ਕਬਾਇਲੀ ਮਾਮਲੇ ਮੰਤਰਾਲਾ
ਟ੍ਰਾਈਬਜ਼ ਇੰਡੀਆ ਦੁਆਰਾ ਹੋਰ ਨਵੇਂ ਉਤਪਾਦ ਲਾਂਚ ਕਰਕੇ ਆਪਣੀ ਰੇਂਜ ਦਾ ਵਿਸਤਾਰ ਜਾਰੀ
Posted On:
16 DEC 2020 3:26PM by PIB Chandigarh
ਟ੍ਰਾਈਬਜ਼ ਇੰਡੀਆ ਵਲੋਂ ਫੋਰੈਸਟ ਫਰੈਸ਼ ਅਤੇ ਜੈਵਿਕ ਰੇਂਜ ਵਿੱਚ ਹੋਰ ਨਵੇਂ ਉਤਪਾਦ ਸ਼ਾਮਲ ਕਰ ਕੇ ਆਪਣੇ
ਉਤਪਾਦਾਂ ਦੀ ਪੇਸ਼ਕਸ਼ ਨੂੰ ਆਕਰਸ਼ਕ ਬਣਾਉਣਾ ਜਾਰੀ ਹੈ, ਜਿਸ ਨਾਲ ਕਿ ਲੱਖਾਂ ਆਦਿਵਾਸੀ ਉੱਦਮੀਆਂ ਨੂੰ ਵੱਡੇ
ਬਾਜ਼ਾਰਾਂ ਵਿੱਚ ਪਹੁੰਚ ਦੇ ਸਮਰੱਥ ਬਣਾਇਆ ਜਾ ਰਿਹਾ ਹੈ। ਇਸ ਹਫ਼ਤੇ, 20 ਹੋਰ ਪ੍ਰਭਾਵਸ਼ਾਲੀ, ਇਮਿਊਨਟੀ
ਉਤਪਾਦਾਂ ਨੂੰ ਟ੍ਰਾਈਬਜ਼ ਇੰਡੀਆ ਰੇਂਜ ਵਿੱਚ ਸ਼ਾਮਲ ਕੀਤਾ ਗਿਆ ਹੈ। ਪਿਛਲੇ ਦੋ ਮਹੀਨਿਆਂ ਵਿੱਚ ਵੱਡੀ ਗਿਣਤੀ
ਵਿੱਚ (ਇਮਿਊਨਿਟੀ ਵਧਾਉਣ ਵਾਲੇ ਉਤਪਾਦ, ਜੰਗਲਾਤ ਤਾਜ਼ੇ ਅਤੇ ਜੈਵਿਕ ਖੇਤਰਾਂ ਵਿੱਚ ਤਿਆਰ ਕੀਤੇ ਜਾ ਰਹੇ
ਉਤਪਾਦ ਅਤੇ ਆਦਿਵਾਸੀ ਕਲਾਵਾਂ ਅਤੇ ਦਸਤਕਾਰੀ) ਨਵੇਂ ਉਤਪਾਦ, ਪਹਿਲਾਂ ਹੀ ਟ੍ਰਾਈਬਜ਼ ਇੰਡੀਆ ਦੀ ਰੇਂਜ
ਵਿੱਚ ਸ਼ਾਮਲ ਕੀਤੇ ਜਾ ਚੁੱਕੇ ਹਨ। ਪਿਛਲੇ ਕੁੱਝ ਹਫ਼ਤਿਆਂ ਵਿੱਚ ਪੇਸ਼ ਕੀਤੇ ਗਏ ਸਾਰੇ ਨਵੇਂ ਉਤਪਾਦ 125 ਟ੍ਰਾਈਬਜ਼
ਇੰਡੀਆ ਆਊਟਲੈੱਟਸ, ਟ੍ਰਾਈਬਜ਼ ਇੰਡੀਆ ਮੋਬਾਈਲ ਵੈਨਾਂ ਅਤੇ ਟ੍ਰਾਈਬਜ਼ ਇੰਡੀਆ ਈ-ਮਾਰਕੀਟਪਲੇਸ -
ਟ੍ਰਾਈਬਜ਼ਇੰਡੀਆ ਡੋਟ ਕੋਮ (tribesindia.com) ਅਤੇ ਈ-ਟੈਲਰਜ਼ ਵਰਗੇ ਔਨਲਾਈਨ ਪਲੇਟਫਾਰਮਾਂ ‘ਤੇ ਉਪਲਬਧ ਹਨ।
ਕੱਲ੍ਹ ਲਾਂਚ ਕੀਤੇ ਗਏ ਉਤਪਾਦਾਂ ਵਿੱਚ ਤਾਮਿਲਨਾਡੂ ਦੇ ਇਰੂਲਾਸ (Irulas) ਅਤੇ ਕੁਰੁੰਬਸ (Kurumbas)
ਕਬੀਲਿਆਂ ਦੇ 10 ਉਤਪਾਦ ਸ਼ਾਮਲ ਹਨ। ਇਨ੍ਹਾਂ ਵਿੱਚ ਤਿੰਨ ਪ੍ਰਕਾਰ ਦੇ ਜੈਵਿਕ ਉਤਪਾਦ -ਸ਼ਿਕਾਕਾਈ ਪਾਊਡਰ,
ਲਾਲ ਚਾਵਲ, ਮਸਾਲੇ ਜਿਵੇਂ ਕਿ ਜਾਇਫ਼ਲ, ਜਾਇਫ਼ਲ ਅਚਾਰ ਅਤੇ ਦੋ ਕਿਸਮਾਂ ਦੇ ਅਵਲ (Aval) (ਪੋਹਾ / ਚਪਲੇ
ਚਾਵਲ) ਸ਼ਾਮਲ ਹਨ। ਮੱਧ ਪ੍ਰਦੇਸ਼ ਤੋਂ ਗੋਂਡ ਅਤੇ ਕੋਰਕੂ ਕਬੀਲਿਆਂ ਦੁਆਰਾ ਬਣਾਏ ਗਏ 10 ਆਕਰਸ਼ਕ ਸਜਾਵਟੀ
ਡੋਕਰਾ ਮੈਟਲਕਰਾਫਟ ਹਸਤਸ਼ਿਲਪ ਨੂੰ ਵੀ ਟ੍ਰਾਈਬਜ਼ ਇੰਡੀਆ ਕੈਟਾਲੋਗ ਵਿੱਚ ਸ਼ਾਮਲ ਕੀਤਾ ਗਿਆ ਹੈ। ਖੂਬਸੂਰਤੀ
ਨਾਲ ਤਿਆਰ ਕੀਤੇ ਗਏ ਇਹ ਧਾਤ ਦੇ ਟੁਕੜੇ ਵਾਜਬ ਕੀਮਤ ਦੇ ਹਨ ਅਤੇ ਸਜਾਵਟੀ ਅਤੇ ਉਪਯੋਗਤਾ ਵਾਲੀਆਂ
ਵਸਤਾਂ ਹਨ। ਇਨ੍ਹਾਂ ਵਿੱਚ ਨੰਦੀ ਦੀਆਂ ਮੂਰਤੀਆਂ, ਹਿਰਨ, ਕਾਰਡ ਕੇਸ, ਨੈਪਕਿਨ ਹੋਲਡਰ ਅਤੇ ਪੈੱਨ ਸਟੈਂਡ
ਸ਼ਾਮਲ ਹਨ।
ਇਸ ਮੌਕੇ ਬੋਲਦਿਆਂ ਸ਼੍ਰੀ ਪ੍ਰਵੀਰ ਕ੍ਰਿਸ਼ਨ, ਮੈਨੇਜਿੰਗ ਡਾਇਰੈਕਟਰ, ਟ੍ਰਾਈਫੈੱਡ ਨੇ ਕਿਹਾ, “ਪੂਰੇ ਭਾਰਤ ਦੇ
ਕਬੀਲਿਆਂ ਤੋਂ ਪ੍ਰਾਪਤ ਕੀਤੇ ਗਏ ਇਨ੍ਹਾਂ ਨਵੇਂ ਉਤਪਾਦਾਂ ਨੂੰ ਰੇਂਜ ਵਿੱਚ ਸ਼ਾਮਲ ਕਰਨ ਨਾਲ ਬਹੁਤ ਸਾਰੇ
ਆਦਿਵਾਸੀਆਂ ਨੂੰ ਵੱਡੇ ਬਾਜ਼ਾਰਾਂ ਵਿੱਚ ਪਹੁੰਚ ਮਿਲਦੀ ਹੈ। ਸਾਡੀ ਕੋਸ਼ਿਸ਼ ਆਦਿਵਾਸੀਆਂ ਦੀਆਂ ਜ਼ਿੰਦਗੀਆਂ ਨੂੰ
ਪ੍ਰਭਾਵਿਤ ਕਰਨ ਅਤੇ ਉਨ੍ਹਾਂ ਦੇ ਜੀਵਨ ਨੂੰ ਸੁਧਾਰਨ ਦੀ ਹੈ। ਟ੍ਰਾਈਫੈੱਡ ਗੋ ਵੋਕਲ ਫਾਰ ਲੋਕਲ ਗੋ ਟ੍ਰਾਈਬਲ ਦੇ
ਮੰਤਰ ‘ਤੇ ਵਿਸ਼ਵਾਸ ਕਰਦਾ ਹੈ, ਕਿਉਂਕਿ ਇਸ ਵਲੋਂ ਕਬਾਇਲੀ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ
ਰਿਹਾ ਹੈ।
ਹਾਲ ਹੀ ਵਿੱਚ ਲਾਂਚ ਕੀਤੇ ਗਏ ਭਾਰਤ ਦੇ ਸਭ ਤੋਂ ਵੱਡੇ ਦਸਤਕਾਰੀ ਅਤੇ ਜੈਵਿਕ ਉਤਪਾਦਾਂ ਦੇ ਮਾਰਕੀਟ ਪਲੇਸ,
ਟ੍ਰਾਈਬਜ਼ ਇੰਡੀਆ ਈ-ਮਾਰਕੀਟਪਲੇਸ ਦਾ ਉਦੇਸ਼, 5 ਲੱਖ ਕਬਾਇਲੀ ਉੱਦਮਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ
ਬਾਜ਼ਾਰਾਂ ਨਾਲ ਜੋੜਨਾ ਹੈ। ਇਸ ਵਿੱਚ ਆਦਿਵਾਸੀ ਉਤਪਾਦਾਂ ਅਤੇ ਦਸਤਕਾਰੀ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ,
ਜਿਸ ਨਾਲ ਉਨ੍ਹਾਂ ਨੂੰ ਦੇਸ਼ ਭਰ ਦੇ ਗਾਹਕਾਂ ਤੱਕ ਪਹੁੰਚ ਦੇ ਸਮਰੱਥ ਬਣਾਇਆ ਜਾ ਰਿਹਾ ਹੈ।
ਕਈ ਤਰ੍ਹਾਂ ਦੀਆਂ ਕੁਦਰਤੀ ਅਤੇ ਟਿਕਾਊ ਵਸਤਾਂ ਅਤੇ ਉਤਪਾਦਾਂ ਦੇ ਨਾਲ, ਟ੍ਰਾਈਬਜ਼ ਇੰਡੀਆ ਈ-
ਮਾਰਕੀਟਪਲੇਸ ਵਲੋਂ ਸਾਡੇ ਆਦਿਵਾਸੀ ਭਾਈਚਾਰੇ ਦੀਆਂ ਪੁਰਾਤਨ ਪ੍ਰੰਪਰਾਵਾਂ ਦੀ ਝਲਕ ਪੇਸ਼ ਕੀਤੀ ਜਾ ਰਹੀ ਹੈ।
Market.tribesindia.com ‘ਤੇ ਦੇਖੋ। ਲੋਕਲ ਖਰੀਦੋ ਟ੍ਰਾਈਬਲ ਖਰੀਦੋ!
*********
ਐੱਨਬੀ / ਐੱਸਕੇ / ਜੇਕੇ / ਐੱਮਓਟੀਏ (ਟ੍ਰਾਈਫੈੱਡ) / 16.12.2020
(Release ID: 1681152)
Visitor Counter : 146