ਆਯੂਸ਼
ਯੋਗਾਸਨ ਨੂੰ ਇੱਕ ਮੁਕਾਬਲੇ ਵਾਲੀ ਖੇਡ ਵਜੋਂ ਰਸਮੀ ਤੌਰ 'ਤੇ ਮਾਨਤਾ
ਯੋਗਾਸਨ ਇੱਕ ਖੇਡ ਦੇ ਰੂਪ ਵਿੱਚ ਮੁਕਾਬਲੇਬਾਜ਼ੀ ਅਤੇ ਅਨੁਸ਼ਾਸਨੀ ਸਮ੍ਰਿਧੀ ਨੂੰ ਯਕੀਨੀ ਬਣਾਏਗਾ ਅਤੇ ਵਿਸ਼ਵ ਭਰ ਵਿੱਚ ਇਸਦਾ ਪਸਾਰ ਹੋਵੇਗਾ: ਸ਼੍ਰੀ ਸ਼੍ਰੀਪਦ ਨਾਇਕ
ਯੋਗਾਸਨ ਖੇਲੋ ਇੰਡੀਆ, ਕੌਮੀ ਅਤੇ ਯੂਨੀਵਰਸਿਟੀ ਖੇਡਾਂ ਵਿੱਚ ਇੱਕ ਮੁਕਾਬਲੇ ਵਾਲੀ ਖੇਡ ਵਜੋਂ ਪੇਸ਼ ਕੀਤਾ ਜਾਵੇਗਾ: ਸ਼੍ਰੀ ਕਿਰੇਨ ਰਿਜੀਜੂ
Posted On:
17 DEC 2020 4:37PM by PIB Chandigarh
ਆਯੂਸ਼ ਮੰਤਰਾਲੇ ਅਤੇ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਵਲੋਂ ਕੇਂਦਰੀ ਆਯੂਸ਼ ਰਾਜ ਮੰਤਰੀ (ਆਈਸੀ) ਸ਼੍ਰੀ ਸ਼੍ਰੀਪਦ ਨਾਇਕ ਅਤੇ ਯੁਵਾ ਮਾਮਲਿਆਂ ਅਤੇ ਖੇਡ ਰਾਜ ਮੰਤਰੀ (ਆਈਸੀ) ਦੁਆਰਾ ਅੱਜ ਨਵੀਂ ਦਿੱਲੀ ਵਿਖੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਯੋਗਾਸਨ ਨੂੰ ਇੱਕ ਮੁਕਾਬਲੇ ਵਾਲੀ ਖੇਡ ਵਜੋਂ ਰਸਮੀ ਤੌਰ 'ਤੇ ਮਾਨਤਾ ਦੇਣ ਦਾ ਐਲਾਨ ਕੀਤਾ।
ਸੰਬੋਧਨ ਕਰਦਿਆਂ ਸ੍ਰੀ ਨਾਈਕ ਨੇ ਯੋਗਾਸਨ ਪ੍ਰਤੀਯੋਗਤਾਵਾਂ ਦੀ ਸ਼ੁਰੂਆਤ ਨੂੰ ਭਾਰਤੀ ਯੋਗ ਪਰੰਪਰਾ ਨਾਲ ਜੋੜਿਆ, ਜਿੱਥੇ ਸਦੀਆਂ ਤੋਂ ਅਜਿਹੀਆਂ ਪ੍ਰਤੀਯੋਗਤਾਵਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮੁਕਾਬਲੇ ਅੱਜ ਵੀ ਕਈ ਪੱਧਰਾਂ ‘ਤੇ ਕਰਵਾਏ ਜਾ ਰਹੇ ਹਨ, ਪਰ ਪ੍ਰਤੀਯੋਗਤਾਵਾਂ ਨੂੰ ਕੌਮੀ ਦਿੱਖ ਦੇਣ ਲਈ ਇੱਕ ਮਜ਼ਬੂਤ ਅਤੇ ਟਿਕਾਊ ਢਾਂਚਾ ਅਜੇ ਉੱਭਰਨਾ ਬਾਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵਲੋਂ ਯੋਗਾਸਨ ਨੂੰ ਇੱਕ ਮੁਕਾਬਲੇ ਵਾਲੀ ਖੇਡ ਵਜੋਂ ਮਾਨਤਾ ਦੇਣ ਦਾ ਫੈਸਲਾ ਯੋਗ ਸੈਕਟਰ ਦੇ ਹਿਤਧਾਰਕਾਂ ਨਾਲ 3-4 ਸਾਲਾਂ ਦੇ ਵਿਸ਼ਾਲ ਸਲਾਹ-ਮਸ਼ਵਰੇ ਤੋਂ ਬਾਅਦ ਆਇਆ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਯੋਗਾਸਨ ਯੋਗ ਦਾ ਅਨਿੱਖੜਵਾਂ ਅਤੇ ਮਹੱਤਵਪੂਰਨ ਹਿੱਸਾ ਹੈ ਜੋ ਸੁਭਾਅ ਮਨੋ-ਸਰੀਰਕ ਹੈ ਅਤੇ ਫਿਟਨੈੱਸ ਅਤੇ ਆਮ ਤੰਦਰੁਸਤੀ ਵਿੱਚ ਇਸ ਦੀ ਪ੍ਰਭਾਵਸ਼ੀਲਤਾ ਦੁਨੀਆ ਭਰ ਵਿੱਚ ਪ੍ਰਸਿੱਧ ਹੈ।
ਉਨ੍ਹਾਂ ਅੱਗੇ ਕਿਹਾ ਕਿ “ਯੋਗਾਸਨ ਦਾ ਖੇਡ ਬਣਨਾ ਨਵੀਂਆਂ ਟੈਕਨਾਲੋਜੀਆਂ ਅਤੇ ਨਵੀਆਂ ਰਣਨੀਤੀਆਂ ਨੂੰ ਵੀ ਅਨੁਸ਼ਾਸਨ ਵਿੱਚ ਸ਼ਾਮਲ ਕਰਨ ਨੂੰ ਯਕੀਨੀ ਬਣਾਏਗਾ, ਜਿਸ ਨਾਲ ਸਾਡੇ ਅਥਲੀਟਾਂ ਅਤੇ ਅਧਿਕਾਰੀਆਂ ਨੂੰ ਇਸ ਖੇਤਰ ਵਿੱਚ ਸਫਲ ਅਤੇ ਵਧੀਆ ਕੈਰੀਅਰ ਬਣਾਉਣ ਵਿੱਚ ਲਾਭ ਮਿਲੇਗਾ।”
ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਕੀਰੇਨ ਰਿਜਜੂ ਨੇ ਕਿਹਾ ਕਿ ਯੋਗਾਸਨ ਨੂੰ ਇੱਕ ਖੇਡ ਵਜੋਂ ਮਾਨਤਾ ਮਿਲਣ ਤੋਂ ਬਾਅਦ ਹੋਣ ਵਾਲੇ ਮੁਕਾਬਲੇ ਵਿਸ਼ਵ ਭਰ ਦੇ ਲੋਕਾਂ ਵਿੱਚ ਯੋਗ ਪ੍ਰਤੀ ਰੁਚੀ ਵਧਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਦੋਵੇਂ ਮੰਤਰਾਲੇ ਇੱਕ ਮੁਕਾਬਲੇ ਵਾਲੀ ਖੇਡ ਵਜੋਂ ਯੋਗਾਸਨ ਦੀ ਸਥਾਪਨਾ ਲਈ ਮਿਲ ਕੇ ਕੰਮ ਕਰ ਰਹੇ ਹਨ। ਉਸਨੇ ਅੱਗੇ ਕਿਹਾ ਕਿ ਅਸੀਂ ਯੋਗਾਸਨ ਨੂੰ ਖੇਲੋ ਇੰਡੀਆ ਅਤੇ ਯੂਨੀਵਰਸਿਟੀ ਖੇਡਾਂ ਵਿੱਚ ਖੇਡ ਅਨੁਸ਼ਾਸਨ ਵਜੋਂ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਹਾਂ ਅਤੇ ਅਸੀਂ ਇਸ ਨੂੰ ਰਾਸ਼ਟਰੀ ਖੇਡਾਂ ਵਿੱਚ ਵੀ ਸ਼ਾਮਲ ਕਰਾਂਗੇ ਪਰ ਕਿਸੇ ਵੀ ਖੇਡ ਦਾ ਟੀਚਾ ਅਤੇ ਉਦੇਸ਼ ਓਲੰਪਿਕ ਵਿੱਚ ਸ਼ਾਮਲ ਹੋਣਾ ਹੁੰਦਾ ਹੈ ਅਤੇ ਇਹ ਇੱਕ ਹੈ ਇੱਕ ਲੰਬੀ ਯਾਤਰਾ ਦੀ ਸ਼ੁਰੂਆਤ ਹੈ। ਸ਼੍ਰੀ ਰਿਜਿਜੂ ਨੇ ਇਹ ਵੀ ਕਿਹਾ ਕਿ ਯੋਗਾਸਨ ਇੱਕ ਬਹੁਤ ਹੀ ਸੁੰਦਰ, ਆਕਰਸ਼ਕ ਅਤੇ ਪ੍ਰਸਿੱਧ ਖੇਡ ਬਣਨ ਜਾ ਰਹੀ ਹੈ।
ਆਯੂਸ਼ ਸਕੱਤਰ ਨੇ ਇੱਕ ਪੇਸ਼ਕਾਰੀ ਦਿੱਤੀ ਅਤੇ ਦੱਸਿਆ ਕਿ ਯੋਗਾਸਨ ਦੇ ਖੇਡ ਅਨੁਸ਼ਾਸ਼ਨ ਵਿੱਚ 4 ਈਵੈਂਟ ਅਤੇ 7 ਸ਼੍ਰੇਣੀਆਂ ਵਿੱਚ 51 ਤਗਮੇ ਹੋਣ ਦੀ ਸੰਭਾਵਨਾ ਹੈ। ਪੁਰਸ਼ ਅਤੇ ਮਹਿਲਾਵਾਂ ਦੋਵਾਂ ਲਈ ਪ੍ਰਸਤਾਵਿਤ ਪ੍ਰੋਗਰਾਮਾਂ ਵਿੱਚ ਰਵਾਇਤੀ ਯੋਗਾਸਨ, ਕਲਾਤਮਕ ਯੋਗਾਸਨ (ਇੱਕ), ਕਲਾਤਮਕ ਯੋਗਾਸਨ (ਜੋੜੀ), ਤਾਲ ਅਧਾਰਿਤ ਯੋਗਾਸਨ (ਜੋੜੀ), ਪ੍ਰਵਾਹ ਮੁਕਤ/ ਸਮੂਹ ਯੋਗਾਸਨ, ਵਿਅਕਤੀਗਤ ਆਲ ਰਾਊਂਡ - ਚੈਂਪੀਅਨਸ਼ਿਪ ਅਤੇ ਟੀਮ ਚੈਂਪੀਅਨਸ਼ਿਪ ਸ਼ਾਮਲ ਹਨ।
ਸਕੱਤਰ ਨੇ ਇਹ ਵੀ ਦੱਸਿਆ ਕਿ ਹੇਠ ਦਿੱਤੇ ਕਦਮ ਜਾਂ ਗਤੀਵਿਧੀਆਂ ਯੋਜਨਾਬੰਦੀ ਅਤੇ ਯੋਗਾਸਨ ਖੇਡ ਦੇ ਭਵਿੱਖ ਦੇ ਵਿਕਾਸ ਦਾ ਹਿੱਸਾ ਬਣਨਗੀਆਂ:
-
“ਕੌਮੀ ਵਿਅਕਤੀਗਤ ਯੋਗਾਸਨ ਖੇਡ ਚੈਂਪੀਅਨਸ਼ਿਪ (ਵਰਚੂਅਲ ਮਾਧਿਅਮ) ਦੇ ਨਾਂਅ 'ਤੇ ਇੱਕ ਪਾਇਲਟ ਯੋਗਾਸਨ ਮੁਕਾਬਲਾ ਸਾਲ 2021 ਦੇ ਸ਼ੁਰੂ ਵਿੱਚ ਆਯੋਜਿਤ ਕੀਤਾ ਜਾਵੇਗਾ।
-
ਯੋਗਾਸਨ ਖੇਡ ਮੁਕਾਬਲੇ, ਈਵੈਂਟ ਅਤੇ ਪ੍ਰੋਗਰਾਮਾਂ ਦੇ ਸਲਾਨਾ ਕੈਲੰਡਰ ਨੂੰ ਲਾਂਚ ਕਰਨਾ।
-
ਯੋਗਾਸਨ ਚੈਂਪੀਅਨਸ਼ਿਪ ਲਈ ਸਵੈਚਾਲਤ ਨੰਬਰ ਪ੍ਰਣਾਲੀ ਦਾ ਵਿਕਸਤ ਕਰਨੀ।
-
ਕੋਚਾਂ, ਰੈਫਰੀਆਂ, ਜੱਜਾਂ ਅਤੇ ਪ੍ਰਤੀਯੋਗਤਾਵਾਂ ਦੇ ਡਾਇਰੈਕਟਰਾਂ ਲਈ ਕੋਰਸ।
-
ਖਿਡਾਰੀਆਂ ਲਈ ਕੋਚਿੰਗ ਕੈਂਪ।
-
ਯੋਗਾਸਾਨ ਐਥਲੀਟਾਂ ਵਿੱਚ ਖੇਡ ਸਿਤਾਰੇ ਬਣਾਉਣ ਲਈ ਪੇਸ਼ਕਾਰਾਂ, ਮਾਹਿਰਾਂ ਅਤੇ ਅਭਿਆਸਕਾਂ ਲਈ ਆਪਣੇ ਪੇਸ਼ੇ ਅਤੇ ਸਮਾਜਿਕ ਰੁਤਬੇ ਨੂੰ ਯਕੀਨੀ ਬਣਾਉਣ ਲਈ ਯੋਗਾਸਾਨ ਲੀਗ ਦੀ ਸ਼ੁਰੂਆਤ।
-
ਕੌਮੀ ਖੇਡਾਂ, ਖੇਲੋ ਇੰਡੀਆ ਅਤੇ ਅੰਤਰਰਾਸ਼ਟਰੀ ਖੇਡ ਸਮਾਗਮਾਂ ਵਿੱਚ ਯੋਗਾਸਨ ਨੂੰ ਖੇਡ ਅਨੁਸ਼ਾਸਨ ਵਜੋਂ ਪੇਸ਼ ਕਰਨਾ।
-
ਯੋਗਾਸਾਨ ਐਥਲੀਟਾਂ ਲਈ ਨੌਕਰੀ ਦੇ ਮੌਕੇ ਪੈਦਾ ਕਰਨ ਲਈ ਕਦਮ ਚੁੱਕਣੇ।
ਪੇਸ਼ਕਾਰੀ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
***
ਆਰਜੇ / ਐਸ ਕੇ
(Release ID: 1681496)
Visitor Counter : 246