ਵਣਜ ਤੇ ਉਦਯੋਗ ਮੰਤਰਾਲਾ

ਅਪੀਡਾ ਅਤੇ ਨਾਬਾਰਡ ਨੇ ਹਿੱਸੇਦਾਰਾਂ ਨੂੰ ਬੇਹਤਰ ਕੀਮਤ ਦਿਵਾਉਣ ਲਈ ਖੇਤੀਬਾੜੀ ਤੇ ਸੰਬੰਧਿਤ ਖੇਤਰਾਂ ਦੇ ਹਿੱਤ ਵਿੱਚ ਗਤੀਵਿਧੀਆਂ ਨੂੰ ਜੋੜ ਕੇ ਇਕੱਠੇ ਹੋ ਕੇ ਕੰਮ ਕਰਨ ਲਈ ਸਮਝੌਤੇ ਤੇ ਦਸਤਖਤ ਕੀਤੇ

Posted On: 03 DEC 2020 2:59PM by PIB Chandigarh

ਅਪੀਡਾ ਵੱਖ ਵੱਖ ਹਿਸੇਦਾਰਾਂ ਲਈ ਕਈ ਵੱਖ ਵੱਖ ਸੰਸਥਾਵਾਂ ਦੇ ਵੱਖ ਵੱਖ ਖੇਤਰਾਂ ਵਿੱਚ ਅੰਦਰੂਨੀ ਪੇਸ਼ਾਵਾਰ ਅਤੇ ਵਿਸ਼ੇਸ਼ ਮੁਹਾਰਤ ਵਾਲੀਆਂ ਸੰਸਥਾਵਾਂ  ਨਾਲ ਸਾਂਝੇ ਤੌਰ ਤੇ ਕੰਮ ਕਰਨ ਲਈ ਸਹਿਯੋਗ ਪਹੁੰਚ ਤੇ ਧਿਆਨ ਕੇਂਦਰਤ ਕਰ ਰਿਹਾ ਹੈ ਅਤੇ ਖੇਤੀਬਾੜੀ ਦੇ ਵਿਕਾਸ ਅਤੇ ਇਸ ਦੇ ਨਿਰਯਾਤ ਵਿੱਚ ਭਾਰਤ ਵੱਲੋਂ ਐਲਾਨੀ ਗਈ ਐਗਰੀ ਐਕਸਪੋਰਟ ਨੀਤੀ ਅਨੁਸਾਰ ਕੁਝ ਜਾਣੇ ਪਛਾਣੇ ਦਾਖਲਾਂ ਰਾਹੀਂ ਹੱਲ ਮੁਹੱਈਆ ਕਰਵਾ ਰਿਹਾ ਹੈ ।ਭਾਰਤ ਸਰਕਾਰ ਵੱਲੋਂ ਐਲਾਨੀ ਗਈ ਐਗਰੋ ਐਕਸਪੋਰਟ ਨੀਤੀ ਤਹਿਤ ਨੀਤੀਆਂ ਅਤੇ ਪ੍ਰੋਗਰਾਮਾਂ ਅਨੁਸਾਰ ਖੇਤੀਬਾੜੀ ਨਿਰਯਾਤ ਉਤਪਾਦਨ, ਨਿਰਯਾਤ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਨੂੰ ਬੇਹਤਰ ਕੀਮਤਾਂ ਦਿਵਾਉਣ ਤੇ ਕੇਂਦਰਤ ਹੈ । ਇਹ ਸ੍ਰੋਤ ਦੇ ਅਧਾਰ ਰਾਹੀਂ ਮੁੱਲ ਵਧਾਉਣ ਨਾਲ ਆਮਦਨੀ ਵਿੱਚ ਸੁਧਾਰ ਲਈ ''ਕਿਸਾਨ ਕੇਂਦਰਤ ਪਹੁੰਚ'' ਤੇ ਕੇਂਦਰਤ ਹੈ ਤਾਂ ਜੋ ਵੈਲਯੂ ਚੇਨ ਵਿੱਚ ਹੋਏ ਨੁਕਸਾਨ ਨੂੰ ਘੱਟ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ । ਇਸ ਲਈ ਇਹ ਨੀਤੀ ਦੇਸ਼ ਦੇ ਵੱਖ ਵੱਖ ਖੇਤੀ ਜਲਵਾਯੂ ਜੋਨਜ਼ ਵਿੱਚ ਵਿਸ਼ੇਸ਼ ਉਤਪਾਦ ਕਲੱਸਟਰ ਵਿਕਸਤ ਕਰਨ ਨੂੰ ਅਪਨਾਉਣ ਦੀ ਸਲਾਹ ਦਿੰਦੀ ਹੈ ਤਾਂ ਜੋ ਸਪਲਾਈ ਪੱਖ ਦੇ ਮੁਦਿਆਂ ਨਾਲ ਨਜਿੱਠਿਆ ਜਾ ਸਕੇ ਜਿਵੇਂ ਜਮੀਨ ਦੇ ਖੁਰਾਕੀ ਤੱਤਾਂ ਦਾ ਪ੍ਰਬੰਧਨ, ਉੱਚੀ ਉਤਪਾਦਕਤਾ, ਬਾਜਾਰ ਅਨੁਸਾਰ ਫਸਲ ਨੂੰ ਅਪਨਾਉਣਾ, ਚੰਗੀ ਖੇਤੀ ਅਭਿਆਸ ਆਦਿ ।
ਅਪੀਡਾ ਲਗਾਤਾਰ ਸੂਬਾ ਸਰਕਾਰਾਂ ਨਾਲ ਏ.ਈ.ਪੀ. ਨੂੰ ਲਾਗੂ ਕਰਨ ਲਈ ਗੱਲਬਾਤ ਕਰ ਰਿਹਾ ਹੈ । ਮਹਾਰਾਸ਼ਟਰ, ਉੱਤਰ ਪ੍ਰਦੇਸ, ਕੇਰਲ, ਨਾਗਾਲੈਂਡ, ਤਾਮਿਲਨਾਡੂ, ਅਸਾਮ, ਪੰਜਾਬ, ਕਰਨਾਟਕ, ਗੁਜਰਾਤ, ਰਾਜਸਥਾਨ, ਆਂਧਰਾ ਪ੍ਰਦੇਸ, ਤੇਲੰਗਾਨਾ, ਮਨੀਪੁਰ, ਸਿੱਕਮ ਅਤੇ ਉਤਰਾਖੰਡ ਨੇ ਸੂਬਾ ਵਿਸ਼ੇਸ਼ ਕਾਰਜ ਯੋਜਨਾ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਜਦ ਕਿ ਦੂਜੇ ਸੂਬਿਆਂ ਦੀਆਂ ਕਾਰਜ ਯੋਜਨਾਵਾਂ ਵੀ ਅੰਤਮ ਰੂਪ ਦੇ ਵੱਖ ਵੱਖ ਪੜਾਵਾਂ ਤੇ ਹਨ । 28 ਸੂਬਿਆਂ ਤੇ ਚਾਰ ਕੇਂਦਰ ਸ਼ਾਸਤ ਪ੍ਰਦੇਸਾਂ ਨੇ ਨੋਡਲ ਏਜੰਸੀਆਂ ਨੂੰ ਨਾਮਜ਼ਦ ਕੀਤਾ ਹੈ ਸੂਬੇ ਦੇ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਨਿਗਰਾਨੀ ਕਮੇਟੀਆਂ 21 ਸੂਬਿਆਂ ਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ ਵਿੱਚ ਗਠਿਤ ਕੀਤੀਆਂ ਗਈਆਂ ਹਨ ।
20 ਕਲੱਸਟਰ ਪੱਧਰ ਦੀਆਂ ਕਮੇਟੀਆਂ ਕਲੱਸਟਰ ਜ਼ਿਲਿ੍ਹਆਂ ਵਿੱਚ ਗਠਿਤ ਕੀਤੀਆਂ ਗਈਆਂ ਹਨ; ਆਲੂ ਲਈ ਪੰਜਾਬ ਤੇ ਉੱਤਰ ਪ੍ਰਦੇਸ (ਦੋ ਅਲੱਗ ਜ਼ਿਲ੍ਹੇ), ਈਸਵਗੋਲ ਲਈ ਰਾਜਸਥਾਨ, ਸੰਤਰੇ, ਅਨਾਰ, ਅੰਗੂਰ ਅਤੇ ਕੇਲੇ ਲਈ (ਤਿੰਨ ਜ਼ਿਲ੍ਹੇ) ਮਹਾਰਾਸ਼ਟਰ, ਕੇਲੇ ਲਈ ਤਾਮਿਲਨਾਡੂ ਤੇ ਕੇਰਲ, ਅੰਬ ਲਈ ਉੱਤਰ ਪ੍ਰਦੇਸ, ਡੇਅਰੀ ਉਤਪਾਦਨ ਲਈ ਗੁਜਰਾਤ ਤੇ ਉਤਰ ਪ੍ਰਦੇਸ, ਗੁਲਾਬ ਤੇ ਪਿਆਜ਼ ਲਈ ਕਰਨਾਟਕ, ਤਾਜ਼ੀਆਂ ਸਬਜੀਆਂ ਲਈ ਉੱਤਰ ਪ੍ਰਦੇਸ, ਸੰਤਰੇ ਲਈ ਮੱਧ ਪ੍ਰਦੇਸ ਤੇ ਆਲੂ ਲਈ ਗੁਜਰਾਤ ( ਦੋ ਜ਼ਿਲ੍ਹੇ) । ਹਿਸੇਦਾਰਾਂ ਨਾਲ ਕਲੱਸਟਰਾਂ ਵਿਚ ਦੋ ਦੌਰ ਦੀਆਂ ਮੀਟਿਗਾਂ ਹੋ ਚੁੱਕੀਆਂ ਹਨ ਜਿਹਨਾ ਵਿੱਚ ਹਿੱਸੇਦਾਰਾਂ ਨਾਲ ਇਹਨਾ ਲਈ ਦਖਲਾਂ ਬਾਰੇ ਗੱਲਬਾਤ ਕੀਤੀ ਗਈ ਹੈ ।
ਏਸ ਸੰਦਰਭ ਵਿੱਚ ਅਪੀਡਾ ਤੇ  ਨਾਬਾਰਡ ਨੇ ਆਪੋ ਆਪਣੇ ਮੁੱਖ ਦਫਤਰਾਂ ਰਾਹੀਂ ਆਨ ਲਾਈਨ ਵਰਚੂਅਲ ਮਾਧਿਅਮ ਰਾਹੀਂ ਹਿੱਸੇਦਾਰਾਂ ਨੂੰ ਬੇਹਤਰ ਕੀਮਤ ਦਿਵਾਉਣ ਲਈ ਖੇਤੀਬਾੜੀ ਤੇ ਸੰਬੰਧਿਤ ਖੇਤਰਾਂ ਦੇ ਹਿੱਤ ਵਿੱਚ ਕਾਰਜਾਂ ਨੂੰ ਜੋੜ ਕੇ ਇਕੱਠੇ ਹੋ ਕੇ ਕੰਮ ਕਰਨ ਲਈ ਸਮਝੌਤੇ ਤੇ ਦਸਤਖਤ ਕੀਤੇ ਹਨ ।
ਡਾਕਟਰ ਐੱਮ ਅੰਗਮੁਥੂ, ਚੇਅਰਮੈਨ ਅਪੀਡਾ ਅਤੇ ਡਾਕਟਰ ਜੀ.ਆਰ.ਚਿੰਤਾਲਾ, ਚੇਅਰਮੈਨ ਨਾਬਾਰਡ ਇਸ ਸ਼ੁਭ ਮੌਕੇ ਤੇ ਹਾਜਰ ਹੋਏ ਅਤੇ ਇਸ ਮੌਕੇ ਸੰਬੋਧਨ ਕਰਦਿਆਂ ਅਪੀਡਾ ਅਤੇ ਨਾਬਾਰਡ ਵੱਲੋਂ ਖੇਤੀ ਅੇਕਸਪੋਰਟ ਨੀਤੀ ਨੂੰ ਲਾਗੂ ਕਰਨ ਲਈ ਦੋਨਾਂ ਵਿਚਾਲੇ ਭਾਈਵਾਲੀ ਦੀ ਲੋੜਾਂ ਅਤੇ ਫਾਇਦਿਆਂ ਨੂੰ ਉਜਾਗਰ ਕੀਤਾ । ਸਮਝੌਤੇ ਉੱਪਰ ਅਪੀਡਾ ਦੇ ਸਕੱਤਰ ਡਾਕਟਰ ਸੁਦਾਸ਼ੂ ਅਤੇ ਨਾਬਾਰਡ ਦੇ ਮੁੱਖ ਜਨਰਲ ਸਕੱਤਰ ਸ੍ਰੀ ਨਿਲੇ ਡੀ ਕਪੂਰ ਨੇ ਦਸਤਖਤ ਕੀਤੇ । ਸੰਸਥਾ ਅਤੇ ਸਹਿਯੋਗ ਵਾਲੇ ਖੇਤਰਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ:
                                               ਨਾਬਾਰਡ
ਖੇਤੀਬਾੜੀ ਅਤੇ ਪੇਂਡੂ ਵਿਕਾਸ ਲਈ ਕੌਮੀ ਬੈਂਕ ਨੂੰ ਇੱਕ ਵਿਕਾਸ ਬੈਂਕ ਵਜੋ ਸਥਾਪਿਤ ਕੀਤਾ ਗਿਆ ਸੀ ਜੋ ਖੇਤੀਬਾੜੀ ਨੂੰ ਉਤਸ਼ਾਹ ਦੇਣ ਲਈ ਕਰਜੇ, ਛੋਟੇ ਪੈਮਾਨੇ ਤੇ ਖਾਦੀ ਅਤੇ ਪੇਂਡੂ ਉਦਯੋਗ, ਦਸਤਕਾਰੀ ਅਤੇ ਪੇਂਡੂ ਖੇਤਰਾਂ ਵਿੱਚ ਹੋਰ ਕਾਰਜਾਂ ਲਈ ਕਰਜਾ ਮੁਹੱਈਆ ਕਰੇਗਾ ਜਿਸ ਦਾ ਮੰਤਵ ਪੇਂਡੂ ਖੇਤਰਾਂ ਵਿੱਚ ਏਕੀਕ੍ਰਿਤ ਪੇਂਡੂ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਪੇਂਡੂ ਖੇਤਰਾਂ ਵਿੱਚ ਖੁਸ਼ਹਾਲੀ ਅਤੇ ਇਸ ਨਾਲ ਸੰਬੰਧਿਤ ਹੋਰ ਮੁਦਿਆਂ ਲਈ ਕਰਜਾ ਮੁਹੱਈਆ ਕਰਨਾ ਹੈ । ਨਾਬਾਰਡ ਐਕਟ 1981 ਨਾਬਾਰਡ ਨੂੰ ਖੇਤੀਬਾੜੀ ਅਤੇ ਪੇਂਡੂ ਵਿਕਾਸ ਦੇ ਵੱਖ ਵੱਖ ਵਿਕਾਸ ਕਾਰਜਾਂ ਲਈ ਵੱਖ ਵੱਖ ਸੰਸਥਾਵਾਂ ਨਾਲ ਸਹਿਯੋਗ ਲਈ ਸ਼ਕਤੀਆਂ ਪ੍ਰਦਾਨ ਕਰਦਾ ਹੈ । ਨਾਬਾਰਡ ਕੋਲ ਕਿਸਾਨਾਂ ਦੇ ਸਹਿਯੋਗ ਲਈ ਵੱਖ ਵੱਖ ਸਕੀਮਾਂ ਅਤੇ ਪ੍ਰੋਗਰਾਮ ਹਨ ਅਤੇ ਦੇਸ਼ ਭਰ ਵਿੱਚ ਕਿਸਾਨਾਂ ਨੂੰ ਲਗਾਤਾਰ ਸੇਧ ਅਤੇ ਸਹਿਯੋਗ ਦੇਣ ਲਈ ਜ਼ਮੀਨੀ ਪੱਧਰ ਤੇ ਸਟਾਫ ਹੈ ।
ਸਹਿਯੋਗ ਦੇ ਖੇਤਰ:
1. ਅਪੀਡਾ ਅਤੇ ਨਾਬਾਰਡ ਵੱਖ ਵੱਖ ਭਾਗੀਦਾਰਾਂ ਦੀ ਸਮਰੱਥਾ ਵਿਕਾਸ ਲਈ ਮਿਲ ਕੇ ਕੰਮ ਕਰਨਗੇ ।
2. ਅਪੀਡਾ ਤੇ ਨਾਬਾਰਡ ਮਿਲ ਕੇ ਆਊਟਰੀਚ ਪ੍ਰੋਗਰਾਮ, ਜਾਗਰੂਕਤਾ ਪ੍ਰੋਗਰਾਮ ਅਤੇ ਹਿੱਸੇਦਾਰਾਂ ਲਈ ਕਾਰਜਸ਼ਾਲਾ ਦਾ ਆਯੋਜਨ ਕਰਨਗੇ ।
3. ਭਾਰਤ ਸਰਕਾਰ ਵੱਲੋਂ ਮਿੱਥਿਆ ਟੀਚਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਗੇ ।
4. ਐਫ.ਪੀ.ਓਜ਼ ਦੇ ਵਿਕਾਸ ਲਈ ਨਾਬਾਰਡ ਤੇ ਅਪੀਡਾ ਸੰਬੰਧਿਤ ਸਕੀਮਾਂ/ਪਹਿਲ ਕਦਮੀਆਂ ਦੇ ਫਾਇਦਿਆਂ ਨੂੰ ਵਧਾਉਣਗੇ ।
5. ਅਪੀਡਾ ਦੀ ਸੂਚੀ ਵਾਲੇ ਉਤਪਾਦਾਂ ਦਾ ਨਿਰਯਾਤ ਵਧਾਉਣ ਲਈ ਅਪੀਡਾ ਨਾਬਾਰਡ ਨਾਲ ਮਿਲ ਕੇ ਇੱਕ ਪ੍ਰੋਗਰਾਮ ਬਣਾਏਗਾ ਜਿਸ ਰਾਹੀਂ ਸਹਿਕਾਰੀ ਸੰਸਥਾਵਾਂ ਅਤੇ ਐਫ.ਪੀ.ਓਜ਼ ਨੂੰ ਵਾਢੀ ਪਿਛੋਂ ਪ੍ਰਬੰਧ ਲਈ ਕਾਇਮ ਕਰਨ ਵਾਲੇ ਬੁਨਿਆਦੀ ਢਾਂਚੇ ਨੂੰ ਅਪਸਕੇਲ ਕਰਨ ਲਈ ਤਕਨੀਕੀ ਜਾਣਕਾਰੀ ਮੁਹੱਈਆ ਕਰੇਗਾ ।
6. ਸਾਂਝੇ ਤੌਰ ਤੇ ਵੱਖ ਵੱਖ ਸੂਬਿਆਂ ਵਿੱਚ ਸਕੇਲ ਅਪ ਕਰਨ ਲਈ ਕਲੱਸਟਰਾਂ ਦੀ ਪਹਿਚਾਣ ਕੀਤੀ ਜਾਵੇਗੀ ਅਤੇ ਅਪੀਡਾ ਨਾਬਾਰਡ ਵੱਲੋਂ ਉਤਸ਼ਾਹਿਤ ਅਤੇ ਸਹਿਯੋਗ ਵਾਲੇ ਐਫ.ਪੀ.ਓਜ਼ ਨੂੰ ਨਿਰਯਾਤ ਵਧਾਉਣ ਲਈ ਸਹੂਲਤਾਂ ਦੇਵਾਗਾ ।

 

 

ਵਾਈ.ਬੀ./ਏ.ਪੀ.


(Release ID: 1678093) Visitor Counter : 181