ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਸਵੱਛਤਾ ਅਭਿਯਾਨ ਪੁਰਸਕਾਰ ਸਮਾਰੋਹ ਦੌਰਾਨ ਪੈਟਰੋਲੀਅਮ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ, ਪ੍ਰਧਾਨ ਮੰਤਰੀ ਨੇ ਸਵੱਛਤਾ ਨੂੰ ਇੱਕ ਜਨ ਅੰਦੋਲਨ ਵਿੱਚ ਬਦਲ ਦਿੱਤਾ ਹੈ
Posted On:
14 DEC 2020 2:06PM by PIB Chandigarh
ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵੱਛਤਾ ਨੂੰ ਇੱਕ ਜਨ ਅੰਦੋਲਨ ਬਣਾਇਆ ਹੈ ਜੋ ਸਮਾਜ, ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਵਿੱਚ ਇਕਸਾਰ ਭਾਗੀਦਾਰ ਬਣ ਰਿਹਾ ਹੈ। ਉਹ ਪੈਟਰੋਲੀਅਮ ਉਦਯੋਗ ਵਿੱਚ ਸਵੱਛਤਾ ਪਖਵਾੜੇ ਲਈ ਪੁਰਸਕਾਰ ਵੰਡ ਸਮਾਰੋਹ ਵਿੱਚ ਬੋਲ ਰਹੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਪੈਟਰੋਲੀਅਮ ਉਦਯੋਗ ਇਸ ਜਨ ਅੰਦੋਲਨ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ, ਅਤੇ ਇਸ ਦੀ ਗਤੀ ਨੂੰ ਹੁਲਾਰਾ ਦੇ ਰਿਹਾ ਹੈ। ਉਨ੍ਹਾਂ ਇਸ ਨੂੰ ਹੋਰ ਤੇਜ਼ ਕਰਨ ਅਤੇ ਇਸ ਮਕਸਦ ਨੂੰ ਮੁੜ ਸਮਰਪਿਤ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਅੱਗੇ ਕਿਹਾ “ਜਿਵੇਂ ਕਿ ਭਾਰਤ 2022 ਵਿੱਚ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰ ਰਿਹਾ ਹੈ, ਸਾਨੂੰ ਸਵੱਛ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨਾ ਚਾਹੀਦਾ ਹੈ।” ਉਨ੍ਹਾਂ ਨਿਜੀ ਖੇਤਰ ਦੀਆਂ ਤੇਲ ਅਤੇ ਗੈਸ ਕੰਪਨੀਆਂ ਨੂੰ ਸਵੱਛ ਭਾਰਤ ਮੁਹਿੰਮ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਅਤੇ ਪਬਲਿਕ ਸੈਕਟਰ ਦੇ ਅਦਾਰਿਆਂ (ਪੀਐੱਸਯੂ) ਨੂੰ ਦੇਸ਼ ਦੇ ਸਾਰੇ ਤੀਰਥ ਅਸਥਾਨਾਂ ਅਤੇ ਪ੍ਰਮੁੱਖ ਸੈਲਾਨੀ ਕੇਂਦਰਾਂ ਲਈ ਆਧੁਨਿਕ ਟਾਇਲਟ ਸੁਵਿਧਾਵਾਂ ਬਣਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਸਵੱਛਤਾ ਪਖਵਾੜਾ ਅਤੇ ਸਵੱਛਤਾ ਹੀ ਸੇਵਾ ਮੁਹਿੰਮਾਂ ਲਈ ਤੇਲ ਅਤੇ ਗੈਸ ਦੇ ਪੀਐੱਸਯੂ ਨੂੰ ਇਹ ਅਵਾਰਡ ਦਿੱਤੇ।
ਸ਼੍ਰੀ ਪ੍ਰਧਾਨ ਨੇ ਸਵੱਛਤਾ ਹੀ ਸੇਵਾ 2019 ਅਤੇ ਸਵੱਛਤਾ ਪਖਵਾੜਾ ਦੇ ਜੇਤੂਆਂ ਨੂੰ, ਰਹਿੰਦ ਖੂੰਹਦ ਪ੍ਰਬੰਧਨ ਅਤੇ ਸਿੰਗਲ-ਯੂਜ਼ ਪਲਾਸਟਿਕ ਨੂੰ ਖਤਮ ਕਰਨ ਸਮੇਤ, ਸਫਾਈ ਦੇ ਵਿਭਿੰਨ ਪਹਿਲੂਆਂ ਪ੍ਰਤੀ ਜਾਗਰੂਕ ਕਰਨ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਸ਼ਲਾਘਾ ਕੀਤੀ।
ਹੇਠ ਲਿਖੇ ਅਵਾਰਡ ਦਿੱਤੇ ਗਏ:-
ਸਵੱਛਤਾ ਪਖਵਾੜਾ:
ਪਹਿਲਾ ਪੁਰਸਕਾਰ- ਆਈਓਸੀਐੱਲ
ਦੂਜਾ ਪੁਰਸਕਾਰ- ਬੀਪੀਸੀਐੱਲ
ਤੀਜਾ ਪੁਰਸਕਾਰ- ਓਐੱਨਜੀਸੀ
ਵਿਸ਼ੇਸ਼ ਪੁਰਸਕਾਰ- ਐੱਚਪੀਸੀਐੱਲ
ਸਵੱਛਤਾ ਹੀ ਸੇਵਾ:
ਪਹਿਲਾ- ਐੱਚਪੀਸੀਐੱਲ
ਦੂਜਾ- ਬੀਪੀਸੀਐੱਲ
ਤੀਜਾ- ਆਈਓਸੀਐੱਲ
*******
ਐੱਸਕੇ
(Release ID: 1680652)
Visitor Counter : 126