ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਸੜਕ ਬੁਨਿਆਦੀ ਢਾਂਚੇ ਦੇ ਸੈਕਟਰ ਵਿੱਚ ਤਕਨਾਲੋਜੀ ਦੇ ਸਹਿਯੋਗ ਲਈ ਆਸਟਰੀਆ ਨਾਲ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ
Posted On:
09 DEC 2020 6:27PM by PIB Chandigarh
ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ (MoRTH) ਨੇ ਅੱਜ ਸੜਕ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਤਕਨਾਲੋਜੀ ਵਿੱਚ ਸਹਿਯੋਗ ਬਾਰੇ ਆਸਟਰੀਆ ਗਣਰਾਜ ਦੇ ਮੌਸਮ ਕਾਰਜ, ਵਾਤਾਵਰਣ, ਊਰਜਾ, ਗਤੀਸ਼ੀਲਤਾ, ਇਨੋਵੇਸ਼ਨ ਅਤੇ ਤਕਨਾਲੋਜੀ ਬਾਰੇ ਸੰਘੀ ਮੰਤਰਾਲੇ ਦੇ ਨਾਲ ਇੱਕ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ। ਸਹਿਮਤੀ ਪੱਤਰ ਦਾ ਉਦੇਸ਼ ਦੋਵਾਂ ਦੇਸ਼ਾਂ ਦਰਮਿਆਨ ਰੋਡ ਟ੍ਰਾਂਸਪੋਰਟ, ਸੜਕ / ਰਾਜਮਾਰਗਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ, ਪ੍ਰਬੰਧਨ ਅਤੇ ਪ੍ਰਸ਼ਾਸਨ, ਸੜਕ ਸੁਰੱਖਿਆ ਅਤੇ ਇੰਟੈਲੀਜੈਂਟ ਟ੍ਰਾਂਸਪੋਰਟ ਪ੍ਰਣਾਲੀ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਲਈ ਇੱਕ ਪ੍ਰਭਾਵਸ਼ਾਲੀ ਢਾਂਚਾ ਤਿਆਰ ਕਰਨਾ ਹੈ। ਇਹ ਦੋਵਾਂ ਦੇਸ਼ਾਂ ਵਿੱਚ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ, ਲੰਬੇ ਸਮੇਂ ਤੋਂ ਚੱਲ ਰਹੇ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰੇਗਾ ਅਤੇ ਵਪਾਰ ਅਤੇ ਖੇਤਰੀ ਏਕੀਕਰਣ ਨੂੰ ਵਧਾਏਗਾ।
1949 ਵਿਚ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧ ਸਥਾਪਿਤ ਹੋਣ ਤੋਂ ਬਾਅਦ ਭਾਰਤ ਦੇ ਆਸਟਰੀਆ ਨਾਲ ਚੰਗੇ ਕੂਟਨੀਤਕ ਸੰਬੰਧ ਰਹੇ ਹਨ। ਦੋਵੇਂ ਦੇਸ਼ ਦੋਸਤਾਨਾ ਆਰਥਿਕ ਅਤੇ ਕੂਟਨੀਤਕ ਸੰਬੰਧਾਂ ਦਾ ਇਤਿਹਾਸ ਸਾਂਝਾ ਕਰਦੇ ਹਨ। ਆਸਟਰੀਆ ਵਿੱਚ ਸੜਕਾਂ ਅਤੇ ਰਾਜਮਾਰਗਾਂ ਲਈ ਇਲੈਕਟ੍ਰਾਨਿਕ ਟੋਲ ਪ੍ਰਣਾਲੀਆਂ, ਸੂਝਵਾਨ ਆਵਾਜਾਈ ਪ੍ਰਣਾਲੀਆਂ, ਟ੍ਰੈਫਿਕ ਪ੍ਰਬੰਧਨ ਪ੍ਰਣਾਲੀਆਂ, ਸੁਰੰਗਾਂ ਦੀ ਨਿਗਰਾਨੀ ਪ੍ਰਣਾਲੀ, ਭੂ-ਮੈਪਿੰਗ ਅਤੇ ਲੈਂਡਸਲਾਈਡਜ਼ ਤੋਂ ਬਚਾਅ ਦੇ ਉਪਾਅ ਵਾਲੀ ਆਧੁਨਿਕ ਤਕਨਾਲੋਜੀ ਦੀ ਸਥਿਤੀ ਹੈ।
ਟ੍ਰਾਂਸਪੋਰਟ ਸੈਕਟਰ ਵਿੱਚ ਇਸ ਸਮਝੌਤੇ ਜ਼ਰੀਏ ਸੜਕ ਆਵਾਜਾਈ ਦੇ ਖੇਤਰ ਵਿੱਚ ਭਾਰਤ-ਆਸਟਰੀਆ ਦਾ ਦੁਵੱਲਾ ਸਹਿਯੋਗ ਦੋਵਾਂ ਦੇਸ਼ਾਂ ਲਈ ਪਹਿਲਾਂ ਤੋਂ ਹੀ ਚੰਗੇ ਸੰਬੰਧਾਂ ਨੂੰ ਉਤਸ਼ਾਹਿਤ ਕਰਨ ਅਤੇ ਸੜਕੀ ਸੁਰੱਖਿਆ ਵਿੱਚ ਵਾਧੇ ਦੇ ਨਜ਼ਰੀਏ ਦੇ ਨਾਲ ਨਾਲ ਸੈਕਟਰ ਲਈ ਆਕਰਸ਼ਕ ਵਿੱਤ ਸੰਭਾਵਨਾਵਾਂ ਦੋਵਾਂ ਲਈ ਲਾਭਕਾਰੀ ਸਾਬਿਤ ਹੋਵੇਗਾ।
ਇਸ ਸਹਿਮਤੀ ਪੱਤਰ 'ਤੇ ਵਧੀਕ ਸੱਕਤਰ, ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ (MoRTH) ਸ੍ਰੀ ਕੇ.ਸੀ. ਗੁਪਤਾ ਅਤੇ ਆਸਟਰੀਆ ਦੇ ਰਾਜਦੂਤ ਬ੍ਰਿਗੇਟ ਓਪਿੰਗਰ-ਵਾਲਸ਼ੋਫਰ (Brigitte Öppinger-Walchshofer) ਨੇ ਹਸਤਾਖਰ ਕੀਤੇ।
*********
ਆਰਸੀਜੇ / ਐੱਮਐੱਸ / ਜੇਕੇ
(Release ID: 1679581)
Visitor Counter : 123