ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ. ਹਰਸ਼ ਵਰਧਨ ਵੱਲੋਂ ਕੇਂਦਰੀ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਦੀ ਮੌਜੂਦਗੀ ਵਿੱਚ IISF 2020 ਲਈ CSIR-IMMT, ਭੁਵਨੇਸ਼ਵਰ ਦੇ ਪੂਰਵ–ਭੂਮਿਕਾ ਪ੍ਰੋਗਰਾਮ ਦਾ ਈ–ਉਦਘਾਟਨ
“IISF ਇਹ ਸਿਖਾਉਂਦਾ ਹੈ ਕਿ ਭਾਰਤ ਕਿਵੇਂ ਸਦੀਆਂ ਤੋਂ ਵਿਸ਼ਵ ਲਈ ਨਵੇਂ ਵਿਚਾਰਾਂ, ਖ਼ਿਆਲਾਂ ਤੇ ਨਵਾਚਾਰਾਂ ਲਈ ਪ੍ਰੇਰਣਾ ਬਣਿਆ ਰਿਹਾ ਹੈ। ਇਸ ਕੋਸ਼ਿਸ਼ ਨਾਲ ਭਾਰਤ ਦੀ ਇੱਕ ‘ਵਿਸ਼ਵ–ਗੁਰੂ’ ਬਣਨ ਦੀ ਮੁਹਿੰਮ ਭਖੇਗੀ”,ਡਾ. ਹਰਸ਼ ਵਰਧਨ
ਸ੍ਰੀ ਧਰਮੇਂਦਰ ਪ੍ਰਧਾਨ ਵੱਲੋਂ ਵਿਗਿਆਨੀ ਭਾਈਚਾਰੇ ਨੂੰ ਭਾਰਤ ਲਈ ਨਵੀਂਆਂ ਕਾਢਾਂ ਕੱਢਣ ਅਤੇ ਭਾਰਤ ਨੂੰ ‘ਆਤਮਨਰਭਰ’ ਬਣਾਉਣ ਲਈ ਪ੍ਰਤੀਯੋਗੀ ਲਾਭ ਸਿਰਜਣ ਦੀ ਅਪੀਲ

Posted On: 05 DEC 2020 3:05PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਸਿਹਤ ਤੇ ਪਰਿਵਾਰ ਭਲਾਈ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ 6ਵੇਂ ਭਾਰਤੀ ਆਲਮੀ ਵਿਗਿਆਨ ਮੇਲਾ 2020 (IISF-2020) ਲਈ CSIR-IMMT, ਭੁਵਨੇਸ਼ਵਰ ਦੇ ਪੂਰਵ–ਭੂਮਿਕਾ ਦਾ ਈ–ਉਦਘਾਟਨ ਕੀਤਾ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਇਸਪਾਤ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਇਸ ਸਮਾਰੋਹ ਦੇ ਮੁੱਖ ਮਹਿਮਾਨ ਸਨ। ਡਾ. ਸ਼ੇਖਰ ਸੀ. ਮੈਂਡੇ, ਡਾਇਰੈਕਟਰ ਜਨਰਲ, ਸੀਐੱਸਆਈਆਰ ਅਤੇ ਸਕੱਤਰ, ਡੀਐੱਸਆਈਆਰ ਅਤੇ ਪ੍ਰੋ. ਸੁੱਧਾਸਤਵਾ ਬਾਸੂ, ਡਾਇਰੈਕਟਰ, ਸੀਐੱਸੀਆਈਆਰ–ਆਈਐੱਮਐੱਮਟੀ, ਭੁਵਨੇਸ਼ਵਰ ਇਸ ਮੌਕੇ ਮੌਜੂਦ ਸਨ।  IISF-2-2- ਦਾ ਵਿਸ਼ਾ ਹੈ ‘ਆਤਮ–ਨਿਰਭਰ ਭਾਰਤ ਅਤੇ ਵਿਸ਼ਵ ਭਲਾਈ ਲਈ ਵਿਗਿਆਨ’।

ਉਦਘਾਟਨੀ ਭਾਸ਼ਣ ਦਿੰਦਿਆਂ ਡਾ. ਹਰਸ਼ ਵਰਧਨ ਨੇ ਕਿਹਾ,‘IISF-2020 ਦਾ ਪ੍ਰਸਤਾਵਿਤ ਵਿਸ਼ਾ – ‘ਆਤਮ–ਨਿਰਭਰ ਭਾਰਤ ਅਤੇ ਵਿਸ਼ਵ ਭਲਾਈ ਲਈ ਵਿਗਿਆਨ’ ਮੌਜੂਦਾ ਸੰਦਰਭ ਵਿੱਚ ਬਹੁਤ ਵਾਜਬ ਹੈ, ਜਦੋਂ ਰਾਸ਼ਟਰ ਵਿਕਾਸ ਲਈ ਤੇਜ਼ੀ ਨਾਲ ਅੱਗੇ ਵਧਣ ਅਤੇ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੀ ‘ਆਤਮਨਿਰਭਰ ਭਾਰਤ’ ਦੀ ਉਸ ਦੂਰ–ਦ੍ਰਿਸ਼ਟੀ ਲਾਗੂ ਕਰਨ ਵਾਸਤੇ ਵਿਗਿਆਨ ਅਤੇ ਟੈਕਨੋਲੋਜੀ ਵੱਲ ਵੇਖ ਰਿਹਾ ਹੈ, ਜੋ ਵਿਸ਼ਵ ਅਰਥਵਿਵਸਥਾ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਵਿਭਿੰਨ ਖੇਤਰਾਂ ਵਿੱਚ ਬਹੁਤ ਸਾਰੀਆਂ ਮਹਾਨ ਵਿਗਿਆਨਕ ਖੋਜਾਂ ਅਤੇ ਤਕਨਾਲੋਜੀਕਲ ਤਰੱਕੀਆਂ ਨੇ ਵਿਸ਼ਵ ਨੂੰ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਸਾਡੀਆਂ ਸ਼ਾਨਦਾਰ ਕੋਸ਼ਿਸ਼ਾਂ ਵਿਖਾ ਦਿੱਤੀਆਂ ਹਨ।’

ਉਨ੍ਹਾਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਅੱਗੇ ਕਿਹਾ ਕਿ ਖਣਨ, ਖਣਿਜ ਪਦਾਰਥ ਅਤੇ ਸਮੱਗਰੀਆਂ ਆਰਥਿਕ ਭਾਰਤ ਦੇ ਅਹਿਮ ਅੰਗ ਹਨ। CSIR-IMMT ਸੀਐੱਸਆਈਆਰ ਪਰਿਵਾਰ ਦਾ ਹਿੱਸਾ ਹੈ ਅਤੇ ਲਗਾਤਾਰ ਖਣਿਜ ਅਤੇ ਸਮੱਗਰੀ ਸਰੋਤਾਂ ਦੇ ਖੇਤਰ ਦੀ ਦਿਸ਼ਾ ਲਗਾਤਾਰ ਵਧਦਾ ਹੋਇਆ ਕੰਮ ਕਰ ਰਿਹਾ ਹੈ ਤੇ ਖਣਨ, ਖਣਿਜ ਪਦਾਰਥਾਂ ਤੇ ਧਾਤ ਉਦਯੋਗਾਂ ਦੀਆਂ ਖੋਜ ਤੇ ਵਿਕਾਸ ਦੀਆਂ ਸਮੱਸਿਆਵਾਂ ਹੱਲ ਕਰ ਰਿਹਾ ਹੈ ਅਤੇ ਰਾਸ਼ਟਰ ਲਈ ਉਨ੍ਹਾਂ ਦਾ ਟਿਕਾਊ ਵਿਕਾਸ ਯਕੀਨੀ ਬਣਾ ਰਿਹਾ ਹੈ। ਮੰਤਰੀ ਨੇ ਵਿਸਥਾਰਪੂਰਬਕ ਦੱਸਿਆ,‘CSIR-IMMT ਇੱਕ ਚਿਰ–ਸਥਾਈ ਅਰਥਵਿਵਸਥਾ ਲਈ ਖਣਿਜ ਪਦਾਰਥਾਂ ਤੇ ਸਮੱਗਰੀਆਂ ਵਿੱਚ ਤਕਨਾਲੋਜੀਕਲ ਸਮਾਧਾਨ ਸਮਝਣ ਅਤੇ ਲੱਭਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ। CSIR-IMMT ਬੁਨਿਆਦੀ ਅਤੇ ਸੈਕੰਡਰੀ ਦੋਵੇਂ ਤਰ੍ਹਾਂ ਦੇ ਸਰੋਤਾਂ ਭਾਵ ਅਹਿਮ ਖਣਿਜ ਪਦਾਰਥਾਂ ਜਿਵੇਂ ਕਿ ਟੰਗਸਟਨ, ਲਿਥੀਅਮ, ਕੋਬਾਲਟ, ਮੈਂਗਨੀਜ਼, ਪ੍ਰਿਥਵੀ ਦੇ ਦੁਰਲੱਭ ਤੱਤਾਂ ਆਦਿ ਉੱਤੇ ਕੰਮ ਕਰ ਰਿਹਾ ਹੈ। ਉਹ ‘ਆਤਮਨਿਰਭਰ ਭਾਰਤ’ ਲਈ ਇਹ ਤਕਨਾਲੋਜੀਆਂ ਲਾਗੂ ਕਰਨ ਲਈ ਉਦਯੋਗਾਂ ਨਾਲ ਕੰਮ ਕਰ ਰਿਹਾ ਹੈ।’

ਡਾ. ਹਰਸ਼ ਵਰਧਨ ਨੇ ਆਪਣੀ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ IISF ਸਾਡੇ ਸਮਾਜ ਦੇ ਵਿਭਿੰਨ ਵਰਗਾਂ ਤੋਂ ਜਨਤਾ ਨੂੰ ਸ਼ਾਮਲ ਕਰਦਿਆਂ ਵਿਗਿਆਨ ਤੇ ਟੈਕਨੋਲੋਜੀ ਦਾ ਇੱਕ ਜਸ਼ਨ ਹੈ ਅਤੇ ਇਹ ਦਰਸਾਉਂਦਾ ਹੈ ਕਿ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ ਕਿਵੇਂ ਸਾਡੇ ਜੀਵਨ ਸੁਧਾਰਨ ਲਈ ਸਾਨੂੰ ਸਮਾਧਾਨ ਮੁਹੱਈਆ ਕਰਵਾਉਂਦੇ ਹਨ। ਇਹ ਸਾਡੀ ਮੌਜੂਦਾ ਪੀੜ੍ਹੀ ਨੂੰ ਸਿੱਖਿਅਤ ਵੀ ਕਰਦਾ ਹੈ ਕਿ ਕਿਵੇਂ ਸਦੀਆਂ ਤੋਂ ਭਾਰਤ ਨਵੇਂ ਵਿਚਾਰ, ਖ਼ਿਆਲ ਤੇ ਨਵੇਂ ਨਵਾਚਾਰ ਲਿਆਉਣ ਲਈ ਵਿਭਿੰਨਦੇਸ਼ਾਂ ਵਾਸਤੇ ਇੱਕ ਪ੍ਰੇਰਣਾ ਬਣਿਆ ਰਿਹਾ ਹੈ। ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਨੇ ਕਿਹਾ,‘IISF ਦੀ ਸ਼ੁਰੂਆਤ 2015 ’ਚ ਹੋਈ ਸੀ ਅਤੇ ਉਸ ਤੋਂ ਬਾਅਦ ਦੇ ਸਾਲਾਂ ਦੌਰਾਨ ਉਤਸੁਕਤਾ ਨੂੰ ਪ੍ਰੇਰਿਤ ਕਰਨ ਤੇ ਸਿੱਖਣਾ ਵਧੇਰੇ ਲਾਹੇਵੰਦ ਬਣਾਉਣ ਲਈ ਇੱਕ ਵਿਲੱਖਣ ਮੰਚ ਕਾਇਮ ਕੀਤਾ। ਇਸ ਨਾਲ ਭਾਰਤ ਦੇ ‘ਵਿਸ਼ਵ–ਗੁਰੂ’ ਬਣਨ ਦੀ ਮੁਹਿੰਮ ਭਖੇਗੀ।’ ਉਨ੍ਹਾਂ IISF 2020 ਦੇ ਬਹੁਤ ਜ਼ਿਆਦਾ ਸਫ਼ਲ ਹੋਣ ਤੇ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਕਰਨ ਅਤੇ ਸਮਾਜ ਦੇ ਸਾਰੇ ਵਰਗਾਂ ਦੀ ਵੱਡੀ ਸ਼ਮੂਲੀਅਤ ਕਰਨ ਹਿਤ ਅੱਗੇ ਵਧਦੇ ਰਹਿਣ ਦੀਆਂ ਸ਼ੁੱਭ–ਕਾਮਨਾਵਾਂ ਦਿੱਤੀਆਂ।

ਸ੍ਰੀ ਧਰਮੇਂਦਰ ਪ੍ਰਧਾਨ ਨੇ ਆਪਣੇ ਸੰਬੋਧਨ ਦੌਰਾਨ ਵਿਗਿਆਨੀ ਭਾਈਚਾਰੇ ਨੂੰ ਭਾਰਤ ਲਈ ਨਵਾਚਾਰ ਕਰਨ ਅਤੇ ਭਾਰਤ ਨੂੰ ‘ਆਤਮਨਿਰਭਰ’ ਬਣਾਉਣ ਵਾਸਤੇ ਪ੍ਰਤੀਯੋਗੀ ਲਾਭ ਸਿਰਜਣ ਅਤੇ ਅਜਿਹੇ ਉਤਪਾਦ ਤੇ ਸੇਵਾਵਾਂ ਤਿਆਰ ਕਰਨ ਦੀ ਅਪੀਲ ਕੀਤੀ, ਜੋ ਵਿਸ਼ਵ ਦੀਆਂ ਅਜਿਹੀਆਂ ਸਰਬੋਤਮ ਵਸਤਾਂ ਦਾ ਮੁਕਾਬਲਾ ਕਰ ਸਕਣ। ਕਿਸੇ ਵੀ ਸਮਾਜ ਦੇ ਵਿਕਾਸ ਵਿੱਚ ਵਿਗਿਆਨ ਤੇ ਨਵੀਨਤਾ ਦੀ ਭੂਮਿਕਾ ਉੱਤੇ ਜ਼ੋਰ ਦਿੰਦਿਆਂ ਸ੍ਰੀ ਪ੍ਰਧਾਨ ਨੇ ਕਿਹਾ ਕਿ ਕੋਵਿਡ–19 ਮਹਾਮਾਰੀ ਨੇ ਇੱਕ ਵਾਰ ਫਿਰ ਦਰਸਾ ਦਿੱਤਾ ਹੈ ਕਿ ਸਾਨੂੰ ਵਿਕਸਤ ਹੋਣਾ ਹੋਵੇਗਾ ਅਤੇ ਸਾਰੇ ਖੇਤਰਾਂ ਵਿੱਚ ਵਿਗਿਆਨਕ ਗਿਆਨ ਤੇ ਨਵਾਚਾਰ ਦੀ ਆਪਣੀ ਸੰਸਥਾਗਤ ਤੇ ਉਦਯੋਗਿਕ ਸਮਰੱਥਾ ਹੋਰ ਮਜ਼ਬੂਤ ਕਰਨੀ ਹੋਵੇਗੀ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ‘ਆਤਮਨਿਰਭਰ ਭਾਰਤ’ ਦੀ ਦੂਰ–ਦ੍ਰਿਸ਼ਟੀ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ‘ਆਤਮਨਿਰਭਰ ਭਾਰਤ’ ਇੱਕ ਅਜਿਹਾ ਭਾਰਤ ਹੈ, ਜੋ ਨਾ ਸਿਰਫ਼ ਆਪਣੀਆਂ ਆਵਸ਼ਕਤਾਵਾਂ ਦੀ ਪੂਰਤੀ ਕਰਦਾ ਹੈ, ਸਗੋਂ ਵਿਸ਼ਵ ਭਾਈਚਾਰੇ ਲਈ ਆਸ ਦੀ ਇੱਕ ਕਿਰਨ ਵੀ ਹੈ, ਬਿਲਕੁਲ ‘ਵਸੁਧੈਵ ਕੁਟੁੰਬਕੁਮ’ ਦੀ ਸੱਚੀ ਭਾਵਨਾ ਮੁਤਾਬਕ।

ਸ੍ਰੀ ਪ੍ਰਧਾਨ ਨੇ ਕਿਹਾ ਕ ਭਾਰਤ ਦੀ ਆਤਮ–ਨਿਰਭਰਤਾ ਹਾਸਲ ਕਰਨ ਦੀ ਕੋਸ਼ਿਸ਼ ਆਰਥਿਕ ਵਿਕਾਸ ਤੇ ਸਮਾਜਕ ਲਾਭ ਲਈ ਵਿਗਿਆਨ ਅਤੇ ਟੈਕਨੋਲੋਜੀ ਦੀ ਵਾਜਬ ਵਰਤੋਂ ਦੇ ਬਿਨਾ ਸੰਭਵ ਨਹੀਂ ਹੋ ਸਕਦੀ। ਇੱਕ ਮਜ਼ਬੂਤ ਖੋਜ ਤੇ ਵਿਕਾਸ ਦੇ ਸੁਖਾਵੇਂ ਮਾਹੌਲ ਰਾਹੀਂ, ਅਸੀਂ ਅਤਿ–ਆਧੁਨਿਕ ਉਤਪਾਦ ਅਤੇ ਸੇਵਾਵਾਂ ਵਿਕਸਤ ਕਰ ਸਕਦੇ ਹਾਂ, ਮੌਜੂਦਾ ਪ੍ਰਣਾਲੀਆਂ ਤੇ ਪ੍ਰਕਿਰਿਆਵਾਂ ਨੂੰ ਵਧੇਰੇ ਕਾਰਜਕੁਸ਼ਲ ਬਣਾ ਸਕਦੇ ਹਾਂ। ਉਨ੍ਹਾਂ ਵਿਗਿਆਨੀ ਭਾਈਚਾਰੇ ਨੁੰ ਭਾਰਤ ਦੀ ਅਮੀਰ ਪ੍ਰਾਚੀਨ ਵਿਰਾਸਤ ਨੂੰ ਖੋਜ ਦੀਆਂ ਆਧੁਨਿਕ ਵਿਗਿਆਨਕ ਵਿਧੀਆਂ ਨਾਲ ਅਗਾਂਹਵਧੂ ਵਿਗਿਆਨਕ ਧਾਰਨਾਵਾਂ ਤੇ ਗਣਿਤ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ, ਤਾਂ ਜੋ ਇਨ੍ਹਾਂ ਅਭਿਆਸਾਂ ਪਿਛਲੇ ਭੇਤ ਉਜਾਗਰ ਹੋ ਸਕਣ ਅਤੇ ਉਨ੍ਹਾਂ ਨੂੰ ਵਿਗਿਆਨਕ ਤੌਰ ਉੱਤੇ ਸਥਾਪਤ ਕਰ ਸਕਣ।

ਆਪਣੇ ਸੰਬੋਧਨ ਦੌਰਾਨ ਡਾ. ਸ਼ੇਖਰ ਸੀ. ਮੈਂਡੇ ਨੇ ਕਿਹਾ ਕਿ IISF–2020 ਭਾਰਤੀ ਆਲਮੀ ਵਿਗਿਆਨ ਮੇਲੇ ਦਾ 6ਵਾਂ ਸੰਸਕਰਣ ਹੈ ਅਤੇ ਇਸ ਰਾਹੀਂ ਵਿਗਿਆਨ ਭਾਰਤੀ ਦਾ ਉਦੇਸ਼ ਵਿਗਿਆਨ ਨੂੰ ਆਮ ਲੋਕਾਂ ਤੱਕ ਲਿਜਾਣਾ ਹੈ। ਉਨ੍ਹਾਂ ਸੂਚਿਤ ਕੀਤਾ ਕਿ CSIR ਨੇ ਵਿਗਿਆਨਕ ਤੇ ਫ਼ਾਰਮਾਸਿਊਟੀਕਲ ਉਤਪਾਦਾਂ ਦੇ ਉਤਪਾਦਨ ਲਈ ਬਹੁਤ ਸਾਰੀਆਂ ਪ੍ਰਮੁੱਖ ਭਾਰਤੀ ਕੰਪਨੀਆਂ ਨਾਲ ਭਾਈਵਾਲੀ ਪਾ ਲਈ ਹੈ।

*****

 

 

ਐੱਨਬੀ/ਐੱਸਕੇ/ਕੇਜੀਐੱਸ/ਵਿਗਿਆਨ ਤੇ ਟੈਕਨੋਲੋਜੀ ਮੰਤਰਾਲਾ/5 ਦਸੰਬਰ, 2020(Release ID: 1678616) Visitor Counter : 33