ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਆਈਆਈਐੱਸਐੱਫ ਦੇ ਇੱਕ ਹਿੱਸੇ ਵਜੋਂ - ਭਾਰਤ ਦਾ 6ਵਾਂ ਅੰਤਰਰਾਸ਼ਟਰੀ ਸਾਇੰਸ ਫਿਲਮ ਫੈਸਟੀਵਲ (ISFFI), 22 ਤੋਂ 25 ਦਸੰਬਰ, 2020 ਤੱਕ ਆਯੋਜਿਤ ਕੀਤਾ ਜਾਵੇਗਾ

ਆਈਐੱਸਐੱਫਐੱਫਆਈ ਦਾ ਉਦੇਸ਼ ਨਾਗਰਿਕਾਂ ਵਿੱਚ ਵਿਗਿਆਨ ਨੂੰ ਹਰਮਨਪਿਆਰਾ ਬਣਾਉਣ ਨੂੰ ਉਤਸ਼ਾਹਿਤ ਕਰਨਾ ਅਤੇ ਪ੍ਰਤਿਭਾਵਾਨ ਨੌਜਵਾਨ ਸਾਇੰਸ ਫਿਲਮ ਨਿਰਮਾਤਾਵਾਂ ਅਤੇ ਵਿਗਿਆਨ ਦੇ ਉਤਸ਼ਾਹੀਆਂ ਨੂੰ ਆਕਰਸ਼ਿਤ ਕਰਨਾ ਹੈ

ਇਸ ਸਾਲ, 60 ਦੇਸ਼ਾਂ ਤੋਂ ਰਿਕਾਰਡ 632 ਵਿਗਿਆਨ ਦਸਤਾਵੇਜ਼ੀ, ਛੋਟੀਆਂ ਫਿਲਮਾਂ, ਐਨੀਮੇਸ਼ਨ ਵੀਡਿਓਜ਼ ਪ੍ਰਾਪਤ ਹੋਈਆਂ ਹਨ

ਵਿਗਿਆਨ, ਸਿਹਤ ਅਤੇ ਵਾਤਾਵਰਣ ਵਿਸ਼ਿਆਂ ‘ਤੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸ਼ੰਸਾਪ੍ਰਾਪਤ ਅਤੇ ਅਵਾਰਡ ਜੇਤੂ ਵਿਦੇਸ਼ੀ ਅਤੇ ਭਾਰਤੀ ਫਿਲਮਾਂ ਨੂੰ ਔਨਲਾਈਨ ਪਲੇਟਫਾਰਮ ਜ਼ਰੀਏ ਪ੍ਰਦਰਸ਼ਿਤ ਕੀਤਾ ਜਾਏਗਾ

ਭਾਰਤੀ ਅਤੇ ਅੰਤਰਰਾਸ਼ਟਰੀ ਪੇਸ਼ੇਵਰ ਅਤੇ ਵਿਦਿਆਰਥੀ ਫਿਲਮ ਨਿਰਮਾਤਾਵਾਂ ਲਈ ਇੱਕ ਮੁਕਾਬਲਾ ਆਯੋਜਿਤ ਕੀਤਾ ਗਿਆ ਹੈ

Posted On: 20 DEC 2020 3:46PM by PIB Chandigarh



 

ਆਈਆਈਐੱਸਐੱਫ          2020

 

 

 ਆਈਆਈਐੱਸਐੱਫ - ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਦੇ ਹਿੱਸੇ ਵਜੋਂ, ਇੰਟਰਨੈਸ਼ਨਲ ਸਾਇੰਸ ਫਿਲਮ ਫੈਸਟੀਵਲ ਆਫ਼ ਇੰਡੀਆ (ਆਈਐੱਸਐੱਫਐੱਫਆਈ) ਦਾ ਉਦੇਸ਼ ਨਾਗਰਿਕਾਂ ਵਿੱਚ ਵਿਗਿਆਨ ਨੂੰ ਹਰਮਨਪਿਆਰਾ ਬਣਾਉਣ ਨੂੰ ਉਤਸ਼ਾਹਿਤ ਕਰਨਾ ਅਤੇ ਪ੍ਰਤਿਭਾਵਾਨ ਨੌਜਵਾਨ ਵਿਗਿਆਨ ਫਿਲਮ ਨਿਰਮਾਤਾਵਾਂ ਅਤੇ ਵਿਗਿਆਨ ਦੇ ਉਤਸ਼ਾਹੀਆਂ ਨੂੰ ਆਕਰਸ਼ਿਤ ਕਰਨਾ ਹੈ। ਵਿਗਿਆਨ ਸੰਚਾਰ ਨੂੰ ਉਤਸ਼ਾਹਿਤ ਕਰਨ ਅਤੇ ਵੱਡੇ ਪੱਧਰ 'ਤੇ ਲੋਕਾਂ ਵਿਚ ਵਿਗਿਆਨ ਦਾ ਉਤਸ਼ਾਹ ਪੈਦਾ ਕਰਨ ਲਈ ਸਾਇੰਸ ਫਿਲਮ ਇੱਕ ਪ੍ਰਭਾਵਸ਼ਾਲੀ ਸਾਧਨ ਹੈ; ਇਹ ਸਰੋਤਿਆਂ ਵਿੱਚ ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ ਜਿਸ ਨਾਲ ਵਿਸ਼ਲੇਸ਼ਣਵਾਦੀ ਸੋਚ ਨੂੰ ਆਕਾਰ ਮਿਲਦਾ ਹੈ, ਜੋ ਕਿ ਰਾਸ਼ਟਰ ਦੇ ਸਰਵਪੱਖੀ ਵਿਕਾਸ ਲਈ ਇੱਕ ਜ਼ਰੂਰੀ ਸ਼ਰਤ ਵੀ ਹੈ।

 

 ਆਈਐੱਸਐੱਫਐੱਫਆਈ ਵਿਦਿਆਰਥੀਆਂ ਅਤੇ ਹੋਰ ਭਾਗੀਦਾਰਾਂ ਨੂੰ ਵਿਗਿਆਨ ਫਿਲਮ ਨਿਰਮਾਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਭਿੰਨ-ਭਿੰਨ ਕਾਰਨਾਮਿਆਂ ਬਾਰੇ ਆਪਣੀ ਸਮਝ ਵਿੱਚ ਸੁਧਾਰ ਲਿਆਉਣ ਦਾ ਮੌਕਾ ਪ੍ਰਦਾਨ ਕਰਦਾ ਹੈ। ਇਹ ਪਹਿਲ ਵਿਗਿਆਨ ਅਤੇ ਟੈਕਨੋਲੋਜੀ ਦੇ ਵਿਸ਼ੇਸ਼ ਖੇਤਰਾਂ ਵਿੱਚ ਫਿਲਮ ਨਿਰਮਾਤਾਵਾਂ ਦੇ ਯਤਨਾਂ ਅਤੇ ਯੋਗਦਾਨ ਨੂੰ ਮਾਨਤਾ ਦਿੰਦੀ ਹੈ ਅਤੇ ਉਹਨਾਂ ਨੂੰ ਸਾਡੇ ਦੇਸ਼ ਲਈ ਢੁੱਕਵੀਂ ਇਨੋਵੇਟਿਵ ਕੁਆਲਟੀ ਦੀ ਸਮੱਗਰੀ ਦੇ ਨਾਲ ਸਾਇੰਸ ਫਿਲਮ ਬਣਾਉਣ ਦੇ ਇਸ ਵਿਲੱਖਣ ਪੇਸ਼ੇ ਦੇ ਵਿਕਾਸ ਲਈ ਪ੍ਰੇਰਿਤ ਕਰਦੀ ਹੈ।

 

 ਕੋਵਿਡ -19 ਮਹਾਮਾਰੀ ਦੇ ਕਾਰਨ ਅਤੇ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਸਾਲ ਆਈਐੱਸਐੱਫਐੱਫਆਈ 2020 ਨੂੰ 22 ਤੋਂ 25 ਦਸੰਬਰ, 2020 ਤੱਕ ਇੱਕ ਵਰਚੁਅਲ ਵਾਤਾਵਰਣ ਵਿੱਚ ਆਯੋਜਿਤ ਕੀਤਾ ਜਾਏਗਾ।

 

 ਇਸ ਸਾਲ 60 ਦੇਸ਼ਾਂ ਤੋਂ ਰਿਕਾਰਡ 602 ਸਾਇੰਸ ਦਸਤਾਵੇਜ਼ੀ, ਛੋਟੀਆਂ ਫਿਲਮਾਂ, ਐਨੀਮੇਸ਼ਨ ਵੀਡੀਓਜ਼ ਪ੍ਰਾਪਤ ਹੋਈਆਂ ਹਨ। ਵਿਗਿਆਨ, ਸਿਹਤ ਅਤੇ ਵਾਤਾਵਰਣ ਵਿਸ਼ਿਆਂ  ‘ਤੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸ਼ੰਸਾਪ੍ਰਾਪਤ ਅਤੇ ਅਵਾਰਡ ਜੇਤੂ ਵਿਦੇਸ਼ੀ ਅਤੇ ਭਾਰਤੀ ਫਿਲਮਾਂ ਨੂੰ ਔਨਲਾਈਨ ਪਲੇਟਫਾਰਮ ਰਾਹੀਂ ਪ੍ਰਦਰਸ਼ਤ ਕੀਤਾ ਜਾਏਗਾ। ਭਾਰਤੀ ਅਤੇ ਅੰਤਰਰਾਸ਼ਟਰੀ ਪੇਸ਼ੇਵਰ ਅਤੇ ਵਿਦਿਆਰਥੀ ਫਿਲਮ ਨਿਰਮਾਤਾਵਾਂ ਲਈ ਇੱਕ ਮੁਕਾਬਲਾ ਆਯੋਜਿਤ ਕੀਤਾ ਗਿਆ ਹੈ।


 

 ਮੁਕਾਬਲੇ ਵਾਲੀਆਂ ਸ਼੍ਰੇਣੀਆਂ ਦੇ ਵਿਸ਼ੇ ਅਤੇ ਪੁਰਸਕਾਰ

 

 ਐਂਟਰੀਆਂ ਮੁੱਖ ਤੌਰ ‘ਤੇ ਹੇਠਾਂ ਦਿੱਤੇ ਥੀਮ ਅਤੇ ਸਬ-ਥੀਮ ਵਿਚ ਵੰਡੀਆਂ ਗਈਆਂ ਸਨ:

 

 (i) ਅੰਤਰਰਾਸ਼ਟਰੀ ਸ਼੍ਰੇਣੀ ਲਈ ਪੁਰਸਕਾਰ

 

  •  "ਸਵੈ-ਨਿਰਭਰ ਭਾਰਤ ਲਈ ਵਿਗਿਆਨ ਅਤੇ/ਜਾਂ ਗਲੋਬਲ ਕਲਿਯਾਣ ਲਈ ਵਿਗਿਆਨ" ਦੇ ਥੀਮ 'ਤੇ ਸਰਬੋਤਮ ਫੈਸਟੀਵਲ ਪੁਰਸਕਾਰ - ਟ੍ਰਾਫੀ ਅਤੇ ਸਰਟੀਫਿਕੇਟ

  • “ਕੋਵਿਡ-19 ਅਤੇ ਹੋਰ ਸਿਹਤ ਸੰਕਟਕਾਲਾਂ ਬਾਰੇ ਵਿਗਿਆਨ ਅਤੇ ਜਾਗਰੂਕਤਾ” ਦੇ ਥੀਮ ‘ਤੇ ਸਰਬੋਤਮ ਫੈਸਟੀਵਲ ਪੁਰਸਕਾਰ - ਟ੍ਰਾਫੀ ਅਤੇ ਸਰਟੀਫਿਕੇਟ 

  • ਜਿਊਰੀ ਅਵਾਰਡ (2 ਨੰਬਰ) - ਟ੍ਰਾਫੀ ਅਤੇ ਸਰਟੀਫਿਕੇਟ

 

 (ii) ਭਾਰਤੀ ਨਾਗਰਿਕਾਂ ਦੀਆਂ ਸ਼੍ਰੇਣੀਆਂ ਲਈ ਪੁਰਸਕਾਰ

 

 ੳ) ਸੁਤੰਤਰ ਫਿਲਮ ਨਿਰਮਾਤਾ (ਭਾਰਤੀ ਨਾਗਰਿਕ)

 

  •  “ਸਵੈ-ਨਿਰਭਰ ਭਾਰਤ ਲਈ ਵਿਗਿਆਨ ਅਤੇ/ਜਾਂ ਗਲੋਬਲ ਕਲਿਯਾਣ ਲਈ ਵਿਗਿਆਨ” ਦੇ ਥੀਮ ‘ਤੇ ਸਰਬੋਤਮ ਫੈਸਟੀਵਲ ਪੁਰਸਕਾਰ - 1,00,000/- ਰੁਪਏ ਨਕਦ, ਟ੍ਰਾਫੀ ਅਤੇ ਸਰਟੀਫਿਕੇਟ

  •  "ਕੋਵਿਡ -19 ਅਤੇ ਹੋਰ ਸਿਹਤ ਸੰਕਟਕਾਲਾਂ ਬਾਰੇ ਵਿਗਿਆਨ ਅਤੇ ਜਾਗਰੂਕਤਾ" ਦੇ ਥੀਮ ‘ਤੇ ਸਰਬੋਤਮ ਫੈਸਟੀਵਲ ਪੁਰਸਕਾਰ - 1,00,000/- ਨਕਦ, ਟਰਾਫੀ ਅਤੇ ਸਰਟੀਫਿਕੇਟ

  • ਜਿਊਰੀ ਅਵਾਰਡ (2 ਨੰਬਰ) - 50,000/- ਨਕਦ, ਟਰਾਫੀ ਅਤੇ ਸਰਟੀਫਿਕੇਟ (ਹਰੇਕ ਲਈ)

 

 

 ਅ) ਕਾਲਜ/ਸਕੂਲ ਦੇ ਵਿਦਿਆਰਥੀ (ਭਾਰਤੀ ਨਾਗਰਿਕ)

 

  •  "ਸਵੈ-ਨਿਰਭਰ ਭਾਰਤ ਲਈ ਵਿਗਿਆਨ ਅਤੇ/ਜਾਂ ਗਲੋਬਲ ਕਲਿਯਾਣ ਲਈ ਵਿਗਿਆਨ" ਦੇ ਥੀਮ 'ਤੇ ਸਰਬੋਤਮ ਫੈਸਟੀਵਲ ਪੁਰਸਕਾਰ - 75,000/- ਰੁਪਏ ਨਕਦ, ਟਰਾਫੀ ਅਤੇ ਸਰਟੀਫਿਕੇਟ

  • “ਕੋਵਿਡ-19 ਅਤੇ ਹੋਰ ਸਿਹਤ ਸੰਕਟਕਾਲਾਂ ਬਾਰੇ ਵਿਗਿਆਨ ਅਤੇ ਜਾਗਰੂਕਤਾ" ਦੇ ਥੀਮ ‘ਤੇ ਸਰਬੋਤਮ ਫੈਸਟੀਵਲ ਪੁਰਸਕਾਰ 75,000/- ਰੁਪਏ ਨਕਦ, ਟਰਾਫੀ ਅਤੇ ਸਰਟੀਫਿਕੇਟ

  • ਜਿਊਰੀ ਅਵਾਰਡ (2 ਨੰਬਰ) - 35,000/- ਰੁਪਏ ਨਕਦ, ਟ੍ਰਾਫੀ ਅਤੇ ਸਰਟੀਫਿਕੇਟ (ਹਰੇਕ)



 

 ਗ਼ੈਰ-ਪ੍ਰਤੀਯੋਗੀ ਸ਼੍ਰੇਣੀ

 

ੳ) ਫਿਲਮਾਂ (ਸਿਰਫ ਸਕ੍ਰੀਨਿੰਗ ਲਈ) - ਗੈਰ-ਪ੍ਰਤੀਯੋਗੀ ਸੈਕਸ਼ਨ ਲਈ ਕੋਈ ਸਮਾਂ ਸੀਮਾ ਨਹੀਂ ਹੈ

 

ਅ) ਗੈਰ-ਪ੍ਰਤੀਯੋਗੀ ਸ਼੍ਰੇਣੀਆਂ ਲਈ ਥੀਮ: ਵਿਗਿਆਨ, ਟੈਕਨੋਲੋਜੀ, ਵਾਤਾਵਰਣ ਅਤੇ ਸਿਹਤ

 

 ਪੇਸ਼ ਕਰਨ ਦੀ ਪ੍ਰਕਿਰਿਆ 10 ਦਸੰਬਰ, 2020 ਨੂੰ ਸਮਾਪਤ ਹੋ ਗਈ ਹੈ

 

 ਪ੍ਰਸਤੁਤੀ ਦੀਆਂ ਖ਼ਾਸ ਗੱਲਾਂ:

 

 ਵਿਸ਼ਵ ਦੇ 60 ਦੇਸ਼ਾਂ ਤੋਂ ਕੁੱਲ 632 ਪ੍ਰਤੀਯੋਗੀ ਅਤੇ ਗੈਰ-ਪ੍ਰਤੀਯੋਗੀ ਐਂਟਰੀਆਂ ਪ੍ਰਾਪਤ ਹੋਈਆਂ ਹਨ:

 

 ਦੇਸ਼ / ਸਥਾਨ ਦੇ ਅਨੁਸਾਰ ਕੁੱਲ ਜਮ੍ਹਾਂ ਪ੍ਰਸਤੁਤੀਆਂ



 

ਸੀ.ਨੰ.

ਦੇਸ਼

ਪ੍ਰਾਪਤ ਫਿਲਮਾਂ ਦੀ ਗਿਣਤੀ

1.

ਭਾਰਤ

267

2.

ਇਸਲਾਮੀ ਗਣਰਾਜ ਇਰਾਨ

91

3.

ਯੂਨਾਈਟਿਡ ਸਟੇਟਸ 

27

4.

ਰਸੀਅਨ ਫੈਡ੍ਰੇਸ਼ਨ

24

5.

ਬ੍ਰਾਜੀਲ

22

6.

ਸਪੇਨ

20

7.

ਇਟਲੀ

18

8.

ਫਰਾਂਸ

15

9.

ਤੁਰਕੀ

13

10.

ਯੂਨਾਈਟਿਡ ਕਿੰਗਡਮ

13

11.

ਜਰਮਨੀ

11

12.

ਇੰਡੋਨੇਸੀਆ

8

13.

ਚੀਨ

9

14.

ਬੰਗਲਾਦੇਸ਼

6

15.

ਮੈਕਸੀਕੋ

5

16.

ਕੈਨੇਡਾ

5

17.

ਹੰਗਰੀ

4

18.

ਕੋਰੀਆ ਗਣਰਾਜ

4

19.

ਆਸਟ੍ਰੇਲੀਆ

4

20.

ਮਿਸਰ

4

21.

ਗ੍ਰੀਸ

4

22.

ਪੁਰਤਗਾਲ

4

23.

ਮਲੇਸੀਆ

3

24.

ਬੁਲਗਾਰੀਆ

3

25.

ਆਇਰਲੈਂਡ

3

26.

ਜਾਪਾਨ

3

27.

ਫਿਲੀਪੀਨਜ਼

2

28.

ਯੂਕ੍ਰੇਨ

2

29.

ਪੋਲੈਂਡ

2

30.

ਵੈਨਜ਼ੂਏਲਾ, ਬੋਲੀਵੀਅਨ ਰੀਪਬਲਿਕ

2

31.

ਪਾਕਿਸਤਾਨ

2

32.

ਇਰਾਕ

2

33.

ਕੋਲੰਬੀਆ

2

34.

ਅਲਜੀਰੀਆ

2

35.

ਅਫਗਾਨਿਸਤਾਨ

2

36.

ਪੋਰਟੋ ਰੀਕੋ

1

37.

ਅਰਮੇਨੀਆ

1

38.

ਆਸਟ੍ਰੀਆ

1

39.

ਬੈਲਜੀਅਮ

1

40.

ਬੋਲੀਵੀਆ, ਪਲੂਰੀਨੇਸ਼ਨਲ ਸਟੇਟ

1

41.

ਕੈਮੇਰੂਨ

1

42.

ਚਿਲੀ

1

43.

ਚੈਕ ਰਿਪਬਲਿਕ

1

44.

ਐਲ ਸਾਲਵਾਡੋਰ

1

45.

ਹਾਂਗ ਕਾਂਗ

1

46.

ਇਜ਼ਰਾਈਲ

1

47.

ਕਜਾਖਸਤਾਨ

1

48.

ਕੀਨੀਆ

1

49.

ਮਾਲਡੋਵਾ, ਗਣਤੰਤਰ

1

50.

ਮੋਰੋਕੋ

1

51.

ਨੀਦਰਲੈਂਡਸ

1

52.

ਨਾਈਜੀਰੀਆ

1

53.

ਰੋਮਾਨੀਆ

1

54.

ਸਲੋਵੇਨੀਆ

1

55.

ਦੱਖਣੀ ਅਫਰੀਕਾ

1

56.

ਥਾਈਲੈਂਡ

1

57.

ਟਿਊਨੀਸੀਆ

1

58.

ਸੰਯੂਕਤ ਅਰਬ ਅਮੀਰਾਤ

1

59.

ਉਜ਼ਬੇਕਿਸਤਾਨ

1

60.

ਓਮਾਨ

1

 

ਕੁੱਲ

632


 

ਗ਼ੈਰ-ਪ੍ਰਤੀਯੋਗੀ ਸ਼੍ਰੇਣੀ: 

ਭਾਰਤ ਸਮੇਤ 23 ਦੇਸ਼ਾਂ ਤੋਂ 75 ਪ੍ਰਸਤੁਤੀਆਂ।

 

 ਇਹ ਨਾਮਜ਼ਦ ਫਿਲਮਾਂ 22 ਤੋਂ 25 ਦਸੰਬਰ 2020 ਤੱਕ ਵਿਗਿਆਨ ਪ੍ਰਸਾਰ ਦੇ ਯੂਟਿਊਬ ਚੈਨਲ ਅਤੇ ਇੰਡੀਆ ਸਾਇੰਸ ਫੈਸਟੀਵਲ ਚੈਨਲ 'ਤੇ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।

 

 ਪੈਨਲ ਚਰਚਾ ਅਤੇ ਮਾਸਟਰ ਕਲਾਸਾਂ

 

 ਸਵਿਟਜ਼ਰਲੈਂਡ, ਇਜ਼ਰਾਈਲ, ਨੀਦਰਲੈਂਡਜ਼, ਜਰਮਨੀ, ਯੂਨਾਈਟਿਡ ਕਿੰਗਡਮ, ਤਾਈਵਾਨ ਅਤੇ ਹੋਰ ਦੇਸ਼ਾਂ ਦੇ ਨਾਮਵਰ ਵਿਗਿਆਨ ਫਿਲਮ ਨਿਰਮਾਤਾਵਾਂ ਨਾਲ ਵਿਗਿਆਨ ਫਿਲਮਾਂ ਦੇ ਸਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਵਿਭਿੰਨ ਪਹਿਲੂਆਂ 'ਤੇ ਪੈਨਲ ਵਿਚਾਰ ਵਟਾਂਦਰੇ ਆਯੋਜਿਤ ਕੀਤੇ ਗਏ ਸਨ। ਸੀਨੀਅਰ ਸਾਇੰਸ ਫਿਲਮ ਨਿਰਮਾਤਾਵਾਂ ਦੁਆਰਾ ਵਿਗਿਆਨ ਫਿਲਮ ਨਿਰਮਾਣ ਦੇ ਰਚਨਾਤਮਕ ਅਤੇ ਤਕਨੀਕੀ ਪਹਿਲੂਆਂ 'ਤੇ ਮਾਸਟਰ ਕਲਾਸਾਂ ਕਰਵਾਈਆਂ ਗਈਆਂ।

 

 

*********

 

ਐੱਨਬੀ/ਕੇਜੀਐੱਸ / (ਵਿਗਿਆਨ ਪ੍ਰਸਾਰ)


(Release ID: 1682344) Visitor Counter : 202