ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਹਸਪਤਾਲ ਪ੍ਰਬੰਧਨ ਸੂਚਨਾ ਪ੍ਰਣਾਲੀ ਦੀ ਟ੍ਰਾਇਲ ਪ੍ਰੋਜੈਕਟ ਵਜੋਂ ਸ਼ੁਰੂਆਤ ਕੀਤੀ

ਇਹ ਟ੍ਰਾਇਲ ਪ੍ਰਾਜੈਕਟ ਦੱਖਣ ਕੇਂਦਰੀ ਰੇਲਵੇ ਜ਼ੋਨ ਵਿੱਚ ਲਾਂਚ ਕੀਤਾ ਗਿਆ ਹੈ

Posted On: 11 DEC 2020 2:54PM by PIB Chandigarh

ਭਾਰਤੀ ਰੇਲਵੇ ਨੇ ਆਪਣੀ ਕਾਰਜ ਸ਼ਕਤੀ ਦੀ ਤੰਦਰੁਸਤੀ ਲਈ ਪਹਿਲ ਦੇ ਅਨੁਸਾਰ ਇੱਕ ਹੋਰ ਵੱਡੀ ਆਈਟੀ ਪਹਿਲ ਕੀਤੀ ਹੈ। ਰੇਲਵੇ ਬੋਰਡ ਦੀਆਂ ਰੇਲਵੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਡਾ. ਬੀ ਪੀ ਨੰਦਾ ਨੇ ਅੱਜ ਭਾਵ 11 ਦਸੰਬਰ, 2020 ਨੂੰ ਦੱਖਣ ਕੇਂਦਰੀ ਰੇਲਵੇ ਦੇ ਜਨਰਲ ਮੈਨੇਜਰ, ਸ਼੍ਰੀ ਗਜਾਨਨ ਮਾਲਿਆ ਦੀ ਹਾਜ਼ਰੀ ਵਿੱਚ, ਹਸਪਤਾਲ ਪ੍ਰਬੰਧਨ ਸੂਚਨਾ ਪ੍ਰਣਾਲੀ (ਐਚਐਮਆਈਐੱਸ) ਦੀ ਸ਼ੁਰੂਆਤ ਕੀਤੀ। ਭਾਰਤੀ ਰੇਲ ਟੈੱਲ ਨਿਗਮ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ੍ਰੀ ਪੁਨੀਤ ਚਾਵਲਾ, ਪੀਸੀਐਮਡੀ, ਐਸਸੀਆਰ ਡਾ. ਪ੍ਰਸੰਨਾ ਕੁਮਾਰ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ।

ਇਸ ਮੌਕੇ ਬੋਲਦਿਆਂ ਡਾ: ਬੀ ਪੀ ਨੰਦਾ ਨੇ ਦੱਸਿਆ ਕਿ ਸੂਚਨਾ ਤਕਨਾਲੋਜੀ ਦੀ ਸਹਾਇਤਾ ਨਾਲ ਕਾਰਜ ਬਲ ਨੂੰ ਵਧੀਆ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰਨ ਦਾ ਸੁਪਨਾ ਸਾਕਾਰ ਹੋਇਆ ਹੈ। ਐਚਐਮਆਈਐਸ ਭਾਰਤੀ ਰੇਲਵੇ ਦੀਆਂ ਸਿਹਤ ਦੇਖਭਾਲ ਪ੍ਰਣਾਲੀਆਂ ਵਿੱਚ ਇੱਕ ਮਿਸਾਲੀ ਤਬਦੀਲੀ ਲਿਆਏਗਾ। ਨਵੀਂ ਪ੍ਰਣਾਲੀ ਸਿਹਤ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਕਰੇਗੀ ਅਤੇ ਪਾਰਦਰਸ਼ੀ ਢੰਗ ਨਾਲ ਸਰੋਤਾਂ ਦੀ ਵਰਤੋਂ ਵਿੱਚ ਸਹਾਇਤਾ ਕਰੇਗੀ। ਹਸਪਤਾਲਾਂ ਵਿੱਚ ਉਡੀਕ ਵਾਲੇ ਮਰੀਜ਼ਾਂ ਨੂੰ ਘੱਟ ਕੀਤਾ ਜਾਵੇਗਾ ਅਤੇ ਡਾਕਟਰੀ ਰਿਕਾਰਡ ਹਰ ਸਮੇਂ ਡਾਕਟਰਾਂ ਦੀ ਟੀਮ ਨੂੰ ਉਪਲਬਧ ਹੋਣਗੇ। ਸ਼੍ਰੀ ਨੰਦਾ ਨੇ ਭਾਰਤੀ ਰੇਲਵੇ 'ਤੇ ਵਿਲੱਖਣ ਮੈਡੀਕਲ ਪਛਾਣ (ਯੂਐਮਆਈਡੀ) ਦੀ ਸ਼ੁਰੂਆਤ ਅਤੇ ਆਈਟੀ ਦੀ ਨਵੀਂ ਪਹਿਲ ਐਚਐਮਆਈਐਸ ਦੇ ਉਦਘਾਟਨ ਵਿੱਚ ਮੋਹਰੀ ਯੋਗਦਾਨ ਲਈ ਦੱਖਣ ਕੇਂਦਰੀ ਰੇਲਵੇ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਐਸਸੀਆਰ ਦੇ ਜਨਰਲ ਮੈਨੇਜਰ ਸ਼੍ਰੀ ਗਜਾਨਨ ਮਾਲਿਆ ਨੇ ਕਿਹਾ ਕਿ ਐਸਸੀਆਰ ਦਾ ਐਚਐਮਆਈਐਸ ਪ੍ਰੋਜੈਕਟ ਦਾ ਹਿੱਸਾ ਬਣਨਾ ਇੱਕ ਮਾਣ ਵਾਲੀ ਗੱਲ ਹੈ, ਜੋ ਕਿ ਵਿਸ਼ਾਲ ਰੇਲਵੇ ਅਤੇ ਉਨ੍ਹਾਂ ਦੇ ਲਾਭਪਾਤਰੀਆਂ ਦੇ ਲਾਭ ਲਈ ਭਾਰਤੀ ਰੇਲਵੇ ਲਈ ਲਾਂਚ ਕੀਤੀ ਜਾ ਰਹੀ ਇੱਕ ਹੋਰ ਆਈਟੀ ਐਪਲੀਕੇਸ਼ਨ ਹੈ। ਐਸਸੀਆਰ ਨੇ ਕਈ ਆਈਟੀ ਪਹਿਲਕਦਮੀਆਂ ਜਿਵੇਂ ਈ-ਦਫਤਰ, ਈ-ਡਰਾਇੰਗ ਪ੍ਰਵਾਨਗੀ ਪ੍ਰਣਾਲੀ, ਯੂਐਮਆਈਡੀ ਆਦਿ ਨੂੰ ਸਮੁੱਚੇ ਰੇਲਵੇ ਲਈ ਲਾਗੂ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਐਚਐਮਆਈਐਸ ਦੇ ਲਾਗੂ ਹੋਣ ਨਾਲ ਚੰਗੀ ਮਾਤਰਾ ਵਿੱਚ ਡੇਟਾ ਵਿਕਸਤ ਹੋਵੇਗਾ (ਜਿਵੇਂ ਇਲੈਕਟ੍ਰਾਨਿਕ ਮੈਡੀਕਲ ਰਿਕਾਰਡ) ਅਤੇ ਨਾ ਸਿਰਫ ਉਪਚਾਰ ਪ੍ਰਕਿਰਿਆਵਾਂ ਵਿੱਚ ਬਲਕਿ ਰੋਕਥਾਮ ਕਰਨ ਵਾਲੀਆਂ ਮੈਡੀਕਲ ਪ੍ਰਣਾਲੀਆਂ ਵਿੱਚ ਡਾਕਟਰੀ ਭਾਈਚਾਰੇ ਦੀ ਵੀ ਸਹਾਇਤਾ ਕਰੇਗਾ। ਇਹ ਦਵਾਈਆਂ ਦੇ ਪ੍ਰਬੰਧਨ ਅਤੇ ਸਰੋਤ ਪ੍ਰਬੰਧਨ ਦੀ ਬਿਹਤਰ ਵਰਤੋਂ ਦੀ ਸੰਭਾਵਨਾ ਨੂੰ ਵਧਾਏਗਾ। 

ਰੇਲ ਟੈੱਲ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਅਤੇ ਚੇਅਰਮੈਨ ਸ੍ਰੀ ਪੁਨੀਤ ਚਾਵਲਾ ਨੇ ਦੱਸਿਆ ਕਿ ਐਚਐਮਆਈਐਸ ਦੇ ਲਾਗੂ ਹੋਣ ਨਾਲ ਹੈੱਡ ਕੁਆਰਟਰ ਹਸਪਤਾਲਾਂ ਅਤੇ ਸਹਾਇਕ ਕੇਂਦਰਾਂ ਦੇ ਏਕੀਕਰਨ ਨਾਲ ਸਾਰੇ ਹਿਤਧਾਰਕਾਂ ਨੂੰ ਲਾਭ ਹੋਵੇਗਾ। ਇਸ ਪ੍ਰੋਜੈਕਟ ਦੇ 20 ਤੋਂ ਵੱਧ ਮੈਡਿਊਲ ਹੋਣ ਦੀ ਸੰਭਾਵਨਾ ਹੈ ਅਤੇ ਇਸ ਨਾਲ ਡਾਕਟਰੀ ਭਾਈਚਾਰੇ ਅਤੇ ਹਸਪਤਾਲ ਦੇ ਲਾਭਪਾਤਰੀਆਂ ਨੂੰ ਭਾਰੀ ਲਾਭ ਮਿਲੇਗਾ। 

ਐਚਐਮਆਈਐਸ ਆਈਐੱਨ ਰੇਲਵੇ ਬਾਰੇ:

ਰੇਲਵੇ ਵਿੱਚ ਐਚਐਮਆਈਐਸ ਨੂੰ ਰੇਲਵੇ ਕਾਰਪੋਰੇਸ਼ਨ ਲਿਮਟਿਡ ਦੇ ਤਾਲਮੇਲ ਨਾਲ ਭਾਰਤੀ ਰੇਲਵੇ ਨੇ ਵਿਕਸਤ ਕੀਤਾ ਹੈ। ਐਚਐਮਆਈਐਸ ਦਾ ਉਦੇਸ਼ ਹਸਪਤਾਲ ਪ੍ਰਸ਼ਾਸਨ ਦੀਆਂ ਗਤੀਵਿਧੀਆਂ ਜਿਵੇਂ ਕਿ ਕਲੀਨਿਕਲ, ਡਾਇਗਨੌਸਟਿਕਸ, ਫਾਰਮੇਸੀ, ਇਮਤਿਹਾਨਾਂ, ਉਦਯੋਗਿਕ ਸਿਹਤ ਆਦਿ ਦੀ ਇੱਕੋ ਇੱਕ ਵਿੰਡੋ ਪ੍ਰਦਾਨ ਕਰਨਾ ਹੈ। ਇਸ ਕਲਪਿਤ ਹੱਲ ਦੇ ਮੁੱਢਲੇ ਉਦੇਸ਼ ਹਨ:

  • ਸਿਹਤ ਦੀਆਂ ਸਾਰੀਆਂ ਸਹੂਲਤਾਂ ਅਤੇ ਇਸਦੇ ਸਰੋਤਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨਾ ।

  • ਪ੍ਰਸ਼ਾਸਨਿਕ ਚੈਨਲ ਦੇ ਪਾਰ ਹਸਪਤਾਲਾਂ ਦੀ ਕਾਰਗੁਜ਼ਾਰੀ ਦੀ ਨਿਗਰਾਨੀ ਕਰਨਾ ।

  • ਇਸਦੇ ਲਾਭਪਾਤਰੀਆਂ ਨੂੰ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰੋ ਕਰਨਾ ।

  • ਮਰੀਜ਼ਾਂ ਦੇ ਟਰਨਅਰਾਊਂਡ ਸਮੇਂ ਵਿੱਚ ਸੁਧਾਰ ਕਰਨਾ ।

  • ਸਾਰੇ ਮਰੀਜ਼ਾਂ ਦੀ ਈਐਮਆਰ (ਇਲੈਕਟ੍ਰਾਨਿਕ ਮੈਡੀਕਲ ਰਿਕਾਰਡ) ਤਿਆਰ ਕਰਨਾ ਅਤੇ ਰੱਖਣਾ ।

ਮੌਜੂਦਾ ਸਮੇਂ, ਐਚਐਮਆਈਐਸ ਦੇ 3 ਮੋਡੀਊਲ - ਰਜਿਸਟ੍ਰੇਸ਼ਨ, ਓਪੀਡੀ ਡਾਕਟਰ ਡੈਸਕ ਅਤੇ ਫਾਰਮੇਸੀ - ਲਾਗੂ ਕੀਤੇ ਜਾ ਰਹੇ ਹਨ। ਇਹ ਤਿੰਨ ਮੋਡੀਊਲ ਸੈਂਟਰਲ ਹਸਪਤਾਲ, ਲੱਲਾਗੁਡਾ ਵਿਖੇ ਅਜ਼ਮਾਇਸ਼ ਦੇ ਅਧਾਰ 'ਤੇ ਲਾਗੂ ਕੀਤੇ ਜਾ ਰਹੇ ਹਨ ਅਤੇ ਐਸਸੀਆਰ ਦੀਆਂ ਸਾਰੀਆਂ ਸਿਹਤ ਇਕਾਈਆਂ ਵਿੱਚ ਹੌਲੀ-ਹੌਲੀ ਲਾਗੂ ਕੀਤੇ ਜਾਣਗੇ। ਰਜਿਸਟ੍ਰੇਸ਼ਨ ਮੋਡੀਊਲ ਮਰੀਜ਼ ਨੂੰ ਬਿਨਾਂ ਕਿਸੇ ਮੁਸ਼ਕਲ ਦੇ ਸਹਿਜ ਢੰਗ ਨਾਲ ਲਾਭਪਾਤਰੀਆਂ ਦੀ ਸਵੈਚਾਲਤ ਪ੍ਰਮਾਣਿਕਤਾ ਦੇ ਨਾਲ ਯੂਐੱਮਆਈਡੀ ਦੇ ਏਕੀਕਰਣ ਨੂੰ ਕਵਰ ਕਰਦਾ ਹੈ। ਓਪੀਡੀ ਡੈਸਕ ਮੋਡੀਊਲ ਵਿੱਚ ਮਰੀਜ਼ਾਂ ਦੀ ਜਾਂਚ ਅਤੇ ਨਿਦਾਨ ਦੇ ਸਾਰੇ ਵੇਰਵਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਇਲੈਕਟ੍ਰਾਨਿਕ ਮੈਡੀਕਲ ਰਿਕਾਰਡ ਤਿਆਰ ਕਰਨ ਵਿੱਚ ਸਹਾਇਤਾ ਕਰੇਗਾ। ਫਾਰਮੇਸੀ ਮੋਡੀਊਲ ਸਹਿਜੇ ਹੀ ਡਾਕਟਰ ਦੁਆਰਾ ਸੁਝਾਈਆਂ ਦਵਾਈਆਂ ਨੂੰ ਆਸਾਨੀ ਨਾਲ ਵੰਡਣ ਅਤੇ ਵਸਤੂ ਪ੍ਰਬੰਧਨ ਨੂੰ ਅਨੁਕੂਲ ਬਣਾਉਣ ਲਈ ਕਨੈਕਟ ਕਰੇਗਾ। 

****

ਡੀਜੇਐਨ / ਐਮਕੇਵੀ



(Release ID: 1680094) Visitor Counter : 182