ਉਪ ਰਾਸ਼ਟਰਪਤੀ ਸਕੱਤਰੇਤ

ਇਸ ਤਰ੍ਹਾਂ ਦੇ ਮੁਸ਼ਕਿਲ ਸਮੇਂ ਵਿੱਚ ਵੀ ਭਾਰਤ ਉਨ੍ਹਾਂ ਦੇਸ਼ਾਂ ਦੀ ਸਹਾਇਤਾ ਕਰਨਾ ਨਹੀਂ ਭੁੱਲਿਆ ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਸੀ- ਉਪ ਰਾਸ਼ਟਰਪਤੀ

ਕੋਰੋਨਾ ਵਾਇਰਸ ਖ਼ਿਲਾਫ਼ ਵਿਸ਼ਵ ਵਿਆਪੀ ਲੜਾਈ ਵਿੱਚ ਭਾਰਤ ਸਭ ਤੋਂ ਅੱਗੇ ਹੈ-ਉਪ ਰਾਸ਼ਟਰਪਤੀ


ਉਨ੍ਹਾਂ ਕਿਹਾ ਕਿ ਅਸੀਂ ਵੈਕਸੀਨ ਵਿਕਸਿਤ ਕਰਨ ਲਈ ਖੋਜ ਦੇ ਬਿਹਤਰ ਪੜਾਅ ਵਿੱਚ ਹਾਂ


ਉਪ ਰਾਸ਼ਟਰਪਤੀ ਨੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਵੰਦੇ ਮਾਤਰਮ ਮਿਸ਼ਨਾਂ ਦੀ ਸ਼ਲਾਘਾ ਕੀਤੀ


ਮਹਾਮਾਰੀ ਦੌਰਾਨ ਜ਼ਿਆਦਾਤਰ ਦੇਸ਼ਾਂ ਨੇ ਸਹਿਯੋਗ ਦੀ ਭਾਵਨਾ ਦਿਖਾਈ-ਉਪ ਰਾਸ਼ਟਰਪਤੀ


ਗਵਰਨਿੰਗ ਕੌਂਸਲ ਦੀ 18ਵੀਂ ਮੀਟਿੰਗ ਅਤੇ ਚੇਨਈ ਵਿੱਚ ਵਰਚੁਅਲ ਮੋਡ ਵਿੱਚ ਇੰਡੀਅਨ ਕੌਂਸਲ ਆਵ੍ ਵਰਲਡ ਅਫੇਅਰਸ (ਆਈਸੀਡਬਲਿਊਏ) ਦੀ ਗਵਰਨਿੰਗ ਬੌਡੀ ਦੀ 19ਵੀਂ ਮੀਟਿੰਗ ਨੂੰ ਸੰਬੋਧਨ ਕੀਤਾ


ਆਈਸੀਡਬਲਿਊਏ ਨੂੰ ਜ਼ਿਆਦਾ ਜਨ ਕੇਂਦ੍ਰਿਤ ਗਤੀਵਿਧੀਆਂ ਸ਼ੁਰੂ ਕਰਨ ਦਾ ਯਤਨ ਕਰਨ ਲਈ ਕਿਹਾ


ਉਪ ਰਾਸ਼ਟਰਪਤੀ ਨੇ ਆਈਸੀਡਬਲਿਊਏ ਨੂੰ ਤਾਕੀਦ ਕੀਤੀ : ਦੁਨੀਆ ਸਾਹਮਣੇ ਭਾਰਤੀ ਦ੍ਰਿਸ਼ਟੀਕੋਣ ਪੇਸ਼ ਕਰੋ ਅਤੇ ਭਾਰਤ ਦੀ ਵਿਕਾਸ ਕਹਾਣੀ ਬਾਰੇ ਦੁਨੀਆ ਦੀ ਸਮਝ ਨੂੰ ਗਹਿਰਾ ਕਰੋ

Posted On: 02 DEC 2020 6:59PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕੋਵਿਡ-19 ਮਹਾਮਾਰੀ ਕਾਰਨ ਆਪਣੀ ਅਬਾਦੀ ਦਾ ਖਿਆਲ ਰੱਖਣ ਵਿੱਚ ਭਾਰੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਹੋਰ ਜ਼ਰੂਰਤਮੰਦ ਦੇਸ਼ਾਂ ਲਈ ਭਾਰਤ ਵੱਲੋਂ ਸਹਾਇਤਾ ਵਧਾਉਣ ’ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਇਸ ਮੁਸ਼ਕਿਲ ਸਮੇਂ ਵਿੱਚ ਭਾਰਤ ਉਨ੍ਹਾਂ ਦੇਸ਼ਾਂ ਦੀ ਸਹਾਇਤਾ ਕਰਨਾ ਨਹੀਂ ਭੁੱਲਿਆ ਹੈ ਜਿਨ੍ਹਾਂ ਨੂੰ ਸਾਡੀ ਸਨਅਤ ਵੱਲੋਂ ਬਣਾਏ ਗਏ ਫਾਰਮਾਸਿਊਟੀਕਲ ਉਤਪਾਦਾਂ ਵਰਗੀਆਂ ਚੀਜ਼ਾਂ ਦੀ ਸਹਾਇਤਾ ਦੀ ਜ਼ਰੂਰਤ ਸੀ। ਉਪ ਰਾਸ਼ਟਰਪਤੀ ਨੇ ਵਰਚੁਅਲ ਮੋਡ ਵਿੱਚ ਇੰਡੀਅਨ ਕੌਂਸਲ ਆਵ੍ ਵਰਲਡ ਅਫੇਅਰਸ (ਆਈਸੀਡਬਲਿਊਏ) ਦੀ ਗਵਰਨਿੰਗ ਕੌਂਸਲ ਦੀ 18ਵੀਂ ਮੀਟਿੰਗ ਨੂੰ ਸੰਬੋਧਿਤ ਕੀਤਾ। ਆਈਸੀਡਬਲਿਊਏ ਦੇ ਪ੍ਰਧਾਨ ਵਜੋਂ ਆਪਣੇ ਸ਼ੁਰੂਆਤੀ ਭਾਸ਼ਣ ਵਿੱਚ ਸ਼੍ਰੀ ਨਾਇਡੂ ਨੇ ਕਿਹਾ ਕਿ ਮਹਾਮਾਰੀ ਨੂੰ ਰੋਕਣ ਲਈ ਵਿਸ਼ਵਵਿਆਪੀ ਯਤਨ ਵਿੱਚ ਭਾਰਤ ਸਭ ਤੋਂ ਅੱਗੇ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ, ‘‘ਅਸੀਂ ਇੱਕ ਵੈਕਸੀਨ ਵਿਕਸਿਤ ਕਰਨ ਅਤੇ ਜਲਦੀ ਹੀ ਚੰਗੀ ਖ਼ਬਰ ਦੀ ਉਮੀਦ ਕਰਨ ਲਈ ਖੋਜ ਯਤਨਾਂ ਵਿੱਚ ਮੋਰਚੇ ’ਤੇ ਡਟੇ ਹੋਏ ਹਾਂ।’’

 

ਉਪ ਰਾਸ਼ਟਰਪਤੀ ਦਾ ਵਿਚਾਰ ਸੀ ਕਿ ਆਮ ਭਾਰਤੀਆਂ ਦੇ ਜੀਵਨ ਵਿੱਚ ਅੰਤਰਰਾਸ਼ਟਰੀ ਸਬੰਧਾਂ ਅਤੇ ਵਿਦੇਸ਼ ਨੀਤੀ ਦੀ ਭੂਮਿਕਾ ਅਤੇ ਪ੍ਰਾਸੰਗਿਕਤਾ ’ਤੇ ਮਹਾਮਾਰੀ ਦੌਰਾਨ ਮੁੜ ਤੋਂ ਜ਼ੋਰ ਦਿੱਤਾ ਗਿਆ ਹੈ। 

 

ਸ਼੍ਰੀ ਨਾਇਡੂ ਨੇ ਵਿਸ਼ੇਸ਼ ਤੌਰ ’ਤੇ ਵੰਦੇ ਮਾਤਰਮ ਮਿਸ਼ਨ ਦਾ ਜ਼ਿਕਰ ਕੀਤਾ ਜਿਸ ਨੇ ਵਿਦੇਸ਼ਾਂ ਵਿੱਚ ਵਸਦੇ ਅਤੇ ਕੰਮ ਕਰ ਰਹੇ ਭਾਰਤੀ ਨਾਗਰਿਕਾਂ ਨੂੰ ਆਪਣੇ ਵਤਨ ਪਰਤਣ ਦੇ ਯੋਗ ਬਣਾਇਆ ਅਤੇ ਇਸ ਵਿਸ਼ਾਲ ਕਾਰਜ ਨੂੰ ਕੁਸ਼ਲਤਾ ਨਾਲ ਚਲਾਉਣ ਲਈ ਸਬੰਧਿਤ ਵਿਭਾਗਾਂ ਅਤੇ ਏਜੰਸੀਆਂ ਦੀ ਸ਼ਲਾਘਾ ਕੀਤੀ। 

 

ਉਹ ਚਾਹੁੰਦੇ ਹਨ ਕਿ ਆਈਸੀਡਬਲਿਊਏ ਅਜਿਹੀਆਂ ਵਧੇਰੇ ਲੋਕ ਕੇਂਦ੍ਰਿਤ ਗਤੀਵਿਧੀਆਂ ਨੂੰ ਅੰਜ਼ਾਮ ਦੇਵੇ ਅਤੇ ਦੇਸ਼ ਭਰ ਦੇ ਹੁਣ ਤੱਕ ਦੇ ਅਣਛੂਹੇ ਸਰੋਤਾਂ ਤੱਕ ਪਹੁੰਚੇ। 

 

ਇਹ ਵੇਖਦਿਆਂ ਕਿ ਕੋਵਿਡ-19 ਮਹਾਮਾਰੀ ਨੇ ਲਗਭਗ ਹਰ ਦੇਸ਼ ਨੂੰ ਪ੍ਰਭਾਵਿਤ ਕੀਤਾ, ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਨੇ ਸਮਾਜਾਂ ਅਤੇ ਅਰਥਵਿਵਸਥਾਵਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਹੈ। 

 

ਸ਼੍ਰੀ ਨਾਇਡੂ ਨੇ ਕਿਹਾ ਕਿ ਮਹਾਮਾਰੀ ਨੇ ਦੇਸ਼ਾਂ ਵਿੱਚ ਸਭ ਤੋਂ ਚੰਗੀਆਂ ਅਤੇ ਸਭ ਤੋਂ ਬਿਹਤਰ ਸਥਿਤੀਆਂ ਪੈਦਾ ਕਰ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ, ‘‘ਜਦੋਂਕਿ ਜ਼ਿਆਦਾਤਰ ਨੇ ਸਹਿਯੋਗੀ ਭਾਵਨਾ ਨਾਲ ਪ੍ਰਤੀਕਿਰਿਆ ਦਿੱਤੀ ਹੈ, ਕੁਝ ਆਪਣੇ ਸੌੜੇ ਹਿੱਤਾਂ ਦੀ ਪੈਰਵੀ ਕਰਨ ਲਈ ਪਿੱਛੇ ਹਟ ਗਏ ਹਨ।’’

 

ਇਹ ਦੇਖਦੇ ਹੋਏ ਕਿ ਕੌਂਸਲ ਮਹਾਮਾਰੀ ਦੇ ਖੇਤਰੀ ਅਤੇ ਆਲਮੀ ਪ੍ਰਭਾਵ ਦੇ ਅਧਿਐਨ ਅਤੇ ਵਿਸ਼ਲੇਸ਼ਣ ’ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ, ਅੰਤਰਰਾਸ਼ਟਰੀ ਸਬੰਧਾਂ ਵਰਗੇ ਮਾਮਲਿਆਂ ’ਤੇ ਇਸਦੇ ਨਤੀਜਿਆਂ ਬਾਰੇ ਸ਼੍ਰੀ ਨਾਇਡੂ ਨੇ ਕਿਹਾ, ‘‘ਪਿਛਲੇ ਅੱਠ ਮਹੀਨਿਆਂ ਦੌਰਾਨ ਇਨ੍ਹਾਂ ਵੱਡੀਆਂ ਤਬਦੀਲੀਆਂ ਨੇ ਕੌਂਸਲ ਦੇ ਖੋਜ ਕਾਰਜ ਵਿੱਚ ਨਵੇਂ ਪਹਿਲੂ ਜੋੜ ਦਿੱਤੇ ਹਨ।’’

 

ਉਪ ਰਾਸ਼ਟਰਪਤੀ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਆਈਸੀਡਬਲਿਊਏ ਨੇ ਮਹਾਮਾਰੀ ਦੌਰਾਨ ਡਿਜੀਟਲ ਪਲੈਟਫਾਰਮ ਦੀ ਪੂਰੀ ਵਰਤੋਂ ਕੀਤੀ ਹੈ ਅਤੇ 50 ਤੋਂ ਵੱਧ ਔਨਲਾਈਨ ਪ੍ਰੋਗਰਾਮਾਂ ਅਤੇ ਸਮਾਗਮਾਂ ਦਾ ਆਯੋਜਨ ਕੀਤਾ ਹੈ ਜਿਸ ਵਿੱਚ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਸੈਮੀਨਾਰ ਅਤੇ ਕਾਨਫਰੰਸਾਂ, ਵਿਦੇਸ਼ੀ ਹਮਰੁਤਬਾ ਨਾਲ ਟਰੈਕ 2 ਸੰਮੇਲਨ ਦੀਆਂ ਮੀਟਿੰਗਾਂ, ਖੇਤਰੀ ਅਤੇ ਗਲੋਬਲ ਮੀਟਿੰਗਾਂ ਵਿੱਚ ਹਿੱਸਾ ਲੈਣਾ ਅਤੇ ਭਾਰਤ ਅਤੇ ਗਲੋਬਲ ਭਾਈਵਾਲਾਂ ਨਾਲ ਸਮਝੌਤਿਆਂ ’ਤੇ ਵਰਚੂਅਲ ਹਸਤਾਖਰ ਕਰਨੇ ਸ਼ਾਮਲ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਨਾਲ ਕੌਂਸਲ ਨੂੰ ਆਪਣੀ ਸਥਿਤੀ ਨੂੰ ਕਾਇਮ ਰੱਖਣ ਅਤੇ ਮਜ਼ਬੂਤ ਕਰਨ ਵਿੱਚ ਮਦਦ ਮਿਲੀ ਹੈ ਕਿਉਂਕਿ ਇਹ ਭਾਰਤ ਵਿੱਚ ਵਿਦੇਸ਼ੀ ਮਾਮਲਿਆਂ ਦੇ ਥਿੰਕ ਟੈਂਕ ਵਜੋਂ ਅਹਿਮ ਹੈ। 

 

ਉਨ੍ਹਾਂ ਨੇ ਅਫ਼ਰੀਕੀ ਦੇਸ਼ਾਂ ਨਾਲ ਕਈ ਨੀਤੀ ਨਿਰਮਾਤਾਵਾਂ ਅਤੇ ਵਿਦਵਾਨਾਂ ਨਾਲ ਹਾਲ ਹੀ ਵਿੱਚ ਅਫ਼ਰੀਕਾ ਵਿੱਚ ਰਾਸ਼ਟਰੀ ਸਲਾਹ ਮਸ਼ਵਰੇ ਦੌਰਾਨ ਪਿਛਲੇ ਸਾਲ ਆਪਣੇ ਦਿੱਤੇ ਗਏ ਸੁਝਾਵਾਂ ਦੇ ਅਨੁਰੂਪ ਆਯੋਜਿਤ ਦੋ ਰੋਜ਼ਾ ਸਲਾਹ ਮਸ਼ਵਰੇ ’ਤੇ ਸੰਤੁਸ਼ਟੀ ਪ੍ਰਗਟਾਈ। 

 

ਉਨ੍ਹਾਂ ਨੇ ਆਪਣੀਆਂ ਗਤੀਵਿਧੀਆਂ ਜ਼ਰੀਏ ਮਾਹਿਰਾਂ ਅਤੇ ਆਮ ਜਨਤਾ ਦੋਵਾਂ ਵਿਚਕਾਰ ਜਾਗਰੂਕਤਾ ਵਧਾਉਣ ਲਈ ਆਈਸੀਡਬਲਿਊਏ ਦੀ ਸ਼ਲਾਘਾ ਕੀਤੀ ਅਤੇ ਕੌਂਸਲ ਨੂੰ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਵਿਦੇਸ਼ ਮੰਤਰਾਲੇ ਦੀ ਪ੍ਰਸੰਸਾ ਕੀਤੀ। 

 

ਮੀਟਿੰਗ ਵਿੱਚ ਵਿਦੇਸ਼ ਮੰਤਰੀ ਅਤੇ ਆਈਸੀਡਬਲਿਊਏ ਦੇ ਮੀਤ ਪ੍ਰਧਾਨ ਡਾ. ਐੱਸ. ਜੈਸ਼ੰਕਰ ਨੇ ਭਾਰਤੀ ਯੂਨੀਵਰਸਿਟੀਆਂ ਵਿਚ ਖੇਤਰ ਅਧਿਐਨ ਦੇ ਵਿਕਾਸ ’ਤੇ ਨਵੇਂ ਸਿਰੇ ਤੋਂ ਧਿਆਨ ਕੇਂਦ੍ਰਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਿਭਿੰਨ ਦੇਸ਼ਾਂ ਅਤੇ ਭੂਗੋਲਿਕ ਖੇਤਰਾਂ ਦੇ ਸਮਾਜਿਕ-ਰਾਜਨੀਤਕ, ਆਰਥਿਕ, ਇਤਿਹਾਸਿਕ ਅਤੇ ਸੱਭਿਆਚਾਰਕ ਸੰਦਰਭਾਂ ਬਾਰੇ ਭਾਰਤੀ ਵਿਦਵਾਨਾਂ ਦੀ ਸਮਝ ਨੂੰ ਮਜ਼ਬੂਤ ਕਰਨਾ ਨਾ ਸਿਰਫ਼ ਅੰਤਰਰਾਸ਼ਟਰੀ ਮਾਮਲਿਆਂ ਅਤੇ ਵਿਦੇਸ਼ ਨੀਤੀ ’ਤੇ ਗਿਆਨ ਨਿਰਮਾਣ ਲਈ ਬਲਕਿ ਮਜ਼ਬੂਤ ਨੀਤੀ ਨਿਰਮਾਣ ਲਈ ਵੀ ਲਾਜ਼ਮੀ ਹੈ। 

 

ਨੀਤੀ ਆਯੋਗ ਦੇ ਮੀਤ ਪ੍ਰਧਾਨ ਡਾ. ਰਾਜੀਵ ਕੁਮਾਰ, ਆਈਸੀਡਬਲਿਊਏ ਦੇ ਮੀਤ ਪ੍ਰਧਾਨ ਨੇ ਈਏਐੱਮ ਨਾਲ ਸਹਿਮਤੀ ਪ੍ਰਗਟਾਈ ਅਤੇ ਸੁਝਾਅ ਦਿੱਤਾ ਕਿ ਆਈਸੀਡਬਲਿਊ ਸਾਰੇ ਸਬੰਧਿਤ ਅਰਥਾਤ ਨੀਤੀ ਆਯੋਗ, ਐੱਮਈਏ, ਐੱਮ/ਓ ਐੱਚਆਰਡੀ, ਯੂਜੀਸੀ ਦੀ ਮੀਟਿੰਗ ਬੁਲਾ ਸਕਦਾ ਹੈ ਅਤੇ ਜੀਬੀ/ਜੀਸੀ ਦੀ ਵਿਸ਼ੇਸ਼ ਮੀਟਿੰਗ ਲਈ ਰਿਪੋਰਟ ਪੇਸ਼ ਕਰ ਸਕਦਾ ਹੈ। ਮਾਣਯੋਗ ਉਪ ਰਾਸ਼ਟਰਪਤੀ ਨੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਅਤੇ ਆਈਸੀਡਬਲਿਊਏ ਨੂੰ ਅੱਗੇ ਵਧਣ ਲਈ ਕਿਹਾ। 

 

ਆਈਸੀਡਬਲਿਊ ਦੇ ਪ੍ਰਧਾਨ ਦੇ ਰੂਪ ਵਿੱਚ ਸ਼੍ਰੀ ਨਾਇਡੂ ਦੀ ਇਹ ਤੀਜੀ ਕੌਂਸਲ ਮੀਟਿੰਗ ਸੀ। ਇਸ ਤੋਂ ਪਹਿਲਾਂ ਦਿਨ ਵਿੱਚ ਉਨ੍ਹਾਂ ਨੇ ਆਈਸੀਡਬਲਿਊਏ ਦੀ ਗਵਰਨਿੰਗ ਬੌਡੀ ਦੀ 19ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। 

 

ਇਸ ਵਰਚੁਅਲ ਮੀਟਿੰਗ ਵਿੱਚ ਕੌਂਸਲ ਦੇ ਤਿੰਨ ਮੀਤ ਪ੍ਰਧਾਨ-ਵਿਦੇਸ਼ ਮਾਮਲਿਆਂ ਦੇ ਮੰਤਰੀ ਡਾ. ਐੱਸ. ਜੈਸ਼ੰਕਰ, ਵਿਦੇਸ਼ ਮਾਮਲਿਆਂ ਦੀ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਸ਼੍ਰੀ ਪੀ. ਪੀ. ਚੌਧਰੀ, ਨੀਤੀ ਆਯੋਗ ਦੇ ਮੀਤ ਪ੍ਰਧਾਨ ਡਾ. ਰਾਜੀਵ ਕੁਮਾਰ, ਉਪ ਰਾਸ਼ਟਰਪਤੀ ਦੇ ਸਕੱਤਰ, ਸ਼੍ਰੀ ਆਈ.ਵੀ. ਸੁਬਾਰੋ, ਡੀਜੀ, ਆਈਸੀਡਬਲਿਊਏ, ਡਾ. ਟੀ.ਸੀ. ਏ ਰਾਘਵਨ ਤੇ ਗਵਰਨਿੰਗ ਕੌਂਸਲ ਦੇ ਮੈਂਬਰਾਂ ਜਿਨ੍ਹਾਂ ਵਿੱਚੋਂ ਕਈ ਸੰਸਦ ਮੈਂਬਰ ਸ਼ਾਮਲ ਸਨ, ਸ਼ਾਮਲ ਹੋਏ।

 

 

****

 

ਐੱਮਐੱਸ/ਡੀਪੀ



(Release ID: 1677797) Visitor Counter : 201