ਵਣਜ ਤੇ ਉਦਯੋਗ ਮੰਤਰਾਲਾ

ਸੰਯੁਕਤ ਰਾਸ਼ਟਰ ਨੇ ਇਨਵੈਸਟ ਇੰਡੀਆ ਨੂੰ ਨਿਵੇਸ਼ ਪ੍ਰੋਤਸਾਹਨ ਅਵਾਰਡ 2020 ਦਾ ਜੇਤੂ ਐਲਾਨਿਆ

Posted On: 07 DEC 2020 7:20PM by PIB Chandigarh

ਸੰਯੁਕਤ ਰਾਸ਼ਟਰ (ਯੂਐਨਸੀਟੀਏਡੀ) ਨੇ ਇਨਵੈਸਟ ਇੰਡੀਆ- ਭਾਰਤ ਦੀ ਰਾਸ਼ਟਰੀ ਨਿਵੇਸ਼ ਪ੍ਰਮੋਸ਼ਨ ਏਜੰਸੀ- ਨੂੰ 2020 ਦੇ ਸੰਯੁਕਤ ਰਾਸ਼ਟਰ ਨਿਵੇਸ਼ ਪ੍ਰੋਤਸਾਹਨ ਅਵਾਰਡ ਦਾ ਜੇਤੂ ਐਲਾਨਿਆ ਹੈ। ਪੁਰਸਕਾਰ ਸਮਾਰੋਹ 7 ਦਸੰਬਰ 2020 ਨੂੰ ਯੂਐਨਸੀਟੀਏਡੀ ਦੇ ਜਿਨੇਵਾ ਵਿੱਚ ਮੁੱਖ ਦਫਤਰ ਵਿਖੇ ਹੋਇਆ। 

ਪੁਰਸਕਾਰ ਵਿਸ਼ਵ ਭਰ ਵਿੱਚ ਇਨਵੈਸਟਮੈਂਟ ਪ੍ਰਮੋਸ਼ਨ ਏਜੰਸੀਆਂ (ਆਈਪੀਏ) ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਸਰਬੋਤਮ ਅਭਿਆਸਾਂ ਨੂੰ ਮਾਨਤਾ ਦਿੰਦਾ ਹੈ  ਅਤੇ ਮਨਾਉਂਦਾ ਹੈ। ਮੁਲਾਂਕਣ 180 ਇਨਵੈਸਟਮੈਂਟ ਪ੍ਰੋਮੋਸ਼ਨ ਏਜੰਸੀਆਂ ਵੱਲੋਂ ਕੀਤੇ ਗਏ ਕੰਮ ਤੇ ਯੂਐਨਸੀਟੀਏਡੀ ਦੀ ਅਸੈਸਮੇਂਟ 'ਤੇ ਅਧਾਰਤ ਸੀ। 

ਕੋਵਿਡ -19 ਮਹਾਮਾਰੀ ਦੇ ਕਾਰਨ ਨਿਵੇਸ਼ ਨੂੰ ਉਤਸ਼ਾਹਤ ਕਰਨ ਵਾਲੀਆਂ ਏਜੰਸੀਆਂ ਨੂੰ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹ ਸੰਕਟ ਪ੍ਰਬੰਧਨ ਵੱਲ ਰੁਟੀਨ ਨਿਵੇਸ਼ ਨੂੰ ਵਧਾਉਣ ਅਤੇ ਸਹੂਲਤਾਂ ਨੂੰ ਸਰਕਾਰੀ ਐਮਰਜੈਂਸੀ ਅਤੇ ਆਰਥਿਕ ਰਾਹਤ ਉਪਾਵਾਂ ਦੀ ਨੋਟੀਫਿਕੇਸ਼ਨ, ਸੰਕਟ ਸਹਾਇਤਾ ਸੇਵਾਵਾਂ ਦੀ ਵਿਵਸਥਾ, ਅਤੇ ਰਾਸ਼ਟਰੀ ਕੋਵਿਡ - 19 ਕਾਰੋਬਾਰੀ ਹੁੰਗਾਰੇ ਦੀਆਂ ਕੋਸ਼ਿਸ਼ਾਂ ਵੱਲ ਜਾਣ ਲਈ ਮਜ਼ਬੂਰ ਕਰਦੇ ਸਨ। ਇਹ ਸਭ ਇਸ ਲਈ ਕੀਤਾ ਜਾ ਰਿਹਾ ਸੀ, ਜਦੋਂ ਏਜੰਸੀਆਂ ਨੇ ਦਫਤਰ ਬੰਦ ਕੀਤੇ ਹੋਏ ਸਨ, ਕੰਮਾਂ ਨੂੰ ਆਨਨਲਾਈਨ ਚਲਾਇਆ ਗਿਆ ਸੀ ਅਤੇ ਸਟਾਫ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਸੀ।  ਮਾਰਚ 2020 ਵਿੱਚ, ਯੂਐਨਸੀਟੀਏਡੀ  ਨੇ ਮਹਾਮਾਰੀ ਬਾਰੇ ਆਈਪੀਏ ਦੇ ਹੁੰਗਾਰੇ ਦੀ ਨਿਗਰਾਨੀ ਲਈ ਇੱਕ ਟੀਮ ਗਠਿਤ ਕੀਤੀ।  ਯੂਐਨਸੀਟੀਏਡੀ ਨੇ ਅਪ੍ਰੈਲ ਅਤੇ ਜੁਲਾਈ 2020 ਵਿਚ ਆਈਪੀਏ ਅਬਜ਼ਰਵਰ ਪਬਲੀਕੇਸ਼ਨਾਂ ਵਿਚ ਨਿਵੇਸ਼ ਪ੍ਰਮੋਸ਼ਨ ਏਜੰਸੀਆਂ ਵੱਲੋਂ ਸਰਬੋਤਮ ਅਭਿਆਸਾਂ ਦੀ ਰਿਪੋਰਟ ਕੀਤੀ।  ਮਹਾਮਾਰੀ ਨੂੰ ਆਈਪੀਏ ਦਾ ਹੁੰਗਾਰਾ 2020 ਸੰਯੁਕਤ ਰਾਸ਼ਟਰ ਦੇ ਨਿਵੇਸ਼ ਪ੍ਰੋਤਸਾਹਨ ਅਵਾਰਡ ਦੇ ਮੁਲਾਂਕਣ ਦਾ ਅਧਾਰ ਬਣ ਗਿਆ। 

 ਯੂਐਨਸੀਟੀਏਡੀ ਨੇ ਇਨਵੈਸਟ ਇੰਡੀਆ ਵੱਲੋਂ ਅਮਲ ਵਿੱਚ ਲਿਆਂਦੇ ਗਏ ਚੰਗੇ ਅਭਿਆਸਾਂ ਤੇ ਚਾਨਣਾ ਪਾਇਆ, ਜਿਵੇਂ ਕਿ ਬਿਜ਼ਨਸ ਇਮਿਉਨਿਟੀ ਪਲੇਟਫਾਰਮ, ਐਕਸਕਲੂਸਿਵ ਇਨਵੈਸਟਮੈਂਟ ਫੋਰਮ ਵੈਬਿਨਾਰ ਸੀਰੀਜ਼, ਇਸ ਦੀ ਸੋਸ਼ਲ ਮੀਡੀਆ ਵਿੱਚ ਸ਼ਮੂਲੀਅਤ ਅਤੇ ਕੋਵਿਡ ਰਿਸਪਾਂਸ ਟੀਮਾਂ ਤੇ ਧਿਆਨ ਕੇਂਦਰਿਤ ਕਰਨਾ (ਜਿਵੇਂ ਕਿ ਕਾਰੋਬਾਰੀ ਪੁਨਰ ਨਿਰਮਾਣ, ਹਿੱਸੇਦਾਰ ਆਉਟਰੀਚ ਅਤੇ ਸਪਲਾਇਰ ਆਉਟਰੀਚ) ਮਹਾਮਾਰੀ ਦੇ ਹੁੰਗਾਰੇ ਆਦਿ ਨੂੰ ਆਪਣੀਆਂ ਪ੍ਰਕਾਸ਼ਨਾਂ ਵਿਚ ਸ਼ਾਮਲ ਕੀਤਾ। ਇਨਵੈਸਟ ਇੰਡੀਆ ਨੇ ਲੰਬੇ ਸਮੇਂ ਦੀਆਂ ਰਣਨੀਤੀਆਂ ਅਤੇ ਅਭਿਆਸਾਂ ਨੂੰ ਸਾਂਝਾ ਕੀਤਾ ਹੈ ਜੋ ਯੂਐਨਸੀਟੀਏਡੀ ਦੇ ਉੱਚ ਪੱਧਰੀ ਬ੍ਰੇਨ ਸਟੋਰਮਿੰਗ ਸੈਸ਼ਨਾਂ ਵਿੱਚ ਨਿਵੇਸ਼ ਨੂੰ ਉਤਸ਼ਾਹਤ ਕਰਨ, ਸਹਾਇਤਾ ਦੇਣ ਅਤੇ ਕਾਇਮ ਰੱਖਣ ਲਈ ਅਮਲ ਵਿੱਚ ਲਿਆਂਦੇ ਜਾ ਰਹੇ ਹਨ।

ਇਹ ਸੰਯੁਕਤ ਰਾਸ਼ਟਰ ਨਿਵੇਸ਼ ਪ੍ਰੋਤਸਾਹਨ ਅਵਾਰਡ ਨਿਵੇਸ਼ ਪ੍ਰੋਤਸਾਹਨ ਏਜੰਸੀਆਂ ਲਈ ਸਭ ਤੋਂ ਬੇਮਿਸਾਲ ਪੁਰਸਕਾਰ ਹੈ।  ਯੂਐਨਸੀਟੀਏਡੀ ਇਕ ਸੈਂਟਰਲ ਏਜੰਸੀ ਹੈ ਜੋ ਆਈਪੀਏ ਦੀ ਕਾਰਗੁਜ਼ਾਰੀ 'ਤੇ ਨਜ਼ਰ ਰੱਖਦੀ ਹੈ ਅਤੇ ਗਲੋਬਲ ਸਰਬੋਤਮ ਅਭਿਆਸਾਂ ਦੀ ਪਛਾਣ ਕਰਦੀ ਹੈ। ਜਰਮਨੀ, ਦੱਖਣੀ ਕੋਰੀਆ ਅਤੇ ਸਿੰਗਾਪੁਰ ਪੁਰਸਕਾਰ ਦੇ ਪਿੱਛਲੇ ਕੁਝ ਜੇਤੂ ਰਹੇ ਹਨ। 

 ਇਨਵੈਸਟ ਇੰਡੀਆ ਦੇ ਐਮਡੀ ਅਤੇ ਸੀਈਓ ਸ੍ਰੀ ਦੀਪਕ ਬਾਗਲਾ ਨੇ ਕਿਹਾ, “ਇਹ ਪੁਰਸਕਾਰ, ਮਾਨਯੋਗ ਪ੍ਰਧਾਨ ਮੰਤਰੀ ਦੇ ਭਾਰਤ ਨੂੰ ਇਕ ਤਰਜੀਹੀ ਨਿਵੇਸ਼ ਸਥਾਨ ਬਣਾਉਣ ਦੇ ਦਿ੍ਸ਼ਟੀਕਰਨ ਦਾ ਪ੍ਰਮਾਣ ਹੈ। ਇਹ ਈਜ਼ ਆਫ਼ ਲਿਵਿੰਗ, ਈਜ ਆਫ ਡੂਇੰਗ ਬਿਜ਼ਨਸ ਅਤੇ ਆਤਮਨਿਰਭਰ ਭਾਰਤ ਦੀ ਸਿਰਜਣਾ 'ਤੇ ਕੇਂਦਰਿਤ ਕੀਤੇ ਧਿਆਨ ਦੀ ਗਵਾਹੀ ਦਿੰਦਾ ਹੈ। 

---------------------------------------------------------------- 

ਵਾਈ ਬੀ



(Release ID: 1678976) Visitor Counter : 249