ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਖੇਡ ਮੰਤਰੀ ਸ਼੍ਰੀ ਕਿਰੇਨ ਰਿਜੀਜੂ ਨੇ ਭਾਰਤੀਆਂ ਨੂੰ ਤੰਦਰੁਸਤੀ ਨੂੰ ਪਹਿਲ ਦੇਣ ਦੀ ਅਪੀਲ ਕੀਤੀ ; ਇੱਕ ਫਿੱਟ ਅਤੇ ਸਿਹਤਮੰਦ ਦੇਸ਼ ਨੂੰ ਉਤਸ਼ਾਹਤ ਕਰਨ ਲਈ ਲੋਕਾਂ ਨੂੰ ਫਿੱਟਨੈੱਸ ਵੀਡੀਓ ਸਾਂਝੀਆਂ ਕਰਨ ਦੀ ਬੇਨਤੀ ਕੀਤੀ

Posted On: 22 DEC 2020 6:42PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਭਾਰਤ ਨੂੰ ਇੱਕ ਸਿਹਤਮੰਦ ਰਾਸ਼ਟਰ ਬਣਾਉਣ ਲਈ ਦਿੱਤੇ ਗਏ ਸੱਦੇ ਨੂੰ ਮਜ਼ਬੂਤ ​​ਕਰਨ ਲਈ, ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਸ੍ਰੀ ਕਿਰੇਨ ਰਿਜੀਜੂ ਨੇ 22 ਦਸੰਬਰ ਨੂੰ ਆਪਣੀ ਫਿੱਟਨੈੱਸ ਵੀਡੀਓ ਸਾਂਝੀ ਕੀਤੀ ਅਤੇ ਸਾਰੇ ਭਾਰਤੀਆਂ ਨੂੰ ਆਪਣੀ ਫਿੱਟਨੈੱਸ ਵੀਡੀਓ ਪੋਸਟ ਕਰਕੇ ਇਸ ਪਹਿਲ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਉਨ੍ਹਾਂ ਇੱਕ ਟਵੀਟ ਵਿੱਚ ਕਿਹਾ, "ਲੱਖਾਂ ਭਾਰਤੀਆਂ ਨੇ ਸਾਡੇ ਪ੍ਰਧਾਨ ਮੰਤਰੀ @ NarendraModi ਜੀ ਦੇ #NewIndiaFitIndia ਨੂੰ ਬਣਾਉਣ ਦੇ ਵਿਜ਼ਨ ਵਿੱਚ ਸ਼ਿਰਕਤ ਕੀਤੀ ਹੈ। ਅਸੀਂ #FitIndiaMovement ਨੂੰ ਮਜਬੂਤ ਕਰ ਸਕਦੇ ਹਾਂ। ਆਪਣੇ ਫਿੱਟਨੈੱਸ ਵੀਡੀਓ ਮੇਰੇ ਨਾਲ ਸਾਂਝੇ ਕਰੋ ਅਤੇ ਮਿਲ ਕੇ ਭਾਰਤ ਨੂੰ ਇੱਕ ਫਿੱਟ, ਤੰਦਰੁਸਤ ਅਤੇ ਮਜ਼ਬੂਤ ​​ਰਾਸ਼ਟਰ ਬਣਾਓ।

ਫਿਟਨੈਸ ਕਾ ਡੋਜ਼ ਅੱਧਾ ਘੰਟਾ ਰੋਜ਼

ਫਿਟਨੈਸ ਕਾ ਡੋਜ਼ ਅੱਧਾ ਘੰਟਾ ਰੋਜ਼ ਮੁਹਿੰਮ ਇਸ ਸਾਲ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਦੁਆਰਾ ਆਰੰਭ ਕੀਤੀ ਗਈ ਸੀ ਅਤੇ ਉਦੋਂ ਤੋਂ ਇਹ ਇੱਕ ਦੇਸ਼-ਵਿਆਪੀ ਅੰਦੋਲਨ ਬਣ ਗਈ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਹਾਲ ਹੀ ਵਿੱਚ ਇਸਦੀ ਪ੍ਰਸ਼ੰਸਾ ਵੀ ਕੀਤੀ ਸੀ ਜਦੋਂ ਉਨ੍ਹਾਂ ਨੇ ਇੱਕ ਟਵੀਟ ਵਿੱਚ ਕਿਹਾ ਸੀ ਕਿ ਡਬਲਯੂਐਚਓ ਨੇ ਆਪਣੀ ਮੁਹਿੰਮ 'ਫਿਟਨੈਸ ਕਾ ਡੋਜ਼ ਅੱਧਾ ਘੰਟਾ ਰੋਜ਼' ਰਾਹੀਂ ਸਰੀਰਕ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਦੇ ਭਾਰਤ ਦੇ ਉੱਦਮ ਦੀ ਸ਼ਲਾਘਾ ਕੀਤੀ ਹੈ।

*******

ਐੱਨਬੀ/ਓਏ



(Release ID: 1682778) Visitor Counter : 115