ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਭਾਰਤ ਦਾ 8ਵਾਂ ਉਤਪਾਦਕ ਬੇਸਿਨ- ਬੰਗਾਲ ਬੇਸਿਨ ਰਾਸ਼ਟਰ ਨੂੰ ਸਮਰਪਿਤ ਕੀਤਾ

Posted On: 20 DEC 2020 2:21PM by PIB Chandigarh

ਆਤਮਨਿਰਭਰ ਭਾਰਤ ਦੀ ਊਰਜਾ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕੋਸ਼ਿਸ਼ਾਂ ਨੂੰ ਹੋਰ ਮਜ਼ਬੂਤ ਕਰਨ ਲਈ, ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਬੰਗਾਲ ਬੇਸਿਨ, ਭਾਰਤ ਦਾ 8ਵਾਂ ਉਤਪਾਦਕ ਬੇਸਿਨ ਦੇਸ਼ ਨੂੰ ਸਮਰਪਿਤ ਕੀਤਾ।

 ਸ੍ਰੀ ਧਰਮੇਂਦਰ ਪ੍ਰਧਾਨ ਨੇ ਅਸ਼ੋਕਨਗਰ (Asokenagar) ਖੋਜ ਨੂੰ ਰਾਸ਼ਟਰ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਇਹ ਖੋਜ ਭਾਰਤ ਦੀ ਊਰਜਾ ਸੁਰੱਖਿਆ ਲਈ ਮਹੱਤਵਪੂਰਨ ਭੂਮਿਕਾ ਅਦਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਹ ਖੋਜ ਤੇਲ ਦੀ ਦਰਾਮਦ 'ਤੇ ਨਿਰਭਰਤਾ ਘਟਾਉਣ ਲਈ ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜੋਸ਼ੀਲੇ ਸੱਦੇ ਪ੍ਰਤੀ ਸਾਡੀ ਵਚਨਬੱਧਤਾ ਵਿੱਚ ਨਿਸ਼ਚਿਤ ਰੂਪ ਵਿੱਚ ਵਾਧਾ ਕਰੇਗੀ। ਸ਼੍ਰੀ ਪ੍ਰਧਾਨ ਨੇ ਓਐੱਨਜੀਸੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਖੋਜ ਨਾਲ, ਭਾਰਤ ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੁਆਰਾ ਸੱਤ ਦਹਾਕਿਆਂ ਤੋਂ ਨਿਰੰਤਰ ਕੀਤੇ ਜਾ ਰਹੇ ਦੇ ਯਤਨਾਂ ਨੂੰ ਫਲ ਲਗੇ ਹਨ, ਜਿਸ ਨਾਲ ਪੱਛਮੀ ਬੰਗਾਲ ਦੇ ਮਜ਼ਬੂਤ ਵਿਕਾਸ ਦੀ ਨਵੀਂ ਉਮੀਦ ਮਿਲੀ ਹੈ। ਉਨ੍ਹਾਂ ਅਗੇ ਕਿਹਾ ਕਿ ਆਖਰਕਾਰ ਬੰਗਾਲ ਬੇਸਿਨ ਦੁਨੀਆਂ ਦੇ ਤੇਲ ਅਤੇ ਗੈਸ ਦੇ ਨਕਸ਼ੇ 'ਤੇ ਆਪਣੀ ਜਗ੍ਹਾ ਸਥਾਪਿਤ ਕਰਨ ਲਈ ਤਿਆਰ ਹੈ।

 ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਪੱਛਮੀ ਬੰਗਾਲ ਦੇ ਸਬ-ਸਰਫੇਸ ਤੋਂ ਵਧੇਰੇ ਤੇਲ ਅਤੇ ਗੈਸ ਕੱਢਣ ਅਤੇ ਰਾਜ ਅਤੇ ਇਸ ਦੇ ਲੋਕਾਂ ਲਈ ਸਥਾਨਕ ਰੁਜ਼ਗਾਰ ਦੇ ਨਾਲ-ਨਾਲ ਖੁਸ਼ਹਾਲੀ ਦਾ ਇੱਕ ਨਵਾਂ ਦੌਰ ਲਿਆਉਣ ਵਿੱਚ ਸਹਾਇਤਾ ਲਈ ਓਐੱਨਜੀਸੀ ਦੀ ਪੂਰੀ ਕੋਸ਼ਿਸ਼ ਲਈ ਵਚਨਬੱਧ ਹੈ। 

ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇਸ਼ ਨੂੰ ਪ੍ਰੋਡਕਸ਼ਨ ਸਥਲ ਦਾ ਰਸਮੀ ਸਮਰਪਣ ਰਾਸ਼ਟਰੀ ਮਾਣ ਦਾ ਇੱਕ ਪਲ ਹੈ ਅਤੇ ਪੱਛਮੀ ਬੰਗਾਲ ਦੀ ਧਰਤੀ ਤੋਂ ਭਾਰਤ ਨੂੰ ਇੱਕ ਤੋਹਫ਼ਾ ਹੈ।

 

ਓਐੱਨਜੀਸੀ ਨੇ ਬੰਗਾਲ ਬੇਸਿਨ ਵਿੱਚ 24 ਪਰਗਾਨਸ ਜ਼ਿਲ੍ਹੇ ਵਿੱਚ ਅਸ਼ੋਕਨਗਰ -1 ਖੂਹ ਤੋਂ ਤੇਲ ਉਤਪਾਦਨ ਦੀ ਸ਼ੁਰੂਆਤ ਦੇ ਨਾਲ ਇੱਕ ਵੱਡਾ ਕਦਮ ਅੱਗੇ ਵਧਾਇਆ ਹੈ। ਅਸ਼ੋਕਨਗਰ -1 ਖੂਹ ਭਾਰਤ ਸਰਕਾਰ ਦੁਆਰਾ ਜਾਰੀ ਕੀਤੀ ਗਈ ਅਗੇਤੀ ਮੁਦਰੀਕਰਨ ਯੋਜਨਾ ਦੇ ਤਹਿਤ ਤੇਲ ਉਤਪਾਦਕ ਵਜੋਂ ਪੂਰਾ ਕੀਤਾ ਗਿਆ ਸੀ। ਇਸ ਦੇ ਨਾਲ, ਓਐੱਨਜੀਸੀ ਨੇ ਹੁਣ ਭਾਰਤ ਦੇ 8 ਉਤਪਾਦਕ ਬੇਸਨਾਂ ਵਿਚੋਂ 7 ਦੀ ਖੋਜ ਮੁਕੰਮਲ ਕਰ ਲਈ ਹੈ ਅਤੇ ਉਤਪਾਦਨ ਸ਼ੁਰੂ ਕਰ ਦਿੱਤਾ ਹੈ, ਜੋ ਕਿ ਭਾਰਤ ਦੇ ਸਥਾਪਿਤ ਤੇਲ ਅਤੇ ਗੈਸ ਭੰਡਾਰ ਦਾ 83 ਪ੍ਰਤੀਸ਼ਤ ਹੈ। ਓਐੱਨਜੀਸੀ ਭਾਰਤ ਦੀ ਸਭ ਤੋਂ ਵੱਡੀ ਤੇਲ ਅਤੇ ਗੈਸ ਉਤਪਾਦਕ ਕੰਪਨੀ ਹੈ, ਜੋ ਦੇਸ਼ ਦੇ ਕੁਲ ਹਾਈਡ੍ਰੋਕਾਰਬਨ ਉਤਪਾਦਨ ਦਾ 72 ਪ੍ਰਤੀਸ਼ਤ ਉਤਪਾਦਨ ਕਰਦੀ ਹੈ।

 

ਅਸ਼ੋਕਨਗਰ -1 ਖੂਹ ਵਿੱਚ ਤੇਲ ਦੀ ਖੋਜ ਦੀਆਂ ਅਣਥੱਕ ਕੋਸ਼ਿਸ਼ਾਂ ਹੁਣ ਖ਼ਤਮ ਹੋ ਗਈਆਂ ਹਨ ਅਤੇ ਅੱਗੇ ਉਤਪਾਦਨ ਸ਼ੁਰੂ ਹੋ ਗਿਆ ਹੈ। 5 ਨਵੰਬਰ, 2020 ਨੂੰ, ਓਐੱਨਜੀਸੀ ਦੁਆਰਾ ਖੂਹ ਵਿਚੋਂ ਤਿਆਰ ਕੀਤੀ ਗਈ ਪਹਿਲੀ ਹਾਈਡ੍ਰੋਕਾਰਬਨ ਖੇਪ ਨੂੰ ਆਈਓਸੀਐੱਲ ਦੀ ਹਲਦੀਆ ਤੇਲ ਰਿਫਾਈਨਰੀ ਨੂੰ ਜਾਂਚ ਲਈ ਭੇਜਿਆ ਗਿਆ ਸੀ।

ਰਾਜ ਦੀ ਰਾਜਧਾਨੀ ਕੋਲਕਾਤਾ ਤੋਂ ਤਕਰੀਬਨ 50 ਕਿਲੋਮੀਟਰ ਦੂਰ ਅਸ਼ੋਕਨਗਰ ਦੇ ਉਤਪਾਦਨ ਸਥਾਨ 'ਤੇ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ਦੌਰਾਨ ਸ਼੍ਰੀ ਪ੍ਰਧਾਨ ਦੇ ਨਾਲ ਲੋਕ ਸਭਾ ਮੈਂਬਰ ਸ਼੍ਰੀ ਜਯੋਤਿਰਮਯ ਸਿੰਘ ਮਹਾਤੋ, ਸ਼੍ਰੀ ਸ਼ਸ਼ੀ ਸ਼ੰਕਰ, ਸੀਐੱਮਡੀ, ਓਐੱਨਜੀਸੀ ਅਤੇ ਕੰਪਨੀ ਦੇ ਹੋਰ ਡਾਇਰੈਕਟਰ ਵੀ ਮੌਜੂਦ ਸਨ। ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸ਼੍ਰੀ ਪ੍ਰਧਾਨ ਨੇ ਕੋਵਿਡ -19 ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਆਯੋਜਿਤ ਕੀਤੇ ਗਏ ਸਮਾਗਮ ਵਿੱਚ ਤੇਲ ਖੂਹ ਦੇ ਰਸਮੀ ਉਤਪਾਦਨ ਲਈ Sucker Rod Pump (SRP) ਦਾ ਸਵਿੱਚ ਔਨ ਕਰ ਕੇ ਉਤਪਾਦਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਜਿਓਫਿਜ਼ਿਕਲ ਪਾਰਟੀ ਕੈਂਪ ਦਾ ਵੀ ਦੌਰਾ ਕੀਤਾ ਅਤੇ ਅਸ਼ੋਕਨਗਰ ਤੇਲ ਬਲਾਕ ਪ੍ਰੋਗਰਾਮ ਲਈ ਇਕੱਠੇ ਕੀਤੇ ਜਾ ਰਹੇ ਭੂਚਾਲ ਦੇ ਅੰਕੜਿਆਂ ਦਾ ਨਿਰੀਖਣ ਕੀਤਾ।

 

 

*********

 

 ਵਾਈ ਬੀ


(Release ID: 1682345) Visitor Counter : 202