ਪ੍ਰਧਾਨ ਮੰਤਰੀ ਦਫਤਰ

ਭਾਰਤ-ਉਜ਼ਬੇਕਿਸਤਾਨ ਵਰਚੁਅਲ ਸਮਿਟ ਦੌਰਾਨ ਪ੍ਰਧਾਨ ਮੰਤਰੀ ਦੀਆਂ ਉਦਘਾਟਨੀ ਟਿੱਪਣੀਆਂ

Posted On: 11 DEC 2020 12:01PM by PIB Chandigarh

Excellency, ਨਮਸਕਾਰ।

 

ਸਭ ਤੋਂ ਪਹਿਲਾਂ ਤਾਂ ਮੈ 14 ਦਸੰਬਰ ਨੂੰ ਤੁਹਾਡੇ ਕਾਰਜਕਾਲ ਦੇ 5ਵੇਂ ਵਰ੍ਹੇ ਵਿੱਚ ਪ੍ਰਵੇਸ਼ ਦੇ ਲਈ ਵਧਾਈ ਅਤੇ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਹਾਂ।

 

ਮੈਂ ਇਸ ਸਾਲ ਉਜ਼ਬੇਕਿਸਤਾਨ ਦੀ ਯਾਤਰਾ ਦੇ ਲਈ ਉਤਸੁਕ ਸਾਂ।

 

ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਮੇਰੀ ਯਾਤਰਾ ਤਾਂ ਨਹੀਂ ਹੋ ਪਾਈ, ਲੇਕਿਨ ਮੈਨੂੰ ਖੁਸ਼ੀ ਹੈ ਕਿ "Work From Anywhere” ਦੇ ਇਸ ਕਾਲ ਵਿੱਚ ਅਸੀਂ ਅੱਜ ਵਰਚੁਅਲ ਮਾਧਿਅਮ ਨਾਲ ਮਿਲ ਰਹੇ ਹਾਂ।

 

Excellency,

 

ਭਾਰਤ ਅਤੇ ਉਜ਼ਬੇਕਿਸਤਾਨ ਦੋ ਸਮ੍ਰਿਧ ਸੱਭਿਆਤਾਵਾਂ ਹਨ। ਸਾਡੇ ਪ੍ਰਾਚੀਨ ਸਮੇਂ ਤੋਂ ਹੀ ਨਿਰੰਤਰ ਆਪਸੀ ਸੰਪਰਕ ਰਹੇ ਹਨ।

 

ਸਾਡੇ ਖੇਤਰ ਦੀਆਂ ਚੁਣੌਤੀਆਂ ਅਤੇ ਅਵਸਰਾਂ ਦੇ ਬਾਰੇ ਸਾਡੀ ਸਮਝ ਅਤੇ approach ਵਿੱਚ ਬਹੁਤ ਸਮਾਨਤਾ ਹੈ। ਅਤੇ ਇਸ ਲਈ ਸਾਡੇ ਸਬੰਧ ਹਮੇਸ਼ਾ ਤੋਂ ਬਹੁਤ ਮਜ਼ਬੂਤ ਰਹੇ ਹਨ।

 

2018 ਅਤੇ 2019 ਵਿੱਚ ਤੁਹਾਡੀ ਭਾਰਤ ਯਾਤਰਾਵਾਂ ਦੇ ਦੌਰਾਨ ਸਾਨੂੰ ਕਈ ਮੁੱਦਿਆਂ ‘ਤੇ ਚਰਚਾ ਕਰਨ ਦਾ ਅਵਸਰ ਮਿਲਿਆ, ਜਿਸ ਨਾਲ ਸਾਡੇ ਸਬੰਧਾਂ ਵਿੱਚ ਇੱਕ ਨਵੀਂ ਗਤੀ ਦੇਖਣ ਨੂੰ ਮਿਲੀ।

 

Excellency,

 

ਉਗਰਵਾਦ, ਕੱਟੜਵਾਦ ਤੇ ਅਲਗਾਵਵਾਦ ਦੇ ਬਾਰੇ ਸਾਡੀ ਇੱਕ ਜਿਹੀਆਂ ਚਿੰਤਾਵਾਂ ਹਨ।

 

ਅਸੀਂ ਦੋਵੇਂ ਹੀ ਅਤੰਕਵਾਦ ਦੇ ਖ਼ਿਲਾਫ਼ ਦ੍ਰਿੜ੍ਹਦਾ ਦੇ ਨਾਲ ਇਕੱਠੇ ਖੜ੍ਹੇ ਹਾਂ। ਖੇਤਰੀ ਸੁਰੱਖਿਆ ਦੇ ਮੁੱਦਿਆਂ ‘ਤੇ ਵੀ ਸਾਡਾ ਇੱਕ ਜਿਹਾ ਨਜ਼ਰੀਆ ਹੈ।

 

ਅਸੀਂ ਸਹਿਮਤ ਹਾਂ ਕਿ ਅਫ਼ਗ਼ਾਨਿਸਤਾਨ ਵਿੱਚ ਸ਼ਾਂਤੀ ਦੀ ਬਹਾਲੀ ਦੇ ਲਈ ਇੱਕ ਅਜਿਹੀ ਪ੍ਰਕਿਰਿਆ ਜ਼ਰੂਰੀ ਹੈ ਜੋ ਖੁਦ ਅਫ਼ਗ਼ਾਨਿਸਤਾਨ ਦੀ ਅਗਵਾਈ, ਸਵਾਮਿਤਵ ਅਤੇ ਨਿਯੰਤਰਣ ਵਿੱਚ ਹੋਵੇ। ਪਿਛਲੇ ਦੋ ਦਹਾਕਿਆਂ ਦੀਆਂ ਉਪਲਬਧੀਆਂ ਨੂੰ ਸੁਰੱਖਿਅਤ ਰੱਖਣਾ ਵੀ ਜ਼ਰੂਰੀ ਹੈ।

 

ਭਾਰਤ ਅਤੇ ਉਜ਼ਬੇਕਿਸਤਾਨ ਨੇ ਮਿਲ ਕੇ India-Central Asia Dialogue ਦੀ ਪਹਿਲ ਲਈ ਸੀ। ਇਸ ਦੀ ਸ਼ੁਰੂਆਤ ਪਿਛਲੇ ਸਾਲ ਸਮਰਕੰਦ ਤੋਂ ਹੋਈ ਸੀ।

 

Excellency,

 

ਪਿਛਲੇ ਕੁਝ ਵਰ੍ਹਿਆਂ ਵਿੱਚ ਸਾਡੀ ਆਰਥਿਕ ਸਾਂਝੇਦਾਰੀ ਵੀ ਮਜ਼ਬੂਤ ਹੋਈ ਹੈ।

 

ਅਸੀਂ ਉਜ਼ਬੇਕਿਸਤਾਨ ਦੇ ਨਾਲ ਆਪਣੀ development partnership ਨੂੰ ਵੀ ਹੋਰ ਗਹਿਰਾ ਬਣਾਉਣਾ ਚਾਹੁੰਦੇ ਹਾਂ।

 

ਮੈਨੂੰ ਇਹ ਜਾਣ ਕੇ ਖੁਸ਼ੀ ਹੈ ਕਿ ਭਾਰਤੀ Line of Credit ਦੇ ਤਹਿਤ ਕਈ projects ‘ਤੇ ਵਿਚਾਰ ਕੀਤਾ ਜਾ ਰਿਹਾ ਹੈ।

 

ਤੁਹਾਡੀ ਵਿਕਾਸ ਪ੍ਰਾਥਮਿਕਤਾਵਾਂ ਦੇ ਅਨੁਸਾਰ ਅਸੀਂ ਭਾਰਤ ਦੀ expertise ਅਤੇ experience ਸਾਂਝੇ ਕਰਨ ਦੇ ਲਈ ਤਿਆਰ ਹਾਂ।

 

Infrastructure, IT, ਸਿੱਖਿਆ, ਸਿਹਤ, training ਅਤੇ capacity building ਜਿਹੇ ਖੇਤਰਾਂ ਵਿੱਚ ਭਾਰਤ ਵਿੱਚ ਕਾਫੀ ਕਾਬਲੀਅਤ ਹੈ, ਜੋ ਉਜ਼ਬੇਕਿਸਤਾਨ ਦੇ ਕੰਮ ਆ ਸਕਦੀ ਹੈ। ਸਾਡੇ ਦਰਮਿਆਨ ਖੇਤੀ ਸਬੰਧਿਤ Joint Working Group ਦੀ ਸਥਾਪਨਾ ਇੱਕ ਮਹੱਤਵਪੂਰਨ ਅਤੇ ਸਕਾਰਾਤਮਕ ਕਦਮ ਹੈ। ਇਸ ਨਾਲ ਅਸੀਂ ਆਪਣੇ ਖੇਤੀਬਾੜੀ ਵਪਾਰ ਵਧਾਉਣ ਦੇ ਅਵਸਰ ਖੋਜ ਸਕਦੇ ਹਾਂ ਜਿਸ ਨਾਲ ਦੋਹਾਂ ਦੇਸ਼ਾਂ ਦੇ ਕਿਸਾਨਾਂ ਨੂੰ ਮਦਦ ਮਿਲੇਗੀ।

 

Excellency,

 

ਸਾਡੀ ਸੁਰੱਖਿਆ ਸਾਂਝੇਦਾਰੀ ਦੁਵੱਲੇ ਸਬੰਧਾਂ ਦਾ ਇੱਕ ਮਜ਼ਬੂਤ ਥੰਮ੍ਹ ਬਣਦੀ ਜਾ ਰਹੀ ਹੈ।

 

ਪਿਛਲੇ ਵਰ੍ਹੇ ਸਾਡੇ ਹਥਿਆਰਬੰਦ ਬਲਾਂ ਦਾ ਸਭ ਤੋਂ ਪਹਿਲਾ ਸੰਯੁਕਤ ਸੈਨਾ ਅਭਿਆਸ ਹੋਇਆ।

 

Space ਅਤੇ Atomic energy ਦੇ ਖੇਤਰਾਂ ਵਿੱਚ ਵੀ ਸਾਡੇ ਸੰਯੁਕਤ ਪ੍ਰਯਤਨ ਵਧ ਰਹੇ ਹਨ।

 

ਇਹ ਵੀ ਤਸੱਲੀ ਦਾ ਵਿਸ਼ਾ ਹੈ ਕਿ ਕੋਵਿਡ-19 ਮਹਾਮਾਰੀ ਦੇ ਇਸ ਕਠਿਨ ਸਮੇਂ ਵਿੱਚ ਦੋਹਾਂ ਦੇਸ਼ਾਂ ਨੇ ਇੱਕ-ਦੂਸਰੇ ਨੂੰ ਭਰਪੂਰ ਸਹਿਯੋਗ ਦਿੱਤਾ ਹੈ। ਚਾਹੇ ਦਵਾਈਆਂ ਦੀ ਸਪਲਾਈ ਦੇ ਲਈ ਹੋਵੇ ਜਾਂ ਇੱਕ-ਦੂਸਰੇ ਦੇ ਨਾਗਰਿਕਾਂ ਨੂੰ ਸੁਰੱਖਿਅਤ ਘਰ ਪਰਤਾਉਣ ਦੇ ਲਈ।

 

ਸਾਡੇ ਪ੍ਰਦੇਸ਼ਾਂ ਦੇ ਦਰਮਿਆਨ ਵੀ ਸਹਿਯੋਗ ਵਧ ਰਿਹਾ ਹੈ। ਗੁਜਰਾਤ ਅਤੇ ਅੰਦਿਜੋਂ ਦੀ ਸਫਲ ਭਾਗੀਦਾਰੀ ਦੇ ਮਾਡਲ ‘ਤੇ ਹਰਿਆਣਾ ਅਤੇ ਫਰਗਾਨਾ ਦੇ ਦਰਮਿਆਨ ਸਹਿਯੋਗ ਦੀ ਰੂਪਰੇਖਾ ਬਣ ਰਹੀ ਹੈ।

 

Excellency,

 

ਤੁਹਾਡੀ ਲੀਡਰਸ਼ਿਪ ਵਿੱਚ ਉਜ਼ਬੇਕਿਸਤਾਨ ਵਿੱਚ ਮਹੱਤਵਪੂਰਨ ਬਦਲਾਅ ਆ ਰਹੇ ਹਨ, ਅਤੇ ਭਾਰਤ ਵਿੱਚ ਵੀ ਅਸੀਂ reforms ਦੇ ਮਾਰਗ ‘ਤੇ ਅਡਿਗ ਹਾਂ। 

 

ਇਸ ਨਾਲ Post-Covid ਕਾਲ ਵਿੱਚ ਸਾਡੇ ਦਰਮਿਆਨ ਆਪਸੀ ਸਹਿਯੋਗ ਦੀਆਂ ਸੰਭਾਵਨਾਵਾਂ ਹੋਰ ਵਧਣਗੀਆਂ।

 

ਮੈਨੂੰ ਵਿਸ਼ਵਾਸ ਹੈ ਕਿ ਅੱਜ ਦੀ ਸਾਡੀ ਇਸ ਚਰਚਾ ਨਾਲ ਇਨ੍ਹਾਂ ਪ੍ਰਯਤਨਾਂ ਨੂੰ ਨਵੀਂ ਦਿਸ਼ਾ ਅਤੇ ਊਰਜਾ ਮਿਲੇਗੀ।

 

Excellency,

 

ਮੈਂ ਹੁਣ ਤੁਹਾਨੂੰ ਤੁਹਾਡੇ Opening Remarks ਦੇ ਲਈ ਸੱਦਾ ਦਿੰਦਾ ਹਾਂ।

 

***

 

ਡੀਐੱਸ/ਏਕੇ



(Release ID: 1679991) Visitor Counter : 204