ਵਿੱਤ ਮੰਤਰਾਲਾ
ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਡੀ.ਆਰ.ਆਈ. ਦੇ 63ਵੇਂ ਸਥਾਪਨਾ ਦਿਵਸ ਸਮਾਗਮ ਦਾ ਉਦਘਾਟਨ ਕੀਤਾ
Posted On:
04 DEC 2020 5:41PM by PIB Chandigarh
ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਡਾਇਰੈਕਟੋਰੇਟ ਆਫ ਰੈਵੀਨਿਯੂ ਇੰਟੈਲੀਜੈਂਸ (ਡੀ.ਆਰ.ਆਈ.) ਦੇ 63ਵੇਂ ਸਥਾਪਨਾ ਦਿਵਸ ਦਾ ਉਦਘਾਟਨ ਕੀਤਾ । ਡੀ.ਆਰ.ਆਈ. ਇੱਕ ਅਜਿਹੀ ਪ੍ਰਮੁੱਖ ਸੰਸਥਾ ਹੈ ਜੋ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਸ ਤੇ ਕਸਟਮਜ਼ (ਸੀ.ਬੀ.ਆਈ.ਸੀ.) ਤਹਿਤ ਐਂਟੀ ਸਮੱਗਲਿੰਗ ਇੰਟੈਲੀਜੈਂਸ ਅਤੇ ਜਾਂਚ ਏਜੰਸੀ ਵਜੋਂ ਕੰਮ ਕਰ ਰਹੀ ਹੈ । ਉਦਘਾਟਨੀ ਸਮਾਗਮ ਦੇ ਜਸ਼ਨ ਵਿੱਤ ਮੰਤਰਾਲੇ ਦੇ ਉੱਤਰੀ ਬਲਾਕ ਵਿੱਚ ਕੇਂਦਰੀ ਵਿੱਤ ਮੰਤਰੀ ਦੀ ਹਾਜਰੀ ਵਿੱਚ ਸ਼ੁਰੂ ਹੋਏ ਅਤੇ ਇਸ ਵਿੱਚ ਵਿੱਤ ਸਕੱਤਰ ਡਾਕਟਰ ਅਜੇ ਭੂਸ਼ਣ ਪਾਂਡੇ, ਸੀ.ਬੀ.ਆਈ.ਸੀ. ਚੇਅਰਮੈਨ ਸ੍ਰੀ ਐੱਮ ਅਜੀਤ ਕੁਮਾਰ ਅਤੇ ਡੀ.ਆਰ.ਆਈ. ਦੇ ਪੀ.ਆਰ. ਡਾਇਰੈਕਟਰ ਜਨਰਲ ਸ੍ਰੀ ਬਲੇਸ਼ ਕੁਮਾਰ ਵੀ ਹਾਜਰ ਸਨ । ਕੋਵਿਡ-19 ਮਹਾਮਾਰੀ ਦੇ ਮੱਦੇਨਜਰ ਇਸ ਸਮਾਗਮ ਦਾ ਲਾਈਵ ਪ੍ਰਸਾਰਨ ਇੱਕ ਡਿਜ਼ੀਟਲ ਪਲੇਟਫਾਰਮ ਰਾਹੀਂ ਕੀਤਾ ਗਿਆ ਜਿਸ ਵਿੱਚ 450 ਤੋਂ ਜ਼ਿਆਦਾ ਡੀ.ਆਰ.ਆਈ., ਸੀ.ਬੀ.ਆਈ.ਸੀ. ਅਤੇ ਭਾਰਤ ਸਰਕਾਰ ਦੇ ਵਿਸ਼ਵ ਭਰ ਵਿੱਚ ਹੋਰ ਅਧਿਕਾਰੀ ਸ਼ਾਮਲ ਹੋਏ ।
ਸ੍ਰੀਮਤੀ ਸੀਤਾਰਮਣ ਨੇ ''ਭਾਰਤ ਵਿੱਚ ਸਮੱਗਲਿੰਗ ਰਿਪੋਰਟ 2019-20 ਦੀ ਘੁੰਡ ਚੁਕਾਈ ਕੀਤੀ । ਇਸ ਰਿਪੋਰਟ ਵਿੱਚ ਸੋਨੇ ਅਤੇ ਵਿਦੇਸੀ ਕਰੰਸੀ ਦੇ ਆਯੋਜਤ ਸਮੱਗਲਿੰਗ ਰੁਝਾਨਾ, ਨਾਰਕੋਟਿਕ ਡਰੱਗਜ਼, ਸੁਰੱਖਿਆ, ਵਾਤਾਵਰਣ, ਵਪਾਰਕ ਫਰਾਡਾ ਦਾ ਮੁਲੰਕਣ ਕੀਤਾ ਹੈ I ਪੀ.ਆਰ., ਡੀ.ਜੀ.ਆਰ.ਆਈ. ਜੀ ਬਲੇਸ਼ ਕੁਮਾਰ ਨੇ ਪਤਵੰਤੇ ਸੱਜਣਾ ਨੂੰ ਜੀ ਆਇਆਂ ਕਿਹਾ ਅਤੇ ਡੀ.ਆਰ.ਆਈ. ਦੀ ਪਿਛਲੇ ਸਾਲ ਦੀ ਕਾਰਗੁਜਾਰੀ ਰਿਪੋਰਟ ਪੇਸ਼ ਕੀਤੀ ।
ਵਿੱਤ ਮੰਤਰੀ ਨੇ ਡੀ.ਆਰ.ਆਈ. ਤੇ ਇਸ ਦੇ ਅਧਿਕਾਰੀਆਂ ਦੀ ਕਾਰਗੁਜਾਰੀ ਅਤੇ ਸ਼ਾਨਦਾਰ ਸੇਵਾ ਲਈ ਵਿਸੇਸ਼ ਤੌਰ ਤੇ ਮੌਜੂਦਾ ਮਹਾਮਾਰੀ ਸਮੇਂ ਵਿੱਚ, ਲਈ ਵਧਾਈ ਦਿੱਤੀ । ਸ੍ਰੀਮਤੀ ਸੀਤਾਰਮਣ ਨੇ ਫੌਰੀ ਖਤਰੇ ਹੋਣ ਦੇ ਬਾਵਜੂਦ ਡੀ.ਆਰ.ਆਈ. ਦੇ 800 ਅਧਿਕਾਰੀਆਂ ਮਜਬੂਤ ''ਲੀਨ ਅਤੇ ਮੀਨ ਫੋਰਸ'' ਦੇ ਨਿਰੰਤਰ ਯਤਨਾ ਦੀ ਸ਼ਲਾਘਾ ਕੀਤੀ । ਵਿੱਤ ਮੰਤਰੀ ਨੇ ਡੀ.ਆਰ. ਆਈ.ਅਧਿਕਾਰੀਆਂ ਨੂੰ ਲਗਾਤਾਰ ਸਖਤ ਮਿਹਨਤ ਕਰਨ ਲਈ ਕਿਹਾ ਕਿਉਂਕਿ ਡੀ.ਆਰ.ਆਈ. ਵੱਲੋਂ ਦਰਜ ਮੁਕੱਦਮੇ ਅਤੇ ਗ੍ਰਿਫਤਾਰੀਆਂ ਇੱਕ ਬਹੁਤ ਵੱਡੀ ਗਿਣਤੀ ਦਾ ਇਕ ਛੋਟਾ ਜਿਹਾ ਹਿੱਸਾ ਹਨ ਅਤੇ ਉਹਨਾ ਨੇ ਡੀ.ਆਰ.ਆਈ. ਅਤੇ ਭਾਰਤੀ ਕਸਟਮਜ਼ ਨੂੰ ਜੋਰ ਦੇ ਕੇ ਭਾਰਤ ਦੇ ਆਰਥਕ ਫਰੰਟ ਤੇ ਹਰੇਕ ਅਪਰਾਧੀ ਖਿਲਾਫ ਕਾਰਵਾਈ ਸੁਨਿਸ਼ਚਿਤ ਕਰਨ ਲਈ ਕਿਹਾ ।
ਸ੍ਰੀਮਤੀ ਸੀਤਾਰਮਣ ਨੇ ਵਿਸ਼ਵ ਭਰ ਵਿੱਚ ਕਸਟਮ ਇੰਫੋਰਸਮੈਂਟ ਏਜੰਸੀ ਵੱਲੋਂ ਕਾਰਵਾਈ ਯੋਗ ਜਾਣਕਾਰੀ ਸਾਂਝੀ ਕਰਨ ਲਈ ਵਿਸ਼ਵ ਕਸਟਮਜ਼ ਸੰਸਥਾ ਦੀ ਭੂਮਿਕਾ ਨੂੰ ਮੰਨਿਆ ਅਤੇ ਇੰਟੈਲੀਜੈਂਸ ਦੇ ਫਾਇਦੇਮੰਦ ਅਦਾਨ ਪ੍ਰਦਾਨ ਦੀ ਲੋੜ ਤੇ ਜੋਰ ਦਿੱਤਾ ।
ਇਸ ਸਮਾਗਮ ਵਿੱਚ ਵਿਸ਼ਵ ਕਸਟਮ ਸੰਸਥਾ ਦੇ ਸਕੱਤਰ ਜਨਰਲ ਡਾਇਰੈਕਟਰ ਕੂਨੀਓਮੀਕੂਰੀਆ ਵੀ ਸ਼ਾਮਲ ਹੋਏ ਉਹਨਾ ਨੇ (ਕੋਵਿਡ-19 ਮਹਾਮਾਰੀ ਲਈ ਕਸਟਮਜ਼ ਹੁੰਗਾਰਾ) ਬਾਰੇ ਸੰਬੋਧਨ ਕੀਤਾ ।
ਵਿੱਤ ਸਕੱਤਰ ਡਾਕਟਰ ਅਜੇ ਭੂਸ਼ਣ ਪਾਂਡੇ ਨੇ ਕਿਹਾ ਕਿ ਡੀ.ਆਰ.ਆਈ. ਨੇ ਕੁਝ ਮਹੱਤਵਪੂਰਣ ਵਪਾਰਕ ਫਰਾਡਾਂ ਅਤੇ ਸਰਹੱਦ ਪਾਰੋਂ ਕੀਤੀ ਜਾ ਰਹੀ ਸਮੱਗਲਿੰਗ ਦੇ ਮਹੱਤਵਪੂਰਨ ਕੇਸਾਂ ਨੂੰ ਸਰਗਰਮੀ ਨਾਲ ਸਾਹਮਣੇ ਲਿਆ ਕੇ ਭਾਰਤ ਦੀ ਆਰਥਿਕ ਤੇ ਜਮੀਨੀ ਅਰਥਚਾਰੇ ਵਿੱਚ ਯੋਗਦਾਨ ਪਾਇਆ ਹੈ । ਉਹਨਾ ਨੇ ਏਜੰਸੀਆ ਵਿਚਾਲੇ ਕਾਨੂੰਨਾ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਡਾਟਾ ਮੁਲੰਕਣ, ਇੰਟੈਲੀਜੈਂਸ, ਜਾਣਕਾਰੀ ਅਤੇ ਡਾਟੇ ਨੂੰ ਸਾਂਝਾ ਕਰਨ ਤੇ ਜੋਰ ਦਿੱਤਾ । ਡਾਕਟਰ ਪਾਂਡੇ ਨੇ ਕਿਹਾ ਕਿ ਡੀ.ਆਰ.ਆਈ. ਨੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿੱਚ ਇੱਕ ਉੱਘੀ ਸਥਿਤੀ ਪ੍ਰਾਪਤ ਕੀਤੀ ਹੈ । ਇਸ ਮੌਕੇ ਤੇ ਡੀ.ਆਰ.ਆਈ. ਕੋਚੀਨ ਜ਼ੋਨਲ ਯੂਨਿਟ ਦੇ ਸ੍ਰੀ ਨਿਜੂਮੀਦੀਨ ਟੀ.ਐਸੱ ਅਤੇ ਜੈਪੁਰ ਡੀ.ਆਰ.ਆਈ ਵੱਲੋਂ ਇਕ ਕੇਸ ਦਰਜ ਕਰਨ ਲਈ ਇੱਕ ਸੁਤੰਤਰ ਗਵਾਹ ਸ੍ਰੀ ਸੁਮੇਰ ਸੇਨ ਨੂੰ ਬਹਾਦਰੀ ਸਨਮਾਨ ਪ੍ਰਦਾਨ ਕੀਤੇ ਗਏ ।
ਡੀ.ਆਰ.ਆਈ ਉਤਕ੍ਰਿਸ਼ਟ ਸੇਵਾ ਸਨਮਾਨ 2020 ਇੰਡੀਅਨ ਰੈਵੀਨਿਊ ਸਰਵਿਸ (ਕਸਟਮਜ਼ ਤੇ ਸੈਂਟਰਲ ਐਕਸਾਈਜ਼) ਦੇ 1961 ਬੈਚ ਦੇ ਅਧਿਕਾਰੀ ਬੀ. ਸੰਕ੍ਰਨ ਨੂੰ ਉਹਨਾ ਦੀ ਵਿਲੱਖਣ ਅਤੇ ਵਚਨਬੱਧ ਸੇਵਾ ਲਈ ਦਿੱਤਾ ਗਿਆ । ਆਵਾਜਾਈ ਰੋਕਾਂ ਹੋਣ ਕਰਕੇ, ਇਸ ਸਾਲ ਵਿੱਤ ਮੰਤਰੀ ਵੱਲੋਂ ਬਹਾਦਰੀ ਸਨਮਾਨ ਤੇ ਉਤਕ੍ਰਿਸ਼ਟ ਸੇਵਾ ਸਨਮਾਨ ਡੀ.ਆਰ.ਆਈ. ਜ਼ੋਨਲ ਯੂਨਿਟ ਦੇ ਪ੍ਰਿੰਸੀਪਲ ਐਡੀਸ਼ਨਲ ਡਾਇਰੈਕਟਰ ਜਨਰਲਜ਼ ਵੱਲੋਂ ਅੱਜ ਸਵੇਰੇ ਪ੍ਰਦਾਨ ਕੀਤੇ ਗਏ। ਅੱਜ ਦੇ ਸਮਾਗਮ ਵਿੱਚ ਹਾਜਰ ਅਧਿਕਾਰੀਆਂ ਦੇ ਸਾਹਮਣੇ ਇਹਨਾ ਸਮਾਗਮਾਂ ਦੀਆਂ ਵੀਡੀਓ ਰਿਕਾਰਡਿੰਗਜ਼ ਪੇਸ਼ ਕੀਤੀਆਂ ਗਈਆਂ ।
ਉਦਘਾਟਨੀ ਸੈਸ਼ਨ ਤੋਂ ਬਾਅਦ ਡੀ.ਆਰ.ਆਈ. ਵੱਲੋਂ ਇੱਕ ਇੰਟਰ ਨੈਸ਼ਨਲ ਪੈਨਲ ਡਿਸਕਸ਼ਨ ਕਰਵਾਈ ਗਈ । ਇਸ ਪੈਨਲ ਵਿੱਚ ਆਸਟ੍ਰੇਲੀਅਨ ਬਾਰਡਰ ਫੋਰਸ, ਕਸਟਮਜ਼ ਐਡਮਿਨਿਸਟਰੇਸ਼ਨ ਆਫ ਨੀਦਰਲੈਂਡ, ਐੱਚ.ਐੱਮ. ਰੈਵੀਨਊ ਕਸਟਮਜ਼ (ਯੂ.ਕੇ.) ਅਤੇ ਇੰਟਰਪੋਲ ਦੇ ਪ੍ਰਤੀਨਿਧ ਸ਼ਾਮਲ ਹੋਏ । ਇਸ ਪੈਨਲ ਵਿਚਾਰ ਵਟਾਂਦਰੇ ਵਿੱਚ 200 ਤੋਂ ਜਿਆਦਾ ਨੇ ਹਿੱਸਾ ਲਿਆ ।
ਆਰ.ਐੱਮ/ਕੇ.ਐੱਮ.ਐੱਨ
(Release ID: 1678377)
Visitor Counter : 206