ਨੀਤੀ ਆਯੋਗ

ਨੀਤੀ ਆਯੋਗ ਨੇ ‘ਵਿਜ਼ਨ 2035: ਭਾਰਤ ਵਿੱਚ ਜਨਤਕ ਸਿਹਤ ਨਿਗਰਾਨੀ’ ਵ੍ਹਾਈਟ ਪੇਪਰ ਜਾਰੀ ਕੀਤਾ

Posted On: 14 DEC 2020 1:28PM by PIB Chandigarh


ਨੀਤੀ (NITI) ਆਯੋਗ ਨੇ ਅੱਜ ‘ਵਿਜ਼ਨ 2035: ਭਾਰਤ ਵਿੱਚ ਜਨਤਕ ਸਿਹਤ ਨਿਗਰਾਨੀ’ ਵਿਸ਼ੇ ‘ਤੇ ਇੱਕ ਵ੍ਹਾਈਟ ਪੇਪਰ ਜਾਰੀ ਕੀਤਾ, ਜਿਸ ਦਾ ਉਦੇਸ਼ ਹੈ:-

* ਭਾਰਤ ਦੀ ਸਰਵਜਨਕ ਸਿਹਤ ਨਿਗਰਾਨੀ ਪ੍ਰਣਾਲੀ ਨੂੰ ਵਧੇਰੇ ਜਵਾਬਦੇਹ ਅਤੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਭਾਂਪ ਕੇ ਹਰ ਪੱਧਰ 'ਤੇ ਕਾਰਜ ਲਈ ਤਿਆਰੀ ਨੂੰ ਵਧਾਉਣਾ,
* ਨਾਗਰਿਕ-ਅਨੁਕੂਲ ਜਨਤਕ ਸਿਹਤ ਨਿਗਰਾਨੀ ਪ੍ਰਣਾਲੀ ਗਾਹਕ ਫੀਡਬੈਕ ਤੰਤਰ ਨਾਲ ਸਮਰੱਥ, ਵਿਅਕਤੀਗਤ ਪਰਦੇਦਾਰੀ ਅਤੇ ਗੋਪਨੀਯਤਾ ਨੂੰ ਯਕੀਨੀ ਬਣਾਉਣਾ,

* ਬਿਮਾਰੀ ਦੀ ਬਿਹਤਰ ਢੰਗ ਨਾਲ ਪਹਿਚਾਣ, ਰੋਕਥਾਮ, ਅਤੇ ਨਿਯੰਤਰਣ ਕਰਨ ਲਈ ਕੇਂਦਰ ਅਤੇ ਰਾਜਾਂ ਦਰਮਿਆਨ ਡਾਟਾ-ਸ਼ੇਅਰਿੰਗ ਵਿੱਚ ਸੁਧਾਰ ਕਰਨਾ,

* ਅੰਤਰਰਾਸ਼ਟਰੀ ਸਰੋਕਾਰ ਵਾਲੀਆਂ ਜਨਤਕ ਸਿਹਤ ਸੰਕਟਕਾਲੀਨ ਈਵੈਂਟਸ ਦੇ ਪ੍ਰਬੰਧਨ ਵਿੱਚ ਭਾਰਤ ਦਾ ਖੇਤਰੀ ਅਤੇ ਗਲੋਬਲ ਪੱਧਰ ‘ਤੇ ਅਗਵਾਈ ਪ੍ਰਦਾਨ ਕਰਨ ਦਾ ਉਦੇਸ਼ ਹੈ।

 ਵ੍ਹਾਈਟ ਪੇਪਰ ਨੂੰ ਨੀਤੀ ਆਯੋਗ ਦੇ ਉਪ ਚੇਅਰਮੈਨ ਡਾ: ਰਾਜੀਵ ਕੁਮਾਰ;  ਸਦੱਸ (ਸਿਹਤ) ਡਾ. ਵਿਨੋਦ ਕੇ ਪੌਲ;  ਸੀਈਓ ਅਮਿਤਾਭ ਕਾਂਤ;  ਅਤੇ ਵਧੀਕ ਸੱਕਤਰ ਡਾ. ਰਾਕੇਸ਼ ਸਰਵਾਲ ਨੇ ਜਾਰੀ ਕੀਤਾ।

‘ਵਿਜ਼ਨ 2035: ਭਾਰਤ ਵਿੱਚ ਜਨਤਕ ਸਿਹਤ ਨਿਗਰਾਨੀ’ ਪ੍ਰੋਗਰਾਮ, ਸਿਹਤ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਲਈ ਕੀਤੇ ਜਾ ਰਹੇ ਕੰਮ ਦੀ ਅਗਲੀ ਕੜੀ ਹੈ। ਇਹ ਸਿਹਤ ਸਬੰਧੀ ਵਿਅਕਤੀਗਤ ਇਲੈਕਟ੍ਰਾਨਿਕ ਰਿਕਾਰਡ ਨੂੰ ਨਿਗਰਾਨੀ ਦਾ ਅਧਾਰ ਬਣਾ ਕੇ ਨਿਗਰਾਨੀ ਦੀ ਮੁੱਖ ਧਾਰਾ ਨੂੰ ਸੁਝਾਅ ਦੇ ਕੇ ਯੋਗਦਾਨ ਪਾਉਂਦਾ ਹੈ। ਜਨਤਕ ਸਿਹਤ ਨਿਗਰਾਨੀ (ਪੀਐੱਚਐੱਸ) ਇੱਕ ਮਹੱਤਵਪੂਰਣ ਕਾਰਜ ਹੈ ਜੋ ਪ੍ਰਾਇਮਰੀ, ਸੈਕੰਡਰੀ ਅਤੇ ਟ੍ਰਸ਼ੀਅਰੀ ਪੱਧਰ ‘ਤੇ ਦੇਖਭਾਲ ਮੁਹੱਈਆ ਕਰਵਾਉਂਦਾ ਹੈ। ਨਿਗਰਾਨੀ ‘ਕਾਰਵਾਈ ਲਈ ਸੂਚਨਾ’ ਦਿੰਦੀ ਹੈ।
ਕੋਵਿਡ -19 ਮਹਾਮਾਰੀ ਨੇ ਮਨੁੱਖੀ-ਜਾਨਵਰਾਂ-ਵਾਤਾਵਰਣ ਵਿਚਾਲੇ ਵਧੇ ਪਰਸਪਰ ਪ੍ਰਭਾਵ ਦੇ ਕਾਰਨ ਸਾਨੂੰ ਉੱਭਰ ਰਹੀਆਂ ਬਿਮਾਰੀਆਂ 'ਤੇ ਮੁੜ ਵਿਚਾਰ ਕਰਨ ਦਾ ਮੌਕਾ ਦਿੱਤਾ ਹੈ। ਬਿਮਾਰੀਆਂ ਦੇ ਫੈਲਾਅ ਦੀ ਲੜੀ ਨੂੰ ਤੋੜਨ ਅਤੇ ਇੱਕ ਲਚਕੀਲੀ ਨਿਗਰਾਨੀ ਪ੍ਰਣਾਲੀ ਬਣਾਉਣ ਲਈ ਇਸ ਦਖਲਅੰਦਾਜ਼ੀ ਦੀ ਸ਼ੁਰੂਆਤੀ ਪਹਿਚਾਣ ਕਰਨਾ ਲਾਜ਼ਮੀ ਹੈ। ਇਹ ਵਿਜ਼ਨ ਦਸਤਾਵੇਜ਼ ਇਸ ਦਿਸ਼ਾ ਵਿੱਚ ਇੱਕ ਕਦਮ ਹੈ। ਇਹ ਵਿਜ਼ਨ ਨੂੰ ਸਪੱਸ਼ਟ ਕਰਦਾ ਹੈ ਅਤੇ ਰੁਕਾਵਟਾਂ ਦੀ ਪਹਿਚਾਣ ਕਰਦਾ ਹੈ। ਇਹ ਇੱਕ ਨਾਗਰਿਕ-ਅਨੁਕੂਲ ਜਨਤਕ ਸਿਹਤ ਪ੍ਰਣਾਲੀ ਦੀ ਕਲਪਨਾ ਕਰਦਾ ਹੈ, ਜਿਸ ਵਿੱਚ ਹਰ ਪੱਧਰ 'ਤੇ ਹਿਤਧਾਰਕ, ਭਾਵੇਂ ਉਹ ਇੱਕ ਵਿਅਕਤੀ ਹੋਵੇ, ਕਮਿਊਨਿਟੀ ਹੋਵੇ, ਸਿਹਤ ਦੇਖਭਾਲ ਦੀਆਂ ਸੁਵਿਧਾਵਾਂ ਜਾਂ ਪ੍ਰਯੋਗਸ਼ਾਲਾਵਾਂ ਹੋਣ, ਇਹ ਸਭ ਵਿਅਕਤੀਗਤ ਨਿੱਜਤਾ ਅਤੇ ਗੋਪਨਿਯਤਾ ਦੀ ਰੱਖਿਆ ਕਰਦੇ ਹੋਏ ਸ਼ਾਮਲ ਹੋਣਗੇ।’
ਇਸ ਵ੍ਹਾਈਟ ਪੇਪਰ ਵਿੱਚ ਤਿੰਨ-ਪੱਧਰੀ ਜਨਤਕ ਸਿਹਤ ਪ੍ਰਣਾਲੀ ਦੇ ਆਯੁਸ਼ਮਾਨ ਭਾਰਤ ਕਲਪਨਾ ਵਿੱਚ ਏਕੀਕਰਣ ਰਾਹੀਂ ਜਨ ਸਿਹਤ ਦੀ ਨਿਗਰਾਨੀ ਲਈ ਭਾਰਤ ਦਾ ਵਿਜ਼ਨ 2035 ਦਿੱਤਾ ਗਿਆ ਹੈ। ਇਹ ਇੱਕ ਵਿਸਤ੍ਰਿਤ ਰੈਫਰਲ ਨੈੱਟਵਰਕ ਅਤੇ ਪ੍ਰਯੋਗਸ਼ਾਲਾ ਸਮਰੱਥਾ ਵਧਾਉਣ ਦੀ ਜ਼ਰੂਰਤ ਬਾਰੇ ਵੀ ਦੱਸਦਾ ਹੈ। ਇਸ ਵਿਜ਼ਨ ਦਾ ਕੇਂਦਰੀ ਹਿੱਸਾ ਕੇਂਦਰ ਅਤੇ ਰਾਜਾਂ ਦਰਮਿਆਨ ਅੰਤਰ-ਨਿਰਭਰ ਸੰਘੀ ਪ੍ਰਣਾਲੀ ਹੈ, ਨਵੇਂ ਵਿਸ਼ਲੇਸ਼ਣ, ਸਿਹਤ ਦੀ ਜਾਣਕਾਰੀ ਅਤੇ ਸੰਖਿਆ ਵਿਗਿਆਨ ਦੀ ਵਰਤੋਂ ਕਰਦਿਆਂ ਇੱਕ ਨਵਾਂ ਡੇਟਾ ਸ਼ੇਅਰਿੰਗ ਵਿਧੀ ਬਣਾਉਣ ਲਈ, ਜਿਸ ਵਿੱਚ ‘ਕਾਰਜਾਂ ਲਈ ਨਵੀਂ ਜਾਣਕਾਰੀ ਪ੍ਰਸਾਰ’  ਤਰੀਕੇ ਸ਼ਾਮਲ ਹੋਣ।

ਅੱਜ ਜਾਰੀ ਕੀਤੇ ਗਏ ਇਸ ਵ੍ਹਾਈਟ ਪੇਪਰ ਦਾ ਉਦੇਸ਼ ਭਾਰਤ ਵਿੱਚ ਜਨਤਕ ਸਿਹਤ ਨਿਗਰਾਨੀ ਵਧਾਉਣ ਅਤੇ ਇਸ ਖੇਤਰ ਅਤੇ ਵਿਸ਼ਵ ਵਿੱਚ ਭਾਰਤ ਨੂੰ ਇਕ ਲੀਡਰ ਵਜੋਂ ਸਥਾਪਿਤ ਕਰਨ ਲਈ ਇੱਕ ਵਿਜ਼ਨ ਦਸਤਾਵੇਜ਼ ਪੇਸ਼ ਕਰਨਾ ਹੈ।

ਪੂਰਾ ਦਸਤਾਵੇਜ਼ https://niti.gov.in/sites/default/files/2020-12/PHS_13_dec_web.pdf  ਲਿੰਕ 'ਤੇ ਦੇਖਿਆ ਜਾ ਸਕਦਾ ਹੈ।

**********

 ਡੀਐੱਸ / ਏਕੇਜੇ(Release ID: 1680594) Visitor Counter : 166