ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਡਾ. ਜਿਤੇਂਦਰ ਸਿੰਘ ਵੱਲੋਂ ਸੀਬੀਆਈ ਦਾ ਸੋਧਿਆ ਅਪਰਾਧ ਮੇਨੁਅਲ ਜਾਰੀ

प्रविष्टि तिथि: 21 DEC 2020 6:49PM by PIB Chandigarh

ਉੱਤਰ–ਪੂਰਬੀ ਖੇਤਰ ਦੇ ਵਿਕਾਸ ਬਾਰੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਤੇ ਪੁਲਾੜ ਮਾਮਲਿਆਂ ਬਾਰੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਕ ਅਧਿਕਾਰਤ ਸਮਾਰੋਹ ਦੌਰਾਨ ਸੀਬੀਆਈ ਦਾ ਸੋਧਿਆ ਅਪਰਾਧ ਮੇਨੁਅਲ ਜਾਰੀ ਕੀਤਾ। ਇਸ ਸਮਾਰੋਹ ਵਿੱਚ ਸੀਬੀਆਈ ਦੇ ਡਾਇਰੈਕਟਰ ਸ੍ਰੀ ਰਿਸ਼ੀ ਕੁਮਾਰ ਸ਼ੁਕਲਾ ਤੇ ਸੀਨੀਅਰ ਅਧਿਕਾਰੀਆਂ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ।

ਡਾ. ਜਿਤੇਂਦਰ ਸਿੰਘ ਨੇ ਕਾਨੂੰਨ, ਜਾਂਚ ਤਕਨੀਕਾਂ ਤੇ ਕਾਰਜ–ਵਿਧੀਆਂ ਵਿੱਚ ਤਾਜ਼ਾ ਵਿਕਾਸ–ਕ੍ਰਮਾਂ ਦੇ ਮੱਦੇਨਜ਼ਰ 15 ਸਾਲਾਂ ਪਿੱਛੋਂ ਸੀਬੀਆਈ ਦਾ ਅਪਡੇਟਡ ਅਪਰਾਧ ਮੇਨੁਅਲ ਲਿਆਉਣ ਲਈ ਸੀਬੀਆਈ ਨੂੰ ਮੁਬਾਰਕਬਾਦ ਦਿੱਤੀ।

  

<><><><><><>

ਐੱਸਐੱਨਸੀ


(रिलीज़ आईडी: 1682502) आगंतुक पटल : 244
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Telugu , Kannada