ਜਹਾਜ਼ਰਾਨੀ ਮੰਤਰਾਲਾ

ਬੰਦਰਗਾਹਾਂ, ਜ਼ਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਨੇ ਆਰਓ-ਆਰਓ, ਆਰਓ-ਪੈਕਸ ਅਤੇ ਕਿਸ਼ਤੀ (ferry) ਸੇਵਾਵਾਂ ਲਈ ਨਵੇਂ ਰੂਟਾਂ ਦੀ ਪਹਿਚਾਣ ਕੀਤੀ

Posted On: 21 DEC 2020 12:07PM by PIB Chandigarh

ਬੰਦਰਗਾਹਾਂ, ਜ਼ਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲਾ (ਐੱਮਓਪੀਐੱਸਡਬਲਯੂ) ਸਾਗਰਮਾਲਾ ਪ੍ਰੋਗਰਾਮ ਅਧੀਨ ਕੋਸਟਲ ਜਹਾਜ਼ਰਾਨੀ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰ ਕੰਮ ਕਰ ਰਿਹਾ ਹੈ। ਸਾਗਰਮਾਲਾ ਪ੍ਰੋਗਰਾਮ ਮੰਤਰਾਲੇ ਦਾ ਫਲੈਗਸ਼ਿਪ ਪ੍ਰੋਗਰਾਮ ਹੈ ਜੋ ਭਾਰਤ ਦੇ 7,500 ਕਿਲੋਮੀਟਰ ਲੰਬੇ ਤੱਟਵਰਤੀ ਖੇਤਰ ਅਤੇ ਸੰਭਾਵਿਤ ਤੌਰ 'ਤੇ ਨੈਵੀਗੇਬਲ ਜਲ-ਮਾਰਗਾਂ ਦੀ ਵਰਤੋਂ ਕਰਕੇ ਦੇਸ਼ ਵਿੱਚ ਬੰਦਰਗਾਹਾਂ ਦੀ ਅਗਵਾਈ ਨਾਲ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ।

 

 ਐੱਮਓਪੀਐੱਸਡਬਲਯੂ ਨੇ ਸਮੁੰਦਰੀ ਕੰਢੇ ਦੇ ਬੰਦਰਗਾਹ ਵਾਲੇ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਤੋਂ ਅੰਦਰੂਨੀ ਜਲ ਮਾਰਗਾਂ ਜ਼ਰੀਏ ਫੈਰੀ ਸੇਵਾਵਾਂ ਦੀ ਸ਼ੁਰੂਆਤ ਲਈ ਘਰੇਲੂ ਟਿਕਾਣਿਆਂ ਜਿਵੇਂ ਹਜ਼ੀਰਾ, ਓਖਾ, ਸੋਮਨਾਥ ਮੰਦਿਰ, ਦਿਊ, ਪੀਪਾਵਾਵ, ਦਹੇਜ਼, ਮੁੰਬਈ/ਜੇਐੱਨਪੀਟੀ, ਜਾਮਨਗਰ, ਕੋਚੀ, ਘੋਘਾ, ਗੋਆ, ਮੁੰਦਰਾ ਅਤੇ ਮਾਂਡਵੀ ਅਤੇ 4 ਅੰਤਰਰਾਸ਼ਟਰੀ ਸਥਾਨਾਂ ਛੱਤੋਗ੍ਰਾਮ (ਬੰਗਲਾਦੇਸ਼), ਸੇਸ਼ੇਲਜ਼ (ਪੂਰਬੀ ਅਫ਼ਰੀਕਾ) ਮੈਡਾਗਾਸਕਰ (ਪੂਰਬੀ ਅਫ਼ਰੀਕਾ) ਅਤੇ ਜਾਫ਼ਨਾ (ਸ਼੍ਰੀ ਲੰਕਾ) ਨਾਲ ਜੋੜਨ ਵਾਲੇ 6 ਅੰਤਰਰਾਸ਼ਟਰੀ ਰੂਟਾਂ ਦੀ ਪਹਿਚਾਣ ਕੀਤੀ ਹੈ।

 

 ਐੱਮਓਪੀਐੱਸਡਬਲਯੂ, ਸਾਗਰਮਾਲਾ ਡਿਵੈਲਪਮੈਂਟ ਕੰਪਨੀ ਲਿਮਟਿਡ (ਐੱਸਡੀਸੀਐੱਲ) ਦੁਆਰਾ, ਕੰਪਨੀਆਂ ਨੂੰ ਦੇਸ਼ ਭਰ ਦੇ ਵੱਖ-ਵੱਖ ਰੂਟਾਂ 'ਤੇ ਆਰਓ-ਆਰਓ, ਆਰਓ-ਪੈਕਸ ਅਤੇ ਫੈਰੀ ਸੇਵਾਵਾਂ ਨੂੰ ਚਲਾਉਣ ਲਈ ਸੁਵਿਧਾ ਦੇਣ ਅਤੇ ਪ੍ਰੋਜੈਕਟ ਨੂੰ ਕਾਰਜਸ਼ੀਲ ਬਣਾਉਣ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦਾ ਚਾਹਵਾਨ ਹੈ।

 

 ਐੱਮਓਪੀਐੱਸਡਬਲਯੂ ਨੇ ਹਾਲ ਹੀ ਵਿੱਚ ਹਜ਼ੀਰਾ ਅਤੇ ਘੋਘਾ ਦੇ ਵਿਚਕਾਰ RoPAX ਵੈਸਲ ਕਿਸ਼ਤੀ ਸੇਵਾ ਨੂੰ ਚਾਲੂ ਕਰਦਿਆਂ ਅਜਿਹੇ ਇੱਕ ਕਿਸ਼ਤੀ ਮਾਰਗ ਨੂੰ ਸਫਲਤਾਪੂਰਵਕ ਲਾਗੂ ਕੀਤਾ ਹੈ। ਇਸ ਕਿਸ਼ਤੀ ਸੇਵਾ ਨੇ ਘੋਘਾ ਅਤੇ ਹਜ਼ੀਰਾ ਦਰਮਿਆਨ ਦੂਰੀ ਨੂੰ 370 ਕਿਲੋਮੀਟਰ ਤੋਂ ਘਟਾ ਕੇ 90 ਕਿਲੋਮੀਟਰ ਅਤੇ ਯਾਤਰਾ ਦੇ ਸਮੇਂ ਨੂੰ 10 ਤੋਂ 12 ਘੰਟੇ ਤੋਂ ਘਟਾ ਕੇ 5 ਘੰਟੇ ਕਰ ਦਿੱਤਾ ਹੈ। ਇਸ ਦੇ ਨਤੀਜੇ ਵਜੋਂ ਈਂਧਨ (ਤਕਰੀਬਨ 9000 ਲੀਟਰ ਪ੍ਰਤੀ ਦਿਨ) ਦੀ ਭਾਰੀ ਬਚਤ ਹੋਵੇਗੀ।

 

 ਉਪਰੋਕਤ ਕਾਰੋਬਾਰੀ ਮਾਡਲਾਂ ਦੀ ਸਫਲਤਾ ਨੂੰ ਦੁਹਰਾਉਣ ਲਈ, ਐੱਮਓਪੀਐੱਸਡਬਲਯੂ ਹੁਣ, ਕੋਸਟਲ / ਇਨਲੈਂਡ ਪਾਣੀਆਂ ਦੁਆਰਾ ਪ੍ਰਾਈਵੇਟ ਓਪਰੇਟਰ ਨੂੰ ਸਥਾਨਕ ਮੰਗ ਦੇ ਅਧਾਰ ‘ਤੇ ਆਰਓ-ਆਰਓ, ਆਰਓ-ਪੈਕਸ ਫੈਰੀ ਸੇਵਾ ਸ਼ੁਰੂ ਕਰਨ ਦੀ ਸੰਭਾਵਨਾ ਦੀ ਪੇਸ਼ਕਸ਼ ਕਰਨ ਵਾਲੇ ਆਵਾਜਾਈ ਲਈ ਪੂਰਕ ਅਤੇ ਟਿਕਾਊ ਢੰਗ ਨੂੰ ਉਤਸ਼ਾਹਿਤ ਕਰਨ ਲਈ ਰਸਤੇ ਦੀ ਪਹਿਚਾਣ ਕਰਨ ਲਈ ਉਤਸ਼ਾਹਿਤ ਕਰਦਾ ਹੈ। 

ਉਦੇਸ਼ ਇਹ ਹੈ:

 

  1. ਆਵਾਜਾਈ ਦਾ ਇੱਕ ਪੂਰਕ ਢੰਗ ਬਣਾਉਣਾ, ਜੋ ਨਾ ਸਿਰਫ ਰੋਜ਼ਾਨਾ ਯਾਤਰੀਆਂ, ਸੈਲਾਨੀਆਂ ਦੀ ਆਵਾਜਾਈਅਤੇ ਕਾਰਗੋ ਆਵਾਜਾਈ ਲਈ ਲਾਭਕਾਰੀ ਹੋਵੇਗਾ ਬਲਕਿ ਰੇਲ ਅਤੇ ਸੜਕ ਤੋਂ ਹਟ ਕੇ ਆਵਾਜਾਈ ਦੇ ਵਾਤਾਵਰਣਪੱਖੀ ਢੰਗ ਵਿੱਚ ਤਬਦੀਲ ਹੋ ਕੇ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ ਵਿੱਚ ਵੀ ਮਦਦਗਾਰ ਹੋਵੇਗਾ।

  2. ਸੈਰ-ਸਪਾਟਾ ਉਦਯੋਗ ਨੂੰ ਉਤਸ਼ਾਹ ਪ੍ਰਦਾਨ ਕਰਨਾ

  3. ਤੱਟਵਰਤੀ ਖੇਤਰਾਂ ਵਿੱਚ ਨੌਕਰੀ ਦੇ ਮੌਕੇ ਪੈਦਾ ਕਰਨਾ

  4. ਉਪਭੋਗਤਾਵਾਂ ਲਈ ਲਾਗਤ ਅਤੇ ਸਮਾਂ, ਦੋਵਾਂ ਦੇ ਅਧਾਰ ‘ਤੇ ਬਚਤ

  5. ਸੜਕ ਅਤੇ ਰੇਲ ਨੈਟਵਰਕ ਤੋਂ ਭੀੜ ਘਟਾਉਣਾ

 

 ਸਾਗਰਮਾਲਾ ਡਿਵੈਲਪਮੈਂਟ ਕੰਪਨੀ ਲਿਮਟਿਡ, ਐੱਸਪੀਵੀ ਫਰੇਮਵਰਕ ਵਿੱਚ, ਜੇਕਰ ਲੋੜ ਹੋਵੇ ਤਾਂ, ਪ੍ਰੋਜੈਕਟ ਨੂੰਇਕੁਇਟੀ ਪ੍ਰਦਾਨ ਕਰਕੇ, ਪਹਿਲ ਦਾ ਸਮਰਥਨ ਕਰੇਗੀ, ਅਤੇ ਪ੍ਰਾਈਵੇਟ ਓਪਰੇਟਰਾਂ ਨੂੰ ਰੈਗੂਲੇਟਰੀ ਅਤੇ ਵਿਧਾਨਿਕਸਰਕਾਰੀ ਅਥਾਰਟੀਆਂ ਤੋਂ ਵਿਭਿੰਨ ਅਨੁਮਤੀਆਂ ਅਤੇ ਮਨਜ਼ੂਰੀਆਂ ਸਮੇਤ ਹੋਰ ਸਹਾਇਤਾ ਅਤੇ ਸੁਵਿਧਾ ਪ੍ਰਦਾਨ ਕਰੇਗੀ।

 

ਐੱਮਓਪੀਐੱਸਡਬਲਯੂ ਨੇ ਹਾਲ ਹੀ ਵਿੱਚ ਹਜ਼ੀਰਾ ਅਤੇ ਘੋਘਾ ਦੇ ਵਿਚਕਾਰ RoPAX ਵੈਸਲ ਕਿਸ਼ਤੀ ਸੇਵਾ ਨੂੰ ਚਾਲੂ ਕਰਦਿਆਂ ਅਜਿਹੇ ਇੱਕ ਕਿਸ਼ਤੀ ਮਾਰਗ ਨੂੰ ਸਫਲਤਾਪੂਰਵਕ ਲਾਗੂ ਕੀਤਾ ਹੈ। ਇਸ ਕਿਸ਼ਤੀ ਸੇਵਾ ਨੇ ਘੋਘਾ ਅਤੇ ਹਜ਼ੀਰਾ ਦਰਮਿਆਨ ਦੂਰੀ ਨੂੰ 370 ਕਿਲੋਮੀਟਰ ਤੋਂ ਘਟਾ ਕੇ 90 ਕਿਲੋਮੀਟਰ ਅਤੇ ਯਾਤਰਾ ਦੇ ਸਮੇਂ ਨੂੰ 10 ਤੋਂ 12 ਘੰਟੇ ਤੋਂ ਘਟਾ ਕੇ 5 ਘੰਟੇ ਕਰ ਦਿੱਤਾ ਹੈ। ਇਸ ਦੇ ਨਤੀਜੇ ਵਜੋਂ ਈਂਧਨ (ਤਕਰੀਬਨ 9000 ਲੀਟਰ ਪ੍ਰਤੀ ਦਿਨ) ਦੀ ਭਾਰੀ ਬਚਤ ਹੋਵੇਗੀ।

 

 

********

 

 ਵਾਈਬੀ / ਏਪੀ



(Release ID: 1682389) Visitor Counter : 166