ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਔਨਲਾਈਨ ਗੇਮਿੰਗ, ਫ਼ੈਂਟਸੀ ਸਪੋਰਟਸ ਆਦਿ ਬਾਰੇ ਸਲਾਹ (ਅਡਵਾਈਜ਼ਰੀ) ਜਾਰੀ ਕੀਤੀ
Posted On:
04 DEC 2020 9:07PM by PIB Chandigarh
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਔਨਲਾਈਨ ਗੇਮਿੰਗ, ਫ਼ੈਂਟਸੀ ਸਪੋਰਟਸ (ਕਾਲਪਨਿਕ ਖੇਡਾਂ) ਆਦਿ ਬਾਰੇ ਇੱਕ ਸਲਾਹ (ਅਡਵਾਈਜ਼ਰੀ) ਜਾਰੀ ਕੀਤੀ ਹੈ। ਮੰਤਰਾਲੇ ਨੇ ਪ੍ਰਸਾਰਕਾਂ (ਬ੍ਰਾਡਕਾਸਟਰਾਂ) ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤ ਦੀ ‘ਐਡਵਰਟਾਈਜ਼ਿੰਗ ਸਟੈਂਡਰਡਸ ਕੌਂਸਲ’ ਦੁਆਰਾ ਜਾਰੀ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ ਕਰਨ। ਮੰਤਰਾਲੇ ਨੇ ਇਹ ਸਲਾਹ ਵੀ ਦਿੱਤੀ ਹੈ ਕਿ ਇਨ੍ਹਾਂ ਇਸ਼ਤਿਹਾਰਾਂ ਵਿੱਚ ਕਿਸੇ ਤਰ੍ਹਾਂ ਦੀ ਅਜਿਹੀ ਗਤੀਵਿਧੀ ਨੂੰ ਉਤਸ਼ਾਹਿਤ ਨਹੀਂ ਕੀਤਾ ਹੋਣਾ ਚਾਹੀਦਾ, ਜਿਸ ‘ਤੇ ਵਿਧਾਨਕ ਜਾਂ ਕਾਨੂੰਨੀ ਪਾਬੰਦੀ ਹੈ।
ਵਿਸਤ੍ਰਿਤ ਸਲਾਹ (ਅਡਵਾਈਜ਼ਰੀ) ਨਿਮਨਲਿਖਿਤ ਲਿੰਕ ‘ਤੇ ਦੇਖੀ ਜਾ ਸਕਦੀ ਹੈ:
https://static.pib.gov.in/WriteReadData/userfiles/Punjabi--Detailed advisory-converted.pdf
*****
ਸੌਰਭ ਸਿੰਘ
(Release ID: 1678561)
Visitor Counter : 120