ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਭਾਰਤ ਨੇ ਕਲੀਨ ਸਪੋਰਟ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕੀਤਾ, ਵਿਗਿਆਨਕ ਖੋਜਾਂ ਲਈ ਵਾਡਾ ਨੂੰ 1 ਮਿਲੀਅਨ ਅਮਰੀਕੀ ਡਾਲਰ ਦਾ ਯੋਗਦਾਨ ਦਿੱਤਾ
Posted On:
17 DEC 2020 2:37PM by PIB Chandigarh
ਵਿਸ਼ਵਵਿਆਪੀ ਤੌਰ 'ਤੇ ਕਲੀਨ ਸਪੋਰਟ ਦੇ ਮਾਹੌਲ ਨੂੰ ਸੁਨਿਸ਼ਚਿਤ ਕਰਨ ਲਈ ਇੱਕ ਕਦਮ ਹੋਰ ਅੱਗੇ ਵਧਾਉਂਦਿਆਂ, ਭਾਰਤ ਨੇ ਵਰਲਡ-ਐਂਟੀ ਡੋਪਿੰਗ ਏਜੰਸੀ (ਵਾਡਾ) ਨੂੰ ਗਲੋਬਲ ਏਜੰਸੀ ਦੇ ਵਿਗਿਆਨਕ ਖੋਜ ਬਜਟ ਲਈ 1 ਮਿਲੀਅਨ ਅਮਰੀਕੀ ਡਾਲਰ ਦੀ ਰਾਸ਼ੀ ਦੇਣ ਦਾ ਵਾਅਦਾ ਕੀਤਾ ਹੈ, ਜਿਸ ਨਾਲ ਵਾਡਾ ਨੂੰ ਨਵੀਨਤਾਕਾਰੀ ਐਂਟੀ-ਡੋਪਿੰਗ ਟੈਸਟਿੰਗ ਅਤੇ ਖੋਜ ਦੇ ਢੰਗ ਵਿਕਸਤ ਕਰਨ ਦੀ ਆਗਿਆ ਮਿਲੇਗੀ। ਪੈਸੇ ਦੀ ਵਰਤੋਂ ਵਾਡਾ ਦੇ ਸੁਤੰਤਰ ਜਾਂਚ ਅਤੇ ਖੁਫੀਆ ਵਿਭਾਗ ਨੂੰ ਹੋਰ ਮਜ਼ਬੂਤ ਕਰਨ ਲਈ ਕੀਤੀ ਜਾਏਗੀ।
ਭਾਰਤ ਦਾ 1 ਮਿਲੀਅਨ ਅਮਰੀਕੀ ਡਾਲਰ ਦਾ ਯੋਗਦਾਨ ਚੀਨ, ਸਾਊਦੀ ਅਰਬ ਅਤੇ ਮਿਸਰ ਸਮੇਤ ਹੋਰ ਵਿਸ਼ਵ ਸਰਕਾਰਾਂ ਦੁਆਰਾ ਪਾਏ ਯੋਗਦਾਨਾਂ ਵਿਚੋਂ ਸਭ ਤੋਂ ਵੱਧ ਹੈ। ਸਾਰੇ ਮੈਂਬਰ ਰਾਸ਼ਟਰਾਂ ਦੇ ਕੁੱਲ ਯੋਗਦਾਨ ਦਾ ਇੰਟਰਨੈਸ਼ਨਲ ਓਲੰਪਿਕ ਕਮੇਟੀ (ਆਈਓਸੀ) ਵੱਲੋਂ ਬਰਾਬਰ ਰਾਸ਼ੀ ਮਿਲਾ ਕੇ 10 ਮਿਲੀਅਨ ਅਮਰੀਕੀ ਡਾਲਰ ਦਾ ਇੱਕ ਫੰਡ ਬਣਾਇਆ ਜਾਵੇਗਾ। ਇਸ ਫੰਡ ਨੂੰ ਬਣਾਉਣ ਦਾ ਫੈਸਲਾ ਵਾਡਾ ਦੀ ਪੋਲੈਂਡ ਦੇ ਕੈਟੋਵਿਸ, 2019 ਵਿੱਚ ਖੇਡਾਂ ਵਿੱਚ ਡੋਪਿੰਗ ਉੱਤੇ ਪੰਜਵੀਂ ਵਿਸ਼ਵ ਕਾਨਫਰੰਸ ਵਿੱਚ ਕੀਤਾ ਗਿਆ ਸੀ। ਇਹ ਯੋਗਦਾਨ ਭਾਰਤ ਦੁਆਰਾ ਵਾਡਾ ਦੇ ਮੁੱਖ ਬਜਟ ਵਿੱਚ ਦਿੱਤੇ ਸਾਲਾਨਾ ਯੋਗਦਾਨ ਤੋਂ ਵੱਧ ਹੈ।
ਇਸ ਯੋਗਦਾਨ ਬਾਰੇ ਵਾਡਾ ਦੇ ਪ੍ਰਧਾਨ ਵਿਟੋਲਡ ਬਾਂਕਾ ਨੂੰ ਪੱਤਰ ਲਿਖਦੇ ਹੋਏ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡਾਂ ਦੇ ਮੰਤਰੀ ਸ੍ਰੀ ਕਿਰੇਨ ਰਿਜਿਜੂ ਨੇ ਕਿਹਾ, “ਮੈਨੂੰ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਭਾਰਤ ਸਰਕਾਰ ਇੱਕ ਮਿਲੀਅਨ ਅਮਰੀਕੀ ਡਾਲਰ ਦੀ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕਰ ਰਹੀ ਹੈ। ਇਸ ਵਾਡਾ ਫੰਡ ਨੂੰ ਵਿਗਿਆਨਕ ਖੋਜ ਅਤੇ ਵਿਕਾਸ ਅਤੇ (ਆਈਐਂਡਆਈ) ਨੂੰ ਹੁਲਾਰਾ ਦੇਣ ਦੀ ਉਮੀਦ ਨਾਲ ਭਾਰਤ ਵੱਲੋਂ ਦਿੱਤਾ ਗਿਆ ਯੋਗਦਾਨ ਇਸ ਫੰਡ ਲਈ 10 ਮਿਲੀਅਨ ਡਾਲਰ ਦੇ ਟੀਚੇ ਨੂੰ ਪ੍ਰਾਪਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਵਧਾਏਗਾ।”
8 ਸਤੰਬਰ, 2020 ਨੂੰ ਵੀਡੀਓ ਕਾਨਫਰੰਸ ਜ਼ਰੀਏ ਵਾਡਾ ਦੇ ਪ੍ਰਧਾਨ ਨਾਲ ਪਿਛਲੀ ਬੈਠਕ ਵਿੱਚ ਸ਼੍ਰੀ ਰਿਜਿਜੂ ਨੇ ਸਵੱਛ ਖੇਡ ਦੀ ਜ਼ਰੂਰਤ ਅਤੇ ਵਿਸ਼ਵ-ਪੱਧਰ 'ਤੇ ਡੋਪਿੰਗ ਵਿਰੋਧੀ ਪ੍ਰੋਗਰਾਮ ਨੂੰ ਮਜ਼ਬੂਤ ਕਰਨ ਲਈ ਭਾਰਤ ਸਰਕਾਰ ਦੀ ਵਚਨਬੱਧਤਾ ’ਤੇ ਜ਼ੋਰ ਦਿੱਤਾ ਸੀ। ਉਨ੍ਹਾਂ ਨੇ ਵਿਗਿਆਨਕ ਮਹਾਰਤ ਅਤੇ ਸਰੋਤਾਂ ਦੇ ਰੂਪ ਵਿੱਚ ਵਾਡਾ ਨੂੰ ਭਾਰਤ ਦੀ ਸਹਾਇਤਾ ਦਾ ਭਰੋਸਾ ਵੀ ਦਿੱਤਾ ਸੀ।
ਮੈਂਬਰ ਦੇਸ਼ਾਂ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਵਾਡਾ ਦੇ ਪ੍ਰਧਾਨ ਵਿਟੋਲਡ ਬਾਂਕਾ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ, “ਇਹ ਵਾਡਾ ਅਤੇ ਕਲੀਨ ਸਪੋਰਟ ਨੂੰ ਵੱਡਾ ਹੁਲਾਰਾ ਹੈ। ਏਜੰਸੀ ਚੀਨ, ਮਿਸਰ, ਭਾਰਤ ਅਤੇ ਸਾਊਦੀ ਅਰਬ ਦੀ ਸਰਕਾਰ ਦੀ ਇਸ ਤਰ੍ਹਾਂ ਖੇਡਾਂ ਦੀ ਸੁਰੱਖਿਆ ਲਈ ਸਹਾਇਤਾ ਕਰਨ ਲਈ ਧੰਨਵਾਦੀ ਹੈ। ਇਨ੍ਹਾਂ ਖੁੱਲ੍ਹੇ ਦਿਲ ਵਾਲੇ ਯੋਗਦਾਨਾਂ ਨੂੰ ਇਨ੍ਹਾਂ ਦੇਸ਼ਾਂ ਦੀ ਇੱਕ ਮਜ਼ਬੂਤ ਵਚਨਬੱਧਤਾ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਵਿਗਿਆਨਕ ਖੋਜ ਨੂੰ ਵਧਾਉਣ ਦੇ ਨਾਲ ਨਾਲ ਵਾਡਾ ਦੇ ਸੁਤੰਤਰ (ਆਈਐਂਡਆਈ) ਵਿਭਾਗ ਦੇ ਕੰਮ ਲਈ ਵਰਤੋਂ ਕੀਤੀ ਜਾਏਗੀ। ਦੋਵਾਂ ਖੇਤਰਾਂ ਨੇ ਹਾਲ ਦੇ ਸਾਲਾਂ ਵਿੱਚ ਮਹੱਤਵਪੂਰਣ ਪ੍ਰਾਪਤੀਆਂ ਕੀਤੀਆਂ ਹਨ ਅਤੇ ਇਹ ਵਾਧੂ ਸਰੋਤ ਡੋਪਿੰਗ ਮੁਕਤ ਖੇਡਾਂ ਲਈ ਵਾਡਾ ਦੇ ਮਿਸ਼ਨ ਵਿੱਚ ਬਹੁਤ ਵੱਡਾ ਯੋਗਦਾਨ ਪਾਉਣਗੇ। ”
*****
ਐੱਨਬੀ/ਓਜੇਏ
(Release ID: 1681491)
ਵਿਜ਼ੀਟਰ ਕਾਊਂਟਰ : 215