ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਕੇਂਦਰੀ ਸੰਚਾਰ ਮੰਤਰੀ ਸ਼੍ਰੀ ਰਵੀਸ਼ੰਕਰ ਪ੍ਰਸਾਦ ਅਤੇ ਰਾਜ ਮੰਤਰੀ ਸ਼੍ਰੀ ਸੰਜੇ ਧੋਤ੍ਰੇ ਨੇ ਪੰਡਿਤ ਦੀਨ ਦਿਆਲ ਉਪਾਧਿਆਏ ਟੈਲੀਕਾਮ ਸਕਿਲ ਐਕਸਲੈਂਸ ਪੁਰਸਕਾਰ ਪ੍ਰਦਾਨ ਕੀਤੇ ।

Posted On: 19 DEC 2020 1:27PM by PIB Chandigarh

ਸ਼੍ਰੀ ਰਵੀਸ਼ੰਕਰ ਪ੍ਰਸਾਦ ਕੇਂਦਰੀ ਸੰਚਾਰ ਤੇ ਇਲੈਕਟ੍ਰਾਨਿਕਸ ਤੇ ਆਈ ਟੀ ਮੰਤਰੀ ਅਤੇ ਸੰਚਾਰ ਤੇ ਇਲੈਕਟ੍ਰਾਨਿਕਸ ਆਈ ਟੀ ਦੇ ਰਾਜ ਮੰਤਰੀ ਸ਼੍ਰੀ ਸੰਜੇ ਸ਼ਾਮਰਾਓ ਧੋਤ੍ਰੇ ਨੇ 18/12/2020 ਨੂੰ ਨਵੀਂ ਦਿੱਲੀ ਦੇ ਸੀ ਜੀ ਓ ਕੰਪਲੈਕਸ ਦੇ ਇਲੈਕਟ੍ਰਾਨਿਕਸ ਨਿਕੇਤਨ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਡਿਜੀਟਲ ਕਮਿਊਨੀਕੇਸ਼ਨ ਕਮਿਸ਼ਨ , ਏ ਐੱਸ (ਟੀ) ਦੇ ਮੈਂਬਰਾਂ ਅਤੇ ਸੰਚਾਰ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ 2 ਜੇਤੂਆਂ ਨੂੰ ਪੰਡਿਤ ਦੀਨ ਦਿਆਲ ਉਪਾਧਿਆਏ ਟੈਲੀਕਾਮ ਸਕਿਲ ਐਕਸਲੈਂਸ ਪੁਰਸਕਾਰ ਸਮੇਤ ਨਗ਼ਦ ਇਨਾਮ 50 ਹਜ਼ਾਰ ਰੁਪਏ ਅਤੇ 30 ਹਜ਼ਾਰ ਰੁਪਏ ਪ੍ਰਦਾਨ ਕੀਤੇ ।
ਟੈਲੀਕਾਮ ਸਕਿਲ ਈਕੋ ਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਸੰਚਾਰ ਵਿਭਾਗ ਨੇ 2017 ਵਿੱਚ ਪੰਡਿਤ ਦੀਨ ਦਿਆਲ ਉਪਾਧਿਆਏ  ਟੈਲੀਕਾਮ ਸਕਿਲ ਐਕਸਲੈਂਸ ਪੁਰਸਕਾਰ ਸਕੀਮ ਸ਼ੁਰੂ ਕੀਤੀ ਸੀ । ਇਹ ਪੁਰਸਕਾਰ ਉਨ੍ਹਾਂ ਸਫ਼ਲ ਟੈਲੀਕਾਮ ਹੁਨਰ ਵਾਲੇ ਲੋਕਾਂ ਨੂੰ ਉਨ੍ਹਾਂ ਵੱਲੋਂ ਟੈਲੀਕਾਮ ਹੁਨਰ , ਟੈਲੀਕਾਮ ਸੇਵਾਵਾਂ , ਟੈਲੀਕਾਮ ਨਿਰਮਾਣ , ਟੈਲੀਕਾਮ ਐਪਲੀਕੇਸ਼ਨਸ ਨੂੰ ਵੱਖ ਵੱਖ ਖੇਤਰਾਂ ਲਈ ਜਿਵੇਂ ਖੇਤੀਬਾੜੀ , ਵਣਜ , ਸਿਹਤ , ਸਿੱਖਿਆ ਆਦਿ ਦੇ ਟੈਲੀਕਾਮ ਤੇ ਨਿਰਭਰ ਖੇਤਰੀ ਹੱਲਾਂ ਲਈ ਵਰਤਣ ਲਈ ਪਾਏ ਯੋਗਦਾਨ ਲਈ ਦਿੱਤੇ ਜਾਂਦੇ ਹਨ । ਇਹ ਪੁਰਸਕਾਰ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦੀ ਜਨਮ ਸ਼ਤਾਬਦੀ ਤੋਂ ਬਾਅਦ ਉਨ੍ਹਾਂ ਦੇ ਨਾਂਅ ਤਹਿਤ ਸ਼ੁਰੂ ਕੀਤੇ ਗਏ ਸਨ । ਪਹਿਲੀ ਵਾਰ ਇਨ੍ਹਾਂ ਪੁਰਸਕਾਰਾਂ ਲਈ ਨਾਮਜ਼ਦਗੀਆਂ ਸਾਲ 2018 ਵਿੱਚ ਮੰਗੀਆਂ ਗਈਆਂ ਸਨ । ਟੈਲੀਕਾਮ ਵਿਭਾਗ ਨੇ 8/9/2020 ਨੂੰ ਪੁਰਸਕਾਰ ਜੇਤੂਆਂ ਦਾ ਐਲਾਨ ਕੀਤਾ ਸੀ । 




ਸ਼੍ਰੀ ਸ੍ਰੀਨਿਵਾਸ ਕਰਨਮ ਬੈਂਗਲੋਰ ਨੂੰ ਉਸ ਵੱਲੋਂ ਬ੍ਰੈਂਡ 'ਸੀ ਮੋਬਾਈਲ' ਤਹਿਤ ਕਫਾਇਤੀ ਤਕਨੀਕੀ ਹੱਲ ਵਿਕਸਿਤ ਕਰਨ ਦੇ ਯੋਗਦਾਨ ਲਈ ਪਹਿਲਾ ਪੁਰਸਕਾਰ ਦੇਣ ਲਈ ਚੁਣਿਆ ਗਿਆ ਸੀ । ਇਹ ਪੁਰਸਕਾਰ ਡੂੰਘੇ ਸਮੁੰਦਰੀ ਸੰਚਾਰ , ਜੋ ਕੇਰਲਾ ਤੱਟ ਤੇ ਨਾਲ ਨਾਲ ਚੱਲਦਾ ਹੈ , ਦੀ ਮਛੇਰਿਆਂ ਨਾਲ ਸੰਚਾਰ ਦੀ ਸੁਵਿਧਾ ਦੇਣ ਅਤੇ ਮੌਸਮ ਸਬੰਧੀ ਚੇਤਾਵਨੀ ਦੇਣ ਲਈ ਵਰਤਿਆ ਜਾਂਦਾ ਹੈ । ਇਹ ਸੇਵਾ ਮਛੇਰਿਆਂ ਨੂੰ ਇਕੱਲੇ ਇਕੱਲੇ ਵਾਇਸ ਕਾਲਸ , ਗਰੁੱਪ ਕਾਲਸ , ਐੱਸ ਐੱਮ ਐੱਸ , ਸਥਾਨ ਸੇਵਾਵਾਂ ਅਤੇ ਆਪਾਤਕਾਲੀਨ ਸੇਵਾਵਾਂ ਦਿੰਦੀ ਹੈ , ਜਦ ਉਹ ਜੀ ਸੀ ਐੱਮ ਕਵਰੇਜ ਖੇਤਰ ਤੋਂ ਬਾਹਰ ਹੋਣ । ਇਹ ਸੇਵਾ ਤਿਰੁਵੰਥਪੁਰਮ ਤੋਂ ਕਾਲੀਕਟ , ਕੇਰਲਾ ਤੱਟ ਦੇ 500 ਕਿਲੋਮੀਟਰ ਦੇ ਨਾਲ ਨਾਲ ਤਕਰੀਬਨ 900 ਮੋਟਰ ਕਿਸ਼ਤੀਆਂ ਵਿੱਚ ਲਗਾਏ ਗਏ ਯੰਤਰਾਂ ਰਾਹੀਂ ਉਪਲਬਧ ਕੀਤੀ ਜਾਂਦੀ ਹੈ ।
  

ਪ੍ਰੋਫ਼ੈਸਰ ਸੁਬਰਾਤਕਾਰ ਨਵੀਂ ਦਿੱਲੀ ਨੂੰ ਉਸ ਵੱਲੋਂ ਗੱਡੀ ਤੇ ਜਾਨਵਰਾਂ ਦੀ ਟੱਕਰ ਤੋਂ ਬਚਾਉਣ ਲਈ ਯੰਤਰਾਂ ਅਤੇ ਸੈਂਸਰ ਨੈੱਟਵਰਕ ਵੱਡੀ ਪੱਧਰ ਤੇ ਲਗਾਉਣ ਅਤੇ ਵਿਕਾਸ ਲਈ ਨਵੀਨਤਮ ਹੱਲਾਂ ਲਈ ਦੂਜਾ ਪੁਰਸਕਾਰ ਦੇਣ ਲਈ ਚੁਣਿਆ ਗਿਆ ਸੀ । ਇਹ ਨਵੀਨਤਮ ਹੱਲ ਜਾਨਵਰਾਂ ਦੀ ਕੁਦਰਤੀ ਆਵਾਜਾਈ/ਵਿਹਾਰ ਵਿੱਚ  ਬਿਨਾਂ ਕਿਸੇ ਦਖ਼ਲ ਤੋਂ ਕੰਮ ਕਰਦਾ ਹੈ । ਇੰਝ ਇਹ ਜੰਗਲੀ ਜੀਵਨ ਸਾਂਭ ਸੰਭਾਲ ਲਈ ਮਦਦ ਕਰਦਾ ਹੈ । ਇਹ ਸਿਸਟਮ ਪਾਇਲਟ ਪੜਾਅ ਤਹਿਤ ਉੱਤਰਾਖੰਡ ਦੇ ਰਾਜਾ ਜੀ ਨੈਸ਼ਨਲ ਪਾਰਕ ਵਿੱਚ ਲਗਾਇਆ ਗਿਆ ਹੈ ਤਾਂ ਜੋ ਗੱਡੀ ਤੇ ਹਾਥੀ ਦੀ ਟੱਕਰ ਵਿੱਚ ਹੋਣ ਵਾਲੀਆਂ ਹਾਥੀ ਦੀਆਂ ਮੌਤਾਂ ਨੂੰ ਰੋਕਿਆ ਜਾ ਸਕੇ ।
ਦੋਵਾਂ ਮੰਤਰੀਆਂ ਨੇ ਦੋਨ੍ਹਾਂ ਜੇਤੂਆਂ ਵੱਲੋਂ ਟੈਲੀਕਾਮ ਤਕਨਾਲੋਜੀ ਰਾਹੀਂ ਆਪਣੀਆਂ ਨਵੀਨਤਮ ਜੁਗਤਾਂ ਰਾਹੀਂ ਮਛੇਰਿਆਂ ਦੇ ਫਾਇਦੇ ਅਤੇ ਜੰਗਲੀ ਜੀਵਨ ਦੀ ਸਾਂਭ ਸੰਭਾਲ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਹੈ । ਸੰਚਾਰ ਮੰਤਰੀ ਨੇ ਸ਼੍ਰੀ ਕਰਨਮ ਨਾਲ ਗੱਲਬਾਤ ਕਰਦਿਆਂ ਇਹ ਸਲਾਹ ਦਿੱਤੀ ਕਿ ਇਹ ਸਿਸਟਮ ਹੋਰਨਾਂ ਸੂਬਿਆਂ , ਜਿਵੇਂ ਕਰਨਾਟਕ , ਤਾਮਿਲਨਾਡੂ , ਓੜੀਸ਼ਾ ਦੇ ਤੱਟੀ ਖੇਤਰਾਂ ਵਿੱਚ ਵੀ ਲਗਾਇਆ ਜਾ ਸਕਦਾ ਹੈ ਤਾਂ ਜੋ ਹੋਰ ਮਛੇਰਿਆਂ ਨੂੰ ਫਾਇਦਾ ਪਹੁੰਚਾਇਆ ਜਾ ਸਕੇ , ਕਿਉਂਕਿ ਇਹ ਕੇਰਲਾ ਤੱਟ ਦੇ ਨਾਲ ਨਾਲ ਸਫ਼ਲਤਾਪੂਰਵਕ ਚੱਲ ਰਿਹਾ ਹੈ । ਪ੍ਰੋਫੈਸਰ ਕਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਸੈਂਸਰਾਂ ਦੀ ਹੋਰ ਕਾਰੀਡੋਰਾਂ ਵਿੱਚ ਵੀ ਬਹੁਤ ਲੋੜ ਹੈ , ਜਿੱਥੇ ਜੰਗਲੀ ਹਾਥੀ ਤੇ ਹੋਰ ਜਾਨਵਰ ਅਸਕਰ ਰੇਲਵੇ ਟ੍ਰੈਕ ਤੋਂ ਆਰ ਪਾਰ ਜਾਂਦੇ ਨੇ ਅਤੇ ਤੇਜ਼ ਰਫ਼ਤਾਰ ਗੱਡੀਆਂ ਨਾਲ ਟੱਕਰ ਕਾਰਨ ਆਪਣੀ ਜਾਨ ਗਵਾ ਬੈਠਦੇ ਹਨ ।
ਸੰਚਾਰ ਮੰਤਰਾਲੇ ਦੇ ਰਾਜ ਮੰਤਰੀ ਨੇ ਪ੍ਰੋਫ਼ੈਸਰ ਕਾਰ ਨੂੰ ਇਸ ਜੁਗਤ ਦਾ ਕਿਸਾਨਾਂ ਦੇ ਫਾਇਦੇ ਲਈ ਹਾਥੀਆਂ ਦੇ ਝੁੰਡ ਵੱਲੋਂ ਕਈ ਸੂਬਿਆਂ ਦੇ ਪਿੰਡਾਂ ਵਿੱਚ ਫ਼ਸਲ ਤੇ ਹਮਲੇ ਦਾ ਪਤਾ ਲਾਉਣ ਤੱਕ ਵਿਸਥਾਰ ਕਰਨ ਲਈ ਕਿਹਾ ।
ਇਸ ਤੋਂ ਇਲਾਵਾ ਸੰਚਾਰ ਵਿਭਾਗ ਨੇ ਸਾਲ 2019 ਦੇ ਪੁਰਸਕਾਰਾਂ ਲਈ ਹਾਲ ਹੀ ਵਿੱਚ ਨਾਮਜ਼ਦਗੀਆਂ ਲਈ ਸੱਦਾ ਦਿੱਤਾ ਹੈ , ਜਿਸ ਦੀ ਆਖ਼ਰੀ ਤਰੀਕ 23/2/2021 ਹੈ । ਇਸ ਦਾ ਵਿਸਥਾਰ ਟੈਲੀਕਾਮ ਵਿਭਾਗ ਦੀ ਹੇਠ ਲਿਖੀ ਵੈੱਬਸਾਈਟ ਤੇ ਉਪਬਲਬਧ ਹੈ ।
 www.dot.gov.in   
ਨਾਮ ਆਰ ਸੀ ਜੇ / ਐੱਮ



(Release ID: 1682019) Visitor Counter : 200