਰੋਲ ਫਰੇਮ ਵਰਕ ਸਥਾਪਿਤ ਕਰਨ ਬਾਰੇ : ਆਯੁਰਵੇਦ , ਸਿੱਧ , ਯੂਨਾਨੀ ਅਤੇ ਹੋਮਿਓਪੈਥਿਕ (ਏ ਐੱਸ ਯੂ ਤੇ ਐੱਚ) ਦਵਾਈਆਂ ਦੇ ਮਿਆਰੀ ਕੰਟਰੋਲ ਦੇ ਮੱਦੇਨਜ਼ਰ ਇੱਕ ਨਵੀਂ ਪਹਿਲਕਦਮੀਂ ਕਰਦਿਆਂ ਇੱਕ ਸੁਤੰਤਰ ਵਰਟੀਕਲ ਢਾਂਚੇ ਵਿੱਚ ਸੈਂਟਰਲ ਡਰਗਸ ਸਟੈਂਡਰਡ ਕੰਟਰੋਲ ਆਰਗਾਨਾਈਜੇਸ਼ਨ ਬਣਾਈ ਗਈ ਹੈ , ਜਿਸ ਵਿੱਚ 9 ਰੈਗੂਲੇਟਰੀ ਪੋਸਟਾਂ ਕਾਇਮ ਕੀਤੀਆਂ ਗਈਆਂ ਹਨ । ਇਹ ਡਰਗਸ ਤੇ ਕੋਸਮੈਟਿਕ ਐਕਟਸ 1940 ਅਤੇ ਇਸ ਤਹਿਤ ਬਣਾਏ ਗਏ ਨਿਯਮਾਂ ਨੂੰ ਲਾਗੂ ਕਰਨ ਦੇ ਢੰਗ ਤਰੀਕਿਆਂ ਵਿੱਚ ਵਾਧਾ ਕਰੇਗਾ , ਜਿਸ ਨਾਲ ਲੋਕਾਂ ਨੂੰ ਮਿਆਰੀ ਦਵਾਈਆਂ ਦੀ ਉਪਲਬੱਧਤਾ ਯਕੀਨਨ ਹੋ ਜਾਵੇਗੀ ।

ਯੋਗਾਸਨ ਇੱਕ ਮੁਕਾਬਲੇ ਦੀ ਖੇਡ ਵਜੋਂ :  ਆਯੁਸ਼ ਮੰਤਰਾਲੇ ਨੇ ਵਿਸ਼ਵ ਪੱਧਰ ਤੇ ਯੋਗਾਸਨ ਨੂੰ ਖੇਡ ਵਜੋਂ ਮਾਨਤਾ ਦਿਵਾਉਣ ਅਤੇ ਇਸ ਨੂੰ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕੇ ਹਨ । ਯੁਵਕ ਮਾਮਲਿਆਂ ਅਤੇ ਖੇਡਾਂ ਬਾਰੇ ਮੰਤਰਾਲੇ ਨੇ ਮੈਸੂਰ ਵਿੱਚ 16—11—2019 ਨੂੰ ਇੱਕ ਅੰਤਰਰਾਸ਼ਟਰੀ ਸੰਮੇਲਨ ਕੀਤਾ , ਜਿਸ ਦਾ ਸਿਰਲੇਖ ਸੀ , "ਯੋਗਾਸਨ ਨੂੰ ਇੱਕ ਮੁਕਾਬਲੇ ਦੀ ਖੇਡ ਵਜੋਂ ਉਤਸ਼ਾਹਿਤ ਕਰਨਾ" । ਇਸ ਸੰਮੇਲਨ ਵਿੱਚ ਐੱਨ ਵਾਈ ਐੱਸ ਐੱਫ ਨੂੰ ਯੋਗਾਸਨ ਨੂੰ ਇੱਕ ਮੁਕਾਬਲੇ ਦੀ ਖੇਡ ਲਈ ਐੱਨ ਵਾਈ ਐੱਸ ਐੱਫ ਨੂੰ ਇੱਕ ਫੈਡਰੇਸ਼ਨ ਵਜੋਂ ਮਾਨਤਾ ਦਿੱਤੀ ਗਈ । ਵੱਖ ਵੱਖ ਵਿਦੇਸ਼ੀ ਫੈਡਰੇਸ਼ਨਾਂ ਨੂੰ ਆਈ ਵਾਈ ਐੱਸ ਐੱਫ ਦੇ ਘੇਰੇ ਤਹਿਤ ਅਤੇ ਸਟੇਟ ਫੈਡਰੇਸ਼ਨਾਂ ਨੂੰ ਐੱਨ ਵਾਈ ਐੱਸ ਐੱਫ ਤਹਿਤ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ ।

ਆਯੁਸ਼ ਦੀਆਂ ਕੌਮੀ ਸੰਸਥਾਵਾਂ ਲਈ ਚਾਰ ਸੈਟੇਲਾਈਟ ਕੇਂਦਰ ਸਥਾਪਿਤ ਕਰਨ ਬਾਰੇ : 2017 ਕੌਮੀ ਸਿਹਤ ਨੀਤੀ ਦੇ ਮੱਦੇਨਜ਼ਰ ਆਯੁਸ਼ ਮੰਤਰਾਲੇ ਨੇ ਭਾਰਤ ਵਿੱਚ ਆਯੁਸ਼ ਸਿੱਖਿਆ ਸਹੂਲਤਾਂ ਵਧਾਉਣ ਲਈ ਪ੍ਰਕਿਰਿਆ ਸ਼ੁਰੂ ਕੀਤੀ ਹੈ । ਇਸ ਪ੍ਰਕਿਰਿਆ ਤਹਿਤ ਆਯੁਰਵੇਦ ਹੋਮਿਓਪੈਥੀ ਤੇ ਯੂਨਾਨੀ ਖੇਤਰ ਦੀਆਂ ਮੌਜੂਦਾ ਕੌਮੀ ਸੰਸਥਾਵਾਂ ਵਿੱਚ ਸੈਟੇਲਾਈਟ ਕੇਂਦਰ ਸਥਾਪਿਤ ਕਰਨ ਦੀ ਪ੍ਰਕਿਰਿਆ 2017 ਵਿੱਚ ਸ਼ੁਰੂ ਕੀਤੀ ਗਈ ਸੀ । ਹੋਰ ਵਿੱਤ ਮੰਤਰਾਲੇ ਵੱਲੋਂ ਮਿਲੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ , ਈ ਐੱਫ ਸੀ ਦੀ ਮਨਜ਼ੂਰੀ ਮਗਰੋਂ ਇੱਕ ਪ੍ਰਸਤਾਵ ਕੈਬਨਿਟ ਦੀ ਮਨਜ਼ੂਰੀ ਲਈ ਭੇਜਿਆ ਗਿਆ ਹੈ । ਚਾਰ ਸੈਟੇਲਾਈਟ ਕੇਂਦਰਾਂ ਦੀ ਕੁੱਲ ਸੰਭਾਵਿਤ ਲਾਗਤ ਤਣਖ਼ਾਹ ਅਤੇ ਗਰਾਂਟਸ ਇੰਨ ਏਡ ਜਨਰਲ ਖਰਚੇ ਸਮੇਤ 1782.45 ਕਰੋੜ ਰੁਪਏ ਹੈ ।

ਪ੍ਰਧਾਨ ਮੰਤਰੀ ਵਰਿਕਸ਼ਆਯੁਸ਼ ਯੋਜਨਾ : ਮਾਣਯੋਗ ਵਿੱਤ ਮੰਤਰੀ ਨੇ 15 ਮਈ 2020 ਨੂੰ ਪ੍ਰਧਾਨ ਮੰਤਰੀ ਵਰਿਕਸ਼ਆਯੁਸ਼ ਯੋਜਨਾ ਦਾ ਐਲਾਨ ਕੀਤਾ ਸੀ ਅਤੇ ਮੈਡੀਸੀਨਲ ਪਲਾਂਟਸ ਦੀ ਕਾਸ਼ਤ ਅਤੇ ਵਾਢੀ ਪਿੱਛੋਂ ਪ੍ਰਬੰਧਨ ਲਈ 4,000 ਕਰੋੜ ਰੁਪਏ ਦਾ ਬਜਟ ਰੱਖਿਆ ਸੀ । ਇਸ ਤਹਿਤ 10 ਲੱਖ ਹੈਕਟੇਅਰ ਤੇ ਮੈਡੀਸੀਨਲ ਪਲਾਂਟਸ ਦੀ ਕਾਸ਼ਤ ਕੀਤੀ ਜਾਵੇਗੀ । ਇਸ ਵਿੱਚ ਗੰਗਾ ਦਰਿਆ ਦੇ ਘਾਟਾਂ ਦੇ ਨਾਲ ਨਾਲ 800 ਏਕੜ ਖੇਤਰ ਵਿੱਚ ਵੀ ਮੈਡੀਸੀਨਲ ਪਲਾਂਟਸ ਦੀ ਕਾਸ਼ਤ ਕੀਤੀ ਜਾਵੇਗੀ । ਈ ਐੱਫ ਸੀ ਨੋਟ ਐਕਸਪੈਂਡੇਚਰ ਵਿਭਾਗ ਵੱਲੋਂ ਇੱਕ ਮੀਟਿੰਗ ਦੌਰਾਨ 22 ਜੁਲਾਈ 2020 ਨੂੰ ਮਨਜ਼ੂਰ ਕੀਤਾ ਗਿਆ ਸੀ । ਕੈਬਨਿਟ ਨੋਟ ਦਾ ਮਸੌਦਾ ਕੈਬਨਿਟ ਸੈਕਟਰੀਏਟ ਅਤੇ ਪੀ ਐੱਮ ਓ ਨੂੰ 28 ਅਗਸਤ 2020 ਨੂੰ ਕੈਬਨਿਟ ਦੀ ਮਨਜ਼ੂਰੀ ਲਈ ਭੇਜਿਆ ਗਿਆ ਹੈ ।

ਆਯੁਸ਼ ਗਰਿਡ : ਕੌਮੀ ਸਿਹਤ ਨੀਤੀ 2017 ਦੇ ਅਨੁਸਾਰ ਅਤੇ ਭਾਰਤ ਸਰਕਾਰ ਦੀ ਈ—ਗਵਰਨੈਂਸ ਪਹਿਲਕਦਮੀਂ ਤਹਿਤ ਆਯੁਸ਼ ਮੰਤਰਾਲੇ ਨੇ ਪੂਰੇ ਆਯੁਸ਼ ਖੇਤਰ ਲਈ ਆਯੁਸ਼ ਗਰਿਡ ਦੇ ਰੂਪ ਵਿੱਚ ਇੱਕ ਆਈ ਟੀ ਰੀਡ ਦੀ ਹੱਡੀ ਕਾਇਮ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ । ਪੂਰੇ ਆਯੁਸ਼ ਖੇਤਰ ਦੀ ਡਿਜ਼ੀਟਾਈਜੇਸ਼ਨ ਨਾਲ ਆਯੁਸ਼ ਖੇਤਰ ਦੇ ਸਿਹਤ ਸਹੂਲਤਾਂ ਦੇਣ ਵਾਲੇ ਖੇਤਰਾਂ ਦੇ ਸਾਰੇ ਪੱਧਰਾਂ , ਖੋਜ , ਸਿੱਖਿਆ , ਵੱਖ ਵੱਖ ਸਿਹਤ ਪ੍ਰੋਗਰਾਮਾਂ , ਡਰੱਗ ਰੈਗੁਲੇਸ਼ਨਸ ਆਦਿ ਵਿੱਚ ਬਦਲਾਅ ਆਏਗਾ । ਇਸ ਵੇਲੇ ਮੰਤਰਾਲੇ ਨੇ 15 ਪਾਇਲਟ ਆਈ ਟੀ ਪਹਿਲਕਦਮੀਆਂ ਦਾ ਵਿਕਾਸ ਕੀਤਾ ਹੈ ਅਤੇ ਆਯੁਸ਼ ਗਰਿਡ ਪ੍ਰਾਜੈਕਟ ਲਈ ਡੀ ਪੀ ਆਰ ਮਸੌਦਾ ਤਿਆਰ ਕਰਨ ਦੀ ਕਿਰਿਆ ਵਿੱਚ ਹੈ । ਇਹ ਸਮਝਿਆ ਜਾਂਦਾ ਹੈ ਕਿ ਆਉਂਦੇ ਦੋ ਸਾਲਾਂ ਵਿੱਚ ਸਾਰਾ ਆਯੁਸ਼ ਖੇਤਰ ਡਿਜ਼ੀਟਲ ਹੋ ਜਾਵੇਗਾ ।

ਆਯੁਸ਼ — ਸਿਹਤ ਪ੍ਰਬੰਧਨ ਜਾਣਕਾਰੀ ਸਿਸਟਮ (ਏ—ਐੱਚ ਐੱਮ ਆਈ ਐੱਸ) : ਇਸ ਨੂੰ 05 ਨਵੰਬਰ 2018 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਵੇਲੇ ਮੰਤਰਾਲੇ ਤਹਿਤ ਅਟੋਨੋਮਸ ਸੰਸਥਾਵਾਂ ਦੀਆਂ ਤਕਰੀਬਨ 90 ਸਿਹਤ ਸਹੂਲਤਾਂ ਏ — ਐੱਚ ਐੱਮ ਆਈ ਐੱਸ ਦੀ ਵਰਤੋਂ ਨਾਲ ਹਰੇਕ ਦਿਨ ਓ ਪੀ ਡੀ ਚਲਾ ਰਹੀਆਂ ਹਨ ।

ਆਯੁਸ਼ ਮੰਤਰਾਲਾ ਭਾਰਤ ਮਾਣਿਕ ਬਿਊਰੋ (ਬੀ ਆਈ ਐੱਸ) ਨਾਲ ਸਾਂਝੇ ਤੌਰ ਤੇ ਭਾਰਤੀ ਮਾਣਿਕ ਦੇ ਨਾਲ ਨਾਲ ਅੰਤਰਰਾਸ਼ਟਰੀ (ਆਈ ਐੱਸ ਓ) ਮਾਣਿਕਾਂ ਦਾ ਵਿਕਾਸ ਕਰ ਰਿਹਾ ਹੈ : ਆਯੁਰਵੇਦ ਲਈ ਚਾਰ ਭਾਰਤੀ ਮਾਣਿਕ ਵਿਕਸਿਤ ਕੀਤੇ ਗਏ ਹਨ ਅਤੇ ਅੰਤਰਰਾਸ਼ਟਰੀ ਮਾਣਿਕ ਸੰਸਥਾ ਵੱਲੋਂ 2 ਮਾਣਿਕਾਂ ਨੂੰ ਪ੍ਰੋਗਰਾਮ ਆਫ ਵਰਕ (ਪੀ ਓ ਡਬਲਯੂ) ਤਹਿਤ ਮੰਨ ਲਿਆ ਗਿਆ ਹੈ । ਤਕਰੀਬਨ 25 ਮਾਣਿਕਾਂ ਜਿਹਨਾਂ ਵਿੱਚ ਯੋਗਾ ਅਸੈਸਰੀਸ ਅਤੇ ਪੰਚਕਰਮਾ ਯੰਤਰ ਸ਼ਾਮਲ ਹਨ , ਤੇ ਕੰਮ ਕੀਤਾ ਜਾ ਰਿਹਾ ਹੈ । ਇਹ ਮਾਣਿਕ ਅੰਤਰਰਾਸ਼ਟਰੀ ਪਾਲਣਾ ਅਤੇ ਉਹਨਾਂ ਦੀ ਵਿਸ਼ਵ ਵਿਆਪੀ ਮਨਜ਼ੂਰੀ ਲਈ ਕੁਝ ਵਿਸ਼ੇਸ਼ ਅਤੇ ਸਾਰੇ ਮੌਜੂਦਾ ਸਿਧਾਂਤਾਂ ਨੂੰ ਸ਼ਾਮਲ ਕਰਦੇ ਹੋਏ ਬਣਾਏ ਗਏ ਹਨ । ਅਜਿਹੇ ਭਾਰਤੀ ਮਾਣਿਕਾਂ / ਅੰਤਰਰਾਸ਼ਟਰੀ ਮਾਣਿਕਾਂ ਨਾਲ ਸਵਦੇਸ਼ ਦੇ ਨਾਲ ਨਾਲ ਸਰਹੱਦੋਂ ਪਾਰ ਆਯੁਸ਼ ਉਤਪਾਦਾਂ ਅਤੇ ਸੇਵਾਵਾਂ ਵਧਣਗੀਆਂ ।

ਬੀਮਾ ਕਵਰੇਜ : ਆਯੁਸ਼ ਮੰਤਰਾਲੇ ਦੇ ਯਤਨਾਂ ਨਾਲ ਆਯੁਸ਼ ਇਲਾਜ ਨੂੰ ਮੈਡੀਕਲ ਇੰਸ਼ੋਰੈਂਸ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ । ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (ਆਈ ਆਰ ਡੀ ਏ) ਨੇ ਇਸ ਸੰਬੰਧ ਵਿੱਚ ਲੋੜੀਂਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ।

ਐੱਨ ਏ ਬੀ ਐੱਚ ਮਾਨਤਾ : ਮੰਤਰਾਲੇ ਨੇ ਆਪਣੇ ਸਾਰੇ ਹਸਪਤਾਲਾਂ ਨੂੰ ਨੈਸ਼ਨਲ ਐਕਰੀਡੀਟੇਸ਼ਨ ਬੋਰਡ ਫਾਰ ਹੋਸਪੀਟਲਸ ਐਂਡ ਹੈਲਥ ਕੇਅਰ ਪ੍ਰੋਵਾਈਡਰਸ (ਐੱਨ ਏ ਬੀ ਐੱਚ) ਅਨੁਸਾਰ ਮਾਨਤਾ ਦਿਵਾਉਣ ਲਈ ਕਦਮ ਚੁੱਕੇ ਹਨ । ਹੁਣ ਤੱਕ ਆਲ ਇੰਡੀਆ ਇੰਸਟੀਚਿਊਟ ਅਫ ਆਯੁਰਵੇਦ ਨਵੀਂ ਦਿੱਲੀ , ਨੈਸ਼ਨਲ ਇੰਸਟੀਚਿਊਟ ਆਫ ਆਯੁਰਵੇਦ ਜੈਪੁਰ ਅਤੇ ਆਈ ਟੀ ਆਰ ਏ ਜਾਮਨਗਰ ਨੂੰ ਮਾਨਤਾ ਮਿਲ ਚੁੱਕੀ ਹੈ ।

ਆਯੁਰਵੇਦਾਗ੍ਰੰਥਅਸਾਮੂਕਾਯਾਹ — ਵੈੱਬ ਪੋਰਟਲ ਦਾ ਵਿਕਾਸ ਕੀਤਾ ਗਿਆ ਹੈ , ਜਿਸ ਵਿੱਚ ਆਯੁਰਵੇਦ ਦੀਆਂ ਇੱਕ ਸਿੰਗਲ ਸੋਫਟਵੇਅਰ ਪਲੇਟਫਾਰਮ ਤੇ ਸਾਰੇ ਪ੍ਰਮੁੱਖ ਕਲਾਸੀਕਲ ਹਿੱਸੇ ਸ਼ਾਮਲ ਕੀਤੇ ਗਏ ਹਨ ।
ਐੱਮ ਵੀ / ਐੱਸ ਕੇ 

 (Release ID: 1683392) Visitor Counter : 235