ਟੈਕਸਟਾਈਲ ਮੰਤਰਾਲਾ

ਕੱਪੜਾ ਮੰਤਰਾਲੇ ਨੇ ਟੈਕਨੀਕਲ ਟੈਕਸਟਾਈਲ ਲਈ ਸਮਰਪਿਤ ਐਕਸਪੋਰਟ ਪ੍ਰੋਮੋਸ਼ਨ ਕੌਂਸਲ ਦੇ ਗਠਨ ਬਾਰੇ ਪ੍ਰਸਤਾਵਾਂ ਲਈ ਸੱਦਾ ਦਿਤਾ

Posted On: 03 DEC 2020 1:42PM by PIB Chandigarh

ਕੱਪੜਾ ਮੰਤਰਾਲੇ ਨੇ 1 ਦਸੰਬਰ, 2020 ਨੂੰ ਪਬਲਿਕ ਨੋਟਿਸ ਰਾਹੀਂ ਤਕਨੀਕੀ ਟੈਕਸਟਾਈਲ ਲਈ ਸਮਰਪਿਤ ਐਕਸਪੋਰਟ ਪ੍ਰਮੋਸ਼ਨ ਕੌਂਸਲ (ਈਪੀਸੀ) ਦੇ ਗਠਨ ਲਈ ਪ੍ਰਸਤਾਵ ਮੰਗੇ ਹਨ। ਕੰਪਨੀ ਐਕਟ ਜਾਂ ਸੁਸਾਇਟੀ ਰਜਿਸਟ੍ਰੇਸ਼ਨ ਐਕਟ ਅਧੀਨ ਰਜਿਸਟਰਡ ਐਕਸਪੋਰਟਰ ਐਸੋਸੀਏਸ਼ਨ ਅਤੇ ਟਰੇਡ ਬਾਡੀਜ਼ ਨੂੰ 15 ਦਸੰਬਰ 2020 ਤੱਕ ਤਕਨੀਕੀ ਟੈਕਸਟਾਈਲ ਲਈ ਇੱਕ ਸਮਰਪਿਤ ਈਪੀਸੀ ਦੇ ਗਠਨ ਲਈ ਪ੍ਰਸਤਾਵ ਦੇਣ ਲਈ ਕਿਹਾ ਗਿਆ ਹੈ। 


 

ਕੌਂਸਲ ਅੰਤਰਰਾਸ਼ਟਰੀ ਵਪਾਰ ਨੂੰ ਉਤਸ਼ਾਹਿਤ ਕਰਨ ਅਤੇ ਵਿਕਾਸ ਦੇ ਸਬੰਧ ਵਿੱਚ ਕੇਂਦਰ ਸਰਕਾਰ ਦੇ ਸਾਰੇ ਨਿਰਦੇਸ਼ਾਂ ਦੀ ਪਾਲਣਾ ਕਰੇਗੀ ਅਤੇ ਸਮੇਂ-ਸਮੇਂ ‘ਤੇ ਵਿਦੇਸ਼ ਵਪਾਰ ਬਾਰੇ ਡਾਇਰੈਕਟੋਰੇਟ ਜਨਰਲ ਦੁਆਰਾ ਪਹਿਚਾਣ ਕੀਤੀਆਂ ਅਤੇ ਸੂਚਿਤ ਕੀਤੀਆਂ ਗਈਆਂ ਆਈਟੀਸੀ (ਐੱਚਐੱਸ) ਲਾਈਨਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿੰਮੇਵਾਰ ਹੋਵੇਗੀ।


 

ਤਕਨੀਕੀ ਟੈਕਸਟਾਈਲ ਵਿੱਚ ਦੇਸ਼ ਨੂੰ ਇੱਕ ਆਲਮੀ ਲੀਡਰ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਵਿਚਾਰ ਨਾਲ, ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ 26 ਫਰਵਰੀ, 2020 ਨੂੰ ਹੋਈ ਆਪਣੀ ਬੈਠਕ ਵਿੱਚ, 1480 ਕਰੋੜ ਰੁਪਏ ਦੇ ਖਰਚ ਨਾਲ, ਰਾਸ਼ਟਰੀ ਤਕਨੀਕੀ ਕੱਪੜਾ ਮਿਸ਼ਨ ਸਥਾਪਿਤ ਕਰਨ ਨੂੰ ਪ੍ਰਵਾਨਗੀ ਦਿੱਤੀ ਸੀ। ਮਿਸ਼ਨ ਦੀ ਮਿਆਦ ਵਿੱਤੀ ਸਾਲ 2020-21 ਤੋਂ 2023-24 ਤੱਕ ਚਾਰ ਸਾਲਾਂ ਲਈ ਲਾਗੂ ਰਹੇਗੀ। ਤਕਨੀਕੀ ਟੈਕਸਟਾਈਲ ਲਈ ਐਕਸਪੋਰਟ ਪ੍ਰੋਮੋਸ਼ਨ ਕੌਂਸਲ ਦਾ ਗਠਨ ਰਾਸ਼ਟਰੀ ਤਕਨੀਕੀ ਟੈਕਸਟਾਈਲ ਮਿਸ਼ਨ ਦਾ ਇੱਕ ਹਿੱਸਾ ਹੈ। 


 

ਟੈਕਨੀਕਲ ਟੈਕਸਟਾਈਲ, ਕਪੜੇ ਦਾ ਭਵਿੱਖ ਅਤੇ ਇੱਕ ਵਧੀਆ ਭਾਗ ਹਨ, ਜੋ ਕਿ ਇੱਕ ਪਾਸੇ ਖੇਤੀ, ਸੜਕਾਂ, ਰੇਲਵੇ ਟਰੈਕਾਂ, ਸਪੋਰਟਸਵੇਅਰ, ਸਿਹਤ ਤੋਂ ਲੈ ਕੇ ਸਪੈਕਟ੍ਰਮ ਦੇ ਦੂਜੇ ਸਿਰੇ 'ਤੇ ਬੁਲੇਟ ਪਰੂਫ ਜੈਕਟਾਂ, ਫਾਇਰ ਪਰੂਫ ਜੈਕਟਾਂ, ਹਾਈ ਅਲਟੀਟਿਊਡ ਕੋਂਬੈਟ ਗੀਅਰ ਅਤੇ ਸਪੇਸ ਐਪਲੀਕੇਸ਼ਨਾਂ ਸਮੇਤ ਵਿਭਿੰਨ ਐਪਲੀਕੇਸ਼ਨਾਂ ਲਈ ਵਰਤੇ ਜਾਂਦੇ ਹਨ।


 

ਟੈਕਨੀਕਲ ਟੈਕਸਟਾਈਲ ਦਾ ਪਿਛੋਕੜ:



 

• ਟੈਕਨੀਕਲ ਟੈਕਸਟਾਈਲ, ਅਜਿਹੀ ਕੱਪੜਾ ਸਮਗਰੀ ਅਤੇ ਉਤਪਾਦ ਹਨ ਜੋ ਮੁੱਖ ਤੌਰ ‘ਤੇ ਸੁੰਦਰਤਾ ਦੇ ਗੁਣਾਂ ਦੀ ਬਜਾਏ ਤਕਨੀਕੀ ਪ੍ਰਫਾਰਮੈਂਸ ਅਤੇ ਫੰਕਸ਼ਨਲ ਗੁਣਾਂ ਲਈ ਬਣਾਏ ਜਾਂਦੇ ਹਨ। ਤਕਨੀਕੀ ਕੱਪੜਾ ਉਤਪਾਦਾਂ ਨੂੰ ਉਨ੍ਹਾਂ ਦੀ ਵਰਤੋਂ ਦੇ ਅਧਾਰ ‘ਤੇ 12 ਵਿਸ਼ਾਲ ਸ਼੍ਰੇਣੀਆਂ (ਐਗਰੋਟੈੱਕ, ਬਿਲਡਟੈੱਕ, ਕਲੋਥਟੈੱਕ, ਜਿਓਟੈੱਕ, ਹੋਮਟੈੱਕ, ਇੰਡੂਟੈੱਕ, ਮੋਬਿਲਟੈੱਕ, ਮੈਡੀਟੈੱਕ, ਪ੍ਰੋਟੈੱਕ, ਸਪੋਰਟਸਟੈੱਕ, ਓਏਕੋਟੈੱਕ, ਪੈੱਕਟੈੱਕ) ਵਿੱਚ ਵੰਡਿਆ ਗਿਆ ਹੈ।   


 

• ਵਿਸ਼ਵ ਦੀ 250 ਬਿਲੀਅਨ ਡਾਲਰ ਦੇ ਆਕਾਰ ਵਾਲੀ ਮਾਰਕਿਟ ਵਿੱਚ ਭਾਰਤ ਦਾ ਹਿੱਸਾ ਤਕਰੀਬਨ 6% ਦਾ ਹੈ ਹਾਲਾਂਕਿ, ਇਸ ਸੈਗਮੈਂਟ ਦੀ ਵਿਸ਼ਵ ਦੀ 4% ਔਸਤ ਵਿਕਾਸ ਦਰ ਦੇ ਮੁਕਾਬਲੇ ਸਲਾਨਾ ਔਸਤਨ ਵਾਧਾ ਦਰ 12% ਹੈ।


 

• ਟੈਕਨੀਕਲ ਟੈਕਸਟਾਈਲ ਦਾ, ਭਾਰਤ ਵਿੱਚ ਦਖਲ ਦਾ ਪੱਧਰ ਸਿਰਫ 5-10% ਹੈ, ਜੋ ਕਿ ਘੱਟ ਹੈ, ਜਦਕਿ ਉੱਨਤ ਦੇਸ਼ਾਂ ਵਿੱਚ ਇਹ 30-70% ਹੈ। ਮਿਸ਼ਨ ਦਾ ਉਦੇਸ਼ ਦੇਸ਼ ਵਿੱਚ ਤਕਨੀਕੀ ਟੈਕਸਟਾਈਲ ਦੇ ਪ੍ਰਵੇਸ਼ ਪੱਧਰ ਨੂੰ ਸੁਧਾਰਨਾ ਹੈ।



 

               *********

 

ਬੀਵਾਈ/ਟੀਐੱਫਕੇ



(Release ID: 1678110) Visitor Counter : 159