ਘੱਟ ਗਿਣਤੀ ਮਾਮਲੇ ਮੰਤਰਾਲਾ

ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਨਵੀਂ ਦਿੱਲੀ ਵਿਚ ਕੇਂਦਰੀ ਵਕਫ਼ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ

ਜੰਮੂ-ਕਸ਼ਮੀਰ ਅਤੇ ਲੇਹ-ਕਾਰਗਿਲ ਵਿੱਚ ਜਲਦੀ ਹੀ ਵਕਫ਼ ਬੋਰਡ ਸਥਾਪਤ ਕੀਤੇ ਜਾਣਗੇ: ਸ਼੍ਰੀ ਮੁਖਤਾਰ ਅੱਬਾਸ ਨਕਵੀ

Posted On: 04 DEC 2020 3:18PM by PIB Chandigarh

ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਕਿਹਾ ਕਿ ਜੰਮੂ-ਕਸ਼ਮੀਰ ਅਤੇ ਲੇਹ-ਕਾਰਗਿਲ ਵਿੱਚ ਜਲਦੀ ਹੀ ਵਕਫ਼ ਬੋਰਡ ਸਥਾਪਤ ਕੀਤੇ ਜਾਣਗੇ ਅਤੇ ਵਕਫ਼ ਬੋਰਡ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਨਵੀਂ ਦਿੱਲੀ ਵਿੱਚ ਅੱਜ ਕੇਂਦਰੀ ਵਕਫ਼ ਕੌਂਸਲ ਦੀ ਬੈਠਕ ਦੀ ਪ੍ਰਧਾਨਗੀ ਕਰਨ ਤੋਂ ਬਾਅਦ, ਸ੍ਰੀ ਨਕਵੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਜੰਮੂ-ਕਸ਼ਮੀਰ ਅਤੇ ਲੇਹ-ਕਾਰਗਿਲ ਵਿੱਚ ਵਕਫ਼ ਬੋਰਡ ਸਥਾਪਤ ਕੀਤੇ ਜਾਣਗੇ ਅਤੇ ਇਹ ਧਾਰਾ 370 ਦੇ ਖ਼ਤਮ ਹੋਣ ਤੋਂ ਬਾਅਦ ਹੀ ਸੰਭਵ ਹੋ ਸਕਿਆ ਹੈ।

C:\Users\dell\Desktop\image00120Z8.jpg

C:\Users\dell\Desktop\image002KWYV.jpg

ਕੇਂਦਰੀ ਮੰਤਰੀ ਨੇ ਕਿਹਾ ਕਿ ਵਕਫ਼ ਬੋਰਡ ਜੰਮੂ-ਕਸ਼ਮੀਰ ਅਤੇ ਲੇਹ-ਕਾਰਗਿਲ ਵਿਚ ਵਕਫ਼ ਜਾਇਦਾਦਾਂ ਦੀ ਸਮਾਜ ਦੀ ਭਲਾਈ ਲਈ ਢੁਕਵੀਂ ਵਰਤੋਂ ਨੂੰ ਯਕੀਨੀ ਬਣਾਉਣਗੇ। ਕੇਂਦਰ ਸਰਕਾਰ ਜੰਮੂ-ਕਸ਼ਮੀਰ ਅਤੇ ਲੇਹ-ਕਾਰਗਿਲ ਵਿਚ “ਪ੍ਰਧਾਨ ਮੰਤਰੀ ਜਨ ਵਿਕਾਸ ਕਾਰਜਕ੍ਰਮ” (ਪੀ.ਐੱਮ.ਜੇ.ਵੀ. ਕੇ.) ਦੇ ਅਧੀਨ ਵਕਫ਼ ਜਾਇਦਾਦਾਂ ‘ਤੇ ਸਮਾਜਿਕ-ਆਰਥਿਕ ਅਤੇ ਵਿਦਿਅਕ ਗਤੀਵਿਧੀਆਂ ਲਈ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਲੋੜੀਂਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ।

ਸ੍ਰੀ ਨਕਵੀ ਨੇ ਅੱਗੇ ਕਿਹਾ ਕਿ ਜੰਮੂ-ਕਸ਼ਮੀਰ ਅਤੇ ਲੇਹ-ਕਾਰਗਿਲ ਵਿਚ ਹਜ਼ਾਰਾਂ ਵਕਫ ਜਾਇਦਾਦਾਂ ਹਨ ਅਤੇ ਇਨ੍ਹਾਂ ਵਕਫ ਜਾਇਦਾਦਾਂ ਨੂੰ ਰਜਿਸਟਰਡ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਵਕਫ ਜਾਇਦਾਦਾਂ ਦੀ ਡਿਜੀਟਾਈਜ਼ੇਸ਼ਨ, ਜੀਓ ਟੈਗਿੰਗ / ਜੀਪੀਐਸ ਮੈਪਿੰਗ ਨੂੰ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਕੰਮ ਪੂਰਾ ਕਰ ਲਿਆ ਜਾਵੇਗਾ।

ਸ੍ਰੀ ਨਕਵੀ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ, ਵਕਫ਼ ਮਾਫੀਆ ਵੱਲੋਂ ਕਈ ਰਾਜਾਂ ਵਿੱਚ ਜਾਇਦਾਦ ਦੀ ਕੀਤੀ ਜਾ ਰਹੀ ਹੇਰਾਫੇਰੀ ਅਤੇ ਕਬਜੇ ਕਰਨ ਦੇ ਮਾਮਲਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਰਾਜ ਸਰਕਾਰਾਂ ਨੂੰ ਅਜਿਹੇ ਵਕਫ਼ ਮਾਫੀਆ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਕੇਂਦਰੀ ਵਕਫ ਕੌਂਸਲ ਦੀ ਇਕ ਟੀਮ ਇਸ ਸਬੰਧ ਵਿਚ ਇਨ੍ਹਾਂ ਰਾਜਾਂ ਦਾ ਦੌਰਾ ਕਰੇਗੀ।

C:\Users\dell\Desktop\image003UZOC.jpg

C:\Users\dell\Desktop\image004GIGX.jpg

ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਨੇ ਖੁਲਾਸਾ ਕੀਤਾ ਕਿ ਦੇਸ਼ ਦੇ ਹੋਰ ਹਿੱਸਿਆਂ ਦੀ ਤਰ੍ਹਾਂ ਕੇਂਦਰ ਸਰਕਾਰ ਸਕੂਲ, ਕਾਲਜ, ਆਈ.ਟੀ.ਆਈ., ਪੌਲੀਟੈਕਨਿਕ, ਲੜਕੀਆਂ ਦੇ ਹੋਸਟਲ, ਹਸਪਤਾਲ, ਬਹੁ ਮੰਤਵੀ ਕਮਿਉਨਿਟੀ ਹਾਲ “ਸਦਭਾਵ ਮੰਡਪ”, “ਹੁਨਰ ਹੱਬ”, ਸਾਂਝੇ ਸੇਵਾ ਕੇਂਦਰਾਂ, ਰੋਜ਼ਗਾਰ ਪਰਕ ਹੁਨਰ ਕੇਂਦਰਾਂ ਤੇ ਬੁਨਿਆਦੇ ਢਾਂਚੇ ਦੇ ਵਿਕਾਸ ਦਾ ਜੰਮੂ -ਕਸ਼ਮੀਰ ਅਤੇ ਲੇਹ-ਕਾਰਗਿਲ ਵਿਚ ਵਕਫ ਜਮੀਨਾਂ ਤੇ “ਪ੍ਰਧਾਨ ਮੰਤਰੀ ਜਨ ਵਿਕਾਸ ਕਾਰਜਕ੍ਰਮ” (ਪੀ.ਐੱਮ.ਜੇ.ਵੀ. ਕੇ.) ਦੇ ਅਧੀਨ ਨਿਰਮਾਣ ਕਰੇਗੀ। ਇਹ ਬੁਨਿਆਦੀ ਢਾਂਚਾ ਲੋੜਵੰਦਾਂ, ਖਾਸ ਕਰਕੇ ਲੜਕੀਆਂ ਲਈ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਏਗਾ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰੇਗਾ। 

ਸ੍ਰੀ ਨਕਵੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਸਕੂਲ, ਕਾਲਜ, ਆਈਟੀਆਈ, ਪੌਲੀਟੈਕਨਿਕ, ਲੜਕੀਆਂ ਦੇ ਹੋਸਟਲ, ਹਸਪਤਾਲ, ਬਹੁ-ਉਦੇਸ਼ ਵਾਲੇ ਕਮਿਉਨਿਟੀ ਹਾਲ “ਸਦਭਾਵ ਮੰਡਪ”, “ਹੁਨਰ ਦੇ ਵਿਕਾਸ ਲਈ 100 ਪ੍ਰਤੀਸ਼ਤ ਫੰਡ ਮੁਹੱਈਆ ਕਰਵਾ ਰਹੀ ਹੈ। ਦੇਸ਼ ਭਰ ਦੇ ਉਨ੍ਹਾਂ ਪਛੜੇ ਇਲਾਕਿਆਂ ਵਿੱਚ“ ਪ੍ਰਧਾਨ ਮੰਤਰੀ ਜਨ ਵਿਕਾਸ ਕਾਰਜ ”ਤਹਿਤ ਵਕਫ਼ ਜ਼ਮੀਨ ਉੱਤੇ ਸਾਂਝੇ ਸੇਵਾ ਕੇਂਦਰ, ਰੋਜ਼ਗਾਰ ਮੁਖੀ ਹੁਨਰ ਵਿਕਾਸ ਕੇਂਦਰ ਅਤੇ ਹੋਰ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾ ਰਿਹਾ ਹੈ, ਜੋ ਇਨ੍ਹਾਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰਹਿ ਗਏ ਹਨ।

ਸ੍ਰੀ ਨਕਵੀ ਨੇ ਕਿਹਾ ਕਿ ਜਦੋਂਕਿ ਦੇਸ਼ ਦੇ ਸਿਰਫ 90 ਜ਼ਿਲ੍ਹਿਆਂ ਨੂੰ ਪਹਿਲਾਂ ਘੱਟਗਿਣਤੀ ਭਾਈਚਾਰਿਆਂ ਦੇ ਵਿਕਾਸ ਲਈ ਪਛਾਣਿਆ ਗਿਆ ਸੀ; ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਦੇ 308 ਜ਼ਿਲ੍ਹਿਆਂ, 870 ਬਲਾਕਾਂ, 331 ਕਸਬਿਆਂ ਅਤੇ ਹਜ਼ਾਰਾਂ ਪਿੰਡਾਂ ਵਿੱਚ ਘੱਟਗਿਣਤੀਆਂ ਲਈ ਵਿਕਾਸ ਪ੍ਰੋਗਰਾਮਾਂ ਦਾ ਵਿਸਥਾਰ ਕੀਤਾ ਹੈ।

ਸ੍ਰੀ ਨਕਵੀ ਨੇ ਕਿਹਾ ਕਿ ਦੇਸ਼ ਭਰ ਵਿਚ ਤਕਰੀਬਨ 6 ਲੱਖ 64,000 ਰਜਿਸਟਰਡ ਵਕਫ਼ ਜਾਇਦਾਦਾਂ ਹਨ। ਸਾਰੇ ਰਾਜ ਵਕਫ਼ ਬੋਰਡਾਂ ਦਾ ਡਿਜੀਟਲਾਈਜੇਸ਼ਨ ਪੂਰਾ ਹੋ ਗਿਆ ਹੈ। ਵਕਫ਼ ਜਾਇਦਾਦਾਂ ਦੀ ਜੀਓ ਟੈਗਿੰਗ / ਜੀਪੀਐਸ ਮੈਪਿੰਗ ਨੂੰ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ। 32 ਸਟੇਟ ਵਕਫ਼ ਬੋਰਡਾਂ ਨੂੰ ਵੀਡੀਓ ਕਾਨਫਰੰਸਿੰਗ ਦੀ ਸਹੂਲਤ ਦਿੱਤੀ ਗਈ ਹੈ।

ਮੰਤਰੀ ਨੇ ਕਿਹਾ ਕਿ ਪਿਛਲੇ ਲਗਭਗ 6 ਸਾਲਾਂ ਦੌਰਾਨ, ਮੋਦੀ ਸਰਕਾਰ ਨੇ ਦੇਸ਼ ਭਰ ਵਿੱਚ ਘੱਟ ਗਿਣਤੀ ਵਾਲੇ ਖੇਤਰਾਂ ਵਿੱਚ ਸਮਾਜਿਕ-ਆਰਥਿਕ-ਵਿਦਿਅਕ ਅਤੇ ਰੋਜ਼ਗਾਰ ਅਧਾਰਤ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ 1527 ਨਵੀਆਂ ਸਕੂਲ ਇਮਾਰਤਾਂ; 22877 ਵਾਧੂ ਕਲਾਸ ਰੂਮ; 646 ਹੋਸਟਲ; 163 ਰਿਹਾਇਸ਼ੀ ਸਕੂਲ, 9217 ਸਮਾਰਟ ਕਲਾਸ ਰੂਮ (ਕੇਂਦਰੀ ਵਿਦਿਆਲਿਆ ਸਮੇਤ); 32 ਕਾਲਜ; 95 ਆਈ ਟੀ ਆਈ; 13 ਪੌਲੀਟੈਕਨਿਕਸ; 6 ਨਵੋਦਿਆ ਵਿਦਿਆਲੇ ; 403 ਬਹੁ-ਉਦੇਸ਼ੀ ਕਮਿਉਨਿਟੀ ਸੈਂਟਰ “ਸਦਭਾਵ ਮੰਡਪ”; 574 ਮਾਰਕੀਟ ਸ਼ੈੱਡ, 2842 ਪਖਾਨੇ ਅਤੇ ਪਾਣੀ ਦੀਆਂ ਸਹੂਲਤਾਂ; 140 ਸਾਂਝੇ ਸੇਵਾ ਕੇਂਦਰ; 22 ਵਰਕਿੰਗ ਵੂਮੈਨ ਹੋਸਟਲ; 1926 ਸਿਹਤ ਪ੍ਰੋਜੈਕਟ; 5 ਹਸਪਤਾਲ; 8 ਹੂਨਰ ਹੱਬ; 14 ਵੱਖ ਵੱਖ ਖੇਡ ਸਹੂਲਤਾਂ, 6014 ਆਂਗਨਵਾੜੀ ਕੇਂਦਰਾਂ ਦੇ ਪ੍ਰੋਜੈਕਟ ਸ਼ਾਮਲ ਹਨ। 

 ---------------------------------------------------- 

ਐਨ ਬੀ /ਕੇ ਜੀ ਐਸ 



(Release ID: 1678379) Visitor Counter : 188