ਵਿੱਤ ਮੰਤਰਾਲਾ

ਏ.ਡੀ.ਬੀ. ਤੇ ਭਾਰਤ ਨੇ ਪੱਛਮ ਬੰਗਾਲ ਵਿੱਚ ਪਬਲਿਕ ਵਿੱਤ ਸੁਧਾਰਾਂ ਲਈ ਡਿਜ਼ਟਲ ਪਲੇਟਫਾਰਮਾਂ ਨੂੰ ਉਤਸ਼ਾਹਿਤ ਕਰਨ ਲਈ 50 ਮਿਲੀਅਨ ਡਾਲਰ ਦੇ ਕਰਜੇ ਤੇ ਦਸਤਖਤ ਕੀਤੇ

Posted On: 02 DEC 2020 4:50PM by PIB Chandigarh

ਏਸ਼ੀਅਨ ਵਿਕਾਸ ਬੈਂਕ (ਏ.ਡੀ.ਬੀ.) ਅਤੇ ਭਾਰਤ ਸਰਕਾਰ ਨੇ ਅੱਜ ਪੱਛਮ ਬੰਗਾਲ ਸੂਬੇ ਵਿੱਚ ਸੇਵਾਵਾਂ ਦੇ ਸੁਧਾਰ ਜਾਣੂ ਫੈਸਲੇ ਲੈਣ ਨੂੰ ਉਤਸ਼ਾਹਿਤ ਕਰਨ, ਵਧੇਰੇ ਵਿੱਤੀ ਬਜਟ ਨੂੰ ਪ੍ਰਾਪਤ ਕਰਨ ਦੇ ਮੰਤਵ ਨਾਲ ਵਿੱਤੀ ਪ੍ਰਬੰਧ ਪ੍ਰਕ੍ਰਿਆ ਅਤੇ ਕਾਰਜਸ਼ੀਲ ਕੁਸ਼ਲਤਾ ਦੇ ਸੁਧਾਰ ਲਈ ਇੱਕ ਨੀਤੀ ਅਧਾਰਤ
50 ਮਿਲੀਅਨ ਡਾਲਰ ਦੇ ਕਰਜੇ ਤੇ ਦਸਤਖਤ ਕੀਤੇ ਹਨ ।
ਪੱਛਮ ਬੰਗਾਲ ਪਬਲਿਕ ਵਿੱਤ ਪ੍ਰਬੰਧ ਨਿਵੇਸ਼ ਪ੍ਰੋਗਰਾਮ ਬਾਰੇ ਸਮਝੌਤਾ ਕਰਨ ਵਾਲਿਆਂ ਵਿੱਚ ਡਾਕਟਰ ਸੀ.ਐਸ. ਮੋਹਪਾਤਰਾ, ਵਧੀਕ ਸਕੱਤਰ ਆਰਥਿਕ ਮਾਮਲੇ ਵਿਭਾਗ, ਵਿਤ ਮੰਤਰਾਲਾ, ਨੇ ਭਾਰਤ ਸਰਕਾਰ ਵਲੋਂ ਅਤੇ ਏ.ਡੀ.ਬੀ. ਵੱਲੋਂ ਸ੍ਰੀ ਟੇਕੀਓ ਕੁਨੀਸ਼ੀ ਏ.ਡੀ.ਬੀ. ਇੰਡੀਆ ਰੈਜੀਡੈਂਟ ਮਿਸ਼ਨ ਦੇ ਕੰਟਰੀ ਡਾਇਰੈਕਟਰ ਨੇ ਦਸਤਖਤ ਕੀਤੇ ਹਨ ।
ਡਾਕਟਰ ਮੋਹਪਾਤਰਾ ਨੇ ਕਿਹਾ ਕਿ ਸੂਬੇ ਦੇ ਵਿੱਤ ਅਤੇ ਸੂਚਨਾ ਸਿਸਟਮ ਨੂੰ ਹੋਲ ਆਫ ਗੌਰਮਿੰਟ ਪਹੁੰਚ ਨਾਲ ਇਕੱਠਿਆ ਕਰਨ ਨਾਲ ਲੋਕ ਸੇਵਾਵਾਂ ਦੇਣ ਵਿੱਚ ਸੁਧਾਰ ਲਈ ਮਦਦ ਮਿਲੇਗੀ ਅਤੇ ਵਿੱਤੀ ਬੱਚਤਾਂ ਵੀ ਜਨਰੇਟ ਕੀਤੀਆਂ ਜਾ ਸਕਦੀਆਂ ਹਨ ਜੋ ਸੂਬੇ ਨੂੰ ਵਿਕਾਸ ਅਤੇ ਵਿੱਤ ਵਧਾਉਣ ਲਈ ਮਦਦਗਾਰ ਹੋ ਸਕਦਾ ਹੈ ।
ਸ੍ਰੀ ਕੁਨੀਸ਼ੀ ਨੇ ਕਿਹਾ ਕਿ ਦਖਲਅੰਦਾਜੀ ਕਾਰਣ ਈ ਗੌਰਮਿੰਟ ਪਲੇਟਫਾਰਮ ਦੇ ਸਮਰਥਨ ਨਾਲ, ਪ੍ਰੋਗਰਾਮ ਸਮਾਜਿਕ ਸੁਰੱਖਿਆ ਫਾਇਦਿਆਂ ਜਿਵੇਂ ਪੈਨਸ਼ਨ ਤੇ ਪ੍ਰੋਵੀਡੈਂਟ ਫੰਡ ਨੂੰ ਸੁਚਾਰੂ ਬਨਾਉਣ ਅਲੱਗ ਅਲੱਗ ਲਿੰਗ ਅੰਕੜਿਆਂ, ਟੈਕਸ ਭੁਗਤਾਨਾਂ ਅਤੇ ਮਾਲੀਆ ਇਕੱਠਾ ਕਰਨ ਦੀ ਸਹੂਲਤ ਦੇਵੇਗਾ ।
ਏਕੀਕ੍ਰਿਤ ਵਿੱਤੀ ਪ੍ਰਬੰਧਨ ਪ੍ਰਣਾਲੀ (ਆਈ.ਐਫ.ਐਮ.ਐਸ.) ਦੇ ਤਹਿਤ ਨਵੇਂ ਮਡਿਊਲ ਦੀ ਸਹਾਇਤਾ ਨਾਲ ਵਿਕਾਸ ਪ੍ਰੋਜੈਕਟਾਂ ਦੀ ਬੇਹਤਰ ਢੰਗ ਨਾਲ ਟਰੈਕ ਅਤੇ ਨਿਗਰਾਨੀ ਕੀਤੀ ਜਾ ਸਕਦੀ ਹੈ ਜਿਸ ਨਾਲ ਪ੍ਰੋਜੈਕਟ ਪ੍ਰਬੰਧਾਂ ਵਿੱਚ ਸੁਧਾਰ ਹੋਵੇਗਾ । ਸੂਬਾ ਸਰਕਾਰ ਦੇ ਅਧਿਕਾਰੀਆਂ ਦੀ ਜਨਤਕ ਵਿੱਤ ਪ੍ਰਬੰਧਨ ਅਤੇ ਵਿੱਤ ਨੀਤੀ ਲਈ ਇੱਕ ਕੇਂਦਰ ਸਥਾਪਿਤ ਕੀਤਾ ਜਾਵੇਗਾ ਜਦ ਕਿ ਆਵਾਜਾਈ ਕਾਰਪੋਰੇਸ਼ਨਾਂ ਲਈ ਸ਼ਿਕਾਇਤਾਂ ਦੂਰ ਕਰਨ ਲਈ ਇਕ ਵੈਬ ਅਧਾਰਤ ਸਿਸਟਮ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਸ਼ਹਿਰੀ ਸਥਾਨਿਕ ਸੰਸਥਾਵਾਂ ਨਾਗਰਿਕ ਤੇ ਸਰਕਾਰ ਦਰਮਿਆਨ ਭਰੋਸੇਯੋਗਤਾ ਪੈਦਾ ਕਰਨਗੀਆਂ ।
ਇਹ ਕਰਜਾ 2012 ਅਤੇ 2017 ਵਿੱਚ ਪਿਛਲੇ ਏ.ਡੀ.ਬੀ. ਨੀਤੀ ਅਧਾਰਤ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਪੱਛਮੀ ਬੰਗਾਲ ਸਰਕਾਰ ਲਈ ਟਿਕਾਊ ਜਨਤਕ ਵਿੱਤੀ ਪ੍ਰਬੰਧ ਸੁਧਾਰ ਕਰਨ ਵਿੱਚ ਸਹਿਯੋਗ ਦੇਵੇਗਾ । ਇਹਨਾ ਪ੍ਰੋਗਰਾਮਾਂ ਨੇ ਮਾਲੀਆ ਪ੍ਰਸ਼ਾਸਨ ਵਿੱਚ ਸੁਧਾਰ, ਖਰਚੇ ਨੂੰ ਤਰਕਦਾਰ ਬਨਾਉਣ ਲਈ ਉਪਾਅ ਅਤੇ ਸੇਵਾਵਾਂ ਲਈ ਪ੍ਰਾਈਵੇਟ ਖੇਤਰ ਦੀ ਭਾਗੇਦਾਰੀ ਵਿੱਚ ਸੁਧਾਰ ਲਈ ਆਈ.ਐੱਫ.ਐੱਮ.ਐੱਸ. ਨੂੰ ਵਿਕਸਤ ਅਤੇ ਲਾਗੂ ਕਰਕੇ ਇੱਕ ਸਫਲ ਈ ਗਵਰਨੈੱਸ ਸਿਸਟਮ ਲਈ ਸਹਿਯੋਗ ਦਿੱਤਾ ਹੈ ।
ਇਸ ਕਰਜੇ ਵਿੱਚ ਆਈ.ਐੱਫ.ਐੱਮ.ਐਸ. ਸੁਧਾਰਾਂ ਦੀ ਨਿਗਰਾਨੀ ਅਤੇ ਸਮਾਜਿਕ ਤੇ ਲਿੰਗ ਪਹਿਲੂਆਂ ਵਿੱਚ ਸੁਧਾਰ ਖੇਤਰਾਂ ਦਾ ਏਕੀਕ੍ਰਿਤ ਕਰਕੇ ਮਜਬੂਤ ਕਰਨ ਲਈ 350000 ਡਾਲਰ ਤਕਨੀਕੀ ਸਹਾਇਤਾ ਗ੍ਰਾਂਟ ਵਜੋਂ ਵਾਧਾ ਕੀਤੇ ਜਾਣ ਦਾ ਪ੍ਰਸਤਾਵ ਹੈ ।
ਏ.ਡੀ.ਬੀ. ਏਸ਼ੀਆ ਤੇ ਪੈਸੇਫਿਕ ਖੁਸ਼ਹਾਲ, ਵਿਅਪਕ, ਲਚਕੀਲਾ ਅਤੇ ਟਿਕਾਊਯੋਗ ਬਨਾਉਣ ਲਈ ਵਚਨਬੱਧ ਹੈ ਜਦਕਿ ਘੋਰ ਗਰੀਬੀ ਨੂੰ ਖਤਮ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ । 1966 ਵਿੱਚ ਸਥਾਪਿਤ, ਇਸ ਦੇ 66 ਮੈਂਬਰਾਂ ਵਿੱਚੋਂ 49 ਮੈਂਬਰ ਇਸ ਖੇਤਰ ਵਿਚੋਂ ਹਨ ।

 

 

ਆਰ.ਐੱਮ./ਕੇ.ਐੱਮ.ਐੱਨ(Release ID: 1677750) Visitor Counter : 221