ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਵਿੱਤ ਮੰਤਰੀ ਨੇ ਨਵੰਬਰ ਤੱਕ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ ਨੂੰ 21,000 ਕਰੋੜ ਰੁਪਏ ਤੋਂ ਜਿ਼ਆਦਾ ਦੀ ਖਰੀਦ ਦੀ ਅਦਾਇਗੀ ਲਈ ਪ੍ਰਸ਼ੰਸਾ ਕੀਤੀ

ਐੱਮ ਐੱਸ ਐੱਮ ਈਜ਼ ਦੀ ਆਰਥਿਕ ਬੇਹਤਰੀ ਲਈ ਸਰਕਾਰ ਵੱਲੋਂ ਕੀਤੇ ਜ਼ਬਰਦਸਤ ਯਤਨਾਂ ਦੇ ਨਤੀਜੇ ਸਾਹਮਣੇ ਆਏ ਹਨ

ਐੱਮ ਐੱਸ ਐੱਮ ਈਜ਼ ਵੱਲੋਂ ਖਰੀਦ ਲਈ ਅਤੇ ਐੱਮ ਐੱਸ ਐੱਮ ਈਜ਼ ਨੂੰ ਅਦਾਇਗੀ ਵਿੱਚ ਵਾਧਾ ਹੋ ਰਿਹਾ ਹੈ

ਐੱਮ ਐੱਸ ਐੱਮ ਈ ਖੇਤਰ ਉਛਾਲ ਤੇ ਹੈ

Posted On: 10 DEC 2020 3:35PM by PIB Chandigarh

ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਐੱਮ ਐੱਸ ਐੱਮ ਈਜ਼ ਨੂੰ ਅਦਾਇਗੀ ਦੀ ਸਥਿਤੀ ਬਾਰੇ ਜਾਇਜ਼ਾ ਲਿਆ ਅਤੇ ਐੱਮ ਐੱਸ ਐੱਮ ਈ ਮੰਤਰਾਲੇ ਵੱਲੋਂ ਕੀਤੇ ਸ਼ਾਨਦਾਰ ਕੰਮ ਲਈ ਪ੍ਰਸ਼ੰਸਾ ਤੇ ਸੰਤੂਸ਼ਟੀ ਪ੍ਰਗਟ ਕੀਤੀ । ਜਿਵੇਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੀ ਦ੍ਰਿਸ਼ਟੀ ਅਨੁਸਾਰ ਵਿੱਤ ਮੰਤਰੀ ਨੇ ਮਈ 2020 ਵਿੱਚ ਆਤਮਨਿਰਭਰ ਭਾਰਤ ਪੈਕੇਜ ਐਲਾਨਿਆ ਸੀ , ਇਸ ਵਿੱਚ ਦੱਸਿਆ ਗਿਆ ਸੀ ਕਿ ਐੱਮ ਐੱਸ ਐੱਮ ਈਜ਼ ਨੂੰ 45 ਦਿਨਾਂ ਦੇ ਅੰਦਰ—ਅੰਦਰ ਅਦਾਇਗੀ ਹੋਣੀ ਚਾਹੀਦੀ ਹੈ ।
ਮਈ 2020 ਤੋਂ ਲੈ ਕੇ ਭਾਰਤ ਸਰਕਾਰ ਵੱਲੋਂ ਤੇ ਵਿਸ਼ੇਸ਼ ਤੌਰ ਤੇ ਐੱਮ ਐੱਸ ਐੱਮ ਈ ਮੰਤਰਾਲੇ ਵੱਲੋਂ ਲਗਾਤਾਰ ਠੋਸ ਯਤਨਾਂ ਨਾਲ ਇਹ ਅਦਾਇਗੀਆਂ ਕੀਤੀਆਂ ਗਈਆਂ ਹਨ । ਕੇਂਦਰੀ ਜਨਤਕ ਖੇਤਰ ਉੱਦਮਾਂ (ਸੀ ਪੀ ਐੱਸ ਈਜ਼)  ਅਤੇ ਕੇਂਦਰੀ ਸਰਕਾਰੀ ਏਜੰਸੀਆਂ ਦਾ ਧਿਆਨ ਦਾ ਵਿਸ਼ੇਸ਼ ਕੇਂਦਰ ਐੱਮ ਐੱਸ ਐੱਮ ਈਜ਼ ਨੂੰ ਉਹਨਾਂ ਦੀ ਬਣਦੀ ਅਦਾਇਗੀ ਦਿਵਾਉਣ ਵੱਲ ਰਿਹਾ ਹੈ । ਜਿਸ ਦੇ ਸਿੱਟੇ ਵਜੋਂ ਮਈ 2020 ਤੋਂ ਪਿਛਲੇ 7 ਮਹੀਨਿਆਂ ਦੌਰਾਨ ਕੇਂਦਰੀ ਸਰਕਾਰੀ ਏਜੰਸੀਆਂ ਅਤੇ ਸੀ ਪੀ ਐੱਸ ਈਜ਼ ਵੱਲੋਂ ਐੱਮ ਐੱਸ ਐੱਮ ਈਜ਼ ਨੂੰ 21,000 ਕਰੋੜ ਰੁਪਏ ਤੋਂ ਜਿ਼ਆਦਾ ਅਦਾਇਗੀਆਂ ਕੀਤੀਆਂ ਜਾ ਚੁੱਕੀਆਂ ਹਨ । ਅਕਤੂਬਰ ਵਿੱਚ ਖਰੀਦ ਦਾ ਉੱਚਾ ਪੱਧਰ ਪ੍ਰਾਪਤ ਕੀਤਾ ਗਿਆ , ਜਿਸ ਦੌਰਾਨ 5,100 ਕਰੋੜ ਰੁਪਏ ਦੀ ਖਰੀਦ ਅਤੇ 4,100 ਕਰੋੜ ਤੋਂ ਜਿ਼ਆਦਾ ਦੀ ਅਦਾਇਗੀ ਕੀਤੀ ਗਈ ਹੈ । ਨਵੰਬਰ 2020 ਦੇ ਪਹਿਲੇ 10 ਦਿਨਾਂ ਦੀਆਂ ਰਿਪੋਰਟਾਂ ਦੇ ਅਨੁਸਾਰ ਕਾਰਗੁਜ਼ਾਰੀ ਦੇ ਇਸ ਪੱਧਰ ਦੇ ਹੋਰ ਵਧਣ ਦੀ ਸੰਭਾਵਨਾ ਹੈ , ਕਿਉਂਕਿ 4,700 ਕਰੋੜ ਰੁਪਏ ਦੀ ਖਰੀਦ ਅਤੇ 4,000 ਕਰੋੜ ਰੁਪਏ ਦੀ ਅਦਾਇਗੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ । ਹੇਠ ਦਿੱਤਾ ਟੇਬਲ ਇਹ ਵਿਸਥਾਰ ਦਰਸਾਉਂਦਾ ਹੈ ।

C:\Users\dell\Desktop\1S2RT.jpg  

ਐੱਮ ਐੱਸ ਐੱਮ ਈ ਦੀਆਂ ਅਦਾਇਗੀਆਂ ਕਰਵਾਉਣ ਦੇ ਕੀਤੇ ਗਏ ਯਤਨਾਂ ਵਿੱਚ ਭਾਰਤ ਸਰਕਾਰ ਦੇ ਮੰਤਰਾਲਿਆਂ ਅਤੇ ਸੀ ਪੀ ਐੱਸ ਈਜ਼ ਨੂੰ ਸਕੱਤਰ ਐੱਮ ਐੱਸ ਐੱਮ ਈ ਵੱਲੋਂ ਕਈ ਵਾਰ ਲਿਖੀਆਂ ਚਿੱਠੀਆਂ ਅਤੇ ਵਿਅਕਤੀਗਤ ਗੱਲਬਾਤ ਅਤੇ ਅਦਾਇਗੀਆਂ ਲਈ ਪਿੱਛਾ ਕਰਨ ਦੇ ਯਤਨ ਸ਼ਾਮਲ ਹਨ । ਐੱਮ ਐੱਸ ਐੱਮ ਈ ਮੰਤਰਾਲੇ ਦੇ ਯਤਨਾਂ ਨੂੰ ਪੀ ਐੱਮ ਓ ਅਤੇ ਕੈਬਨਿਟ ਸਕੱਤਰ ਵੱਲੋਂ ਮਜ਼ਬੂਤ ਸਹਿਯੋਗ ਮਿਲਿਆ ਹੈ , ਜਿਹਨਾਂ ਨੇ ਸੀ ਪੀ ਐੱਸ ਈਜ਼ ਅਤੇ ਸਰਕਾਰੀ ਏਜੰਸੀਆਂ ਨੂੰ ਚਿੱਠੀਆਂ ਲਿਖੀਆਂ ਸਨ । ਮੰਤਰਾਲੇ ਵੱਲੋਂ ਸੀ ਪੀ ਐੱਸ ਈਜ਼ ਅਤੇ ਭਾਰਤ ਸਰਕਾਰ ਦੇ ਮੰਤਰਾਲਿਆਂ ਨੂੰ ਕੁੱਲ ਲੈਣ—ਦੇਣ , ਕੁੱਲ ਅਦਾਇਗੀ ਦੇ ਨਾਲ ਨਾਲ ਹਰ ਮਹੀਨੇ ਦੇ ਅੰਤ ਤੱਕ ਬਕਾਇਆ ਅਦਾਇਗੀ ਬਾਰੇ ਰਿਪੋਰਟਾਂ ਦੇਣ ਲਈ ਇੱਕ ਆਨਲਾਈਨ ਰਿਪੋਰਟਿੰਗ ਸਿਸਟਮ ਵਿਕਸਿਤ ਕੀਤਾ ਗਿਆ ਹੈ ।
7 ਮਹੀਨਿਆਂ ਦੀ ਰਿਪੋਰਟ (ਮਈ—ਨਵੰਬਰ 2020) ਹੇਠ ਲਿਖੇ ਬਿੰਦੂ ਪੇਸ਼ ਕਰਦੀ ਹੈ ।

1.   ਐੱਮ ਐੱਸ ਐੱਮ ਈਜ਼ ਤੋਂ ਕੇਂਦਰੀ ਸਰਕਾਰੀ ਏਜੰਸੀਆਂ ਅਤੇ ਸੀ ਪੀ ਐੱਸ ਈਜ਼ ਵੱਲੋਂ ਖਰੀਦ ਵੱਧ ਰਹੀ ਹੈ ਅਤੇ ਸੱਚਾਈ ਇਹ ਹੈ ਕਿ ਇਹ ਮਈ 2020 ਤੋਂ ਲਗਭਗ 2.5 ਗੁਣਾ ਵੱਧ ਚੁੱਕੀ ਹੈ ।
2.   ਇਸੇ ਅਨੁਸਾਰ ਐੱਮ ਐੱਸ ਐੱਮ ਈਜ਼ ਨੂੰ ਕੀਤੀਆਂ ਅਦਾਇਗੀਆਂ ਵੀ ਵਧੀਆਂ ਹਨ ।
3.   ਖਰੀਦ ਕੀਮਤ ਦੇ ਖਿਲਾਫ਼ ਅਦਾਇਗੀਆਂ ਦੇ ਬਕਾਏ ਪ੍ਰਤੀਸ਼ਤ ਅਨੁਸਾਰ ਹੇਠਾਂ ਆਏ ਹਨ ।
4.   ਮਈ ਤੋਂ ਹੁਣ ਤੱਕ ਅਕਤੂਬਰ ਵਿੱਚ ਸਭ ਤੋਂ ਵੱਧ ਲੈਣ ਦੇਣ ਹੋਇਆ ਹੈ ।
5.   ਕੇਵਲ 10 ਦਿਨਾ ਦੀਆਂ ਰਿਪੋਰਟਾਂ ਵਿੱਚ ਨਵੰਬਰ ਤੋਂ ਦਸੰਬਰ ਵਿੱਚ ਬੇਹਤਰ ਰੁਝਾਨ ਦਿੱਸ ਰਹੇ ਹਨ ।

ਐੱਮ ਐੱਸ ਐੱਮ ਈ ਮੰਤਰਾਲੇ ਨੇ ਭਾਰਤ ਸਰਕਾਰ ਦੇ ਮੰਤਰਾਲਿਆਂ , ਵਿਭਾਗਾਂ ਅਤੇ ਸੀ ਪੀ ਐੱਸ ਈਜ਼ ਨੂੰ ਐੱਮ ਐੱਸ ਐੱਮ ਈਜ਼ ਦੇ ਸਹਿਯੋਗ ਲਈ ਸ਼ਲਾਘਾ ਕੀਤੀ ਹੈ । ਇਹ ਸਹਿਯੋਗ ਵਿਸ਼ੇਸ਼ ਤੌਰ ਤੇ ਸਤੰਬਰ ਅਤੇ ਅਕਤੂਬਰ ਮਹੀਨਿਆਂ ਦੌਰਾਨ ਬਹੁਤ ਮਹੱਤਵਪੂਰਨ ਸੀ । ਕਿਉਂਕਿ ਇਸ ਦੌਰਾਨ ਨਗਦੀ ਪ੍ਰਵਾਹ ਨਾਲ ਐੱਮ ਐੱਸ ਐੱਮ ਈਜ਼ ਵਧੇਰੇ ਵਸਤਾਂ ਅਤੇ ਸੇਵਾਵਾਂ ਦਾ ਨਿਰਮਾਣ ਕਰ ਸਕੀ ਹੈ , ਜੋ ਵਿਸ਼ੇਸ਼ ਕਰਕੇ ਤਿਉਹਾਰੀ ਸਮੇਂ ਦੌਰਾਨ ਵੇਚੀਆਂ ਗਈਆਂ ਹਨ । ਐੱਮ ਐੱਸ ਐੱਮ ਈ ਮੰਤਰਾਲੇ ਨੇ ਕਾਰਪੋਰੇਟ ਖੇਤਰ ਨੂੰ ਵੀ ਤਿਉਹਾਰੀ ਸੀਜ਼ਨ ਦੌਰਾਨ ਮਦਦ ਕਰਨ ਦੀ ਬੇਨਤੀ ਕੀਤੀ ਸੀ , ਕਿਉਂਕਿ ਇਹਨਾਂ ਤਿਉਹਾਰਾਂ ਦੌਰਾਨ ਕੀਤੀ ਕਮਾਈ ਕਈ ਐੱਮ ਐੱਸ ਐੱਮ ਈਜ਼ ਨੂੰ ਪੂਰਾ ਸਾਲ ਟਿਕਾਈ ਰੱਖੇਗੀ । ਇਸ ਸਹਿਯੋਗ ਨੇ ਵੀ ਕਈ ਐੱਮ ਐੱਸ ਐੱਮ ਈਜ਼ ਅਤੇ ਪੇਂਡੂ ਉਦਯੋਗਾਂ ਨੂੰ ਪਿਛਲੇ ਸਾਲ ਦੇ ਮੁਕਾਬਲੇ ਬੇਹਤਰ ਕਾਰੋਬਾਰ ਕਰਨ ਲਈ ਸਹਾਇਤਾ ਕੀਤੀ ਹੈ ।


ਆਰ ਸੀ ਜੇ / ਇਰਸ਼ਾਦ


(Release ID: 1679865) Visitor Counter : 190