ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੁੱਲ ਪੁਸ਼ਟੀ ਵਾਲੇ ਮਾਮਲੇ 4 ਫੀਸਦ ਤੋਂ ਵੀ ਘੱਟ ਹੋਏ, ਐਕਟਿਵ ਕੇਸ ਲੋਡ 3.78 'ਤੇ ਪੁੱਜਾ, ਨਿਰੰਤਰ ਗਿਰਾਵਟ ਜਾਰੀ
ਰੋਜ਼ਾਨਾ ਪੋਜੀਟਿਵਿਟੀ ਦਰ 3.14 ਫੀਸਦ ਤੇ ਖੜ੍ਹੀ ਹੈ
19 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਹਫਤਾਵਾਰੀ ਪੋਜੀਟਿਵਿਟੀ ਦਰ ਰਾਸ਼ਟਰੀ ਅੋਸਤ ਨਾਲੋਂ ਵਧੇਰੇ ਹੈ
Posted On:
09 DEC 2020 11:12AM by PIB Chandigarh
ਭਾਰਤ ਵਿੱਚ ਐਕਟਿਵ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦਾ ਰੁਝਾਨ ਵੀ ਜਾਰੀ ਹੈ। ਐਕਟਿਵ ਮਾਮਲੇ ਘੱਟ ਕੇ 3,78909 ਰਹਿ ਗਏ ਹਨ। ਦੇਸ਼ ਦੇ ਪੋਜੀਟਿਵ ਕੇਸ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿਚੋਂ 3.89 ਫੀਸਦ ਰਹਿ ਗਏ ਹਨ।
ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵੱਧ ਰੋਜ਼ਾਨਾ ਰਿਕਵਰੀ ਨੇ ਐਕਟਿਵ ਕੇਸਲੋਡ ਦੀ ਕੁੱਲ ਕਮੀ ਨੂੰ ਯਕੀਨੀ ਬਣਾਇਆ ਹੈ । ਇਸ ਨਾਲ ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਵਿੱਚ 4,957 ਮਾਮਲਿਆਂ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਭਾਰਤ ਨੇ ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵਧੇਰੇ ਰੋਜ਼ਾਨਾ ਰਿਕਵਰੀ ਦੀ ਰਿਪੋਰਟ ਕੀਤੀ ਹੈ । ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 32,080 ਵਿਅਕਤੀ ਪੋਜੀਟਿਵ ਪਾਏ ਗਏ ਹਨ, ਭਾਰਤ ਨੇ ਇਸ ਸਮੇਂ ਦੌਰਾਨ 36,635 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਹਨ।
ਭਾਰਤ ਵਿੱਚ ਕੁੱਲ ਕੋਵਿਡ ਟੈਸਟਾਂ ਦੀ ਗਿਣਤੀ 15 ਕਰੋੜ (14,98,36,767) ਦੇ ਨੇੜੇ ਪਹੁੰਚ ਗਈ ਹੈ । ਹਰ ਰੋਜ਼ 10 ਲੱਖ ਤੋਂ ਵੱਧ ਟੈਸਟ ਕਰਵਾਉਣ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਦੇ ਹੋਏ, ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 10,22,712 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ । ਦੇਸ਼ ਦੀ ਟੈਸਟਿੰਗ ਸਮਰੱਥਾ ਵੱਧ ਕੇ ਪ੍ਰਤੀ ਦਿਨ 15 ਲੱਖ ਟੈਸਟ ਹੋ ਗਈ ਹੈ ।
ਭਾਰਤ ਦੇ ਟੈਸਟਿੰਗ ਨਾਲ ਸੰਬੰਧਿਤ ਬੁਨਿਆਦੀ ਢਾਂਚੇ ਵਿੱਚ ਦੇਸ਼ ਭਰ ਦੀਆਂ 2,220 ਲੈਬਾਂ ਦੇ ਨਾਲ ਮਹੱਤਵਪੂਰਣ ਵਾਧਾ ਦਰਜ
ਹੋਇਆ ਹੈ ।
ਰੋਜ਼ਾਨਾ ਅੋਸਤਨ 10 ਲੱਖ ਤੋਂ ਵੱਧ ਟੈਸਟ ਕੀਤੇ ਗਏ ਹਨ ਜਿਸ ਨਾਲ ਇਹ ਸੁਨਿਸ਼ਚਿਤ ਹੋਇਆ ਹੈ ਕਿ ਕੁੱਲ ਪੋਜੀਟਿਵਿਟੀ ਦਰ ਹੇਠਲੇ ਪੱਧਰ ਤੇ ਕਾਇਮ ਰਹਿੰਦੀ ਹੈ ਅਤੇ ਮੋਜੂਦਾ ਸਮੇਂ ਵਿੱਚ ਹੇਠਾਂ ਵਲ ਜਾ ਰਹੀ ਹੈ ।
ਕੁੱਲ ਰਾਸ਼ਟਰੀ ਪੋਜੀਟਿਵਿਟੀ ਦਰ ਅੱਜ 6.50 ਫੀਸਦ ‘ਤੇ ਖੜ੍ਹੀ ਹੈ । ਰੋਜ਼ਾਨਾ ਪੋਜੀਟਿਵਿਟੀ ਦਰ ਹੁਣ ਸਿਰਫ 3.14 ਫੀਸਦ ਹੈ । ਉੱਚ ਪੱਧਰੀ ਜਾਂਚ ਦੇ ਨਤੀਜੇ ਵਜੋਂ ਪੋਜੀਟਿਵਿਟੀ ਦਰ ਘੱਟ ਜਾਂਦੀ ਹੈ ।
ਹੇਠਾਂ ਉਹ ਰਾਜ ਹਨ, ਜਿਥੇ ਵੱਡੀ ਗਿਣਤੀ ਵਿੱਚ ਕੁੱਲ ਟੈਸਟ ਹੋਏ ਹਨ ਅਤੇ ਉਹਨਾਂ ਦੀ ਪੋਜੀਟਿਵਿਟੀ ਦਰ ਦੇ ਨਾਲ ਹਨ-
ਉੱਤਰ ਪ੍ਰਦੇਸ਼ ਵਿੱਚ, 2 ਕਰੋੜ ਤੋਂ ਵੱਧ ਟੈਸਟਾਂ ਦੇ ਨਾਲ ਸਭ ਤੋਂ ਵੱਧ ਕੁੱਲ ਟੈਸਟਿੰਗ ਹੈ । ਬਿਹਾਰ, ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ ਅਤੇ ਆਂਧਰ-ਪ੍ਰਦੇਸ਼ ਅਜਿਹੇ ਰਾਜਾਂ ਵਿਚੋਂ ਹਨ ਜਿਨ੍ਹਾਂ ਵਿੱਚ 1 ਕਰੋੜ ਤੋਂ ਵੀ ਜ਼ਿਆਦਾ ਟੈਸਟ ਕੀਤੇ ਗਏ ਹਨ।
ਰਿਕਵਰੀ ਰੇਟ ਵੀ ਵਧ ਕੇ 94.66 ਫੀਸਦ ਹੋ ਗਿਆ ਹੈ । ਕੁੱਲ ਰਿਕਵਰੀ ਅੱਜ 92 ਲੱਖ (92,15,581) ਨੂੰ ਪਾਰ ਕਰ ਚੁੱਕੀ ਹੈ ।
ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿੱਚੋਂ 76.37 ਫੀਸਦ ਮਾਮਲੇ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਗਏ ਹਨ।
ਮਹਾਰਾਸ਼ਟਰ ਵਿੱਚ ਨਵੇਂ ਰਿਕਵਰ ਹੋਏ 6,365 ਮਾਮਲਿਆਂ ਨਾਲ ਸਭ ਤੋਂ ਵੱਧ ਇਕ ਦਿਨ ਦੀ ਰਿਕਵਰ ਰਿਪੋਰਟ ਕੀਤੀ ਗਈ ਹੈ । ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ 4,735 ਲੋਕ ਰਿਕਵਰ ਹੋਏ, ਇਸ ਤੋਂ ਬਾਅਦ ਦਿੱਲੀ ਵਿੱਚ 3,307 ਵਿਅਕਤੀ ਰਿਕਵਰ ਹੋਏ ਹਨ ।
ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਨਵੇਂ ਮਾਮਲਿਆਂ ਵਿੱਚ 75.11 ਫੀਸਦ ਦਾ ਯੋਗਦਾਨ ਪਾਇਆ ਹੈ।
ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ 5,032 ਨਵੇਂ ਪੁਸ਼ਟੀ ਵਾਲੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 4,026 ਨਵੇਂ ਕੇਸ ਦਰਜ ਕੀਤੇ ਗਏ ਹਨ ।
ਪਿਛਲੇ 24 ਘੰਟਿਆਂ ਦੌਰਾਨ 402 ਮੌਤ ਦੇ ਨਵੇਂ ਮਾਮਲੇ ਦਰਜ ਹੋਏ ਹਨ।
ਰਿਪੋਰਟ ਕੀਤੀਆਂ ਨਵੀਂਆਂ ਮੌਤਾਂ ਵਿੱਚੋਂ 76.37 ਫੀਸਦੀ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਹਨ । ਦਿੱਲੀ ਵਿਚ ਸਭ ਤੋਂ ਵੱਧ ਮੌਤਾਂ ਦਰਜ ਹੋਈਆਂ ਹਨ, ਜਿਥੇਂ 57 ਮੌਤਾਂ ਰਿਪੋਰਟ ਹੋਈਆਂ ਹਨ। ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਵਿੱਚ ਕ੍ਰਮਵਾਰ 53 ਅਤੇ 49 ਰੋਜ਼ਾਨਾ ਮੌਤਾਂ ਦਰਜ ਹੋਈਆਂ ਹਨ।
****
ਐਮ ਵੀ / ਐਸ ਜੇ
(Release ID: 1679518)
Visitor Counter : 266
Read this release in:
English
,
Urdu
,
Hindi
,
Marathi
,
Manipuri
,
Assamese
,
Gujarati
,
Odia
,
Tamil
,
Telugu
,
Malayalam