ਜਲ ਸ਼ਕਤੀ ਮੰਤਰਾਲਾ

ਦੇਸ਼ ਵਿੱਚ 128 ਜਲ ਭੰਡਾਰਾਂ ਦੀ ਲਾਈਵ ਸਟੋਰੇਜ ਸਥਿਤੀ

Posted On: 04 DEC 2020 5:03PM by PIB Chandigarh

ਕੇਂਦਰੀ ਜਲ ਕਮਿਸ਼ਨ ਦੇਸ਼ ਦੇ 128 ਜਲ ਭੰਡਾਰਾਂ ਦੀ ਹਫਤਾਵਾਰੀ ਲਾਈਵ ਸਟੋਰੇਜ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ । ਇਹਨਾ ਜਲ ਭੰਡਾਰਾਂ ਵਿੱਚੋਂ 44 ਜਲ ਭੰਡਾਰਾਂ ਵਿੱਚ 60 ਮੈਗਾਵਾਟ ਤੋਂ ਜ਼ਿਆਦਾ ਸਮਰੱਥਾ ਨਾਲ ਹਾਈਡ੍ਰੋ ਪਾਵਰ ਫਾਇਦੇ ਹਨ । ਇਹਨਾ 128 ਜਲ ਭੰਡਾਰਾਂ ਦੀ ਕੁੱਲ ਲਾਈਵ ਸਟੋਰੇਜ ਸਮਰੱਥਾ 172.132 ਬੀ.ਸੀ.ਐੱਮ ਹੈ । ਇਹ 257.812 ਬੀ.ਸੀ.ਐੱਮ ਦੀ ਲਾਈਵ ਸਟੋਰੇਜ ਸਮਰੱਥਾ ਦਾ 66.77% ਹੈ । ਦੇਸ਼ ਵਿੱਚ 257.812 ਬੀ.ਸੀ.ਐੱਮ ਲਾਈਵ ਸਟੋਰੇਜ ਸਮਰੱਥਾ ਪੈਦਾ ਹੋਣ ਦੀ ਸੰਭਾਵਨਾ ਹੈ । 3 ਦਸੰਬਰ 2020 ਦੀ ਜਲ ਭੰਡਾਰਣ ਸਟੋਰੇਜ ਰਿਪੋਰਟ ਅਨੁਸਾਰ ਇਹਨਾ ਜਲ ਭੰਡਾਰਾਂ ਵਿੱਚ 136.866 ਬੀ.ਸੀ.ਐੱਮ. ਲਾਈਵ ਸਟੋਰੇਜ ਉਪਲਭਦ ਹੈ ਜੋ ਇਹਨਾ ਜਲ ਭੰਡਾਰਾਂ ਦੀ ਕੁੱਲ ਲਾਈਵ ਸਟੋਰੇਜ ਸਮਰੱਥਾ ਦਾ 80% ਹੈ । ਫਿਰ ਵੀ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹਨਾ ਜਲ ਭੰਡਾਰਾਂ ਵਿੱਚ 146.024 ਬੀ.ਸੀ.ਐੱਮ. ਉਪਲਬਦ ਸੀ ਅਤੇ ਪਿਛਲੇ ਦਸ ਸਾਲਾਂ ਵਿੱਚ ਔਸਤ ਲਾਈਵ ਸਟੋਰੇਜ 114.439 ਬੀ.ਸੀ.ਐੱਮ ਹੈ । ਇਸ ਲਈ 3/12/2020 ਨੂੰ 128 ਜਲ ਭੰਡਾਰਾਂ ਵਿੱਚ ਲਾਈਵ ਸਟੋਰੇਜ ਦਾ ਪਿਛਲੇ ਸਾਲ ਦੇ ਮੁਕਾਬਲੇ 94% ਦਰਜ ਕੀਤਾ ਗਿਆ ਹੈ ਅਤੇ ਇਹ ਪਿਛਲੇ ਦਸ ਸਾਲਾਂ ਦੀ ਔਸਤ ਸਟੋਰੇਜ ਦਾ 120% ਹੈ ।
 

ਬੀ.ਵਾਈ/ਐੱਮ.ਜੀ./ਏ.ਐੱਸ



(Release ID: 1678352) Visitor Counter : 101