ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਬ੍ਰਿਕਸ ਯੁਵਾ ਸ਼ਿਖਰ ਸੰਮੇਲਨ ਨੂੰ ਸੰਬੋਧਨ ਕੀਤਾ; ਕੋਵਿਡ- 19 ਦੇ ਦੌਰਾਨ ਭਾਰਤੀ ਯੁਵਾ ਸਵੈ ਸੇਵਕਾਂ ਦੁਆਰਾ ਕੀਤੇ ਗਏ ਕਾਰਜਾਂ ‘ਤੇ ਪ੍ਰਕਾਸ਼ ਪਾਇਆ

Posted On: 02 DEC 2020 5:39PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਮੰਗਲਵਾਰ ਨੂੰ ਵਰਚੁਅਲ ਮਾਧਿਅਮ ਨਾਲ ਆਯੋਜਿਤ ਛੇਵੇਂ ਬ੍ਰਿਕਸ ਯੁਵਾ ਸ਼ਿਖਰ ਸੰਮੇਲਨ ਅਤੇ ਬ੍ਰਿਕਸ ਮੰਤਰੀਆਂ ਦੀ ਬੈਠਕ ਵਿੱਚ ਹਿੱਸਾ ਲਿਆ। ਇਸ ਅਵਸਰ ‘ਤੇ ਸ਼੍ਰੀ ਰਿਜਿਜੂ ਨੇ ਵਰਤਮਾਨ ਸਮੇਂ ਜਾਰੀ ਕੋਰੋਨਾ ਵਾਇਰਸ ਮਹਾਮਾਰੀ ਖ਼ਿਲਾਫ਼ ਲੜਨ ਵਿੱਚ ਦੁਨੀਆ ਭਰ ਵਿੱਚ ਨੌਜਵਾਨਾਂ ਦੇ ਯੋਗਦਾਨ ਦੇ ਮਹੱਤਵ ‘ਤੇ ਜ਼ੋਰ ਦਿੱਤਾ।

 

 

ਵਿਸ਼ਵ ਮੰਚ ‘ਤੇ ਭਾਰਤ ਦਾ ਉਦਾਹਰਣ ਦਿੰਦੇ ਹੋਏ, ਸ਼੍ਰੀ ਰਿਜਿਜੂ ਨੇ ਕਿਹਾ, “ਅੱਜ ਵੀ ਸਾਡੀ ਦੁਨੀਆ ਦੀ ਇਸ ਗੰਭੀਰ ਵਾਸਤਵਿਕਤਾ ਵਿੱਚ, ਅਸੀਂ ਦੇਖਿਆ; ਜਿਵੇਂ ਕਿ ਦੁਨੀਆ ਵਿੱਚ ਹਾਲੇ ਵੀ ਬਾਕੀ ਹੈ, ਸਾਡੇ ਯੁਵਾ, ਯੁਵਕ ਅਤੇ ਮਹਿਲਾਵਾਂ ਆਪਣੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਵਿੱਚ ਸਫਲ ਰਹੇ। ਸੁਰੱਖਿਆ ਅਤੇ ਸਭ ਤੋਂ ਮਹੱਤਵਪੂਰਨ ਗੱਲ, ਸਾਰੀਆਂ ਰੁਕਾਵਟਾਂ ਦੇ ਬਾਵਜੂਦ ਸਾਡੇ ਯੁਵਾ ਪ੍ਰਗਤੀ ਅਤੇ ਆਸ਼ਾ ਦੇ ਰਸਤੇ ‘ਤੇ ਅੱਗੇ ਵਧੇ ਹਨ। ਇਕੱਲੇ ਭਾਰਤ ਵਿੱਚ, ਦਸ ਲੱਖ ਤੋਂ ਅਧਿਕ ਸਵੈਸੇਵਕਾਂ ਨੇ ਕੋਵਿਡ-19 ਦੇ ਖਤਰੇ ਨਾਲ ਨਜਿੱਠਣ ਲਈ ਸਿੱਧੀ ਕਾਰਵਾਈ ਕੀਤੀ ਹੈ, ਅਤੇ ਉਸ ਦੇ ਬਾਅਦ ਵੀ ਮਹਾਮਾਰੀ ਨਾਲ ਨਜਿੱਠਣ ਵਿੱਚ ਮਦਦ ਕੀਤੀ ਹੈ।”

 

ਨੇਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ), ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ), ਭਾਰਤ ਸਕਾਓਟ ਅਤੇ ਗਾਈਡ ਦੇ ਯੁਵਾ ਸਵੈਸੇਵਕ ਪੂਰੇ ਭਾਰਤ ਵਿੱਚ ਕੋਵਿਡ ਦੇ ਖ਼ਿਲਾਫ਼ ਲੜਾਈ ਵਿੱਚ ਸਭ ਤੋਂ ਅੱਗੇ ਰਹੇ ਹਨ। ਇਨ੍ਹਾਂ ਨੌਜਵਾਨਾਂ ਨੇ ਨਾਗਰਿਕ ਪ੍ਰਸ਼ਾਸਨ ਨਾਲ ਕੰਮ ਕਰਦੇ ਹੋਏ, ਬਜ਼ੁਰਗਾਂ ਅਤੇ ਗ਼ਰੀਬਾਂ ਦੀ ਕੋਵਿਡ ਦਾ ਸਾਹਮਣਾ ਕਰਨ ਵਿੱਚ ਮਦਦ ਕਰਦੇ ਰਹੇ ਹਨ। ਮਹਾਮਾਰੀ ਅਤੇ ਕੋਵਿਡ ਰੋਗੀਆਂ ਨੂੰ ਖੂਨ ਅਤੇ ਪਲਾਜਮਾ ਦਾਨ ਕਰਨ ਵਿੱਚ ਇਨ੍ਹਾਂ ਯੁਵਾਵਾਂ ਨੇ ਮੁੱਖ ਭੂਮਿਕਾ ਨਿਭਾਈ ਹੈ। ਭਾਰਤੀ ਸਵੈਸੇਵਕਾਂ ਦੀ ਪਹਿਲ ਦੀ ਸਾਰਿਆਂ ਨੇ ਸ਼ਲਾਘਾ ਕੀਤੀ। 

 

 

 

ਸ਼੍ਰੀ ਰਿਜਿਜੂ ਨੇ ਸ਼ਾਂਤੀ ਅਤੇ ਵਿਕਾਸ ਵਿੱਚ ‘ਵਾਲੰਟੀਅਰਿੰਗ’ ਨੂੰ ਅੱਗੇ ਵਧਾਉਣ ਅਤੇ ਸਾਂਝਾ ਕਰਨ ਲਈ ਸਾਰੇ ਬ੍ਰਿਕਸ ਦੇਸ਼ਾਂ ਦੀ ਤਾਕਤ ਅਤੇ ਸਮਰਥਨ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਇਸ ਬਾਰੇ ਸ਼੍ਰੀ ਰਿਜਿਜੂ ਨੇ ਕਿਹਾ, “ਅਸਲ ਵਿੱਚ ਅਸੀਂ ਬ੍ਰਿਕਸ ਰਾਸ਼ਟਰਾਂ ਦੇ ਰੂਪ ਵਿੱਚ ਨਵੇਂ ਸਿਰੇ ਤੋਂ ਪ੍ਰਤੀਬੱਧਤਾ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਸਿਹਤ ਸਬੰਧੀ ਸਿੱਖਿਆ, ਸੱਭਿਆਚਾਰ, ਕਲਾ ਅਤੇ ਵਪਾਰ ਤੋਂ ਵੀ ਪਰੇ, ਗਲੋਬਲ ਚੁਣੌਤੀਆਂ ਅਤੇ ਗਲੋਬਲ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਆਮ ਚੁਣੌਤੀਆਂ ਨਾਲ ਸਾਡੀ ਊਰਜਾ ਦਾ ਕਾਇਆਕਲਪ ਹੋਇਆ ਹੈ। ਉਨ੍ਹਾਂ ਨੇ ਸਵੈਸੇਵਕਾਂ ਦੇ ਵਿਕਾਸ ਲਈ ਇੱਕ ਮਜ਼ਬੂਤ ਬੁਨਿਆਦੀ ਢਾਂਚਾ ਬਣਾਉਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, “ਬ੍ਰਿਕਸ ਰਾਸ਼ਟਰਾਂ ਦੇ ਰੂਪ ਵਿੱਚ ਸਾਡੇ ਯਤਨ ਮਹੱਤਵਪੂਰਨ ਸਾਬਤ ਹੋਣਗੇ ਅਤੇ ਅਸੀਂ ਇਸ ਮਹਾਮਾਰੀ ਤੋਂ ਜ਼ਰੂਰ ਜਿੱਤਾਂਗੇ।"

 

ਆਪਣਾ ਸੰਬੋਧਨ ਸਮਾਪਤ ਕਰਦੇ ਹੋਏ, ਸ਼੍ਰੀ ਰਿਜਿਜੂ ਨੇ ਕਿਹਾ, “ਭਾਰਤ, ਸਮੇਂ-ਸਮੇਂ ‘ਤੇ ਆਯੋਜਿਤ ਬ੍ਰਿਕਸ ਨੇਤਾਵਾਂ ਦੇ ਸੰਮੇਲਨ ਦੇ ਦੌਰਾਨ ਸਾਡੇ ਪ੍ਰਧਾਨ ਮੰਤਰੀ ਦੁਆਰਾ ਬ੍ਰਿਕਸ ਦੀ ਨਿਧਾਰਿਤ ਪ੍ਰਤੀਬੱਧਤਾ ਅਤੇ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਪ੍ਰਤੀਬੱਧ ਹੈ। ਮੈਂ ਫਿਰ ਤੋਂ ਵਿਸ਼ਵ ਸ਼ਾਂਤੀ ਅਤੇ ਸਦਭਾਵ ਤੇ ਮਾਨਵ ਜਾਤੀ ਦੀ ਸੇਵਾ ਵਿੱਚ ਯੁਵਾਵਾਂ ਦੀ ਭਾਗੀਦਾਰੀ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦਾ ਹਾਂ।” 

 

*******


ਐੱਨਬੀ/ਓਏ



(Release ID: 1677860) Visitor Counter : 160