ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ 2001 ਦੇ ਸੰਸਦ ’ਤੇ ਆਤੰਕੀ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ

13 ਦਸੰਬਰ ਨੂੰ ਸੱਭਿਅਤਾ ’ਤੇ ਦਹਿਸ਼ਤੀ ਖਤਰੇ ਦੀ ਇੱਕ ਭਿਆਨਕ ਯਾਦ ਦੱਸਿਆ

ਦਹਿਸ਼ਤਗਰਦੀ ਸੰਗਠਨਾਂ ਦਾ ਏਜੰਡਾ ਸਿਰਫ਼ ਲੋਕਤੰਤਰੀ ਅਤੇ ਆਰਥਿਕ ਤਾਣੇ-ਬਾਣੇ ਵਿੱਚ ਵਿਘਨ ਪਾਉਣਾ ਹੈ- ਉਪ ਰਾਸ਼ਟਰਪਤੀ

ਆਲਮੀ ਸਮੁਦਾਇ ਨੂੰ ਦਹਿਸ਼ਤਗਰਦੀ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਅਤੇ ਨਾਨ-ਸਟੇਟ ਐਕਟਰਾਂ ਨੂੰ ਅਲੱਗ-ਥਲੱਗ ਕਰਨ ਦਾ ਸੱਦਾ

Posted On: 13 DEC 2020 3:28PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਮੌਜੂਦਾ ਸੱਭਿਅਤਾ ਦੀਆਂ ਬੁਨਿਆਦੀ ਕਦਰਾਂ-ਕੀਮਤਾਂ ਲੋਕਤੰਤਰ, ਵਿਅਕਤੀਗਤ ਅਜ਼ਾਦੀ ਅਤੇ ਆਲਮੀ ਆਰਥਿਕ ਉੱਨਤੀ ਲਈ ਦਹਿਸ਼ਤਗਰਦੀ ਇੱਕ ਗੰਭੀਰ ਖਤਰਾ ਹੈ।

 

ਸੰਸਦ ’ਤੇ 2001 ਦੇ ਦਹਿਸ਼ਤਗਰਦੀ ਹਮਲੇ ਦੀ ਵਰ੍ਹੇਗੰਢ ’ਤੇ ਇੱਕ ਫੇਸਬੁੱਕ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਕਿ 13 ਦਸੰਬਰ ਦਹਿਸ਼ਤਗਰਦੀ ਦੇ ਖਤਰੇ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਅਤੇ ਆਰਥਿਕ ਖਾਹਿਸ਼ਾਂ ਪ੍ਰਤੀ ਦਹਿਸ਼ਤੀ ਖਤਰੇ ਦੀ ਇੱਕ ਯਾਦ ਨੂੰ ਤਾਜ਼ਾ ਕਰਾਉਂਦਾ ਹੈ। 

 

ਸੰਸਦ ਭਵਨ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਦੀ ਕੁਰਬਾਨੀ ਕਰਨ ਵਾਲੇ ਸੁਰੱਖਿਆ ਕਰਮਚਾਰੀਆਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਦੀ ਕੁਰਬਾਨੀਆਂ ਸਦਾ ਲਈ ਸਾਡੇ ਦੇਸ਼ ਵਾਸੀਆਂ ਦੇ ਮਨ ਵਿੱਚ ਵਸੀਆਂ ਰਹਿਣਗੀਆਂ। ਇਸ ਤੋਂ ਪਹਿਲਾਂ ਹੀ ਉਪ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ, ਲੋਕ ਸਭਾ ਦੇ ਸਪੀਕਰ ਅਤੇ ਹੋਰ ਸੀਨੀਅਰ ਮੰਤਰੀਆਂ ਸਮੇਤ ਹਮਲੇ ਦੇ ਸਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਸਨ। 

 

ਉਨ੍ਹਾਂ ਨੇ ਸੀਆਰਪੀਐੱਫ ਦੀ ਕਾਂਸਟੇਬਲ ਕਮਲੇਸ਼ ਕੁਮਾਰੀ ਦੀ ਹਿੰਮਤ ਦੀ ਪ੍ਰਸੰਸਾ ਕੀਤੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਦਹਿਸ਼ਤਗਰਦਾਂ ਨੂੰ ਦੇਖਿਆ ਅਤੇ ਉਨ੍ਹਾਂ ’ਤੇ ਨਜ਼ਰ ਰੱਖੀ ਅਤੇ ਸੰਸਦ ਭਵਨ ਕੰਪਲੈਕਸ ਵਿੱਚ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਸੂਚਿਤ ਕੀਤਾ, ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਬਹਾਦਰੀ ਨੇ ਦਹਿਸ਼ਤਗਰਦਾਂ ਦੀ ਯੋਜਨਾ ਨੂੰ ਜਲਦੀ ਖਤਮ ਕਰਨ ਵਿੱਚ ਭੂਮਿਕਾ ਨਿਭਾਈ ਸੀ। ਉਪ ਰਾਸ਼ਟਰਪਤੀ ਨੇ ਇਸ ਕਾਂਸਟੇਬਲ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਕਿਹਾ, ‘‘ਉਹ ਪ੍ਰੇਰਣਾ ਅਤੇ ਦੇਸ਼ ਲਈ ਲੜਨ ਦੀ ਪ੍ਰਤੀਬੱਧਤਾ ਦੀ ਗਾਥਾ ਛੱਡ ਕੇ ਗੋਲੀਆਂ ਦੀ ਬੁਛਾੜ ਵਿੱਚ ਡਿੱਗ ਗਈ ਅਤੇ ਸ਼ਹੀਦ ਹੋ ਗਈ।’’

 

ਉਪ ਰਾਸ਼ਟਰਪਤੀ ਨੇ ਲਿਖਿਆ ਕਿ ਭਾਰਤੀ ਲੋਕਤੰਤਰ ਦੇ ਮੰਦਿਰ ’ਤੇ ਆਤੰਕੀ ਹਮਲੇ ਨੂੰ ਇੱਕ ਗੁਆਂਢੀ ਦੁਆਰਾ ਸਿਖਲਾਈ ਅਤੇ ਤਿਆਰ ਕਰਕੇ ਪੂਰੀ ਦੁਨੀਆ ਨੂੰ ਹਿਲਾ ਦਿੱਤਾ ਅਤੇ ਚੌਕਸੀ ਅਤੇ ਬਹਾਦਰ ਸੁਰੱਖਿਆ ਕਰਮਚਾਰੀਆਂ ਦੁਆਰਾ ਸੰਸਦ ਭਵਨ ਦੀ ਤਬਾਹੀ ਹੋਣ ਨੂੰ ਰੋਕਿਆ ਗਿਆ। 

 

ਉਸੀ ਸਾਲ ਵਿਸ਼ਵ ਵਪਾਰ ਕੇਂਦਰ ’ਤੇ ਹਮਲੇ ਦਾ ਜ਼ਿਕਰ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਸਦੀ ਦੇ ਪਹਿਲੇ ਸਾਲ ਵਿੱਚ ਦੁਨੀਆ ਦੇ ਸਭ ਤੋਂ ਜ਼ਿਆਦਾ ਅਬਾਦੀ ਵਾਲੇ ਲੋਕਤੰਤਰੀ ਦੇਸ਼, ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਨਿਸ਼ਾਨੇ ’ਤੇ ਸਨ। ਇਹ ਦੇਖਦੇ ਹੋਏ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਮਾਨਵਤਾ ਦੁਆਰਾ ਵੱਖ-ਵੱਖ ਪੱਧਰ ਦੇ ਕਈ ਅਜਿਹੇ ਹਮਲੇ ਵੇਖੇ ਗਏ ਹਨ, ਉਪ ਰਾਸ਼ਟਰਪਤੀ ਨੇ ਚਿਤਾਵਨੀ ਦਿੱਤੀ ਕਿ ਦਹਿਸ਼ਤਗਰਦੀ ਸੰਗਠਨਾਂ ਦਾ ਇੱਕੋ ਇੱਕ ਏਜੰਡਾ ਦੁਨੀਆ ਦੇ ਲੋਕਤੰਤਰੀ ਅਤੇ ਆਰਥਿਕ ਤਾਣੇ ਬਾਣੇ ਨੂੰ ਭੰਗ ਕਰਨਾ ਅਤੇ ਮਾਨਵਤਾ ਨੂੰ ਇੱਕ ਹਨੇਰੇ ਯੁਗ ਵਿੱਚ ਲੈ ਕੇ ਜਾਣ ਲਈ ਮਜਬੂਰ ਕਰਨਾ ਹੈ। 

 

ਪ੍ਰਭਾਵਸ਼ਾਲੀ ਅਤੇ ਸਮੂਹਿਕ ਵਿਸ਼ਵਵਿਆਪੀ ਕਾਰਵਾਈਆਂ ਰਾਹੀਂ ਅਜਿਹੇ ਨਾਪਾਕ ਮਨਸੂਬਿਆਂ ਨੂੰ ਖਤਮ ਕਰਨ ਦਾ ਸੱਦਾ ਦਿੰਦਿਆਂ, ਸ਼੍ਰੀ ਨਾਇਡੂ ਨੇ ਕਿਹਾ ਕਿ ਦੇਸ਼ ਅਤੇ ਗੈਰ ਦੇਸ਼ ਕਾਰਕ ਦਹਿਸ਼ਤਗਰਦੀ ਨੂੰ ਸੰਕੀਰਣ ਅੰਤ ਲਈ ਰਾਜ ਨੀਤੀ ਦੇ ਇੱਕ ਸਾਧਨ ਦੇ ਰੂਪ ਵਿੱਚ ਪ੍ਰਚਾਰਿਤ ਕਰਦੇ ਹਨ, ਉਨ੍ਹਾਂ ਨੂੰ ਵਿਸ਼ਵ ਭਾਈਚਾਰੇ ਦੁਆਰਾ ਅਲੱਗ-ਥਲੱਗ ਕਰਕੇ ਵਿਹਾਰ ਕਰਨਾ ਚਾਹੀਦਾ ਹੈ। 

 

ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ 2001 ਦੇ ਸੰਦੇਸ਼ ਨੂੰ ਹਰੇਕ ਨਾਗਰਿਕ ਅਤੇ ਹਰ ਦੇਸ਼ ਨੂੰ ਦਹਿਸ਼ਤਗਰਦੀ ਦੇ ਖਤਰੇ ਲਈ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਕਿ ਇਸ ਨੂੰ ਨਾਕਾਮ ਕਰਨ ਵਿੱਚ ਪ੍ਰਭਾਵੀ ਕਾਰਵਾਈ ਕੀਤੀ ਜਾ ਸਕੇ। 

 

ਦਹਿਸ਼ਤਗਰਦੀ ਖ਼ਿਲਾਫ਼ ਸੰਯੁਕਤ ਰਾਸ਼ਟਰ ਕਨਵੈਨਸ਼ਨ ਨੂੰ ਅਪਣਾਉਣ ਲਈ ਭਾਰਤ ਦੇ ਪ੍ਰਸਤਾਵ ’ਤੇ ਧਿਆਨ ਆਕਰਸ਼ਿਤ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਵਿਭਿੰਨ ਮਹਾਦੀਪਾਂ ਦੇ ਕਈ ਦੇਸ਼ ਇਸ ਸਬੰਧ ਵਿੱਚ ਭਾਰਤ ਦੀ ਅਵਾਜ਼ ਦਾ ਸਮਰਥਨ ਕਰਦੇ ਹਨ। 

 

ਉਪ ਰਾਸ਼ਟਰਪਤੀ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਲਿਖਿਆ, ‘‘ਹਾਲਾਂਕਿ ਕੁਝ ਅਜਿਹੇ ਵੀ ਹਨ ਜੋ ਸੰਕੀਰਣ ਭੂ-ਰਾਜਨੀਤਕ ਅਤੇ ਆਰਥਿਕ ਵਿਚਾਰਾਂ ਨਾਲ ਦਹਿਸ਼ਤਗਰਦੀ ਦੇ ਵੱਡੇ ਖਤਰਿਆਂ ਤੋਂ ਬੇਖਬਰ ਹਨ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਕਰਨਾ ਚਾਹੀਦਾ ਹੈ ਕਿ ਜੇਕਰ ਇਕਜੁੱਟ ਹੋ ਕੇ ਦਹਿਸ਼ਤਗਰਦੀ ਨੂੰ ਖਤਮ ਨਹੀਂ ਕੀਤਾ ਜਾਂਦਾ ਤਾਂ ਅਖੀਰ ਵਿੱਚ ਹਰ ਕੋਈ ਹਾਰਨ ਵਾਲੇ ਦਾ ਅੰਤ ਕਰੇਗਾ।’

 

 

*****

 

ਐੱਮਐੱਸ/ਆਰਕੇ/ਡੀਪੀ



(Release ID: 1680421) Visitor Counter : 105